ਊਧਵ ਬਾਚ

ਸਵੈਯਾ

ਊਧਵ ਗ੍ਵਾਰਨਿ ਸੋ ਇਹ ਭਾਤਿ ਕਹਿਯੋ ਹਰਿ ਕੀ ਬਤੀਯਾ ਸੁਨਿ ਲੀਜੈ

ਮਾਰਗ ਜਾਹਿ ਕਹਿਯੋ ਚਲੀਯੈ ਜੋਊ ਕਾਜ ਕਹਿਯੋ ਸੋਊ ਕਾਰਜ ਕੀਜੈ

ਜੋਗਿਨ ਫਾਰਿ ਸਭੈ ਪਟ ਹੋਵਹੁ ਯੌ ਤੁਮ ਸੋ ਕਹਿਯੋ ਸੋਊ ਕਰੀਜੈ

ਤਾਹੀ ਕੀ ਓਰਿ ਰਹੋ ਲਿਵ ਲਾਇ ਰੀ ਯਾ ਤੇ ਕਛੂ ਤੁਮਰੋ ਨਹੀ ਖੀਜੈ ॥੯੦੨॥

ਗ੍ਵਾਰਨਿ ਬਾਚ

ਸਵੈਯਾ

ਸੁਨਿ ਊਧਵ ਤੇ ਬਿਧਿ ਯਾ ਬਤੀਯਾ ਤਿਨ ਊਧਵ ਕੋ ਇਮ ਉਤਰੁ ਦੀਨੋ

ਜਾ ਸੁਨਿ ਬ੍ਰਯੋਗ ਹੁਲਾਸ ਘਟੈ ਜਿਹ ਕੋ ਸੁਨਿਏ ਦੁਖ ਹੋਵਤ ਜੀ ਨੋ

ਤ︀ਯਾਗਿ ਗਏ ਤੁਮ ਹੋ ਹਮ ਕੋ ਹਮਰੋ ਤੁਮਰੇ ਰਸ ਮੈ ਮਨੁ ਭੀਨੋ

ਯੌ ਕਹਿਯੋ ਤਾ ਸੰਗ ਯੌ ਕਹੀਯੋ ਹਰਿ ਜੂ ਤੁਹਿ ਪ੍ਰੇਮ ਬਿਦਾ ਕਰਿ ਦੀਨੋ ॥੯੦੩॥

ਫਿਰ ਕੈ ਸੰਗਿ ਊਧਵ ਕੇ ਬ੍ਰਿਜ ਭਾਮਨਿ ਸ︀ਯਾਮ ਕਹੈ ਇਹ ਭਾਤਿ ਉਚਾਰਿਯੋ

ਤ︀ਯਾਗਿ ਗਏ ਲਈ ਸੁਧਿ ਹੈ ਰਸ ਸੋ ਹਮਰੋ ਮਨੂਆ ਤੁਮ ਜਾਰਿਯੋ

ਇਉ ਕਹਿ ਕੈ ਪੁਨਿ ਐਸੇ ਕਹਿਯੋ ਤਿਹ ਕੋ ਸੁ ਕਿਧੌ ਕਬਿ ਯੌ ਜਸੁ ਸਾਰਿਯੋ

ਊਧਵ ਸ︀ਯਾਮ ਸੋ ਯੌ ਕਹੀਯੋ ਹਰਿ ਜੂ ਤੁਹਿ ਪ੍ਰੇਮ ਬਿਦਾ ਕਰਿ ਡਾਰਿਯੋ ॥੯੦੪॥

ਫੇਰਿ ਕਹਿਯੋ ਇਮ ਊਧਵ ਸੋ ਜਬ ਹੀ ਸਭ ਹੀ ਹਰਿ ਕੇ ਰਸ ਭੀਨੀ

ਜੋ ਤਿਨ ਸੋ ਕਹਿਯੋ ਊਧਵ ਇਉ ਤਿਨ ਊਧਵ ਸੋ ਬਿਨਤੀ ਇਹ ਕੀਨੀ

ਕੰਚਨ ਸੋ ਜਿਨ ਕੋ ਤਨ ਥੋ ਜੋਊ ਹਾਨ ਬਿਖੈ ਹੁਤੀ ਗ੍ਵਾਰਿ ਨਵੀਨੀ

ਊਧਵ ਜੂ ਹਮ ਕੋ ਤਜਿ ਕੈ ਤੁਮਰੇ ਬਿਨੁ ਸ︀ਯਾਮ ਕਛੂ ਸੁਧਿ ਲੀਨੀ ॥੯੦੫॥

ਏਕ ਕਹੈ ਅਤਿ ਆਤੁਰ ਹ੍ਵੈ ਇਕ ਕੋਪਿ ਕਹੈ ਜਿਨ ਤੇ ਹਿਤ ਭਾਗਿਯੋ

ਊਧਵ ਜੂ ਜਿਹ ਦੇਖਨ ਕੋ ਹਮਰੋ ਮਨੂਆ ਅਤਿ ਹੀ ਅਨੁਰਾਗਿਯੋ

ਸੋ ਹਮ ਕੋ ਤਜਿ ਗਯੋ ਪੁਰ ਮੈ ਪੁਰ ਬਾਸਿਨ ਕੇ ਰਸ ਭੀਤਰ ਪਾਗਿਯੋ

ਜਉ ਹਰਿ ਜੂ ਬ੍ਰਿਜ ਨਾਰਿ ਤਜੀ ਬ੍ਰਿਜ ਨਾਰਿਨ ਭੀ ਬ੍ਰਿਜਨਾਥ ਤਿਆਗਿਯੋ ॥੯੦੬॥

ਏਕਨ ਯੌ ਕਹਿਯੋ ਸ︀ਯਾਮ ਤਜਿਯੋ ਇਕ ਐਸੇ ਕਹੈ ਹਮ ਕਾਮ ਕਰੈਗੀ

ਭੇਖ ਜਿਤੇ ਕਹਿਯੋ ਜੋਗਿਨ ਕੇ ਤਿਤਨੇ ਹਮ ਆਪਨੇ ਅੰਗਿ ਡਰੈਗੀ

ਏਕ ਕਹੈ ਹਮ ਜੈ ਹੈ ਤਹਾ ਇਕ ਐਸੇ ਕਹੈ ਗੁਨਿ ਹੀ ਉਚਰੈਗੀ

ਏਕ ਕਹੈ ਹਮ ਖੈ ਮਰਿ ਹੈ ਬਿਖ ਇਕ ਯੌ ਕਹੈ ਧ︀ਯਾਨ ਹੀ ਬੀਚ ਮਰੈਗੀ ॥੯੦੭॥

ਊਧਵ ਬਾਚ ਗੋਪਿਨ ਸੋ

ਸਵੈਯਾ

ਪਿਖਿ ਗ੍ਵਾਰਨਿ ਕੀ ਇਹ ਭਾਤਿ ਦਸਾ ਬਿਸਮੈ ਹੁਇ ਊਧਵ ਯੌ ਉਚਰੋ

ਹਮ ਜਾਨਤ ਹੈ ਤੁਮਰੀ ਹਰਿ ਸੋ ਬਲਿ ਪ੍ਰੀਤਿ ਘਨੀ ਇਹ ਕਾਮ ਕਰੋ

ਜੋਊ ਸ︀ਯਾਮ ਪਠਿਯੋ ਤੁਮ ਪੈ ਹਮ ਕੋ ਇਹ ਰਾਵਲ ਭੇਖਨ ਅੰਗਿ ਧਰੋ

ਤਜਿ ਕੈ ਗ੍ਰਿਹ ਕੇ ਪੁਨਿ ਕਾਜ ਸਭੈ ਸਖੀ ਮੋਰੇ ਹੀ ਧ︀ਯਾਨ ਕੇ ਬੀਚ ਅਰੋ ॥੯੦੮॥

ਗੋਪਿਨ ਬਾਚ ਊਧਵ ਸੋ

ਸਵੈਯਾ

ਏਕ ਸਮੈ ਬ੍ਰਿਜ ਕੁੰਜਨ ਮੈ ਮੁਹਿ ਕਾਨਨ ਸ︀ਯਾਮ ਤਟੰਕ ਧਰਾਏ

ਕੰਚਨ ਕੇ ਬਹੁ ਮੋਲ ਜਰੇ ਨਗ ਬ੍ਰਹਮ ਸਕੈ ਉਪਮਾ ਗਨਾਏ

ਬਜ੍ਰ ਲਗੇ ਜਿਨ ਬੀਚ ਛਟਾ ਚਮਕੈ ਚਹੂੰ ਓਰਿ ਧਰਾ ਛਬਿ ਪਾਏ

ਤਉਨ ਸਮੈ ਹਰਿ ਵੈ ਦਏ ਊਧਵ ਦੈ ਅਬ ਰਾਵਲ ਭੇਖ ਪਠਾਏ ॥੯੦੯॥

ਏਕ ਕਹੈ ਹਮ ਜੋਗਨਿ ਹ੍ਵੈ ਹੈ ਕਹੈ ਇਕ ਸ︀ਯਾਮ ਕਹਿਯੋ ਹੀ ਕਰੈਂਗੀ

ਡਾਰਿ ਬਿਭੂਤਿ ਸਭੈ ਤਨ ਪੈ ਬਟੂਆ ਚਿਪੀਆ ਕਰ ਬੀਚ ਧਰੈਂਗੀ

ਏਕ ਕਹੈ ਹਮ ਜਾਹਿ ਤਹਾ ਇਕ ਯੌ ਕਹੈ ਗ੍ਵਾਰਨਿ ਖਾਇ ਮਰੈਂਗੀ

ਏਕ ਕਹੈ ਬਿਰਹਾਗਨਿ ਕੋ ਉਪਜਾਇ ਕੈ ਤਾਹੀ ਕੇ ਸੰਗ ਜਰੈਂਗੀ ॥੯੧੦॥