ਕਬਿਤੁ ॥
ਕੋਪ ਅਤਿ ਭਰੇ ਰਨ ਭੂਮਿ ਤੇ ਨ ਟਰੇ ਦੋਊ ਰੀਝਿ ਰੀਝਿ ਲਰੇ ਦਲ ਦੁੰਦਭੀ ਬਜਾਇ ਕੈ ॥
ਦੇਵ ਦੇਖੈ ਖਰੇ ਗਨ ਜਛ ਜਸੁ ਰਰੇ ਨਭ ਤੇ ਪੁਹਪ ਢਰੇ ਮੇਘ ਬੂੰਦਨ ਜਿਉ ਆਇ ਕੈ ॥
ਕੇਤੇ ਜੂਝਿ ਮਰੇ ਕੇਤੇ ਅਪਛਰਨ ਬਰੇ ਕੇਤੇ ਗੀਧਨਨ ਚਰੇ ਕੇਤੇ ਗਿਰੇ ਘਾਇ ਖਾਇ ਕੈ ॥
ਕੇਹਰਿ ਜਿਉ ਅਰੇ ਕੇਤੇ ਖੇਤ ਦੇਖਿ ਡਰੇ ਕੇਤੇ ਲਾਜ ਭਾਰਿ ਭਰੇ ਦਉਰਿ ਪਰੇ ਅਰਿਰਾਇ ਕੈ ॥੧੦੭੪॥
ਸਵੈਯਾ ॥
ਭੂਮਿ ਗਿਰੇ ਭਟ ਘਾਇਲ ਹੁਇ ਉਠ ਕੈ ਫਿਰਿ ਜੁਧ ਕੇ ਕਾਜ ਪਧਾਰੇ ॥
ਸ︀ਯਾਮ ਕਹਾ ਦੁਰ ਕੈ ਜੁ ਰਹੇ ਅਤਿ ਕੋਪ ਭਰੇ ਇਹ ਭਾਤਿ ਪੁਕਾਰੇ ॥
ਯੌ ਉਨ ਕੈ ਮੁਖ ਤੇ ਸੁਨਿ ਬੈਨ ਭਯੋ ਹਰਿ ਸਾਮੁਹਿ ਖਗ ਸੰਭਾਰੇ ॥
ਦਉਰ ਕੈ ਸੀਸ ਕਟੇ ਨ ਹਟੇ ਰਿਸ ਕੈ ਬਲਿਬੀਰ ਕੀ ਓਰਿ ਸਿਧਾਰੇ ॥੧੦੭੫॥
ਮਾਰ ਹੀ ਮਾਰ ਪੁਕਾਰ ਤਬੈ ਰਨ ਮੈ ਅਸਿ ਲੈ ਲਲਕਾਰ ਪਰੇ ॥
ਹਰਿ ਰਾਮ ਕੋ ਘੇਰਿ ਲਯੋ ਚਹੁੰ ਓਰ ਤੈ ਮਲਹਿ ਕੀ ਪਿਰ ਸੋਭ ਧਰੇ ॥
ਧਨੁ ਬਾਨ ਜਬੈ ਕਰਿ ਸ︀ਯਾਮ ਲਯੋ ਲਖਿ ਕਾਤੁਰ ਖੇਤ ਹੂੰ ਤੇ ਬਿਡਰੇ ॥
ਰੰਗ ਭੂਮਿ ਕੋ ਮਾਨੋ ਉਝਾਰ ਭਯੋ ਚਲੇ ਕਉਤੁਕ ਦੇਖਨਹਾਰ ਘਰੇ ॥੧੦੭੬॥
ਜੇ ਭਟ ਲੈ ਅਸਿ ਹਾਥਨ ਮੈ ਅਤਿ ਕੋਪ ਭਰੇ ਹਰਿ ਊਪਰ ਧਾਵੈ ॥
ਕਉਤਕ ਸੋ ਦਿਖ ਕੈ ਸਿਵ ਕੇ ਗਨ ਆਨੰਦ ਸੋ ਮਿਲਿ ਮੰਗਲ ਗਾਵੈ ॥
ਕੋਊ ਕਹੈ ਹਰਿ ਜੂ ਜਿਤ ਹੈ ਕੋਊ ਇਉ ਕਹਿ ਏ ਜਿਤ ਹੈ ਬਹਸਾਵੈ ॥
ਰਾਰਿ ਕਰੈ ਤਬ ਲਉ ਜਬ ਲਉ ਉਨ ਕਉ ਹਰਿ ਮਾਰਿ ਨ ਭੂਮਿ ਗਿਰਾਵੈ ॥੧੦੭੭॥
ਕਬਿਤੁ ॥
ਬਡੇ ਈ ਬਨੈਤ ਬੀਰ ਸਬੈ ਪਖਰੈਤ ਗਜ ਦਲ ਸੋ ਅਰੈਤ ਧਾਏ ਤੁਰੰਗਨ ਨਚਾਇ ਕੈ ॥
ਜੁਧ ਮੈ ਅਡੋਲ ਸ੍ਵਾਮ ਕਾਰਜੀ ਅਮੋਲ ਅਤਿ ਗੋਲ ਤੇ ਨਿਕਸਿ ਲਰੇ ਦੁੰਦਭਿ ਬਜਾਇ ਕੈ ॥
ਸੈਥਨ ਸੰਭਾਰ ਕੈ ਨਿਕਾਰ ਕੈ ਕ੍ਰਿਪਾਨ ਮਾਰ ਮਾਰ ਹੀ ਉਚਾਰਿ ਐਸੇ ਪਰੇ ਰਨਿ ਆਇ ਕੈ ॥
ਹਰਿ ਜੂ ਸੋ ਲਰੇ ਤੇ ਵੈ ਠਉਰ ਤੇ ਨ ਟਰੇ ਗਿਰ ਭੂਮਿ ਹੂੰ ਮੈ ਪਰੇ ਉਠਿ ਅਰੇ ਘਾਇ ਖਾਇ ਕੈ ॥੧੦੭੮॥