ਸਵੈਯਾ

ਬਹੁਰੋ ਘਨਿ ਸ︀ਯਾਮ ਘਨ ਸੁਰ ਕੈ ਬਰਖਿਯੋ ਸਰ ਬੂੰਦਨ ਜਿਉ ਮਗਵਾ

ਚਤੁਰੰਗ ਚਮੂੰ ਹਨਿ ਸ੍ਰਉਨ ਬਹਿਯੋ ਸੁ ਭਇਓ ਰਨ ਈਗਰ ਕੇ ਰੰਗਵਾ

ਕਹੂੰ ਮੁੰਡ ਝਰੇ ਰਥ ਪੁੰਜ ਢਰੇ ਗਜ ਸੁੰਡ ਪਰੇ ਕਹੂੰ ਹੈ ਤੰਗਵਾ

ਜਦੁਬੀਰ ਜੁ ਕੋਪ ਕੈ ਤੀਰ ਹਨੇ ਕਹੂੰ ਬੀਰ ਗਿਰੇ ਸੁ ਕਹੂੰ ਅੰਗਵਾ ॥੧੦੫੫॥

ਬਹੁ ਜੂਝਿ ਪਰੇ ਛਿਤ ਪੈ ਭਟ ਯੌ ਅਰਿ ਕੈ ਬਰ ਕੈ ਹਰਿ ਸਿਉ ਲਰਿ ਕੈ

ਧਨੁ ਬਾਨ ਕ੍ਰਿਪਾਨ ਗਦਾ ਗਹਿ ਪਾਨਿ ਗਿਰੇ ਰਨ ਬੀਚ ਇਤੀ ਕਰਿ ਕੈ

ਤਿਹ ਮਾਸ ਗਿਰਾਸ ਮਵਾਸ ਉਦਾਸ ਹੁਇ ਗੀਧ ਸੁ ਮੋਨ ਰਹੀ ਧਰਿ ਕੈ

ਸੁ ਮਨੋ ਬੁਟੀਆ ਬਰ ਬੀਰਨ ਕੀ ਪਚੀ ਉਰ ਮੈ ਬਰਿ ਕੈ ਫਰਿਕੈ ॥੧੦੫੬॥

ਅਸਿ ਕੋਪਿ ਹਲਾਯੁਧ ਪਾਨਿ ਲੀਯੋ ਸੁ ਧਸਿਯੋ ਦਲ ਮੈ ਅਤਿ ਰੋਸ ਭਰਿਯੋ

ਬਹੁ ਬੀਰ ਹਨੇ ਰਨ ਭੂਮਿ ਬਿਖੈ ਪ੍ਰਤਨਾਪਤਿ ਤੇ ਰਤੀ ਕੁ ਡਰਿਯੋ

ਗਜ ਬਾਜ ਰਥੀ ਅਰੁ ਪਤਿ ਚਮੂੰ ਹਨਿ ਕੈ ਉਨ ਬੀਰਨ ਤੇਜ ਹਰਿਯੋ

ਜਿਮ ਤਾਤ ਧਰਾ ਸੁਰਪਤਿ ਲਰਿਯੋ ਹਰਿ ਭ੍ਰਾਤ ਬਲੀ ਇਮ ਜੁਧ ਕਰਿਯੋ ॥੧੦੫੭॥

ਜੁਧ ਜੁਰੇ ਜਦੁਰਾਇ ਸਖਾ ਕਿਧੋ ਕ੍ਰੋਧ ਭਰੇ ਦੁਰਜੋਧਨ ਸੋਹੈ

ਭੀਰ ਪਰੇ ਰਨਿ ਰਾਵਨ ਸੋ ਸੁਤ ਰਾਵਨ ਕੋ ਤਿਹ ਕੀ ਸਮ ਕੋ ਹੈ

ਭੀਖਮ ਸੋ ਮਰਬੇ ਕਹੁ ਹੈ ਲਰਿਬੇ ਕਹੁ ਰਾਮ ਬਲੀ ਬਰਿ ਜੋ ਹੈ

ਅੰਗਦ ਹੈ ਕਿ ਹਨੂ ਜਮੁ ਹੈ ਕਿ ਭਰਿਯੋ ਬਲਿਭਦ੍ਰ ਭਯਾਨਕ ਰੋਹੈ ॥੧੦੫੮॥

ਦ੍ਰਿੜ ਕੈ ਬਲਿ ਕੋਪਿ ਹਲਾਯੁਧ ਲੈ ਅਰਿ ਕੇ ਦਲ ਭੀਤਰ ਧਾਇ ਗਯੋ

ਗਜ ਬਾਜ ਰਥੀ ਬਿਰਥੀ ਕਰਿ ਕੈ ਬਹੁ ਪੈਦਲ ਕੋ ਦਲੁ ਕੋਪਿ ਛਯੋ

ਕਲਿ ਨਾਰਦ ਭੂਤ ਪਿਸਾਚ ਘਨੇ ਸਿਵ ਰੀਝ ਰਹਿਯੋ ਰਨ ਦੇਖਿ ਨਯੋ

ਅਰਿ ਯੌ ਸਟਕੇ ਮ੍ਰਿਗ ਕੇ ਗਨ ਜ︀ਯੋ ਮੁਸਲੀਧਰਿ ਮਾਨਹੁ ਸਿੰਘ ਭਯੋ ॥੧੦੫੯॥

ਇਕ ਓਰਿ ਹਲਾਯੁਧ ਜੁਧ ਕਰੈ ਇਕ ਓਰਿ ਗੋਬਿੰਦਹ ਖਗ ਸੰਭਾਰਿਯੋ

ਬਾਜ ਰਥੀ ਗਜਪਤਿ ਹਨੇ ਅਤਿ ਰੋਸ ਭਰੇ ਦਲ ਕੋ ਲਲਕਾਰਿਯੋ

ਬਾਨ ਕਮਾਨ ਗਦਾ ਗਹਿ ਸ੍ਰੀ ਹਰਿ ਸੈਥਨ ਸਿਉ ਅਰਿ ਪੁੰਜ ਬਿਡਾਰਿਯੋ

ਮਾਰੁਤ ਹ੍ਵੈ ਘਨ ਸ︀ਯਾਮ ਕਿਧੋ ਉਮਡਿਯੋ ਦਲ ਪਾਵਸ ਮੇਘ ਨਿਵਾਰਿਯੋ ॥੧੦੬੦॥

ਸ੍ਰੀ ਨੰਦ ਲਾਲ ਸਦਾ ਰਿਪੁ ਘਾਲ ਕਰਾਲ ਬਿਸਾਲ ਸਬੈ ਧਨੁ ਲੀਨੋ

ਇਉ ਸਰ ਜਾਲ ਚਲੇ ਤਿਹ ਕਾਲ ਤਬੈ ਅਰਿ ਸਾਲ ਰਿਸੈ ਇਹ ਕੀਨੋ

ਘਾਇਨ ਸੰਗਿ ਗਿਰੀ ਚਤੁਰੰਗ ਚਮੂੰ ਸਭ ਕੋ ਤਨ ਸ੍ਰਉਨਤ ਭੀਨੋ

ਮਾਨਹੁ ਪੰਦ੍ਰਸਵੋ ਬਿਧ ਨੇ ਸੁ ਰਚਿਯੋ ਰੰਗ ਆਰੁਨ ਲੋਕ ਨਵੀਨੋ ॥੧੦੬੧॥

ਬ੍ਰਿਜਭੂਖਨ ਦੂਖਨ ਦੈਤਨ ਕੇ ਰਿਪੁ ਸਾਥ ਰਿਸੈ ਅਤਿ ਮਾਨ ਭਰਿਯੋ

ਸੁ ਧਵਾਇ ਤਹਾ ਰਥ ਜਾਇ ਪਰਿਯੋ ਲਖਿ ਦਾਨਵ ਸੈਨ ਨੈਕੁ ਡਰਿਯੋ

ਧਨੁ ਬਾਨ ਸੰਭਾਰਿ ਅਯੋਧਨ ਮੈ ਹਰਿ ਕੇਹਰਿ ਕੀ ਬਿਧਿ ਜਿਉ ਬਿਚਰਿਯੋ

ਭੁਜ ਦੰਡ ਅਦੰਡਨ ਖੰਡਨ ਕੈ ਰਿਸ ਕੈ ਦਲ ਖੰਡਨਿ ਖੰਡ ਕਰਿਯੋ ॥੧੦੬੨॥

ਮਧੁਸੂਦਨ ਬੀਚ ਅਯੋਧਨ ਕੇ ਬਹੁਰੋ ਕਰ ਮੈ ਧਨੁ ਬਾਨ ਲਯੋ

ਸੁ ਨਿਸੰਕ ਤਬੈ ਰਨ ਬੀਚ ਪਰਿਯੋ ਅਰਿ ਕੋ ਬਰ ਕੈ ਹਨਿ ਸੈਨ ਦਯੋ

ਧਨੁ ਸੋ ਜਿਮ ਤੂਲਿ ਧੁਨੈ ਧੁਨੀਯਾ ਦਲ ਤ੍ਰਯੋ ਸਿਤ ਬਾਨਨ ਸੋ ਧੁਨਿਯੋ

ਬਹੁ ਸ੍ਰਉਨ ਪ੍ਰਵਾਹ ਬਹਿਯੋ ਰਨ ਮੈ ਤਿਹ ਠਾ ਮਨੋ ਆਠਵੋ ਸਿੰਧੁ ਭਯੋ ॥੧੦੬੩॥

ਇਤ ਤੇ ਹਰਿ ਕੀ ਉਮਡੀ ਪ੍ਰਤਨਾ ਉਤ ਤੇ ਉਮਡਿਯੋ ਨ੍ਰਿਪ ਲੈ ਬਲ ਸੰਗਾ

ਬਾਨ ਕਮਾਨ ਕ੍ਰਿਪਾਨ ਲੈ ਪਾਨਿ ਭਿਰੇ ਕਟਿ ਗੇ ਭਟਿ ਅੰਗ ਪ੍ਰਤੰਗਾ

ਪਤਿ ਗਿਰੇ ਗਜਿ ਬਾਜ ਕਹੂੰ ਕਹੂੰ ਬੀਰ ਗਿਰੇ ਤਿਨ ਕੇ ਕਹੂੰ ਅੰਗਾ

ਐਸੇ ਗਏ ਮਿਲਿ ਆਪਸਿ ਮੈ ਦਲ ਜੈਸੇ ਮਿਲੇ ਜਮੁਨਾ ਅਰੁ ਗੰਗਾ ॥੧੦੬੪॥

ਸ੍ਵਾਮਿ ਕੇ ਕਾਜ ਕਉ ਲਾਜ ਭਰੇ ਦੁਹੂੰ ਓਰਨ ਤੇ ਭਟ ਯੌ ਉਮਗੇ ਹੈ

ਜੁਧੁ ਕਰਿਯੋ ਰਨ ਕੋਪਿ ਦੁਹੂੰ ਰਸ ਰੁਦ੍ਰ ਹੀ ਕੇ ਪੁਨਿ ਸੰਗ ਪਗੇ ਹੈ

ਜੂਝਿ ਪਰੇ ਸਮੁਹੇ ਲਰਿ ਕੈ ਰਨ ਕੀ ਛਿਤ ਤੇ ਨਹੀ ਪੈਗ ਭਗੇ ਹੈ

ਉਜਲ ਗਾਤ ਮੈ ਸਾਗ ਲਗੀ ਮਨੋ ਚੰਦਨ ਰੂਖ ਮੈ ਨਾਗ ਲਗੇ ਹੈ ॥੧੦੬੫॥

ਜੁਧੁ ਕਰਿਯੋ ਰਿਸ ਆਪਸਿ ਮੈ ਦੁਹੂੰ ਓਰਨ ਤੇ ਨਹੀ ਕੋਊ ਟਰੇ

ਬਰਛੀ ਗਹਿ ਬਾਨ ਕਮਾਨ ਗਦਾ ਅਸਿ ਲੈ ਕਰ ਮੈ ਇਹ ਭਾਤਿ ਟਰੇ

ਕੋਊ ਜੂਝਿ ਗਿਰੇ ਕੋਊ ਰੀਝਿ ਭਿਰੇ ਛਿਤਿ ਦੇਖਿ ਡਰੇ ਕੋਊ ਧਾਇ ਪਰੇ

ਮਨਿ ਯੌ ਉਪਜੀ ਉਪਮਾ ਰਨ ਦੀਪ ਕੇ ਊਪਰ ਆਇ ਪਤੰਗ ਜਰੇ ॥੧੦੬੬॥

ਪ੍ਰਿਥਮੇ ਸੰਗਿ ਬਾਨ ਕਮਾਨ ਭਿਰਿਯੋ ਬਰਛੀ ਬਰ ਲੈ ਪੁਨਿ ਭ੍ਰਾਤ ਮੁਰਾਰੀ

ਫੇਰਿ ਲਰਿਯੋ ਅਸਿ ਲੈ ਕਰ ਮੈ ਧਸ ਕੈ ਰਿਪੁ ਕੀ ਬਹੁ ਸੈਨ ਸੰਘਾਰੀ

ਫੇਰਿ ਗਦਾ ਗਹਿ ਕੈ ਸੁ ਹਤੇ ਬਹੁਰੋ ਜੁ ਹੁਤੇ ਗਹਿ ਪਾਨਿ ਕਟਾਰੀ

ਐਚਤ ਯੌ ਹਲ ਸੋ ਦਲ ਕੋ ਜਿਮ ਖੈਚਤ ਦੁਇ ਕਰਿ ਝੀਵਰ ਜਾਰੀ ॥੧੦੬੭॥

ਜੋ ਭਟ ਸਾਮੁਹੇ ਆਇ ਅਰਿਯੋ ਬਰ ਕੈ ਹਰਿ ਜੂ ਸੋਊ ਮਾਰਿ ਗਿਰਾਯੋ

ਲਾਜ ਭਰੇ ਜੋਊ ਜੋਰਿ ਭਿਰੇ ਤਿਨ ਤੇ ਕੋਊ ਜੀਵਤ ਜਾਨ ਪਾਯੋ

ਪੈਠਿ ਤਬੈ ਪ੍ਰਤਨਾ ਅਰਿ ਕੀ ਮਧਿ ਸ︀ਯਾਮ ਘਨੋ ਪੁਨਿ ਜੁਧੁ ਮਚਾਯੋ

ਸ੍ਰੀ ਬਲਬੀਰ ਸੁ ਧੀਰ ਗਹਿਯੋ ਰਿਪੁ ਕੋ ਸਬ ਹੀ ਦਲੁ ਮਾਰਿ ਭਗਾਯੋ ॥੧੦੬੮॥

ਦੋਹਰਾ

ਭਗੀ ਚਮੂੰ ਚਤੁਰੰਗਨੀ ਨ੍ਰਿਪਤਿ ਨਿਹਾਰੀ ਨੈਨ

ਨਿਕਟਿ ਬਿਕਟਿ ਭਟ ਜੋ ਹੁਤੇ ਤਿਨ ਪ੍ਰਤਿ ਬੋਲਿਯੋ ਬੈਨ ॥੧੦੬੯॥

ਨ੍ਰਿਪ ਜਰਾਸੰਧਿ ਬਾਚ ਸੈਨਾ ਪ੍ਰਤਿ

ਸਵੈਯਾ

ਜੁਧ ਕਰੈ ਘਨਿ ਸ︀ਯਾਮ ਜਹਾ ਤੁਮ ਹੂੰ ਦਲੁ ਲੈ ਉਨ ਓਰਿ ਸਿਧਾਰੋ

ਬਾਨ ਕਮਾਨ ਕ੍ਰਿਪਾਨ ਗਦਾ ਕਰਿ ਲੈ ਜਦੁਬੀਰ ਕੋ ਦੇਹ ਪ੍ਰਹਾਰੋ

ਜਾਇ ਜੀਵਤ ਜਾਦਵ ਕੋ ਤਿਨ ਕੋ ਰਨ ਭੂਮਿ ਮੈ ਜਾਇ ਸੰਘਾਰੋ

ਯੌ ਜਬ ਬੈਨ ਕਹੈ ਨ੍ਰਿਪ ਸੈਨ ਚਲੀ ਚਤੁਰੰਗ ਜਹਾ ਰਨ ਭਾਰੋ ॥੧੦੭੦॥

ਆਇਸ ਪਾਵਤ ਹੀ ਨ੍ਰਿਪ ਕੋ ਘਨ ਜਿਉ ਉਮਡੇ ਭਟ ਓਘ ਘਟਾ ਘਟ

ਬਾਨਨ ਬੂੰਦਨ ਜਿਉ ਬਰਖੇ ਚਪਲਾ ਅਸਿ ਕੀ ਧੁਨਿ ਹੋਤ ਸਟਾ ਸਟ

ਭੂਮਿ ਪਰੇ ਇਕ ਸਾਸ ਭਰੇ ਇਕ ਜੂਝਿ ਮਰੇ ਰਨਿ ਅੰਗ ਕਟਾ ਕਟ

ਘਾਇਲ ਏਕ ਪਰੇ ਰਨ ਮੈ ਮੁਖ ਮਾਰ ਹੀ ਮਾਰ ਪੁਕਾਰਿ ਰਟਾ ਰਟ ॥੧੦੭੧॥

ਜਦੁਬੀਰ ਸਰਾਸਨ ਲੈ ਕਰਿ ਮੈ ਰਿਪੁ ਬੀਰ ਜਿਤੇ ਰਨ ਮਾਝਿ ਸੰਘਾਰੇ

ਮਤਿ ਕਰੀ ਬਰ ਬਾਜ ਹਨੇ ਰਥ ਕਾਟਿ ਰਥੀ ਬਿਰਥੀ ਕਰਿ ਡਾਰੇ

ਘਾਇਲ ਦੇਖ ਕੈ ਕਾਇਰ ਜੇ ਡਰੁ ਮਾਨਿ ਰਨੇ ਛਿਤਿ ਤ︀ਯਾਗਿ ਸਿਧਾਰੇ

ਸ੍ਰੀ ਹਰਿ ਪੁੰਨ ਕੇ ਅਗ੍ਰਜ ਮਾਨਹੁ ਪਾਪਨ ਕੇ ਬਹੁ ਪੁੰਜ ਪਧਾਰੇ ॥੧੦੭੨॥

ਸੀਸ ਕਟੇ ਕਿਤਨੇ ਰਨ ਮੈ ਮੁਖ ਤੇ ਤੇਊ ਮਾਰ ਹੀ ਮਾਰ ਪੁਕਾਰੈ

ਦਉਰਤ ਬੀਚ ਕਬੰਧ ਫਿਰੈ ਜਹ ਸ︀ਯਾਮ ਲਰੈ ਤਿਹ ਓਰਿ ਪਧਾਰੈ

ਜੋ ਭਟ ਆਇ ਭਿਰੈ ਇਨ ਸੋ ਤਿਨ ਕਉ ਹਰਿ ਜਾਨ ਕੈ ਘਾਇ ਪ੍ਰਹਾਰੈ

ਜੋ ਗਿਰਿ ਭੂਮਿ ਪਰੈ ਮਰ ਕੈ ਕਰ ਤੇ ਕਰਵਾਰ ਭੂ ਪਰ ਡਾਰੈ ॥੧੦੭੩॥