ਊਧਵ ਬਾਚ ਕਾਨ੍ਰਹ ਜੂ ਸੋ ॥
ਸਵੈਯਾ ॥
ਆਇ ਤਬੈ ਮਥੁਰਾ ਪੁਰ ਮੈ ਬਲਿਰਾਮ ਅਉ ਸ︀ਯਾਮ ਕੇ ਪਾਇ ਪਰਿਯੋ ॥
ਕਹਿਯੋ ਜੋ ਤੁਮ ਮੋ ਕਹਿ ਕੈ ਪਠਿਯੋ ਤਿਨ ਸੋ ਇਹ ਭਾਤਿ ਹੀ ਸੋ ਉਚਰਿਯੋ ॥
ਸੰਗ ਨੰਦ ਕੇ ਅਉ ਉਨ ਗ੍ਵਾਰਨਿ ਕੇ ਚਰਚਾ ਕਰਿ ਗ︀ਯਾਨ ਕੀ ਫੇਰਿ ਫਿਰਿਯੋ ॥
ਤੁਮਰੋ ਮੁਖ ਭਾਨੁ ਨਿਹਾਰਤ ਹੀ ਤਮ ਸੋ ਦੁਖ ਥੋ ਸਭ ਦੂਰ ਕਰਿਯੋ ॥੯੫੭॥
ਤੁਮਰੇ ਪਗ ਭੇਟਿ ਗਯੋ ਜਬ ਹੀ ਤਬ ਹੀ ਫੁਨਿ ਨੰਦ ਕੇ ਧਾਮਿ ਗਯੋ ॥
ਤਿਹ ਕੋ ਕਰਿ ਕੈ ਹਰਿ ਗ︀ਯਾਨ ਪ੍ਰਬੋਧ ਉਠਿਯੋ ਚਲਿ ਗ੍ਵਾਰਨਿ ਪਾਸ ਅਯੋ ॥
ਤੁਮਰੋ ਉਨ ਦੁਖ ਕਹਿਯੋ ਹਮ ਪੈ ਸੁਨਿ ਉਤਰ ਮੈ ਇਹ ਭਾਤਿ ਦਯੋ ॥
ਬਲਿ ਸ︀ਯਾਮਹਿ ਸ︀ਯਾਮ ਸਦਾ ਜਪੀਯੋ ਸੁਨਿ ਨਾਮਹਿ ਪ੍ਰੇਮ ਘਨੋ ਬਢਯੋ ॥੯੫੮॥