ਗੋਪਿਨ ਬਾਚ ਊਧਵ ਸੋ

ਸਵੈਯਾ

ਮਿਲ ਕੈ ਤਿਨ ਊਧਵ ਸੰਗਿ ਕਹਿਯੋ ਹਰਿ ਸੋ ਸੁਨ ਊਧਵ ਯੌ ਕਹੀਯੋ

ਕਹਿ ਕੈ ਕਰਿ ਊਧਵ ਗ︀ਯਾਨ ਜਿਤੋ ਪਠਿਯੋ ਤਿਤਨੋ ਸਭ ਹੀ ਗਹੀਯੋ

ਸਭ ਹੀ ਇਨ ਗ੍ਵਾਰਨਿ ਪੈ ਕਬਿ ਸ︀ਯਾਮ ਕਹਿਯੋ ਹਿਤ ਆਖਨ ਸੋ ਚਹੀਯੋ

ਇਨ ਕੋ ਤੁਮ ਤਿਆਗ ਗਏ ਮਥੁਰਾ ਹਮਰੀ ਸੁਧਿ ਲੇਤ ਸਦਾ ਰਹੀਯੋ ॥੯੨੯॥

ਜਬ ਊਧਵ ਸੋ ਇਹ ਭਾਤਿ ਕਹਿਯੋ ਤਬ ਊਧਵ ਕੋ ਮਨ ਪ੍ਰੇਮ ਭਰਿਯੋ ਹੈ

ਅਉਰ ਗਈ ਸੁਧਿ ਭੂਲ ਸਭੈ ਮਨ ਤੇ ਸਭ ਗ︀ਯਾਨ ਹੁਤੋ ਸੁ ਟਰਿਯੋ ਹੈ

ਸੋ ਮਿਲਿ ਕੈ ਸੰਗਿ ਗ੍ਵਾਰਨਿ ਕੇ ਅਤਿ ਪ੍ਰੀਤਿ ਕੀ ਬਾਤ ਕੇ ਸੰਗਿ ਢਰਿਯੋ ਹੈ

ਗ︀ਯਾਨ ਕੇ ਡਾਰ ਮਨੋ ਕਪਰੇ ਹਿਤ ਕੀ ਸਰਿਤਾ ਹਿਤ ਮਹਿ ਕੂਦ ਪਰਿਯੋ ਹੈ ॥੯੩੦॥

ਯੌ ਕਹਿ ਸੰਗਿ ਗੁਆਰਨਿ ਕੇ ਜਬ ਹੀ ਸਭ ਗ੍ਵਾਰਨਿ ਕੋ ਹਿਤ ਚੀਨੋ

ਊਧਵ ਗ︀ਯਾਨ ਦਯੋ ਤਜਿ ਕੈ ਮਨ ਮੈ ਜਬ ਪ੍ਰੇਮ ਕੋ ਸੰਗ੍ਰਹ ਕੀਨੋ

ਹੋਇ ਗਯੋ ਤਨਮੈ ਹਿਤ ਸੋ ਇਹ ਭਾਤਿ ਕਹਿਯੋ ਸੁ ਕਰਿਯੋ ਬ੍ਰਿਜ ਹੀਨੋ

ਤ︀ਯਾਗਿ ਗਏ ਤੁਮ ਕੋ ਮਥਰਾ ਤਿਹ ਤੇ ਹਰਿ ਕਾਮ ਸਖੀ ਘਟ ਕੀਨੋ ॥੯੩੧॥