ਸਵੈਯਾ

ਦੈਤਨ ਮਾਰਨ ਹੇਤ ਚਲੇ ਅਪੁਨੇ ਸੰਗ ਲੈ ਸਭ ਹੀ ਭਟ ਦਾਨੀ

ਸ੍ਰੀ ਬਲਿਭਦ੍ਰਹਿ ਸੰਗ ਲਏ ਜਿਹ ਕੇ ਬਲ ਕੀ ਗਤਿ ਸ੍ਰੀਪਤਿ ਜਾਨੀ

ਕੋ ਸਮ ਭੀਖਮ ਹੈ ਇਨ ਕੇ ਅਰੁ ਕੋ ਭ੍ਰਿਗੁ ਨੰਦਨੁ ਰਾਵਨੁ ਬਾਨੀ

ਸਤ੍ਰਨ ਕੇ ਬਧ ਕਾਰਨ ਸ︀ਯਾਮ ਚਲੇ ਮੁਸਲੀ ਧਰਿ ਜੂ ਅਭਿਮਾਨੀ ॥੧੦੪੯॥

ਬਾਧਿ ਕ੍ਰਿਪਾਨ ਸਰਾਸਨ ਲੈ ਚੜਿ ਸਯੰਦਨ ਪੈ ਜਦੁਬੀਰ ਸਿਧਾਰੇ

ਭਾਖਤ ਬੈਨ ਸੁਧਾ ਮੁਖ ਤੇ ਸੁ ਕਹਾ ਹੈ ਸਭੈ ਸੁਤ ਬੰਧ ਹਮਾਰੇ

ਸ੍ਰੀ ਪ੍ਰਭ ਪਾਇਨ ਕੇ ਸਬ ਸਾਥ ਸੁ ਯੌ ਕਹਿ ਕੈ ਇਕ ਬੀਰ ਪੁਕਾਰੇ

ਧਾਇ ਪਰੇ ਅਰਿ ਕੇ ਦਲ ਮੈ ਬਲਿ ਸਿਉ ਬਲਿਦੇਵ ਹਲਾਯੁਧ ਧਾਰੇ ॥੧੦੫੦॥

ਦੇਖਤ ਹੀ ਅਰਿ ਕੀ ਪਤਨਾ ਹਰਿ ਜੂ ਮਨ ਮੋ ਅਤਿ ਕੋਪ ਭਰੇ

ਸੁ ਧਵਾਇ ਤਹਾ ਰਥੁ ਜਾਇ ਪਰੇ ਧੁਜਨੀ ਪਤ ਤੇ ਨਹੀ ਨੈਕੁ ਡਰੇ

ਸਿਤ ਬਾਨਨ ਸੋ ਗਜ ਬਾਜ ਹਨੇ ਜੋਊ ਸਾਜ ਜਰਾਇਨ ਸਾਥ ਜਰੇ

ਮਨੋ ਇੰਦ੍ਰ ਕੇ ਬਜ੍ਰ ਲਗੇ ਟੁਟ ਕੈ ਧਰਨੀ ਗਿਰ ਸ੍ਰਿੰਗ ਸੁਮੇਰ ਪਰੇ ॥੧੦੫੧॥

ਸ੍ਰੀ ਜਦੁਬੀਰ ਸਰਾਸਨ ਤੇ ਬਹੁ ਤੀਰ ਛੁਟੇ ਛੁਟ ਕੈ ਭਟ ਘਾਏ

ਪੈਦਲ ਮਾਰਿ ਰਥੀ ਬਿਰਥੀ ਕਰਿ ਸਤ੍ਰ ਘਨੇ ਜਮਲੋਕਿ ਪਠਾਏ

ਭਾਜਿ ਅਨੇਕ ਗਏ ਰਨ ਤੇ ਜੋਊ ਲਾਜ ਭਰੇ ਹਰਿ ਪੈ ਪੁਨਿ ਆਏ

ਤੇ ਬ੍ਰਿਜਨਾਥ ਕੇ ਹਾਥ ਲਗੇ ਗ੍ਰਿਹ ਕਉ ਫਿਰਿ ਜੀਵਤ ਜਾਨ ਪਾਏ ॥੧੦੫੨॥

ਕੋਪ ਭਰੇ ਰਨ ਮੈ ਭਟ ਯੌ ਚਹੂੰ ਓਰਨ ਤੇ ਲਲਕਾਰ ਪਰੇ

ਕਰਿ ਚਉਪ ਭਿਰੇ ਅਪਨੇ ਮਨ ਮੈ ਨੰਦ ਨੰਦਨ ਤੇ ਰਤੀ ਕੁ ਡਰੇ

ਤਬ ਹੀ ਬ੍ਰਿਜਨਾਥ ਸਰਾਸਨ ਲੈ ਛਿਨ ਮੈ ਉਨ ਕੇ ਅਭਿਮਾਨ ਹਰੇ

ਜੋਊ ਆਵਤ ਭੇ ਧਨ ਬਾਨ ਧਰੇ ਹਰਿ ਜੂ ਸਿਗਰੇ ਬਿਨੁ ਪ੍ਰਾਣ ਕਰੇ ॥੧੦੫੩॥

ਕਬਿਤੁ

ਸ੍ਰਉਨਤ ਤਰੰਗਨੀ ਉਠਤ ਕੋਪਿ ਬਲ ਬੀਰ ਮਾਰਿ ਮਾਰਿ ਤੀਰ ਰਿਪੁ ਖੰਡ ਕੀਏ ਰਨ ਮੈ

ਬਾਜ ਗਜ ਮਾਰੇ ਰਥੀ ਬ੍ਰਿਥੀ ਕਰਿ ਡਾਰੇ ਕੇਤੇ ਪੈਦਲ ਬਿਦਾਰੇ ਸਿੰਘ ਜੈਸੇ ਮ੍ਰਿਗ ਬਨ ਮੈ

ਜੈਸੇ ਸਿਵ ਕੋਪ ਕੈ ਜਗਤ ਜੀਵ ਮਾਰਿ ਪ੍ਰਲੈ ਤੈਸੇ ਹਰਿ ਅਰਿ ਯੌ ਸੰਘਾਰੇ ਆਈ ਮਨ ਮੈ

ਏਕ ਮਾਰਿ ਡਾਰੇ ਏਕ ਘਾਇ ਛਿਤਿ ਪਾਰੇ ਏਕ ਤ੍ਰਸੇ ਏਕ ਹਾਰੇ ਜਾ ਕੇ ਤਾਕਤ ਤਨ ਮੈ ॥੧੦੫੪॥