ਅਕ੍ਰੂਰ ਬਾਚ ॥
ਸਵੈਯਾ ॥
ਦੇਖਿ ਦੁਖਾਤੁਰ ਪਾਰਥ ਮਾਤ ਕੋ ਯੌਂ ਕਹਿਯੋ ਤ੍ਵੈ ਸੁਤ ਹੀ ਨ੍ਰਿਪ ਹ੍ਵੈ ਹੈ ॥
ਸ︀ਯਾਮ ਕੀ ਪ੍ਰੀਤਿ ਘਨੀ ਤੁਮ ਸੋਂ ਤਿਹ ਤੇ ਤੁਮ ਕੋ ਅਤਿ ਹੀ ਸੁਖ ਦੈ ਹੈ ॥
ਤੇਰੀ ਹੀ ਓਰਿ ਹ੍ਵੈ ਹੈ ਸੁਭ ਲਛਨ ਤੁਇ ਸੁਤ ਸਤ੍ਰਨ ਕੋ ਦੁਖ ਦੈ ਹੈ ॥
ਰਾਜ ਸਭੈ ਉਹ ਹੀ ਲਹਿ ਹੈ ਹਰਿ ਸਤ੍ਰਨ ਕੋ ਜਮਲੋਕਿ ਪਠੈ ਹੈ ॥੧੦੧੭॥
ਯੌ ਸੁਨ ਕੈ ਬਤੀਯਾ ਤਿਹ ਕੀ ਮਨ ਮੈ ਅਕ੍ਰੂਰਹਿ ਮੰਤ੍ਰ ਬਿਚਾਰਿਯੋ ॥
ਕੈ ਕੈ ਪ੍ਰਨਾਮ ਚਲਿਯੋ ਤਬ ਹੀ ਨ੍ਰਿਪੁ ਤ੍ਵੈ ਸੁਤ ਹੋ ਇਹ ਭਾਤਿ ਉਚਾਰਿਯੋ ॥
ਕਾ ਸੰਗਿ ਲੋਗਨ ਕੋ ਹਿਤ ਹੈ ਇਹ ਚਿੰਤ ਕਰੀ ਪੁਰ ਮੈ ਪਗ ਧਾਰਿਯੋ ॥
ਦੇਖਿਓ ਕਿ ਪ੍ਰੀਤਿ ਇਨੀ ਸੰਗ ਹੈ ਤਿਹ ਤੇ ਸਭ ਸੋਕ ਬਿਦਾ ਕਰਿ ਡਾਰਿਯੋ ॥੧੦੧੮॥