( 41 )

ਭੁਜੰਗ ਪ੍ਰਯਾਤ ਛੰਦ

ਸਦਾ ਏਕ ਜੋਤ︀ਯੰ ਅਜੂਨੀ ਸਰੂਪੰ

ਮਹਾ ਦੇਵ ਦੇਵੰ ਮਹਾ ਭੂਪ ਭੂਪੰ

ਨਿਰੰਕਾਰ ਨਿਤ︀ਯੰ ਨਿਰੂਪੰ ਨ੍ਰਿਬਾਣੰ

ਕਲੰ ਕਾਰਣੇਯੰ ਨਮੋ ਖੜਗ ਪਾਣੰ ॥੩॥

ਨਿਰੰਕਾਰ ਨ੍ਰਿਬਿਕਾਰ ਨਿਤ︀ਯੰ ਨਿਰਾਲੰ

ਬ੍ਰਿਧੰ ਬਿਸੇਖੰ ਤਰੁਨੰ ਬਾਲੰ

ਰੰਕੰ ਰਾਯੰ ਰੂਪੰ ਰੇਖੰ

ਰੰਗੰ ਰਾਗੰ ਅਪਾਰੰ ਅਭੇਖੰ ॥੪॥

ਰੂਪੰ ਰੇਖੰ ਰੰਗੰ ਰਾਗੰ

ਨਾਮੰ ਠਾਮੰ ਮਹਾ ਜੋਤਿ ਜਾਗੰ

ਦ੍ਵੈਖੰ ਭੇਖੰ ਨਿਰੰਕਾਰ ਨਿਤ︀ਯੰ

ਮਹਾ ਜੋਗ ਜੋਗੰ ਸੁ ਪਰਮੰ ਪਵਿਤ︀ਯੰ ॥੫॥

ਅਜੇਯੰ ਅਭੇਯੰ ਅਨਾਮੰ ਅਠਾਮੰ

ਮਹਾ ਜੋਗ ਜੋਗੰ ਮਹਾ ਕਾਮ ਕਾਮੰ

ਅਲੇਖੰ ਅਭੇਖੰ ਅਨੀਲੰ ਅਨਾਦੰ

ਪਰੇਯੰ ਪਵਿਤ੍ਰੰ ਸਦਾ ਨ੍ਰਿਬਿਖਾਦੰ ॥੬॥

ਸੁ ਆਦੰ ਅਨਾਦੰ ਅਨੀਲੰ ਅਨੰਤੰ

ਅਦ੍ਵੈਖੰ ਅਭੇਖੰ ਮਹੇਸੰ ਮਹੰਤੰ

ਰੋਖੰ ਸੋਖੰ ਦ੍ਰੋਹੰ ਮੋਹੰ

ਕਾਮੰ ਕ੍ਰੋਧੰ ਅਜੋਨੀ ਅਜੋਹੰ ॥੭॥

ਪਰੇਅੰ ਪਵਿਤ੍ਰੰ ਪੁਨੀਤੰ ਪੁਰਾਣੰ

ਅਜੇਅੰ ਅਭੇਅੰ ਭਵਿਖ︀ਯੰ ਭਵਾਣੰ

ਰੋਗੰ ਸੋਗੰ ਸੁ ਨਿਤ︀ਯੰ ਨਵੀਨੰ

ਅਜਾਯੰ ਸਹਾਯੰ ਪਰਮੰ ਪ੍ਰਬੀਨੰ ॥੮॥

ਸੁ ਭੂਤੰ ਭਵਿਖ︀ਯੰ ਭਵਾਨੰ ਭਵੇਅੰ

ਨਮੋ ਨ੍ਰਿਬਿਕਾਰੰ ਨਮੋ ਨ੍ਰਿਜੁਰੇਅੰ

ਨਮੋ ਦੇਵ ਦੇਵੰ ਨਮੋ ਰਾਜ ਰਾਜੰ

ਨਿਰਾਲੰਬ ਨਿਤ︀ਯੰ ਸੁ ਰਾਜਾ ਧਿਰਾਜੰ ॥੯॥

ਅਲੇਖੰ ਅਭੇਖੰ ਅਭੂਤੰ ਅਦ੍ਵੈਖੰ

ਰਾਗੰ ਰੰਗੰ ਰੂਪੰ ਰੇਖੰ

ਮਹਾ ਦੇਵ ਦੇਵੰ ਮਹਾ ਜੋਗ ਜੋਗੰ

ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥

ਕਹੂੰ ਰਾਜਸੰ ਤਾਮਸੰ ਸਾਤਕੇਅੰ

ਕਹੂੰ ਨਾਰ ਕੇ ਰੂਪ ਧਾਰੇ ਨਰੇਅੰ

ਕਹੂੰ ਦੇਵੀਅੰ ਦੇਵਤੰ ਦਈਤ ਰੂਪੰ

ਕਹੂੰ ਰੂਪ ਅਨੇਕ ਧਾਰੇ ਅਨੂਪੰ ॥੧੧॥

ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ

ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ

ਕਹੂੰ ਪਉਨ ਹ੍ਵੈ ਕੈ ਬਹੇ ਬੇਗਿ ਐਸੇ

ਕਹੇ ਮੋ ਆਵੈ ਕਥੋਂ ਤਾਹਿ ਕੈਸੇ ॥੧੨॥

ਕਹੂੰ ਨਾਦ ਹ੍ਵੈ ਕੈ ਭਲੀ ਭਾਂਤਿ ਬਾਜੇ

ਕਹੂੰ ਪਾਰਧੀ ਹ੍ਵੈ ਕੈ ਧਰੇ ਬਾਨ ਰਾਜੇ

ਕਹੂੰ ਮ੍ਰਿਗ ਹ੍ਵੈ ਕੈ ਭਲੀ ਭਾਂਤਿ ਮੋਹੇ

ਕਹੂੰ ਕਾਮੁਕੀ ਜਿਉ ਧਰੇ ਰੂਪ ਸੋਹੇ ॥੧੩॥

ਨਹੀਂ ਜਾਨ ਜਾਈ ਕਛੂ ਰੂਪ ਰੇਖੰ

ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖੰ

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ

ਕਹਾ ਮੈ ਬਖਾਨੋ ਕਹੇ ਮੋ ਆਵੈ ॥੧੪॥

ਤਾ ਕੋ ਕੋਈ ਤਾਤ ਮਾਤੰ ਭਾਯੰ

ਪੁਤ੍ਰੰ ਪੌਤ੍ਰੰ ਦਾਯਾ ਦਾਯੰ

ਨੇਹੰ ਗੇਹੰ ਸੈਨੰ ਸਾਥੰ

ਮਹਾ ਰਾਜ ਰਾਜੰ ਮਹਾ ਨਾਥ ਨਾਥੰ ॥੧੫॥

ਪਰਮੰ ਪੁਰਾਨੰ ਪਵਿਤ੍ਰੰ ਪਰੇਯੰ

ਅਨਾਦੰ ਅਨੀਲੰ ਅਸੰਭੰ ਅਜੇਯੰ

ਅਭੇਦੰ ਅਛੇਦੰ ਪਵਿਤ੍ਰੰ ਪ੍ਰਮਾਥੰ

ਮਹਾ ਦੀਨ ਦੀਨੰ ਮਹਾ ਨਾਥ ਨਾਥੰ ॥੧੬॥

ਅਦਾਗੰ ਅਦੱਗੰ ਅਲੇਖੰ ਅਭੇਖੰ

ਅਨੰਤੰ ਅਨੀਲੰ ਅਰੂਪੰ ਅਦ੍ਵੈਖੰ

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ

ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ

ਮਹਾ ਤੇਜ ਤੇਜੰ ਬਿਰਾਜੈ ਬਿਸਾਲੰ

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ

ਜਿਨੈ ਚਰਬੀਯੰ ਜੀਵ ਜੱਗ︀ਯੰ ਹਜਾਰੰ ॥੧੮॥

ਡਮਾਡੱਮ ਡਉਰੂ ਸਿਤਾ ਸੇਤ ਛਤ੍ਰੰ

ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ

ਮਹਾ ਘੋਰ ਸਬਦੰ ਬਜੇ ਸੰਖ ਐਸੇ

ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥

ਰਸਾਵਲ ਛੰਦ

ਘਣੰ ਘੰਟ ਬਾਜੰ

ਧੁਣੰ ਮੇਘ ਲਾਜੰ

ਭਯੋ ਸੱਦ ਏਵੰ

ਹੜਿਓ ਨੀਰਧੇਵੰ ॥੨੦॥

ਘੁਰੰ ਘੁੰਘਰੇਯੰ

ਧੁਣੰ ਨੇਵਰੇਯੰ

ਮਹਾ ਨਾਦ ਨਾਦੰ

ਸੁਰੰ ਨਿਰਬਿਖਾਦੰ ॥੨੧॥

ਸਿਰੰ ਮਾਲ ਰਾਜੰ

ਲਖੇ ਰੁਦ੍ਰ ਲਾਜੰ

ਸੁਭੰ ਚਾਰ ਚਿੱਤ੍ਰੰ

ਪਰਮੰ ਪਵਿਤ੍ਰੰ ॥੨੨॥

ਮਹਾ ਗਰਜ ਗਰਜੰ

ਸੁਨੈ ਦੂਤ ਲਰਜੰ

ਸ੍ਰਵੰ ਸ੍ਰੌਣ ਸੋਹੰ

ਮਹਾ ਮਾਨ ਮੋਹੰ ॥੨੩॥