ਊਧਵ ਬਾਚ ਗੋਪਿਨ ਸੋ

ਸਵੈਯਾ

ਜਾਇ ਕੈ ਹਉ ਮਥਰਾ ਮੈ ਸਖੀ ਹਰਿ ਤੇ ਤੁਮ ਲਯੈਬੇ ਕੋ ਦੂਤ ਪਠੈ ਹੋਂ

ਬੀਤਤ ਜੋ ਤੁਮ ਪੈ ਬਿਰਥਾ ਸਭ ਹੀ ਜਦੁਰਾਇ ਕੇ ਪਾਸ ਕਹੈ ਹੋਂ

ਕੈ ਤੁਮਰੀ ਬਿਨਤੀ ਉਹ ਪੈ ਬਿਧਿ ਜਾ ਰਿਝ ਹੈ ਬਿਧਿ ਤਾ ਰਿਝਵੈ ਹੋਂ

ਪਾਇਨ ਪੈ ਕਬਿ ਸ︀ਯਾਮ ਕਹੈ ਹਰਿ ਕੌ ਬ੍ਰਿਜ ਭੀਤਰ ਫੇਰਿ ਲਿਯੈ ਹੋਂ ॥੯੩੨॥

ਯੌ ਜਬ ਊਧਵ ਬਾਤ ਕਹੀ ਉਠਿ ਪਾਇਨ ਲਾਗਤ ਭੀ ਤਬ ਸੋਊ

ਦੂਖ ਘਟਿਓ ਤਿਨ ਕੇ ਮਨ ਤੇ ਅਤਿ ਹੀ ਮਨ ਭੀਤਰ ਆਨੰਦ ਹੋਊ

ਕੈ ਬਿਨਤੀ ਸੰਗਿ ਊਧਵ ਕੇ ਕਬਿ ਸ︀ਯਾਮ ਕਹੈ ਬਿਧਿ ਯਾ ਉਚਰੋਊ

ਸ︀ਯਾਮ ਸੋ ਜਾਇ ਕੈ ਯੌ ਕਹੀਯੋ ਕਰਿ ਕੈ ਕਹਿਯੋ ਪ੍ਰੀਤਿ ਤ︀ਯਾਗਤ ਕੋਊ ॥੯੩੩॥

ਕੁੰਜ ਗਲੀਨ ਮੈ ਖੇਲਤ ਹੀ ਸਭ ਹੀ ਮਨ ਗ੍ਵਾਰਨਿ ਕੋ ਹਰਿਓ

ਜਿਨ ਕੇ ਹਿਤ ਲੋਗਨ ਹਾਸ ਸਹਿਯੋ ਜਿਨ ਕੇ ਹਿਤ ਸਤ੍ਰਨ ਸੋ ਲਰਿਓ

ਸੰਗਿ ਊਧਵ ਕੇ ਕਬਿ ਸ︀ਯਾਮ ਕਹੈ ਬਿਨਤੀ ਕਰਿ ਕੈ ਇਮ ਉਚਰਿਓ

ਹਮ ਤ︀ਯਾਗਿ ਗਏ ਬ੍ਰਿਜ ਮੈ ਮਥਰਾ ਤਿਹ ਤੇ ਤੁਮ ਕਾਮ ਬੁਰੋ ਕਰਿਓ ॥੯੩੪॥

ਬ੍ਰਿਜ ਬਾਸਨ ਤ︀ਯਾਗਿ ਗਏ ਮਥੁਰਾ ਪੁਰ ਬਾਸਿਨ ਕੇ ਰਸ ਭੀਤਰ ਪਾਗਿਓ

ਪ੍ਰੇਮ ਜਿਤੋ ਪਰ ਗ੍ਵਾਰਨਿ ਥੋ ਉਨ ਸੰਗਿ ਰਚੇ ਇਨ ਤੇ ਸਭ ਭਾਗਿਓ

ਦੈ ਤੁਹਿ ਹਾਥਿ ਸੁਨੋ ਬਤੀਯਾ ਹਮ ਜੋਗ ਕੇ ਭੇਖ ਪਠਾਵਨ ਲਾਗਿਓ

ਤਾ ਸੰਗਿ ਊਧਵ ਯੌ ਕਹੀਯੋ ਹਰਿ ਜੂ ਤੁਮ ਪ੍ਰੇਮ ਸਭੈ ਅਬ ਤ︀ਯਾਗਿਓ ॥੯੩੫॥

ਊਧਵ ਜੋ ਤਜਿ ਕੈ ਬ੍ਰਿਜ ਕੋ ਚਲਿ ਕੈ ਜਬ ਹੀ ਮਥੁਰਾ ਪੁਰਿ ਜਈਯੈ

ਪੈ ਅਪੁਨੇ ਚਿਤ ਮੈ ਹਿਤ ਕੈ ਹਮ ਓਰ ਤੇ ਸ︀ਯਾਮ ਕੇ ਪਾਇਨ ਪਈਯੈ

ਕੈ ਅਤਿ ਹੀ ਬਿਨਤੀ ਤਿਹ ਪੈ ਫਿਰ ਕੈ ਇਹ ਭਾਤਿ ਸੋ ਉਤਰ ਦਈਯੈ

ਪ੍ਰੀਤਿ ਨਿਬਾਹੀਯੈ ਤਉ ਕਰੀਯੈ ਪਰ ਯੌ ਨਹੀ ਕਾਹੂੰ ਸੋ ਪ੍ਰੀਤਿ ਕਰਈਯੈ ॥੯੩੬॥

ਊਧਵ ਮੋ ਸੁਨ ਲੈ ਬਤੀਯਾ ਜਦੁਬੀਰ ਕੋ ਧ︀ਯਾਨ ਜਬੈ ਕਰਿ ਹੋਂ

ਬਿਰਹਾ ਤਬ ਆਇ ਕੈ ਮੋਹਿ ਗ੍ਰਸੈ ਤਿਹ ਕੇ ਗ੍ਰਸਏ ਜੀਯੋ ਮਰਿ ਹੋਂ

ਕਛੂ ਸੁਧਿ ਮੋ ਤਨ ਮੈ ਰਹਿ ਹੈ ਧਰਨੀ ਪਰ ਹ੍ਵੈ ਬਿਸੁਧੀ ਝਰਿ ਹੋਂ

ਤਿਹ ਤੇ ਹਮ ਕੋ ਬ੍ਰਿਥਾ ਕਹੀਐ ਕਿਹ ਭਾਤਿ ਸੋ ਧੀਰਜ ਹਉ ਧਰਿ ਹੋਂ ॥੯੩੭॥

ਦੀਨ ਹ੍ਵੈ ਗ੍ਵਾਰਨਿ ਸੋਊ ਕਹੈ ਕਬਿ ਸ︀ਯਾਮ ਜੁ ਥੀ ਅਤਿ ਹੀ ਅਭਿਮਾਨੀ

ਕੰਚਨ ਸੇ ਤਨ ਕੰਜ ਮੁਖੀ ਜੋਊ ਰੂਪ ਬਿਖੈ ਰਤਿ ਕੀ ਫੁਨਿ ਸਾਨੀ

ਯੌ ਕਹੈ ਬ︀ਯਾਕੁਲ ਹ੍ਵੈ ਬਤੀਯਾ ਕਬਿ ਨੇ ਤਿਹ ਕੀ ਉਪਮਾ ਪਹਿਚਾਨੀ

ਊਧਵ ਗ੍ਵਾਰਨੀਯਾ ਸਫਰੀ ਸਭ ਨਾਮ ਲੈ ਸ︀ਯਾਮ ਕੋ ਜੀਵਤ ਪਾਨੀ ॥੯੩੮॥

ਆਤੁਰ ਹ੍ਵੈ ਬ੍ਰਿਖਭਾਨ ਸੁਤਾ ਸੰਗਿ ਊਧਵ ਕੇ ਸੁ ਕਹਿਯੋ ਇਮ ਬੈਨਾ

ਭੂਖਨ ਭੋਜਨ ਧਾਮ ਜਿਤੋ ਹਮ ਕੇ ਜਦੁਬੀਰ ਬਿਨਾ ਸੁ ਰੁਚੈ ਨਾ

ਯੌਂ ਕਹਿ ਸ︀ਯਾਮ ਬਿਯੋਗ ਬਿਖੈ ਬਸਿ ਗੇ ਕਬਿ ਨੇ ਜਸ ਯੌ ਉਚਰੈਨਾ

ਰੋਵਤ ਭੀ ਅਤਿ ਹੀ ਦੁਖ ਸੋ ਜੁ ਹੁਤੇ ਮਨੋ ਬਾਲ ਕੇ ਕੰਜਨ ਨੈਨਾ ॥੯੩੯॥

ਬ੍ਰਿਖਭਾਨ ਸੁਤਾ ਅਤਿ ਪ੍ਰੇਮ ਛਕੀ ਮਨ ਮੈ ਜਦੁਬੀਰ ਕੋ ਧਿਆਨ ਲਗੈ ਕੈ

ਰੋਵਤ ਭੀ ਅਤਿ ਹੀ ਦੁਖ ਸੋ ਸੰਗ ਕਾਜਰ ਨੀਰ ਗਿਰਿਯੋ ਢਰ ਕੈ ਕੈ

ਤਾ ਛਬਿ ਕੋ ਜਸੁ ਉਚ ਮਹਾ ਕਬਿ ਸ︀ਯਾਮ ਕਹਿਯੋ ਮੁਖ ਤੇ ਉਮਗੈ ਕੈ

ਚੰਦਹਿ ਕੋ ਜੁ ਕਲੰਕ ਹੁਤੋ ਮਨੋ ਨੈਨਨਿ ਪੈਡ ਚਲ︀ਯੋ ਨਿਚੁਰੈ ਕੈ ॥੯੪੦॥

ਗਹਿ ਧੀਰਜ ਊਧਵ ਸੋ ਬਚਨਾ ਬ੍ਰਿਖਭਾਨ ਸੁਤਾ ਇਹ ਭਾਤਿ ਉਚਾਰੇ

ਨੇਹੁ ਤਜਿਯੋ ਬ੍ਰਿਜ ਬਾਸਨ ਸੋ ਤਿਹ ਤੇ ਕਛੂ ਜਾਨਤ ਦੋਖ ਬਿਚਾਰੇ

ਬੈਠਿ ਗਏ ਰਥ ਭੀਤਰ ਆਪ ਨਹੀ ਇਨ ਕੀ ਸੋਊ ਓਰਿ ਨਿਹਾਰੇ

ਤ︀ਯਾਗਿ ਗਏ ਬ੍ਰਿਜ ਕੋ ਮਥੁਰਾ ਹਮ ਜਾਨਤ ਹੈ ਘਟ ਭਾਗ ਹਮਾਰੇ ॥੯੪੧॥

ਜਬ ਜੈਹੋ ਕਹਿਯੋ ਮਥੁਰਾ ਕੈ ਬਿਖੈ ਹਰਿ ਪੈ ਹਮਰੀ ਬਿਨਤੀ ਇਹ ਕੀਜੋ

ਪਾਇਨ ਕੋ ਗਹਿ ਕੈ ਰਹੀਯੋ ਘਟਕਾ ਦਸ ਜੋ ਮੁਹਿ ਨਾਮਹਿ ਲੀਜੋ

ਤਾਹੀ ਕੇ ਪਾਛੇ ਤੇ ਮੋ ਬਤੀਯਾ ਸੁਨਿ ਲੈ ਇਹ ਭਾਤਹਿ ਸੋ ਉਚਰੀਜੋ

ਜਾਨਤ ਹੋ ਹਿਤ ਤ︀ਯਾਗ ਗਏ ਕਬਹੂੰ ਹਮਰੇ ਹਿਤ ਕੇ ਸੰਗ ਭੀਜੋ ॥੯੪੨॥

ਊਧਵ ਕੋ ਬ੍ਰਿਖਭਾਨ ਸੁਤਾ ਬਚਨਾ ਇਹ ਭਾਤਿ ਸੋ ਉਚਰਿਯੋ ਹੈ

ਤਿਆਗ ਦਈ ਜਬ ਅਉਰ ਕਥਾ ਮਨ ਜਉ ਸੰਗਿ ਸ︀ਯਾਮ ਕੇ ਪ੍ਰੇਮ ਭਰਿਯੋ ਹੈ

ਤਾ ਸੰਗ ਸੋਊ ਕਹੋ ਬਤੀਯਾ ਬਨ ਮੈ ਹਮਰੋ ਜੋਊ ਸੰਗਿ ਅਰਿਯੋ ਹੈ

ਮੈ ਤੁਮਰੇ ਸੰਗਿ ਮਾਨ ਕਰਿਯੋ ਤੁਮ ਹੂੰ ਹਮਰੇ ਸੰਗ ਮਾਨ ਕਰਿਯੋ ਹੈ ॥੯੪੩॥

ਬਨ ਮੈ ਹਮਰੋ ਸੰਗਿ ਕੇਲ ਕਰੇ ਮਨ ਮੈ ਅਬ ਸੋ ਜਦੁਬੀਰ ਚਿਤਾਰੋ

ਮੋਰੇ ਜੁ ਸੰਗਿ ਕਹੀ ਬਤੀਯਾ ਹਿਤ ਕੀ ਸੋਈ ਅਪਨੇ ਚਿਤ ਨਿਹਾਰੋ

ਤਾਹੀ ਕੋ ਧ︀ਯਾਨ ਕਰੋ ਕਿਹ ਹੇਤ ਤਜਿਯੋ ਬ੍ਰਿਜ ਮਥੁਰਾ ਕੋ ਪਧਾਰੋ

ਜਾਨਤ ਹੈ ਤੁਮਰੋ ਕਛੁ ਦੋਸ ਨਹੀ ਕਛੁ ਹੈ ਘਟ ਭਾਗ ਹਮਾਰੋ ॥੯੪੪॥

ਯੌ ਸੁਨਿ ਉਤਰ ਦੇਤ ਭਯੋ ਊਧਵ ਪ੍ਰੀਤਿ ਘਨੀ ਹਰਿ ਕੀ ਸੰਗ ਤੇਰੈ

ਜਾਨਤ ਹੋ ਅਬ ਆਵਤ ਹੈ ਉਪਜੈ ਇਹ ਚਿੰਤ ਕਹਿਯੋ ਮਨ ਮੇਰੈ

ਕਿਉ ਮਥਰਾ ਤਜਿ ਆਵਤ ਹੈ ਜੁ ਫਿਰੈ ਨਹਿ ਗ੍ਵਾਰਨਿ ਕੇ ਫੁਨਿ ਫੇਰੈ

ਜਾਨਤ ਹੈ ਹਮਰੇ ਘਟਿ ਭਾਗਨ ਆਵਤ ਹੈ ਹਰਿ ਜੂ ਫਿਰਿ ਡੇਰੈ ॥੯੪੫॥

ਯੌ ਕਹਿ ਰੋਵਤ ਭੀ ਲਲਨਾ ਅਪਨੇ ਮਨ ਮੈ ਅਤਿ ਸੋਕ ਬਢਾਯੋ

ਝੂਮਿ ਗਿਰੀ ਪ੍ਰਿਥਮੀ ਪਰ ਸੋ ਹ੍ਰਿਦੈ ਆਨੰਦ ਥੋ ਤਿਤਨੋ ਬਿਸਰਾਯੋ

ਭੂਲ ਗਈ ਸੁਧਿ ਅਉਰ ਸਬੈ ਹਰਿ ਕੇ ਮਨ ਧ︀ਯਾਨ ਬਿਖੈ ਤਿਨ ਲਾਯੋ

ਯੌ ਕਹਿ ਊਧਵ ਸੋ ਤਿਨਿ ਟੇਰਿ ਹਹਾ ਹਮਰੇ ਗ੍ਰਿਹਿ ਸ︀ਯਾਮ ਆਯੋ ॥੯੪੬॥

ਜਾਹੀ ਕੇ ਸੰਗਿ ਸੁਨੋ ਮਿਲ ਕੈ ਹਮ ਕੁੰਜ ਗਲੀਨ ਮੈ ਖੇਲ ਮਚਾਯੋ

ਗਾਵਤ ਭਯੋ ਸੋਊ ਠਉਰ ਤਹਾ ਹਮਹੂੰ ਮਿਲ ਕੈ ਤਹ ਮੰਗਲ ਗਾਯੋ

ਸੋ ਬ੍ਰਿਜ ਤ︀ਯਾਗਿ ਗਏ ਮਥੁਰਾ ਇਨ ਗ੍ਵਾਰਨਿ ਤੇ ਮਨੂਆ ਉਚਟਾਯੋ

ਯੌ ਕਹਿ ਊਧਵ ਸੋ ਤਿਨ ਟੇਰਿ ਹਹਾ ਹਮਰੇ ਗ੍ਰਿਹਿ ਸ︀ਯਾਮ ਆਯੋ ॥੯੪੭॥

ਬ੍ਰਿਜ ਤ︀ਯਾਗਿ ਗਯੋ ਮਥਰਾ ਕੋ ਸੋਊ ਮਨ ਤੇ ਸਭ ਹੀ ਬ੍ਰਿਜਨਾਥਿ ਬਿਸਾਰੀ

ਸੰਗਿ ਰਚੇ ਪੁਰ ਬਾਸਿਨ ਕੇ ਕਬਿ ਸ︀ਯਾਮ ਕਹੈ ਸੋਊ ਜਾਨਿ ਪਿਆਰੀ

ਊਧਵ ਜੂ ਸੁਨੀਯੈ ਬਿਰਥਾ ਤਿਹ ਤੇ ਅਤਿ ਬ︀ਯਾਕੁਲ ਭੀ ਬ੍ਰਿਜ ਨਾਰੀ

ਕੰਚੁਰੀ ਜਿਉ ਅਹਿਰਾਜ ਤਜੈ ਤਿਹ ਭਾਤਿ ਤਜੀ ਬ੍ਰਿਜ ਨਾਰ ਮੁਰਾਰੀ ॥੯੪੮॥

ਊਧਵ ਕੇ ਫਿਰਿ ਸੰਗ ਕਹਿਯੋ ਕਬਿ ਸ︀ਯਾਮ ਕਹੈ ਬ੍ਰਿਖਭਾਨ ਜਈ ਹੈ

ਜਾ ਮੁਖ ਕੇ ਸਮ ਚੰਦ੍ਰ ਪ੍ਰਭਾ ਜੁ ਤਿਹੂੰ ਪੁਰ ਮਾਨਹੁ ਰੂਪਮਈ ਹੈ

ਸ︀ਯਾਮ ਗਯੋ ਤਜਿ ਕੈ ਬ੍ਰਿਜ ਕੋ ਤਿਹ ਤੇ ਅਤਿ ਬ︀ਯਾਕੁਲ ਚਿਤ ਭਈ ਹੈ

ਜਾ ਦਿਨ ਕੇ ਮਥੁਰਾ ਮੈ ਗਏ ਬਿਨੁ ਤ੍ਵੈ ਹਮਰੀ ਸੁਧਿ ਹੂੰ ਲਈ ਹੈ ॥੯੪੯॥

ਜਾ ਦਿਨ ਕੇ ਬ੍ਰਿਜ ਤ︀ਯਾਗਿ ਗਏ ਬਿਨ ਤ੍ਵੈ ਕੋਊ ਮਾਨਸ ਹੂੰ ਪਠਾਯੋ

ਹੇਤ ਜਿਤੋ ਇਨ ਊਪਰ ਥੋ ਕਬਿ ਸ︀ਯਾਮ ਕਹੈ ਤਿਤਨੋ ਬਿਸਰਾਯੋ

ਆਪ ਰਚੇ ਪੁਰ ਬਾਸਿਨ ਸੋ ਇਨ ਕੋ ਦੁਖੁ ਦੈ ਉਨ ਕੋ ਰਿਝਵਾਯੋ

ਤਾ ਸੰਗ ਜਾਇ ਕੋ ਯੌ ਕਹੀਯੋ ਹਰਿ ਜੀ ਤੁਮਰੇ ਕਹੁ ਕਾ ਜੀਯ ਆਯੋ ॥੯੫੦॥

ਤ︀ਯਾਗਿ ਗਏ ਮਥੁਰਾ ਬ੍ਰਿਜ ਕਉ ਚਲਿ ਕੈ ਫਿਰਿ ਆਪ ਨਹੀ ਬ੍ਰਿਜ ਆਏ

ਸੰਗਿ ਰਚੇ ਪੁਰਬਾਸਿਨ ਕੇ ਕਬਿ ਸ︀ਯਾਮ ਕਹੈ ਮਨ ਆਨੰਦ ਪਾਏ

ਦੈ ਗਯੋ ਹੈ ਇਨ ਕੋ ਦੁਖ ਊਧਵ ਪੈ ਮਨ ਮੈ ਹੁਲਾਸ ਬਢਾਏ

ਆਪ ਥੇ ਬ੍ਰਿਜ ਮੈ ਉਪਜੇ ਇਨ ਸੋ ਸੁ ਭਏ ਛਿਨ ਬੀਚ ਪਰਾਏ ॥੯੫੧॥

ਤ︀ਯਾਗਿ ਗਏ ਲਈ ਇਨ ਕੀ ਸੁਧਿ ਹੋਤ ਕਛੂ ਮਨਿ ਮੋਹ ਤੁਹਾਰੇ

ਆਪ ਰਚੇ ਪੁਰ ਬਾਸਿਨ ਸੋ ਇਨ ਕੇ ਸਭ ਪ੍ਰੇਮ ਬਿਦਾ ਕਰਿ ਡਾਰੇ

ਤਾ ਤੇ ਮਾਨ ਕਰੋ ਫਿਰਿ ਆਵਹੁ ਜੀਤਤ ਭੇ ਤੁਮ ਹੂੰ ਹਮ ਹਾਰੇ

ਤਾ ਤੇ ਤਜੋ ਮਥੁਰਾ ਫਿਰਿ ਆਵਹੁ ਹੇ ਸਭ ਗਊਅਨ ਕੇ ਰਖਵਾਰੇ ॥੯੫੨॥

ਸ︀ਯਾਮ ਚਿਤਾਰ ਕੈ ਸ︀ਯਾਮ ਕਹੈ ਮਨ ਮੈ ਸਭ ਗ੍ਵਾਰਨੀਯਾ ਦੁਖ ਪਾਵੈ

ਏਕ ਪਰੈ ਮੁਰਝਾਇ ਧਰਾ ਇਕ ਬਿਯੋਗ ਭਰੀ ਗੁਨ ਬਿਯੋਗ ਹੀ ਗਾਵੈ

ਕੋਊ ਕਹੈ ਜਦੁਰਾ ਮੁਖ ਤੇ ਸੁਨਿ ਸ੍ਰਉਨਨ ਬਾਤ ਤਹਾ ਏਊ ਧਾਵੈ

ਜਉ ਪਿਖਵੈ ਤਹਾ ਤਿਨ ਕੋ ਸੁ ਕਹੈ ਹਮ ਕੋ ਹਰਿ ਹਾਥਿ ਆਵੈ ॥੯੫੩॥

ਗ੍ਵਾਰਨਿ ਬ︀ਯਾਕੁਲ ਚਿਤ ਭਈ ਹਰਿ ਕੇ ਨਹੀ ਆਵਨ ਕੀ ਸੁਧਿ ਪਾਈ

ਬ︀ਯਾਕੁਲ ਹੋਇ ਗਈ ਚਿਤ ਮੈ ਬ੍ਰਿਖਭਾਨ ਸੁਤਾ ਮਨ ਮੈ ਮੁਰਝਾਈ

ਜੋ ਬਿਰਥਾ ਮਨ ਬੀਚ ਹੁਤੀ ਸੋਊ ਊਧਵ ਕੇ ਤਿਹ ਪਾਸ ਸੁਨਾਈ

ਸ︀ਯਾਮ ਆਵਤ ਹੈ ਤਿਹ ਤੇ ਅਤਿ ਹੀ ਦੁਖ ਭਯੋ ਬਰਨਿਯੋ ਨਹੀ ਜਾਈ ॥੯੫੪॥

ਊਧਵ ਉਤਰ ਦੇਤ ਭਯੋ ਅਤਿ ਬਿਯੋਗ ਮਨੇ ਅਪਨੇ ਸੋਊ ਕੈ ਹੈ

ਗ੍ਵਾਰਨਿ ਕੇ ਮਨ ਮਧਿ ਬਿਖੈ ਕਬਿ ਸ︀ਯਾਮ ਕਹੈ ਜੋਊ ਬਾਤ ਰੁਚੈ ਹੈ

ਥੋਰੇ ਹੀ ਦ੍ਰਯੋਸਨ ਮੈ ਮਿਲਿ ਹੈ ਜਿਹ ਕੇ ਉਰ ਮੈ ਕਛੂ ਭ੍ਰਮ ਭੈ ਹੈ

ਜੋਗਿਨ ਹੋਇ ਜਪੋ ਹਰਿ ਕੋ ਮੁਖ ਮਾਗਹੁਗੀ ਤੁਮ ਸੋ ਬਰੁ ਦੈ ਹੈ ॥੯੫੫॥

ਉਨ ਦੈ ਇਮ ਊਧਵ ਗ︀ਯਾਨ ਚਲਿਯੋ ਚਲਿ ਕੈ ਜਸੁਧਾ ਪਤਿ ਪੈ ਸੋਊ ਆਯੋ

ਆਵਤ ਹੀ ਜਸੁਧਾ ਜਸੁਧਾ ਪਤਿ ਪਾਇਨ ਊਪਰ ਸੀਸ ਝੁਕਾਯੋ

ਸ︀ਯਾਮ ਹੀ ਸ︀ਯਾਮ ਸਦਾ ਕਹੀਯੋ ਕਹਿ ਕੈ ਇਹ ਮੋ ਪਹਿ ਕਾਨ੍ਰਹ ਪਠਾਯੋ

ਯੌ ਕਹਿ ਕੈ ਰਥ ਪੈ ਚੜ ਕੈ ਰਥ ਕੋ ਮਥੁਰਾ ਹੀ ਕੀ ਓਰਿ ਚਲਾਯੋ ॥੯੫੬॥