ਬਿਜੁਛਟਾ ਅਰੁ ਮੈਨਪ੍ਰਭਾ ਸੰਦੇਸ ਬਾਚ ॥
ਸ੍ਵੈਯਾ ॥
ਬਿਜੁਛਟਾ ਅਰੁ ਮੈਨਪ੍ਰਭਾ ਸੰਗ ਤੋਹਿ ਸ︀ਯਾਮ ਕਹਿਯੋ ਸੁਨਿ ਐਸੇ ॥
ਪ੍ਰੀਤਿ ਬਢਾਇ ਇਤੀ ਇਨ ਸੋ ਅਬ ਤ︀ਯਾਗ ਗਏ ਕਹੁ ਕਾਰਨ ਕੈਸੇ ॥
ਆਵਹੁ ਸ︀ਯਾਮ ਨ ਢੀਲ ਲਗਾਵਹੁ ਖੇਲ ਕਰੋ ਹਮ ਸੋ ਫੁਨਿ ਵੈਸੇ ॥
ਮਾਨ ਕਰੈ ਬ੍ਰਿਖਭਾਨ ਸੁਤਾ ਪਠਵੋ ਹਮ ਕੋ ਤੁਮ ਵਾ ਬਿਧਿ ਜੈਸੇ ॥੯੭੫॥
ਊਧਵ ਸ︀ਯਾਮ ਸੋ ਯੌ ਕਹਿਯੋ ਤੁਮਰੋ ਰਹਿਬੋ ਜਬ ਸ੍ਰਉਨ ਧਰੈਂਗੀ ॥
ਤ︀ਯਾਗ ਤਬੈ ਅਪੁਨੇ ਸੁਖ ਕੋ ਅਤਿ ਹੀ ਮਨ ਭੀਤਰ ਸੋਕ ਕਰੈਂਗੀ ॥
ਜੋਗਿਨ ਬਸਤ੍ਰਨ ਕੋ ਧਰਹੈ ਕਹਿਯੋ ਬਿਖ ਖਾਇ ਕੈ ਪ੍ਰਾਨ ਪਰੈਂਗੀ ॥
ਤਾਹੀ ਤੇ ਹੇ ਹਰਿ ਜੂ ਤੁਮ ਸੋ ਬ੍ਰਿਖਭਾਨ ਸੁਤਾ ਫਿਰਿ ਮਾਨ ਕਰੈਂਗੀ ॥੯੭੬॥
ਯੌ ਤੁ ਕਹੀ ਉਨ ਹੂੰ ਤੁਮ ਕੋ ਬ੍ਰਿਖਭਾਨ ਸੁਤਾ ਜੁ ਕਹਿਯੋ ਸੁਨ ਲੀਜੈ ॥
ਤ︀ਯਾਗ ਗਏ ਹਮ ਕੋ ਬ੍ਰਿਜ ਮੈ ਮਨੂਆ ਤੁਮਰੋ ਸੁ ਲਖੋ ਨ ਪ੍ਰਸੀਜੈ ॥
ਬੈਠ ਰਹੇ ਅਬ ਹੋ ਮਥੁਰਾ ਇਹ ਭਾਤਿ ਕਹਿਯੋ ਮਨੂਆ ਜਬ ਖੀਜੈ ॥
ਜਿਉ ਹਮ ਕੋ ਤੁਮ ਪੀਠ ਦਈ ਤੁਮ ਕੋ ਤੁਮਰੀ ਮਨ ਭਾਵਤ ਦੀਜੈ ॥੯੭੭॥
ਅਉਰ ਕਹੀ ਤੁਮ ਸੋ ਬ੍ਰਿਜਨਾਥ ਕਹੀ ਅਬ ਊਧਵ ਸੋ ਸੁਨ ਲਈਯੈ ॥
ਆਪ ਚਲੋ ਤੁ ਨਹੀ ਕਹਿਯੋ ਨਾਥ ਬੁਲਾਵਨ ਗ੍ਵਾਰਨਿ ਦੂਤ ਪਠਈਯੈ ॥
ਜੋ ਕੋਊ ਦੂਤ ਪਠੋ ਨ ਕਯੋ ਤਬ ਤੋ ਉਠਿ ਆਪਨ ਹੀ ਤਹਿ ਜਈਯੈ ॥
ਨਾਤੁਰ ਗ੍ਵਾਰਨਿ ਕੋ ਦ੍ਰਿੜਤਾ ਹੂੰ ਕੋ ਸ︀ਯਾਮ ਕਹੈ ਅਬ ਦਾਨ ਦਿਵਈਯੈ ॥੯੭੮॥
ਤੇਰੋ ਹੀ ਧ︀ਯਾਨ ਧਰੈ ਹਰਿ ਜੂ ਅਰੁ ਤੇਰੋ ਹੀ ਲੈ ਕਰਿ ਨਾਮੁ ਪੁਕਾਰੈ ॥
ਮਾਤ ਪਿਤਾ ਕੀ ਨ ਲਾਜ ਕਰੈ ਹਰਿ ਸਾਇਤ ਸ︀ਯਾਮ ਹੀ ਸ︀ਯਾਮ ਚਿਤਾਰੈ ॥
ਨਾਮ ਅਧਾਰ ਤੇ ਜੀਵਤ ਹੈ ਬਿਨੁ ਨਾਮ ਕਹਿਯੋ ਛਿਨ ਮੈ ਕਸਟਾਰੈ ॥
ਯਾ ਬਿਧਿ ਦੇਖ ਦਸਾ ਉਨ ਕੀ ਅਤਿ ਬੀਚਿ ਬਢਿਯੋ ਜੀਯ ਸੋਕ ਹਮਾਰੈ ॥੯੭੯॥
ਮਾਤ ਪਿਤਾਨ ਕੀ ਸੰਕ ਕਰੈ ਨਹਿ ਸ︀ਯਾਮ ਹੀ ਸ︀ਯਾਮ ਕਰੈ ਮੁਖ ਸਿਉ ॥
ਭੂਮਿ ਗਿਰੈ ਬਿਧਿ ਜਾ ਮਤਵਾਰ ਪਰੈ ਗਿਰ ਕੈ ਧਰਿ ਪੈ ਸੋਊ ਤਿਉ ॥
ਬ੍ਰਿਜ ਕੁੰਜਨ ਢੂੰਢਤ ਹੈ ਤੁਮ ਕੋ ਕਬਿ ਸ︀ਯਾਮ ਕਹੈ ਧਨ ਲੋਭਕ ਜਿਉ ॥
ਅਬ ਤਾ ਤੇ ਕਰੋ ਬਿਨਤੀ ਤੁਮ ਸੋ ਪਿਖ ਕੈ ਤਿਨ ਕੋ ਫੁਨਿ ਹਉ ਦੁਖ ਇਉ ॥੯੮੦॥
ਆਪ ਚਲੋ ਇਹ ਤੇ ਨ ਭਲੀ ਜੁ ਪੈ ਆਪ ਚਲੋ ਨਹੀ ਦੂਤ ਪਠੀਜੈ ॥
ਤਾ ਤੇ ਕਰੋ ਬਿਨਤੀ ਤੁਮ ਸੋ ਦੁਹ ਬਾਤਨ ਤੇ ਇਕ ਬਾਤ ਕਰੀਜੈ ॥
ਜਿਉ ਜਲ ਕੇ ਬਿਨ ਮੀਨ ਦਸਾ ਸੁ ਦਸਾ ਭਈ ਗ੍ਵਾਰਨਿ ਕੀ ਸੁਨਿ ਲੀਜੈ ॥
ਕੈ ਜਲ ਹੋਇ ਉਨੈ ਮਿਲੀਐ ਕਿ ਉਨੈ ਦ੍ਰਿੜਤਾ ਕੋ ਕਹਿਯੋ ਬਰੁ ਦੀਜੈ ॥੯੮੧॥
ਕਬਿਯੋ ਬਾਚ ॥
ਸਵੈਯਾ ॥
ਬ੍ਰਿਜ ਬਾਸਿਨ ਹਾਲ ਕਿਧੋ ਹਰਿ ਜੂ ਫੁਨਿ ਊਧਵ ਤੇ ਸਭ ਹੀ ਸੁਨ ਲੀਨੋ ॥
ਜਾ ਕੀ ਕਥਾ ਸੁਨ ਕੈ ਚਿਤ ਤੇ ਸੁ ਹੁਲਾਸ ਘਟੈ ਦੁਖ ਹੋਵਤ ਜੀ ਨੋ ॥
ਸ︀ਯਾਮ ਕਹਿਯੋ ਮੁਖ ਤੇ ਇਹ ਭਾਤਿ ਕਿਧੌ ਕਬਿ ਨੈ ਸੁ ਸੋਊ ਲਖਿ ਲੀਨੋ ॥
ਊਧਵ ਮੈ ਉਨ ਗ੍ਵਾਰਨਿ ਕੋ ਸੁ ਕਹਿਯੋ ਦ੍ਰਿੜਤਾ ਕੋ ਅਬੈ ਬਰੁ ਦੀਨੋ ॥੯੮੨॥
ਦੋਹਰਾ ॥
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰਿ ॥
ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰਿ ॥੯੮੩॥
ਖੜਗ ਪਾਨਿ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰਿ ॥
ਭੂਲਿ ਹੋਇ ਜਹ ਤਹ ਸੁ ਕਬਿ ਪੜਿਅਹੁ ਸਭੈ ਸੁਧਾਰਿ ॥੯੮੪॥
ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪੀ ਊਧਵ ਸੰਬਾਦੇ ਬਿਰਹ ਨਾਟਕ ਬਰਨਨੰ ਨਾਮ ਧਯਾਇ ਸਮਾਪਤਮ ਸਤੁ ਸੁਭਮ ਸਤ ॥
ਅਥ ਕੁਬਿਜਾ ਗ੍ਰਿਹ ਗਵਨ ਕਥਨੰ ॥
ਦੋਹਰਾ ॥
ਗੋਪਿਨ ਕੋ ਪੋਖਨ ਕਰਿਯੋ ਹਰਿ ਜੂ ਕ੍ਰਿਪਾ ਕਰਾਇ ॥
ਅਵਰ ਖੇਲ ਖੇਲਨ ਲਗੇ ਅਤਿ ਹੀ ਹਰਖ ਬਢਾਇ ॥੯੮੫॥