ਊਧਵ ਸੰਦੇਸ ਬਾਚ

ਸਵੈਯਾ

ਗ੍ਵਾਰਨਿ ਮੋ ਸੰਗ ਐਸੇ ਕਹਿਯੋ ਹਮ ਓਰ ਤੇ ਸ︀ਯਾਮ ਕੇ ਪਾਇਨ ਪਈਯੈ

ਯੌ ਕਹੀਯੋ ਪੁਰ ਬਾਸਿਨ ਕੋ ਤਜਿ ਕੈ ਬ੍ਰਿਜ ਬਾਸਿਨ ਕੋ ਸੁਖੁ ਦਈਯੈ

ਜਸੁਧਾ ਇਹ ਭਾਤਿ ਕਰੀ ਬਿਨਤੀ ਬਿਨਤੀ ਕਹੀਯੋ ਸੰਗਿ ਪੂਤ ਕਨ੍ਰਹ੍ਰਹਈਯੈ

ਊਧਵ ਤਾ ਸੰਗ ਯੌ ਕਹੀਯੌ ਬਹੁਰੋ ਫਿਰਿ ਆਇ ਕੈ ਮਾਖਨ ਖਈਯੈ ॥੯੫੯॥

ਅਉਰ ਕਹੀ ਬਿਨਤੀ ਤੁਮ ਪੈ ਸੁ ਸੁਨੋ ਅਰੁ ਅਉਰ ਬਾਤਨ ਡਾਰੋ

ਸੇ ਕਹਾ ਜਸੁਧਾ ਤੁਮ ਕੋ ਹਮ ਕੋ ਅਤਿ ਹੀ ਬ੍ਰਿਜਨਾਥ ਪਿਆਰੋ

ਤਾ ਤੇ ਕਰੋ ਕਛੂ ਗਨਤੀ ਹਮਰੋ ਸੁ ਕਹਿਯੋ ਤੁਮ ਪ੍ਰੇਮ ਬਿਚਾਰੋ

ਤਾਹੀ ਤੇ ਬੇਗ ਤਜੋ ਮਥੁਰਾ ਉਠ ਕੈ ਅਬ ਹੀ ਬ੍ਰਿਜ ਪੂਤ ਪਧਾਰੋ ॥੯੬੦॥

ਮਾਤ ਕਰੀ ਬਿਨਤੀ ਤੁਮ ਪੈ ਕਬਿ ਸ︀ਯਾਮ ਕਹੈ ਜੋਊ ਹੈ ਬ੍ਰਿਜਰਾਨੀ

ਤਾਹੀ ਕੋ ਪ੍ਰੇਮ ਘਨੋ ਤੁਮ ਸੋਂ ਹਮ ਆਪਨੇ ਜੀ ਮਹਿ ਪ੍ਰੀਤ ਪਛਾਨੀ

ਤਾ ਤੇ ਕਹਿਓ ਤਜਿ ਕੈ ਮਥੁਰਾ ਬ੍ਰਿਜ ਆਵਹੁ ਯਾ ਬਿਧਿ ਬਾਤ ਬਖਾਨੀ

ਇਆਨੇ ਹੁਤੇ ਤਬ ਮਾਨਤ ਥੇ ਅਬ ਸਿਆਨੇ ਭਏ ਤਬ ਏਕ ਮਾਨੀ ॥੯੬੧॥

ਤਾਹੀ ਤੇ ਸੰਗ ਕਹੋ ਤੁਮਰੇ ਤਜਿ ਕੈ ਮਥੁਰਾ ਬ੍ਰਿਜ ਕੋ ਅਬ ਅਈਯੈ

ਮਾਨ ਕੈ ਸੀਖ ਕਹੋ ਹਮਰੀ ਤਿਹ ਠਉਰ ਨਹੀ ਪਲਵਾ ਠਹਰਈਯੈ

ਯੋਂ ਕਹਿ ਗ੍ਵਾਰਨੀਯਾ ਹਮ ਸੋ ਸਭ ਹੀ ਬ੍ਰਿਜ ਬਾਸਿਨ ਕੋ ਸੁਖ ਦਈਯੈ

ਸੋ ਸੁਧ ਭੂਲ ਗਈ ਤੁਮ ਕੋ ਹਮਰੇ ਜਿਹ ਅਉਸਰ ਪਾਇਨ ਪਈਯੈ ॥੯੬੨॥

ਤਾਹੀ ਤੇ ਤ︀ਯਾਗਿ ਰਹ︀ਯੋ ਮਥੁਰਾ ਕਬਿ ਸ︀ਯਾਮ ਕਹੈ ਬ੍ਰਿਜ ਮੈ ਫਿਰ ਆਵਹੁ

ਗ੍ਵਾਰਨਿ ਪ੍ਰੀਤ ਪਛਾਨ ਕਹ︀ਯੋ ਤਿਹ ਤੇ ਤਿਹ ਠਉਰ ਢੀਲ ਲਗਾਵਹੁ

ਯੋਂ ਕਹਿ ਪਾਇਨ ਪੈ ਹਮਰੇ ਹਮ ਸੰਗ ਕਹ︀ਯੋ ਸੁ ਤਹਾ ਤੁਮ ਜਾਵਹੁ

ਜਾਇ ਕੈ ਆਵਹੁ ਯੋਂ ਕਹੀਯੋ ਹਮ ਕੋ ਸੁਖ ਹੋ ਤੁਮ ਹੂੰ ਸੁਖ ਪਾਵਹੁ ॥੯੬੩॥

ਤਾ ਤੇ ਕਹਯੋ ਤਜਿ ਕੈ ਮਥੁਰਾ ਫਿਰ ਕੈ ਬ੍ਰਿਜ ਬਾਸਿਨ ਕੋ ਸੁਖ ਦੀਜੈ

ਆਵਹੁ ਫੇਰਿ ਕਹ︀ਯੋ ਬ੍ਰਿਜ ਮੈ ਇਹ ਕਾਮ ਕੀਏ ਤੁਮਰੋ ਨਹੀ ਛੀਜੈ

ਆਇ ਕ੍ਰਿਪਾਲ ਦਿਖਾਵਹੁ ਰੂਪ ਕਹ︀ਯੋ ਜਿਹ ਦੇਖਤ ਹੀ ਮਨ ਜੀਜੈ

ਕੁੰਜ ਗਲੀਨ ਮੈ ਫੇਰ ਕਹ︀ਯੋ ਹਮਰੇ ਅਧਰਾਨਨ ਕੋ ਰਸ ਲੀਜੈ ॥੯੬੪॥

ਸ︀ਯਾਮ ਕਹ︀ਯੋ ਸੰਗ ਹੈ ਤੁਮਰੇ ਜੁ ਹੁਤੀ ਤੁਮ ਕੋ ਬ੍ਰਿਜ ਬੀਚ ਪ︀ਯਾਰੀ

ਕਾਨ੍ਰਹ ਰਚੇ ਪੁਰ ਬਾਸਿਨ ਸੋਂ ਕਬਹੂੰ ਹੀਏ ਬ੍ਰਿਜ ਨਾਰਿ ਚਿਤਾਰੀ

ਪੰਥ ਨਿਹਾਰਤ ਨੈਨਨ ਕੀ ਕਬਿ ਸ︀ਯਾਮ ਕਹੈ ਪੁਤਰੀ ਦੋਊ ਹਾਰੀ

ਊਧਵ ਸ︀ਯਾਮ ਸੋ ਯੋਂ ਕਹੀਯੋ ਤੁਮਰੇ ਬਿਨ ਭੀ ਸਭ ਗ੍ਵਾਰਿ ਬਿਚਾਰੀ ॥੯੬੫॥

ਅਉਰ ਕਹੀ ਤੁਮ ਸੌ ਹਰਿ ਜੂ ਬ੍ਰਿਖਭਾਨ ਸੁਤਾ ਤੁਮ ਕੋ ਜੋਊ ਪ︀ਯਾਰੀ

ਜਾ ਦਿਨ ਤੇ ਬ੍ਰਿਜ ਤ︀ਯਾਗ ਗਏ ਦਿਨ ਤਾ ਕੀ ਨਹੀ ਹਮਹੂ ਹੈ ਸੰਭਾਰੀ

ਆਵਹੁ ਤ︀ਯਾਗਿ ਅਬੈ ਮਥੁਰਾ ਤੁਮਰੇ ਬਿਨ ਗੀ ਅਬ ਹੋਇ ਬਿਚਾਰੀ

ਮੈ ਤੁਮ ਸਿਉ ਹਰਿ ਮਾਨ ਕਰ︀ਯੋ ਤਜ ਆਵਹੁ ਮਾਨ ਅਬੈ ਹਮ ਹਾਰੀ ॥੯੬੬॥

ਤ︀ਯਾਗ ਗਏ ਹਮ ਕੋ ਕਿਹ ਹੇਤ ਤੇ ਬਾਤ ਕਛੂ ਤੁਮਰੀ ਬਿਗਾਰੀ

ਪਾਇਨ ਮੋ ਪਰ ਕੈ ਸੁਨੀਯੈ ਪ੍ਰਭ ਬਤੀਯਾ ਇਹ ਭਾਤਿ ਉਚਾਰੀ

ਆਪ ਰਚੇ ਪੁਰ ਬਾਸਿਨ ਸੋ ਮਨ ਤੇ ਸਬ ਹੀ ਬ੍ਰਿਜਨਾਰ ਬਿਸਾਰੀ

ਮਾਨ ਕਰਿਯੋ ਤੁਮ ਸੋ ਘਟ ਕਾਮ ਕਰਿਯੋ ਅਬ ਸ︀ਯਾਮ ਹਹਾ ਹਮ ਹਾਰੀ ॥੯੬੭॥

ਅਉਰ ਕਰੀ ਤੁਮ ਸੋ ਬਿਨਤੀ ਸੋਊ ਸ︀ਯਾਮ ਕਹੈ ਚਿਤ ਦੈ ਸੁਨਿ ਲੀਜੈ

ਖੇਲਤ ਥੀ ਤੁਮ ਸੋ ਬਨ ਮੈ ਤਿਹ ਅਉਸਰ ਕੀ ਕਬਹੂੰ ਸੁਧਿ ਕੀਜੈ

ਗਾਵਤ ਥੀ ਤੁਮ ਪੈ ਮਿਲ ਕੈ ਜਿਹ ਕੀ ਸੁਰ ਤੇ ਕਛੁ ਤਾਨ ਛੀਜੈ

ਤਾ ਕੋ ਕਹਿਯੋ ਤਿਹ ਕੀ ਸੁਧਿ ਕੈ ਬਹੁਰੋ ਬ੍ਰਿਜ ਬਾਸਿਨ ਕੋ ਸੁਖ ਦੀਜੈ ॥੯੬੮॥

ਅਉਰ ਕਹੀ ਬ੍ਰਿਖਭਾਨ ਸੁਤਾ ਹਰਿ ਜੂ ਸੋਊ ਬਾਤ ਅਬੈ ਸੁਨਿ ਲਈਯੈ

ਯੌ ਕਹਿਯੋ ਤ︀ਯਾਗ ਤੁਮੈ ਮਥੁਰਾ ਬਹੁਰੋ ਬ੍ਰਿਜ ਕੁੰਜਨ ਭੀਤਰ ਅਈਯੈ

ਜਿਉ ਹਮਰੇ ਸੰਗਿ ਖੇਲਤ ਥੇ ਇਹ ਭਾਤਿ ਕਹਿਯੋ ਫਿਰਿ ਖੇਲ ਮਚਈਯੈ

ਚਾਹ ਘਨੀ ਤੁਹਿ ਦੇਖਨ ਕੀ ਗ੍ਰਿਹ ਆਇ ਕਹਿਯੋ ਹਮ ਕੋ ਸੁਖ ਦਈਯੈ ॥੯੬੯॥

ਤੇਰੇ ਪਿਖੇ ਬਿਨੁ ਹੇ ਹਰਿ ਜੀ ਕਿਹੀ ਭਾਤਿ ਕਹਿਯੋ ਨਹੀ ਮੋ ਮਨ ਭੀਜੈ

ਸੂਕਿ ਭਈ ਪੁਤਰੀ ਸੀ ਕਹਿਯੋ ਕਹੀ ਯੌ ਹਰਿ ਸੋ ਬਿਨਤੀ ਸੁਨ ਲੀਜੈ

ਬਾਤਨ ਮੋਹਿ ਹੋਤ ਪ੍ਰਤੀਤਿ ਕਹਿਯੋ ਘਨ ਸ︀ਯਾਮ ਪਿਖੇਈ ਪ੍ਰਸੀਜੈ

ਆਨਨ ਮੈ ਸਮ ਚੰਦ ਨਿਹਾਰਿ ਚਕੋਰ ਸੀ ਗ੍ਵਾਰਨਿ ਕੋ ਸੁਖ ਦੀਜੈ ॥੯੭੦॥

ਊਧਵ ਚੰਦ੍ਰਭਗਾ ਕੋ ਸੰਦੇਸ ਬਾਚ

ਸਵੈਯਾ

ਯੌ ਤੁਮ ਸੋ ਕਹਿਯੋ ਚੰਦ੍ਰਭਗਾ ਹਰਿ ਜੂ ਅਪਨੋ ਮੁਖ ਚੰਦ ਦਿਖਈਯੈ

ਬ︀ਯਾਕੁਲ ਹੋਇ ਗਈ ਬਿਨੁ ਤ੍ਵੈ ਸੁ ਹਹਾ ਕਹਿਯੋ ਟੇਰਿ ਹਲੀਧਰ ਭਈਯੈ

ਤਾਹੀ ਤੇ ਆਵਹੁ ਚਿਰ ਲਾਵਹੁ ਮੋ ਜੀਯ ਕੀ ਜਬ ਹੀ ਸੁਨ ਲਈਯੈ

ਹੇ ਬ੍ਰਿਜਨਾਥ ਕਹਿਯੋ ਨੰਦ ਲਾਲ ਚਕੋਰਨ ਗ੍ਵਾਰਨਿ ਕੋ ਸੁਖ ਦਈਯੈ ॥੯੭੧॥

ਹੇ ਬ੍ਰਿਜਨਾਥ ਕਹਿਯੋ ਬ੍ਰਿਜ ਨਾਰਿ ਹਹਾ ਨੰਦ ਲਾਲ ਨਹੀ ਚਿਰ ਕੀਜੈ

ਹੇ ਜਦੁਰਾ ਅਗ੍ਰਜ ਜਸੁਧਾ ਸੁਤ ਰਛੁਕ ਧੇਨੁ ਕਹਿਯੋ ਸੁਨ ਲੀਜੈ

ਸਾਪ ਕੇ ਨਾਥ ਅਸੁਰ ਬਧੀਯਾ ਅਰੁ ਆਵਨ ਗੋਕੁਲ ਨਾਥ ਛੀਜੈ

ਕੰਸ ਬਿਦਾਰ ਅਬੈ ਕਰਤਾਰ ਚਕੋਰਨ ਗਾਰਨਿ ਕੋ ਸੁਖ ਦੀਜੈ ॥੯੭੨॥

ਹੇ ਨੰਦ ਨੰਦ ਕਹਿਯੋ ਸੁਖ ਕੰਦ ਮੁਕੰਦ ਸੁਨੋ ਬਤੀਯਾ ਗਿਰਧਾਰੀ

ਗੋਕੁਲ ਨਾਥ ਕਹੋ ਬਕ ਕੇ ਰਿਪੁ ਰੂਪ ਦਿਖਾਵਹੁ ਮੋਹਿ ਮੁਰਾਰੀ

ਸ੍ਰੀ ਬ੍ਰਿਜਨਾਥ ਸੁਨੋ ਜਸੁਧਾ ਸੁਤ ਭੀ ਬਿਨੁ ਤ੍ਵੈ ਬ੍ਰਿਜ ਨਾਰਿ ਬਿਚਾਰੀ

ਜਾਨਤ ਹੈ ਹਰਿ ਜੂ ਅਪਨੇ ਮਨ ਤੇ ਸਭ ਹੀ ਇਹ ਤ੍ਰੀਯ ਬਿਸਾਰੀ ॥੯੭੩॥

ਕੰਸ ਕੇ ਮਾਰ ਸੁਨੋ ਕਰਤਾਰ ਬਕਾ ਮੁਖ ਫਾਰ ਕਹਿਯੋ ਸੁਨਿ ਲੈ

ਸਭ ਦੋਖ ਨਿਵਾਰ ਸੁਨੋ ਬ੍ਰਿਜਨਾਥ ਅਬੈ ਇਨ ਗ੍ਵਾਰਨਿ ਰੂਪ ਦਿਖੈ

ਘਨ ਸ︀ਯਾਮ ਕੀ ਮੂਰਤਿ ਪੇਖੇ ਬਿਨਾ ਕਛੂ ਇਨ ਕੇ ਮਨ ਬੀਚ ਰੁਚੈ

ਤਿਹ ਤੇ ਹਰਿ ਜੂ ਤਜ ਕੈ ਮਥੁਰਾ ਇਨ ਕੈ ਸਭ ਸੋਕਨ ਕੋ ਹਰਿ ਦੈ ॥੯੭੪॥