ਰਾਧੇ ਬਾਚ ਊਧਵ ਸੋ ॥
ਸਵੈਯਾ ॥
ਪ੍ਰੇਮ ਛਕੀ ਅਪਨੇ ਮੁਖ ਤੇ ਇਹ ਭਾਤਿ ਕਹਿਯੋ ਬ੍ਰਿਖਭਾਨੁ ਕੀ ਜਾਈ ॥
ਸ︀ਯਾਮ ਗਏ ਮਥੁਰਾ ਤਜਿ ਕੈ ਬ੍ਰਿਜ ਕੋ ਅਬ ਧੋ ਹਮਰੀ ਗਤਿ ਕਾਈ ॥
ਦੇਖਤ ਹੀ ਪੁਰ ਕੀ ਤ੍ਰੀਯ ਕੋ ਸੁ ਛਕੇ ਤਿਨ ਕੇ ਰਸ ਮੈ ਜੀਯ ਆਈ ॥
ਕਾਨ੍ਰਹ ਲਯੋ ਕੁਬਜਾ ਬਸਿ ਕੈ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੧॥
ਸੇਜ ਬਨੀ ਸੰਗਿ ਫੂਲਨ ਸੁੰਦਰ ਚਾਦਨੀ ਰਾਤਿ ਭਲੀ ਛਬਿ ਪਾਈ ॥
ਸੇਤ ਬਹੇ ਜਮੁਨਾ ਪਟ ਹੈ ਸਿਤ ਮੋਤਿਨ ਹਾਰ ਗਰੈ ਛਬਿ ਛਾਈ ॥
ਮੈਨ ਚੜਿਯੋ ਸਰ ਲੈ ਬਰ ਕੈ ਬਧਬੋ ਹਮ ਕੋ ਬਿਨੁ ਜਾਨਿ ਕਨ੍ਰਹਾਈ ॥
ਸੋਊ ਲਯੋ ਕੁਬਿਜਾ ਬਸ ਕੈ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੨॥
ਰਾਤਿ ਬਨੀ ਘਨ ਕੀ ਅਤਿ ਸੁੰਦਰ ਸ︀ਯਾਮ ਸੀਗਾਰ ਭਲੀ ਛਬਿ ਪਾਈ ॥
ਸ︀ਯਾਮ ਬਹੈ ਜਮੁਨਾ ਤਰਏ ਇਹ ਜਾ ਬਿਨੁ ਕੋ ਨਹੀ ਸ︀ਯਾਮ ਸਹਾਈ ॥
ਸ︀ਯਾਮਹਿ ਮੈਨ ਲਗਿਯੋ ਦੁਖ ਦੇਵਨ ਐਸੇ ਕਹਿਯੋ ਬ੍ਰਿਖਭਾਨਹਿ ਜਾਈ ॥
ਸ︀ਯਾਮ ਲਯੋ ਕੁਬਿਜਾ ਬਸਿ ਕੈ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੩॥
ਫੂਲਿ ਰਹੇ ਸਿਗਰੇ ਬ੍ਰਿਜ ਕੇ ਤਰੁ ਫੂਲ ਲਤਾ ਤਿਨ ਸੋ ਲਪਟਾਈ ॥
ਫੂਲਿ ਰਹੇ ਸਰਿ ਸਾਰਸ ਸੁੰਦਰ ਸੋਭ ਸਮੂਹ ਬਢੀ ਅਧਿਕਾਈ ॥
ਚੇਤ ਚੜਿਯੋ ਸੁਕ ਸੁੰਦਰ ਕੋਕਿਲਕਾ ਜੁਤ ਕੰਤ ਬਿਨਾ ਨ ਸੁਹਾਈ ॥
ਦਾਸੀ ਕੇ ਸੰਗਿ ਰਹਿਯੋ ਗਹਿ ਹੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੪॥
ਬਾਸ ਸੁਬਾਸ ਅਕਾਸ ਮਿਲੀ ਅਰੁ ਬਾਸਤ ਭੂਮਿ ਮਹਾ ਛਬਿ ਪਾਈ ॥
ਸੀਤਲ ਮੰਦ ਸੁਗੰਧਿ ਸਮੀਰ ਬਹੈ ਮਕਰੰਦ ਨਿਸੰਕ ਮਿਲਾਈ ॥
ਪੈਰ ਪਰਾਗ ਰਹੀ ਹੈ ਬੈਸਾਖ ਸਭੈ ਬ੍ਰਿਜ ਲੋਗਨ ਕੀ ਦੁਖਦਾਈ ॥
ਮਾਲਿਨ ਲੈਬ ਕਰੋ ਰਸ ਕੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੫॥
ਨੀਰ ਸਮੀਰ ਹੁਤਾਸਨ ਕੇ ਸਮ ਅਉਰ ਅਕਾਸ ਧਰਾ ਤਪਤਾਈ ॥
ਪੰਥ ਨ ਪੰਥੀ ਚਲੈ ਕੋਊਓ ਤਰੁ ਤਾਕਿ ਤਰੈ ਤਨ ਤਾਪ ਸਿਰਾਈ ॥
ਜੇਠ ਮਹਾ ਬਲਵੰਤ ਭਯੋ ਅਤਿ ਬਿਆਕੁਲ ਜੀਯ ਮਹਾ ਰਤਿ ਪਾਈ ॥
ਐਸੇ ਸਕ︀ਯੋ ਧਸਕ︀ਯੋ ਸਸਕ︀ਯੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੬॥
ਪਉਨ ਪ੍ਰਚੰਡ ਬਹੈ ਅਤਿ ਤਾਪਤ ਚੰਚਲ ਚਿਤਿ ਦਸੋ ਦਿਸ ਧਾਈ ॥
ਬੈਸ ਅਵਾਸ ਰਹੈ ਨਰ ਨਾਰਿ ਬਿਹੰਗਮ ਵਾਰਿ ਸੁ ਛਾਹ ਤਕਾਈ ॥
ਦੇਖਿ ਅਸਾੜ ਨਈ ਰਿਤ ਦਾਦੁਰ ਮੋਰਨ ਹੂੰ ਘਨਘੋਰ ਲਗਾਈ ॥
ਗਾਢ ਪਰੀ ਬਿਰਹੀ ਜਨ ਕੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੭॥
ਤਾਲ ਭਰੇ ਜਲ ਪੂਰਨ ਸੋ ਅਰੁ ਸਿੰਧੁ ਮਿਲੀ ਸਰਿਤਾ ਸਭ ਜਾਈ ॥
ਤੈਸੇ ਘਟਾਨਿ ਛਟਾਨਿ ਮਿਲੀ ਅਤਿ ਹੀ ਪਪੀਹਾ ਪੀਯ ਟੇਰ ਲਗਾਈ ॥
ਸਾਵਨ ਮਾਹਿ ਲਗਿਓ ਬਰਸਾਵਨ ਭਾਵਨ ਨਾਹਿ ਹਹਾ ਘਰਿ ਮਾਈ ॥
ਲਾਗ ਰਹਿਯੋ ਪੁਰ ਭਾਮਿਨ ਸੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੮॥
ਭਾਦਵ ਮਾਹਿ ਚੜਿਯੋ ਬਿਨੁ ਨਾਹ ਦਸੋ ਦਿਸ ਮਾਹਿ ਘਟਾ ਘਰਹਾਈ ॥
ਦ︀ਯੋਸ ਨਿਸਾ ਨਹਿ ਜਾਨ ਪਰੈ ਤਮ ਬਿਜੁ ਛਟਾ ਰਵਿ ਕੀ ਛਬਿ ਪਾਈ ॥
ਮੂਸਲਧਾਰ ਛੁਟੈ ਨਭਿ ਤੇ ਅਵਨੀ ਸਗਰੀ ਜਲ ਪੂਰਨਿ ਛਾਈ ॥
ਐਸੇ ਸਮੇ ਤਜਿ ਗਯੋ ਹਮ ਕੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੧੯॥
ਮਾਸ ਕੁਆਰ ਚਢਿਯੋ ਬਲੁ ਧਾਰਿ ਪੁਕਾਰ ਰਹੀ ਨ ਮਿਲੇ ਸੁਖਦਾਈ ॥
ਸੇਤ ਘਟਾ ਅਰੁ ਰਾਤਿ ਤਟਾ ਸਰ ਤੁੰਗ ਅਟਾ ਸਿਮਕੈ ਦਰਸਾਈ ॥
ਨੀਰ ਬਿਹੀਨ ਫਿਰੈ ਨਭਿ ਛੀਨ ਸੁ ਦੇਖਿ ਅਧੀਨ ਭਯੋ ਹੀਯਰਾਈ ॥
ਪ੍ਰੇਮ ਤਕੀ ਤਿਨ ਸੋ ਬਿਥਕ੍ਰਯੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੨੦॥
ਕਾਤਿਕ ਮੈ ਗੁਨਿ ਦੀਪ ਪ੍ਰਕਾਸਿਤ ਤੈਸੇ ਅਕਾਸ ਮੈ ਉਜਲਤਾਈ ॥
ਜੂਪ ਜਹਾ ਤਹ ਫੈਲ ਰਹਿਯੋ ਸਿਗਰੇ ਨਰ ਨਾਰਿਨ ਖੇਲ ਮਚਾਈ ॥
ਚਿਤ੍ਰ ਭਏ ਘਰ ਆਂਙਨ ਦੇਖਿ ਗਚੇ ਤਹ ਕੇ ਅਰੁ ਚਿਤ ਭ੍ਰਮਾਈ ॥
ਆਯੋ ਨਹੀ ਮਨ ਭਾਯੋ ਤਹੀ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੨੧॥
ਬਾਰਿਜ ਫੂਲਿ ਰਹੇ ਸਰਿ ਪੁੰਜ ਸੁਗੰਧ ਸਨੇ ਸਰਿਤਾਨ ਘਟਾਈ ॥
ਕੁੰਜਤ ਕੰਤ ਬਿਨਾ ਕੁਲਹੰਸ ਕਲੇਸ ਬਢੈ ਸੁਨਿ ਕੈ ਤਿਹ ਮਾਈ ॥
ਬਾਸੁਰ ਰੈਨਿ ਨ ਚੈਨ ਕਹੂੰ ਛਿਨ ਮੰਘਰ ਮਾਸਿ ਅਯੋ ਨ ਕਨ੍ਰਹਾਈ ॥
ਜਾਤ ਨਹੀ ਤਿਨ ਸੋ ਮਸਕ੍ਰਯੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੨੨॥
ਭੂਮਿ ਅਕਾਸ ਅਵਾਸ ਸੁ ਬਾਸੁ ਉਦਾਸਿ ਬਢੀ ਅਤਿ ਸੀਤਲਤਾਈ ॥
ਕੂਲ ਦੁਕੂਲ ਤੇ ਸੂਲ ਉਠੈ ਸਭ ਤੇਲ ਤਮੋਲ ਲਗੈ ਦੁਖਦਾਈ ॥
ਪੋਖ ਸੰਤੋਖ ਨ ਹੋਤ ਕਛੂ ਤਨ ਸੋਖਤ ਜਿਉ ਕੁਮਦੀ ਮੁਰਝਾਈ ॥
ਲੋਭਿ ਰਹਿਯੋ ਉਨ ਪ੍ਰੇਮ ਗਹਿਯੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੨੩॥
ਮਾਹਿ ਮੈ ਨਾਹ ਨਹੀ ਘਰਿ ਮਾਹਿ ਸੁ ਦਾਹ ਕਰੈ ਰਵਿ ਜੋਤਿ ਦਿਖਾਈ ॥
ਜਾਨੀ ਨ ਜਾਤ ਬਿਲਾਤਤ ਦ੍ਰਯੋਸਨ ਰੈਨਿ ਕੀ ਬ੍ਰਿਧ ਭਈ ਅਧਿਕਾਈ ॥
ਕੋਕਿਲ ਦੇਖਿ ਕਪੋਤਿ ਸਿਲੀਮੁਖ ਕੂੰਜਤ ਏ ਸੁਨਿ ਕੈ ਡਰ ਪਾਈ ॥
ਪ੍ਰੀਤਿ ਕੀ ਰੀਤਿ ਕਰੀ ਉਨ ਸੋ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੨੪॥
ਫਾਗੁਨ ਫਾਗੁ ਬਢਿਯੋ ਅਨੁਰਾਗ ਸੁਹਾਗਨਿ ਭਾਗ ਸੁਹਾਗ ਸੁਹਾਈ ॥
ਕੇਸਰ ਚੀਰ ਬਨਾਇ ਸਰੀਰ ਗੁਲਾਬ ਅੰਬੀਰ ਗੁਲਾਲ ਉਡਾਈ ॥
ਸੋ ਛਬਿ ਮੈ ਨ ਲਖੀ ਜਨੁ ਦ੍ਵਾਦਸ ਮਾਸ ਕੀ ਸੋਭਤ ਆਗਿ ਜਗਾਈ ॥
ਆਸ ਕੋ ਤ︀ਯਾਗਿ ਨਿਰਾਸ ਭਈ ਟਸਕ︀ਯੋ ਨ ਹੀਯੋ ਕਸਕ︀ਯੋ ਨ ਕਸਾਈ ॥੯੨੫॥
ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਬ੍ਰਿਹ ਨਾਟਕ ਬਾਰਹਮਾਹ ਸੰਪੂਰਨਮ ਸਤੁ ॥
ਗੋਪਿਨ ਬਾਚ ਆਪਸ ਮੈ ॥
ਸਵੈਯਾ ॥
ਯਾ ਹੀ ਕੇ ਸੰਗਿ ਸੁਨੋ ਮਿਲ ਕੈ ਹਮ ਕੁੰਜ ਗਲੀਨ ਮੈ ਖੇਲ ਮਚਾਯੋ ॥
ਗਾਵਤ ਭਯੋ ਸੋਊ ਠਉਰ ਤਹਾ ਹਮ ਹੂੰ ਮਿਲ ਕੈ ਤਹ ਮੰਗਲ ਗਾਯੋ ॥
ਸੋ ਬ੍ਰਿਜ ਤ︀ਯਾਗਿ ਗਯੋ ਮਥੁਰਾ ਇਨ ਗ੍ਵਾਰਨ ਤੇ ਮਨੂਆ ਉਚਟਾਯੋ ॥
ਯੌ ਕਹਿ ਊਧਵ ਸੋ ਤਿਨ ਟੇਰਿ ਹਹਾ ਹਮਰੇ ਗ੍ਰਿਹਿ ਸ︀ਯਾਮ ਨ ਆਯੋ ॥੯੨੬॥
ਗੋਪਿਨ ਬਾਚ ਊਧਵ ਸੋ ॥
ਸਵੈਯਾ ॥
ਏਕ ਸਮੈ ਹਮ ਕੋ ਸੁਨਿ ਊਧਵ ਕੁੰਜਨ ਮੈ ਫਿਰੈ ਸੰਗਿ ਲੀਯੇ ॥
ਹਰਿ ਜੂ ਅਤਿ ਹੀ ਹਿਤ ਸਾਥ ਘਨੇ ਹਮ ਪੈ ਅਤਿ ਹੀ ਕਹਿਯੋ ਪ੍ਰੇਮ ਕੀਯੇ ॥
ਤਿਨ ਕੇ ਬਸਿ ਗਯੋ ਹਮਰੋ ਮਨ ਹ੍ਵੈ ਅਤਿ ਹੀ ਸੁਖੁ ਭਯੋ ਬ੍ਰਿਜ ਨਾਰਿ ਹੀਯੇ ॥
ਅਬ ਸੋ ਤਜਿ ਕੈ ਮਥਰਾ ਕੋ ਗਯੋ ਤਿਹ ਕੇ ਬਿਛੁਰੇ ਫਲੁ ਕਵਨ ਜੀਯੇ ॥੯੨੭॥
ਕਬਿਯੋ ਬਾਚ ॥
ਸਵੈਯਾ ॥
ਗ੍ਵਾਰਨਿ ਪੈ ਜਿਤਨੀ ਫੁਨਿ ਊਧਵ ਸ︀ਯਾਮ ਕਹੈ ਹਰਿ ਬਾਤ ਬਖਾਨੀ ॥
ਗ︀ਯਾਨ ਕੋ ਉਤਰ ਦੇਤ ਭਈ ਨਹਿ ਪ੍ਰੇਮ ਚਿਤਾਰ ਸਭੇ ਉਚਰਾਨੀ ॥
ਜਾਹੀ ਕੇ ਦੇਖਤ ਭੋਜਨ ਖਾਤ ਸਖੀ ਜਿਹ ਕੇ ਬਿਨੁ ਪੀਤ ਨ ਪਾਨੀ ॥
ਗ︀ਯਾਨ ਕੀ ਜੋ ਇਨ ਬਾਤ ਕਹੀ ਤਿਨ ਹੂੰ ਹਿਤ ਸੋ ਕਰਿ ਏਕ ਨ ਜਾਨੀ ॥੯੨੮॥