ਅਥ ਅਕ੍ਰੂਰ ਕੋ ਫੁਫੀ ਪਾਸ ਭੇਜਨ ਕਥਨੰ

ਸਵੈਯਾ

ਸ੍ਰੀ ਜਦੁਬੀਰ ਕਹਿਯੋ ਹਸਿ ਕੈ ਬਰਬੀਰ ਗਜਾਪੁਰ ਮੈ ਚਲ ਜਇਯੈ

ਮੋ ਪਿਤ ਕੀ ਭਗਨੀ ਸੁਤ ਹੈ ਤਿਨ ਕੋ ਅਬ ਜਾਇ ਕੈ ਸੋਧਹਿ ਲਇਯੈ

ਅੰਧ ਤਹਾ ਨ੍ਰਿਪ ਹੈ ਮਨ ਅੰਧ ਦ੍ਰਜੋਧਨ ਭਯੋ ਬਸਿ ਤਾ ਕੋ ਲਖਈਯੈ

ਪੰਡੁ ਕੇ ਪੁਤ੍ਰਨ ਕੋ ਤਿਹ ਠਉਰ ਦਈਯਤ ਹੈ ਸੁਖ ਕੈ ਦੁਖ ਦਈਯੈ ॥੧੦੦੭॥

ਯੌ ਸੁਨ ਕੈ ਤਿਹ ਕੀ ਬਤੀਯਾ ਕਰਿ ਕੈ ਅਕ੍ਰੂਰ ਪ੍ਰਨਾਮ ਸਿਧਾਰਿਯੋ

ਪੰਥ ਕੀ ਬਾਤ ਗਨਉ ਕਹਿ ਲਉ ਪਗ ਬੀਚ ਗਜਾਪੁਰ ਕੇ ਤਿਨਿ ਧਾਰਿਯੋ

ਪ੍ਰਾਤ ਭਏ ਨ੍ਰਿਪ ਬੀਚ ਸਭਾ ਕਬਿ ਸ︀ਯਾਮ ਕਹੈ ਇਹ ਭਾਤਿ ਉਚਾਰਿਯੋ

ਭੂਪ ਕਹੀ ਕਹੁ ਮੋ ਬਿਰਥਾ ਜਦੁਬੀਰਹਿ ਜਾ ਬਿਧਿ ਕੰਸ ਪਛਾਰਿਯੋ ॥੧੦੦੮॥

ਬਤੀਯਾ ਸੁਨਿ ਉਤਰ ਦੇਤ ਭਯੋ ਰਿਪੁ ਸੋ ਸਭ ਜਾ ਬਿਧਿ ਸ︀ਯਾਮ ਲਰਿਯੋ

ਗਜ ਮਾਰਿ ਪ੍ਰਹਾਰ ਕੈ ਮਲਨ ਕੋ ਦਲ ਫਾਰ ਕੈ ਕੰਸ ਸੋ ਜਾਇ ਅਰਿਯੋ

ਤਬ ਕੰਸ ਨਿਕਾਰ ਕ੍ਰਿਪਾਨ ਕਰੈ ਅਰੁ ਢਾਲ ਸਮ੍ਰਹਾਰ ਕੇ ਜੁਧੁ ਕਰਿਯੋ

ਤਬ ਹੀ ਹਰਿ ਜੂ ਗਹਿ ਕੇਸਨ ਤੇ ਪਟਕਿਓ ਧਰਨੀ ਪਰ ਮਾਰਿ ਡਰਿਯੋ ॥੧੦੦੯॥

ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀਸੁਤ ਔਰ ਦੁਸਾਸਨ ਬੀਰ ਨਿਹਾਰਿਯੋ

ਸੂਰਜ ਕੋ ਸੁਤ ਭੂਰਿਸ੍ਰਵਾ ਜਿਨ ਪਾਰਥ ਭ੍ਰਾਤ ਸੋ ਬੈਰ ਉਤਾਰਿਯੋ

ਰਾਜ ਦੁਰਜੋਧਨ ਮਾਤਲ ਸੋ ਇਹ ਪੇਖਤ ਹੀ ਇਹ ਭਾਤਿ ਉਚਾਰਿਯੋ

ਸ︀ਯਾਮ ਕਹਾ ਬਸੁਦੇਵ ਕਹਾ ਕਹਿ ਅੰਗਿ ਮਿਲੇ ਮਨ ਕੋ ਦੁਖ ਟਾਰਿਯੋ ॥੧੦੧੦॥

ਰੰਚਕ ਬੈਠਿ ਸਭਾ ਨ੍ਰਿਪ ਕੀ ਉਠ ਕੈ ਜਦੁਬੀਰ ਫੁਫੀ ਪਹਿ ਆਯੋ

ਕੁੰਤੀ ਕਉ ਦੇਖਤ ਹੀ ਕਬਿ ਸ︀ਯਾਮ ਕਹੈ ਤਿਨ ਪਾਇਨ ਸੀਸ ਝੁਕਾਯੋ

ਪੂਛਤ ਭੀ ਕੁਸਲੈ ਜਦੁਬੀਰ ਹੈ ਜਾ ਜਸੁ ਬੀਚ ਸਭੈ ਧਰਿ ਛਾਯੋ

ਨੀਕੇ ਹੈ ਸ︀ਯਾਮ ਸਨੈ ਬਸੁਦੇਵ ਸੁ ਦੇਵਕੀ ਨੀਕੀ ਸੁਨੀ ਸੁਖੁ ਪਾਯੋ ॥੧੦੧੧॥

ਇਤਨੇ ਮਹਿ ਬਿਦੁਰ ਆਇ ਗਯੋ ਸੋਊ ਪਾਰਥ ਮਾਇ ਕੈ ਪਾਇਨ ਲਾਗਿਯੋ

ਪੂਛਤ ਭਯੋ ਜਦੁਬੀਰ ਸੁਖੀ ਅਕ੍ਰੂਰ ਕਉ ਤਾ ਰਸ ਮੋ ਅਨੁਰਾਗਿਯੋ

ਅਉਰ ਗਈ ਸੁਧਿ ਭੂਲ ਸਭੈ ਕਬਿ ਸ︀ਯਾਮ ਇਹੀ ਰਸ ਭੀਤਰ ਪਾਗਿਯੋ

ਵਾਹ ਕਹਿਯੋ ਸਭ ਹੀ ਹੈ ਸੁਖੀ ਸੁਨ ਕੈ ਬਤੀਯਾ ਸੁਖ ਭਯੋ ਦੁਖ ਭਾਗਿਯੋ ॥੧੦੧੨॥

ਕੁੰਤੀ ਬਾਚ

ਸਵੈਯਾ

ਕੇਲ ਕਰੈ ਮਥੁਰਾ ਮੈ ਸੋਊ ਮਨ ਤੇ ਕਹਿਯੋ ਹਉ ਬ੍ਰਿਜਨਾਥਿ ਬਿਸਾਰੀ

ਦੁਖਿਤ ਭਈ ਇਨ ਲੋਗਨ ਤੇ ਅਤਿ ਹੀ ਕਹਿ ਕੈ ਘਨਿ ਸ︀ਯਾਮ ਪੁਕਾਰੀ

ਨਾਥ ਮਰਿਯੋ ਸੁਤ ਬਾਲ ਰਹੇ ਤਿਹ ਤੇ ਅਕ੍ਰੂਰ ਭਯੋ ਦੁਖੁ ਭਾਰੀ

ਤਾ ਤੇ ਹਉ ਪੂਛਤ ਹੌਂ ਤੁਮ ਕੋ ਕਬਹੂੰ ਹਰਿ ਜੀ ਸੁਧਿ ਲੇਤ ਹਮਾਰੀ ॥੧੦੧੩॥

ਦੁਖਿਤ ਹ੍ਵੈ ਅਕ੍ਰੂਰ ਕੇ ਸੰਗਿ ਕਹੀ ਬਤੀਯਾ ਨ੍ਰਿਪ ਅੰਧ ਰਿਸੈ ਸੇ

ਦੇਤ ਹੈ ਦੁਖੁ ਘਨੋ ਹਮ ਕਉ ਕਹਿਓ ਸੁਨਿ ਮੀਤ ਸ︀ਯਾਮ ਸੋ ਐਸੇ

ਪਾਰਥ ਭ੍ਰਾਤ ਰੁਚੇ ਉਨ ਕੋ ਨਹਿ ਵਾਹਿ ਕਹਿਯੋ ਕਹੁ ਸੋ ਬਿਧਿ ਕੈਸੇ

ਯੌ ਸੁਨਿ ਉਤਰ ਦੇਤ ਭਈ ਸੋਊ ਆਂਖ ਕੇ ਬੀਚ ਪਰੇ ਤ੍ਰਿਣ ਜੈਸੇ ॥੧੦੧੪॥

ਕਹਿ ਯੌ ਬਿਨਤੀ ਹਮਰੀ ਹਰਿ ਸੋ ਅਤਿ ਸੋਕ ਸਮੁੰਦ੍ਰ ਮੈ ਬੂਡਿ ਗਈ ਹਉ

ਜੀਵਤ ਹੋ ਕਬਿ ਸ︀ਯਾਮ ਕਹੈ ਤੁਹਿ ਆਇਸ ਪਾਇ ਕੈ ਨਾਮੁ ਕਈ ਹਉ

ਮਾਰਨ ਮੋ ਸੁਤ ਕੌ ਨ੍ਰਿਪ ਕੇ ਸੁਤ ਕੋਟਿ ਉਪਾਵਨ ਸੋ ਕਢਈ ਹਉ

ਸ︀ਯਾਮ ਸੋ ਇਉ ਕਹੀਯੋ ਬਤੀਯਾ ਤੁਮਰੇ ਬਿਨੁ ਨਾਥ ਅਨਾਥ ਭਈ ਹਉ ॥੧੦੧੫॥

ਯੌ ਕਹਿ ਕੈ ਤਿਹ ਸੋ ਬਤੀਯਾ ਅਤਿ ਹੀ ਦੁਖ ਸ੍ਵਾਸ ਉਸਾਸ ਸੁ ਲੀਨੋ

ਜੋ ਦੁਖ ਮੋਰੇ ਰਿਦੇ ਮਹਿ ਥੋ ਸੋਊ ਮੈ ਤੁਮ ਪੈ ਸਭ ਹੀ ਕਹਿ ਦੀਨੋ

ਸੋ ਸੁਨੀਐ ਹਮਰੀ ਬਿਰਥਾ ਕਹੀਯੋ ਦੁਖ ਕੀ ਜਦੁਬੀਰ ਹਠੀ ਨੋ

ਹੇ ਬ੍ਰਿਜਨਾਥ ਅਨਾਥਨ ਨਾਥ ਸਹਾਇ ਕਰੋ ਕਹਿ ਰੋਦਨ ਕੀਨੋ ॥੧੦੧੬॥