ਅਥ ਅਕ੍ਰੂਰ ਕੇ ਧਾਮ ਕਾਨ੍ਰਹ ਜੂ ਆਏ ॥
ਸਵੈਯਾ ॥
ਦੈ ਸੁਖ ਮਾਲਨਿ ਕਉ ਅਤਿ ਹੀ ਅਕ੍ਰੂਰਹਿ ਕੇ ਫਿਰ ਧਾਮਿ ਪਧਾਰਿਯੋ ॥
ਆਵਤ ਸੋ ਸੁਨਿ ਪਾਇ ਲਗਿਯੋ ਤਿਹ ਮਧਿ ਚਲੋ ਹਰਿ ਪ੍ਰੇਮ ਚਿਤਾਰਿਯੋ ॥
ਸੋ ਗਹਿ ਸ︀ਯਾਮ ਕੇ ਪਾਇ ਰਹਿਯੋ ਕਬਿ ਨੇ ਮੁਖ ਤੇ ਇਹ ਭਾਤਿ ਉਚਾਰਿਯੋ ॥
ਊਧਵ ਸੋ ਜਦੁਬੀਰ ਕਹਿਯੋ ਇਨ ਸੰਤਨ ਕੋ ਅਤਿ ਪ੍ਰੇਮ ਨਿਹਾਰਿਯੋ ॥੯੯੫॥
ਊਧਵ ਸ︀ਯਾਮ ਕਹਿਯੋ ਸੁਨ ਕੈ ਅਕ੍ਰੂਰਹਿ ਕੋ ਅਤਿ ਪ੍ਰੇਮ ਨਿਹਾਰਿਯੋ ॥
ਸੁਧਿ ਕਰੀ ਉਨ ਕੀ ਮਨ ਮੈ ਕੁਬਿਜਾ ਕੋ ਕਹਿਯੋ ਅਰੁ ਪ੍ਰੇਮ ਚਿਤਾਰਿਯੋ ॥
ਸੋ ਗਨਤੀ ਕਰਿ ਕੈ ਮਨ ਮੈ ਕਨ੍ਰਹੀਯਾ ਸੰਗਿ ਪੈ ਇਹ ਭਾਤਿ ਉਚਾਰਿਯੋ ॥
ਹੇ ਹਰਿ ਜੂ ਇਹ ਕੇ ਪਿਖਏ ਉਨ ਕੇ ਸਭ ਪ੍ਰੇਮ ਬਿਦਾ ਕਰਿ ਡਾਰਿਯੋ ॥੯੯੬॥
ਹਰਿ ਰੂਪ ਨਿਹਾਰਿ ਮਨੇ ਸੁਖ ਪਾਇ ਕੈ ਸ੍ਰੀ ਜਦੁਬੀਰ ਕੀ ਸੇਵ ਸੁ ਕੀਨੀ ॥
ਪਾਇ ਪਰੋ ਤਾਹਿ ਕੇ ਬਹੁਰੇ ਉਠਿ ਦੇਵਕੀ ਲਾਲਿ ਪਰਿਕ੍ਰਮਾ ਦੀਨੀ ॥
ਭੋਜਨ ਅੰਨ ਜਿਤੋ ਗ੍ਰਿਹ ਥੋ ਸੋਊ ਆਨਿ ਧਰੋ ਹਿਤ ਬਾਤ ਲਖੀਨੀ ॥
ਥੋ ਮਨ ਮੋ ਸੋਊ ਬਾਛਤ ਇਛ ਵਹੈ ਜਸੁਧਾ ਸੁਤ ਪੂਰਨ ਕੀਤੀ ॥੯੯੭॥
ਪੂਰਨ ਕੈ ਮਨਸਾ ਤਿਹ ਕੀ ਸੰਗਿ ਊਧਵ ਲੈ ਫਿਰਿ ਧਾਮਿ ਅਯੋ ॥
ਗ੍ਰਿਹ ਆਇ ਕੈ ਮੰਗਨ ਲੋਗ ਬੁਲਾਇ ਗਵਾਵਤ ਭਯੋ ਤਿਹ ਰਾਗ ਗਯੋ ॥
ਤਿਨ ਊਪਰ ਰੀਝਿ ਕਹੈ ਕਬਿ ਸ︀ਯਾਮ ਘਨੋ ਗ੍ਰਿਹ ਤੇ ਕਢਿ ਦਾਨ ਦਯੋ ॥
ਮਨੋ ਤਾ ਜਸ ਤੇ ਮ੍ਰਿਤ ਮੰਡਲ ਮੈ ਅਬ ਕੇ ਦਿਨ ਲਉ ਦਿਨ ਸੇਤ ਭਯੋ ॥੯੯੮॥
ਅਕ੍ਰੂਰ ਸਿਆਮ ਕੇ ਧਾਮਹਿ ਆਇ ਕੈ ਸ੍ਰੀ ਜਦੁਬੀਰ ਕੇ ਪਾਇਨ ਲਾਗਿਓ ॥
ਕੰਸ ਬਿਦਾਰਿ ਬਕੀ ਉਰਿ ਫਾਰਿ ਕਹਿਯੋ ਕਰਤਾਰ ਸਰਾਹਨ ਲਾਗਿਓ ॥
ਅਉਰ ਗਈ ਸੁਧਿ ਭੂਲ ਸਭੈ ਹਰਿ ਕੀ ਉਪਮਾ ਰਸ ਭੀਤਰ ਪਾਗਿਓ ॥
ਆਨੰਦ ਬੀਚ ਬਢਿਯੋ ਮਨ ਕੇ ਮਨ ਕੋ ਦੁਖ ਥੋ ਜਿਤਨੋ ਸਭ ਭਾਗਿਓ ॥੯੯੯॥
ਦੇਵਕੀ ਲਾਲ ਗੁਪਾਲ ਅਹੋ ਨੰਦ ਲਾਲ ਦਿਆਲ ਇਹੈ ਜੀਯ ਧਾਰਿਓ ॥
ਕੰਸ ਬਿਦਾਰਿ ਬਕੀ ਉਰ ਫਾਰਿ ਕਹਿਯੋ ਕਰਤਾ ਜਦੁਬੀਰ ਉਚਾਰਿਓ ॥
ਹੇ ਅਘ ਕੇ ਰਿਪੁ ਹੇ ਰਿਪੁ ਕੇਸੀ ਕੇ ਹੇ ਕੁਪਿ ਜਾਹਿ ਤ੍ਰਿਨਾਵ੍ਰਤਿ ਮਾਰਿਓ ॥
ਤਾ ਅਬ ਰੂਪ ਦਿਖਾਇ ਹਮੈ ਹਮਰੋ ਸਭ ਪਾਪ ਬਿਦਾ ਕਰਿ ਡਾਰਿਓ ॥੧੦੦੦॥
ਚੋਰ ਹੈ ਸਾਧਨ ਕੇ ਦੁਖ ਕੋ ਸੁਖ ਕੋ ਬਰੁ ਦਾਇਕ ਸ︀ਯਾਮ ਉਚਾਰਿਓ ॥
ਹੈ ਠਗ ਗ੍ਵਾਰਨਿ ਚੀਰਨ ਕੋ ਭਟ ਹੈ ਜਿਨਿ ਕੰਸ ਸੋ ਬੀਰ ਪਛਾਰਿਓ ॥
ਕਾਇਰ ਹੈ ਬਹੁ ਪਾਪਨ ਤੇ ਅਰੁ ਬੈਦ ਹੈ ਜਾ ਸਭ ਲੋਗ ਜੀਯਾਰਿਓ ॥
ਪੰਡਿਤ ਹੈ ਕਬਿ ਸ︀ਯਾਮ ਕਹੈ ਜਿਨਿ ਚਾਰੋ ਈ ਬੇਦੁ ਕੋ ਭੇਦ ਸਵਾਰਿਓ ॥੧੦੦੧॥
ਯੌ ਕਹਿ ਕੈ ਜਦੁਬੀਰ ਕੇ ਸੋ ਕਬਿ ਸ︀ਯਾਮ ਕਹੈ ਉਠਿ ਪਾਇ ਪਰਿਯੋ ॥
ਹਰਿ ਕੀ ਬਹੁ ਬਾਰ ਸਰਾਹ ਕਰੀ ਦੁਖ ਥੋ ਜਿਤਨੋ ਛਿਨ ਬੀਚ ਹਰਿਯੋ ॥
ਅਰੁ ਤਾ ਛਬਿ ਕੇ ਜਸੁ ਉਚ ਮਹਾ ਕਬਿ ਨੇ ਬਿਧਿ ਯਾ ਮੁਖ ਤੇ ਉਚਰਿਯੋ ॥
ਹਰਿ ਨਾਮੁ ਸੰਜੋਅ ਕਉ ਪੈਨ੍ਰਹਿ ਤਨੈ ਸਭ ਪਾਪਨ ਸੰਗਿ ਲਰਿਯੋ ਨ ਟਰਿਯੋ ॥੧੦੦੨॥
ਫਿਰਿ ਯੌ ਕਰਿ ਕਾਨਰ ਕੀ ਉਪਮਾ ਹਰਿ ਜੀ ਤੁਮ ਹੀ ਮੁਰ ਸਤ੍ਰ ਪਛਾਰਿਯੋ ॥
ਤੈ ਹੀ ਮਰੇ ਤ੍ਰਿਪੁਰਾਰਿ ਕਮਧ ਸੁ ਰਾਵਨ ਮਾਰਿ ਘਨੋ ਰਨ ਪਾਰਿਯੋ ॥
ਲੰਕ ਦਈ ਅਰਿ ਭ੍ਰਾਤਰ ਕਉ ਸੀਅ ਕੋ ਸੰਗਿ ਲੈ ਫਿਰਿ ਅਉਧਿ ਸਿਧਾਰਿਯੋ ॥
ਤੈ ਹੀ ਚਰਿਤ੍ਰ ਕੀਏ ਸਭ ਹੀ ਹਮ ਜਾਨਤ ਹੈ ਇਹ ਭਾਤਿ ਉਚਾਰਿਯੋ ॥੧੦੦੩॥
ਹੇ ਕਮਲਾਪਤਿ ਹੇ ਗਰੁੜਧ੍ਵਜ ਹੇ ਜਗਨਾਇਕ ਕਾਨ੍ਰਹਿ ਕਹਿਯੋ ਹੈ ॥
ਹੇ ਜਦੁਬੀਰ ਕਹੋ ਬਤੀਯਾ ਸਭ ਹੀ ਤੁਮਰੀ ਭ੍ਰਿਤ ਲੋਕ ਭਯੋ ਹੈ ॥
ਮੇਰੀ ਹਰੋ ਮਮਤਾ ਹਰਿ ਜੂ ਇਹ ਭਾਤਿ ਕਹਿਯੋ ਹਰਿ ਚੀਨ ਲਯੋ ਹੈ ॥
ਡਾਰਿ ਦਈ ਮਮਤਾ ਤਿਹ ਪੈ ਸੋਊ ਮੋਨਹਿ ਧਾਰ ਕੈ ਬੈਠਿ ਰਹਿਯੋ ਹੈ ॥੧੦੦੪॥
ਕਾਨ੍ਰਹ ਜੂ ਬਾਚ ਅਕ੍ਰੂਰ ਸੋ ॥
ਸਵੈਯਾ ॥
ਐ ਹੋ ਚਚਾ ਜਦੁਬੀਰ ਕਹਿਯੋ ਹਮ ਕਉ ਸਮਝੇ ਬਿਨੁ ਤੈ ਹਰਿ ਚੀਨੋ ॥
ਤਾ ਤੇ ਲਡਾਵਹੁ ਮੋਹਿ ਕਹਿਯੋ ਜਿਹ ਤੇ ਸੁਖ ਹੋ ਅਤਿ ਹੀ ਮੁਹਿ ਜੀ ਨੋ ॥
ਆਇਸ ਮੋ ਬਸੁਦੇਵਹ ਜੀ ਅਕ੍ਰੂਰ ਬਡੇ ਲਖ ਊ ਕਰ ਕੀਨੋ ॥
ਤਾ ਤੇ ਨ ਮੋ ਘਨਿ ਸ︀ਯਾਮ ਲਖੈ ਇਹ ਭਾਤਿ ਕਹਿਯੋ ਹਰਿ ਜੂ ਹਸਿ ਦੀਨੋ ॥੧੦੦੫॥
ਸੋ ਸੁਨਿ ਬੀਰ ਪ੍ਰਸੰਨ ਭਯੋ ਮੁਸਲੀਧਰ ਸ︀ਯਾਮ ਜੂ ਕੰਠਿ ਲਗਾਏ ॥
ਸੋਕ ਜਿਤੇ ਮਨ ਭੀਤਰ ਥੇ ਹਰਿ ਕੋ ਤਨ ਭੇਟਿ ਸਭੈ ਬਿਸਰਾਏ ॥
ਛੋਟ ਭਤੀਜ ਲਖੇ ਕਰਿ ਕੈ ਕਰਿ ਕੈ ਜਗ ਕੇ ਕਰਤਾ ਨਹੀ ਪਾਏ ॥
ਯਾ ਬਿਧਿ ਭੀ ਤਿਹ ਠਉਰ ਕਥਾ ਤਿਹ ਕੇ ਕਬਿ ਸ︀ਯਾਮਹਿ ਮੰਗਲ ਗਾਏ ॥੧੦੦੬॥
ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਅਕ੍ਰੂਰ ਗ੍ਰਿਹ ਜੈਬੋ ਸੰਪੂਰਨੰ ॥