ਸਵੈਯਾ

ਮਾਧਵ ਊਧਵ ਲੈ ਅਪਨੇ ਸੰਗਿ ਏਕ ਸਮੈ ਕੁਬਿਜਾ ਗ੍ਰਿਹ ਆਏ

ਸੁਨਿ ਆਗੇ ਹੀ ਆਏ ਲਏ ਮਨ ਭਾਵਤ ਦੇਖਿ ਸਭੈ ਸੁਖ ਪਾਏ

ਲੈ ਹਰਿ ਕੇ ਜੁਗ ਪੰਕਜ ਪਾਇਨ ਸੀਸ ਢੁਲਾਇ ਰਹੀ ਲਪਟਾਏ

ਐਸੋ ਹੁਲਾਸ ਬਢਿਯੋ ਜੀਯ ਮੋ ਜਿਮ ਚਾਤ੍ਰਿਕ ਮੋਰ ਘਟਾ ਘਹਰਾਏ ॥੯੮੬॥

ਊਚ ਅਵਾਸ ਬਨਿਯੋ ਅਤਿ ਸੁਭ੍ਰਮ ਈਗਰ ਰੰਗ ਕੇ ਚਿਤ੍ਰ ਬਨਾਏ

ਚੰਦਨ ਧੂਪ ਕਦੰਬ ਕਲੰਬਕ ਦੀਪਕ ਦੀਪ ਤਹਾ ਦਰਸਾਏ

ਲੈ ਪਰਜੰਕ ਤਹਾ ਅਤਿ ਸੁੰਦਰ ਸਵਛ ਸੁ ਮਉਰ ਸੁਗੰਧ ਬਿਛਾਏ

ਦੋ ਕਰ ਜੋਰਿ ਪ੍ਰਨਾਮ ਕਰਿਯੋ ਤਬ ਕੇਸਵ ਤਾ ਪਰ ਆਨਿ ਬੈਠਾਏ ॥੯੮੭॥

ਦੋਹਰਾ

ਰਤਨ ਖਚਤ ਪੀੜਾ ਬਹੁਰ ਲ︀ਯਾਈ ਭਗਤਿ ਜਨਾਇ

ਊਧਵ ਜੀ ਸੋ ਯੌ ਕਹਿਯੋ ਬੈਠਹੁ ਯਾ ਪਰ ਆਇ ॥੯੮੮॥

ਸਵੈਯਾ

ਊਧਵ ਜੀ ਕੁਬਜਾ ਸੋ ਕਹੈ ਨਿਜੁ ਪ੍ਰੀਤਿ ਲਖੀ ਅਤਿ ਹੀ ਤੁਮਰੀ ਮੈ

ਹਉ ਅਤਿ ਦੀਨ ਅਧੀਨ ਅਨਾਥ ਬੈਠ ਸਕਉ ਸਮੁਹਾਇ ਹਰੀ ਮੈ

ਕਾਨ੍ਰਹ ਪ੍ਰਤਾਪ ਤਬੈ ਉਠਿ ਪੀੜੇ ਕਉ ਦੀਨ ਉਠਾਇ ਕੇ ਵਾਹੀ ਘਰੀ ਮੈ

ਪੈ ਇਤਨੋ ਕਰਿ ਕੈ ਭੂਅ ਬੈਠਿ ਰਹਿਯੋ ਗਹਿ ਪਾਇਨ ਨੇਹ ਛਰੀ ਮੈ ॥੯੮੯॥

ਜੇ ਪਦ ਪੰਕਜ ਸੇਸ ਮਹੇਸ ਸੁਰੇਸ ਦਿਨੇਸ ਨਿਸੇਸ ਪਾਏ

ਜੇ ਪਦ ਪੰਕਜ ਬੇਦ ਪੁਰਾਨ ਬਖਾਨਿ ਪ੍ਰਮਾਨ ਕੈ ਗ︀ਯਾਨ ਗਾਏ

ਜੇ ਪਦ ਪੰਕਜ ਸਿਧ ਸਮਾਧਿ ਮੈ ਸਾਧਤ ਹੈ ਮਨਿ ਮੋਨ ਲਗਾਏ

ਜੇ ਪਦ ਪੰਕਜ ਕੇਸਵ ਕੇ ਅਬ ਊਧਵ ਲੈ ਕਰ ਮੈ ਸਹਰਾਏ ॥੯੯੦॥

ਸੰਤ ਸਹਾਰਤ ਸ︀ਯਾਮ ਕੇ ਪਾਇ ਮਹਾ ਬਿਗਸਿਯੋ ਮਨ ਭੀਤਰ ਸੋਊ

ਜੋਗਨ ਕੇ ਜੋਊ ਧ︀ਯਾਨ ਕੇ ਬੀਚ ਆਵਤ ਹੈ ਅਤਿ ਬ︀ਯਾਕੁਲ ਹੋਊ

ਜਾ ਬ੍ਰਹਮਾਦਿਕ ਸੇਸ ਸੁਰਾਦਿਕ ਖੋਜਤ ਅੰਤਿ ਪਾਵਤ ਕੋਊ

ਸੋ ਪਦ ਕੰਜਨ ਕੀ ਸਮ ਤੁਲਿ ਪਲੋਟਤ ਊਧਵ ਲੈ ਕਰਿ ਦੋਊ ॥੯੯੧॥

ਇਤ ਸ︀ਯਾਮ ਪਲੋਟਤ ਊਧਵ ਪਾਇ ਉਤੈ ਉਨ ਮਾਲਨਿ ਸਾਜ ਕੀਏ

ਸੁਭ ਬਜ੍ਰਨ ਕੇ ਅਰੁ ਲਾਲ ਜਵਾਹਰ ਦੇਖਿ ਜਿਸੈ ਸੁਖ ਹੋਤ ਜੀਏ

ਇਤਨੇ ਪਹਿ ਕਾਨ੍ਰਹ ਪੈ ਆਇ ਗਈ ਬਿੰਦੁਰੀ ਕਹਿਯੋ ਈਗਰ ਭਾਲਿ ਦੀਏ

ਤਿਹ ਰੂਪ ਨਿਹਾਰਿ ਹੁਲਾਸ ਬਢਿਯੋ ਕਬਿ ਸ︀ਯਾਮ ਕਹੈ ਜਦੁਬੀਰ ਹੀਏ ॥੯੯੨॥

ਸਜਿ ਸਾਜਨ ਮਾਲਨਿ ਅੰਗਨ ਮੈ ਅਤਿ ਸੁੰਦਰ ਸੋ ਹਰਿ ਪਾਸ ਗਈ

ਮਨੋ ਦੂਸਰਿ ਚੰਦ੍ਰਕਲਾ ਪ੍ਰਗਟੀ ਮਨੋ ਹੇਰਤ ਕੈ ਇਹ ਰੂਪ ਮਈ

ਹਰਿ ਜੂ ਲਖਿ ਕੈ ਜੀਯ ਕੀ ਬਿਰਥਾ ਕਬਿ ਸ︀ਯਾਮ ਕਹੈ ਸੋਊ ਐਚ ਲਈ

ਤਿਹ ਊਪਰਿ ਬੈਸਿ ਅਸੰਕ ਭਈ ਮਨ ਕੀ ਸਭ ਸੰਕ ਪਰਾਇ ਗਈ ॥੯੯੩॥

ਬਹੀਯਾ ਜਬ ਹੀ ਗਹਿ ਸ︀ਯਾਮਿ ਲਈ ਕੁਬਿਜਾ ਅਤਿ ਹੀ ਮਨ ਮੈ ਸੁਖ ਪਾਯੋ

ਸ︀ਯਾਮ ਮਿਲੇ ਬਹੁਤੇ ਦਿਨ ਮੈ ਹਮ ਕਉ ਕਹਿ ਕੈ ਇਹ ਭਾਤਿ ਸੁਨਾਯੋ

ਚੰਦਨ ਜਿਉ ਤੁਹਿ ਅੰਗ ਮਲਿਯੋ ਤਿਹ ਤੇ ਹਮ ਹੂੰ ਜਦੁਬੀਰ ਰਿਝਾਯੋ

ਜੋਊ ਮਨੋਰਥ ਥੋ ਜੀਯ ਮੈ ਤੁਮਰੇ ਮਿਲਏ ਸੋਊ ਮੋ ਕਰਿ ਆਯੋ ॥੯੯੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕੁਬਜਾ ਕੇ ਗ੍ਰਿਹ ਜਾ ਮਨੋਰਥ ਪੂਰਨ ਸਮਾਪਤੰ