( 42 )

ਭੁਜੰਗ ਪ੍ਰਯਾਤ ਛੰਦ

ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ

ਰਚੇ ਅੰਡਜੰ ਖੰਡ ਬ੍ਰਹਮੰਡ ਏਵੰ

ਦਿਸਾ ਬਿਦਿਸਾਯੰ ਜਿਮੀ ਆਸਮਾਣੰ

ਚਤੁਰ ਬੇਦ ਕਥਿਅੰ ਕੁਰਾਣੰ ਪੁਰਾਣੰ ॥੨੪॥

ਰਚੇ ਰੈਣ ਦਿਵਸੰ ਥਪੇ ਸੂਰ ਚੰਦੰ

ਠਟੇ ਦਈਵ ਦਾਨੋ ਰਚੇ ਬੀਰ ਬ੍ਰਿੰਦੰ

ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ

ਸਬੈ ਜੇਰ ਕੀਨੇ ਬਲੀ ਕਾਲ ਹਾਥੰ ॥੨੫॥

ਕਈ ਮੇਟ ਡਾਰੇ ਉਸਾਰੇ ਬਨਾਏ

ਉਪਾਰੇ ਗੜੇ ਫੇਰ ਮੇਟੇ ਉਪਾਏ

ਕ੍ਰਿਯਾ ਕਾਲ ਜੂ ਕੀ ਕਿਨੂ ਪਛਾਨੀ

ਘਨਿਯੋ ਪੈ ਬਿਹੈਹੈ ਘਨਿਯੋ ਪੈ ਬਿਹਾਨੀ ॥੨੬॥

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ

ਕਿਤੇ ਰਾਮ ਸੇ ਮੇਟਿ ਡਾਰੇ ਉਪਾਏ

ਮਹਾਦੀਨ ਕੇਤੇ ਪ੍ਰਿਥੀ ਮਾਂਝ ਹੂਏ

ਸਮੈ ਆਪਨੀ ਆਪਨੀ ਅੰਤ ਮੂਏ ॥੨੭॥

ਜਿਤੇ ਅਉਲੀਆ ਅੰਬੀਆ ਹੋਇ ਬੀਤੇ

ਤਿਤਿਓ ਕਾਲ ਜੀਤਾ ਤੇ ਕਾਲ ਜੀਤੇ

ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ

ਤਿਤਿਓ ਕਾਲ ਖਾਪਿਓ ਤੇ ਕਾਲ ਘਾਏ ॥੨੮॥

ਜਿਤੇ ਇੰਦ੍ਰ ਸੇ ਚੰਦ੍ਰ ਸੇ ਹੋਤ ਆਏ

ਤਿਤਿਓ ਕਾਲ ਖਾਪਾ ਤੇ ਕਾਲ ਘਾਏ

ਜਿਤੇ ਔਲੀਆ ਅੰਬੀਆ ਗੌਸ ਹ੍ਵੈਹੈਂ

ਸਭੈ ਕਾਲ ਕੇ ਅੰਤ ਦਾੜਾ ਤਲੈ ਹੈਂ ॥੨੯॥

ਜਿਤੇ ਮਾਨਧਾਤਾਦਿ ਰਾਜਾ ਸੁਹਾਏ

ਸਭੈ ਬਾਂਧ ਕੈ ਕਾਲ ਜੇਲੈ ਚਲਾਏ

ਜਿਨੈ ਨਾਮ ਤਾ ਕੋ ਉਚਾਰੋ ਉਬਾਰੇ

ਬਿਨਾ ਸਾਮ ਤਾ ਕੀ ਲਖੇ ਕੋਟ ਮਾਰੇ ॥੩੦॥

ਰਸਾਵਲ ਛੰਦ ਤ੍ਵ ਪ੍ਰਸਾਦਿ

ਚਮੱਕਹਿ ਕ੍ਰਿਪਾਣੰ

ਅਭੂਤੰ ਭਯਾਣੰ

ਧੁਨੰ ਨੇਵਰਾਣੰ

ਘੁਰੰ ਘੁੰਘਰਾਣੰ ॥੩੧॥

ਚਤੁਰ ਬਾਂਹ ਚਾਰੰ

ਨਿਜੂਟੰ ਸੁਧਾਰੰ

ਗਦਾ ਪਾਸ ਸੋਹੰ

ਜਮੰ ਮਾਨ ਮੋਹੰ ॥੩੨॥

ਸੁਭੰ ਜੀਭ ਜੁਆਲੰ

ਸੁ ਦਾੜ੍ਹਾ ਕਰਾਲੰ

ਬਜੀ ਬੰਬ ਸੰਖੰ

ਉਠੇ ਨਾਦ ਬੰਖੰ ॥੩੩॥

ਸੁਭੰ ਰੂਪ ਸਿਆਮੰ

ਮਹਾ ਸੋਭ ਧਾਮੰ

ਛਬੇ ਚਾਰੁ ਚਿਤ੍ਰੰ

ਪਰੇਅੰ ਪਵਿਤ੍ਰੰ ॥੩੪॥

ਭੁਜੰਗ ਪ੍ਰਯਾਤ ਛੰਦ

ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ

ਲਖੇ ਛੈਲ ਛਾਯਾ ਕਰੇ ਤੇਜ ਲਾਜੰ

ਬਿਸਾਲਾਲ ਨੈਨੰ ਮਹਾਰਾਜ ਸੋਹੰ

ਢਿਗੰ ਅੰਸੁਮਾਲੰ ਹਸੰ ਕੋਟ ਕ੍ਰੋਹੰ ॥੩੫॥

ਕਹੂੰ ਰੂਪ ਧਾਰੇ ਮਹਾਰਾਜ ਸੋਹੰ

ਕਹੂੰ ਦੇਵ ਕੰਨਿਆਨ ਕੇ ਮਾਨ ਮੋਹੰ

ਕਹੂੰ ਬੀਰ ਹ੍ਵੈ ਕੈ ਧਰੇ ਬਾਨ ਪਾਨੰ

ਕਹੂੰ ਭੂਪ ਹ੍ਵੈ ਕੈ ਬਜਾਏ ਨਿਸਾਨੰ ॥੩੬॥

ਰਸਾਵਲ ਛੰਦ

ਧਨੁਰ ਬਾਨ ਧਾਰੇ

ਛਕੇ ਛੈਲ ਭਾਰੇ

ਲਏ ਖੱਗ ਐਸੇ

ਮਹਾਂ ਬੀਰ ਜੈਸੇ ॥੩੭॥

ਜੁਰੇ ਜੰਗ ਜੋਰੰ

ਕਰੇ ਜੁੱਧ ਘੋਰੰ

ਕ੍ਰਿਪਾ ਨਿਧਿ ਦਿਆਲੰ

ਸਦਾਯੰ ਕ੍ਰਿਪਾਲੰ ॥੩੮॥

ਸਦਾ ਏਕ ਰੂਪੰ

ਸਭੈ ਲੋਕ ਭੂਪੰ

ਅਜੇਯੰ ਅਜਾਯੰ

ਸਰਣਿਅੰ ਸਹਾਯੰ ॥੩੯॥

ਤਪੈ ਖੱਗ ਪਾਨੰ

ਮਹਾਂ ਲੋਕ ਦਾਨੰ

ਭਵਿਖਿਅੰ ਭਵੇਅੰ

ਨਮੋ ਨਿਰਜੁਰੇਅੰ ॥੪੦॥

ਮਧੋ ਮਾਨ ਮੁੰਡੰ

ਸੁਭੰ ਰੁੰਡ ਝੁੰਡੰ

ਸਿਰੰ ਸੇਤ ਛੱਤ੍ਰੰ

ਲਸੰ ਹਾਥ ਅੱਤ੍ਰੰ ॥੪੧॥

ਸੁਣੇ ਨਾਦ ਭਾਰੀ

ਤ੍ਰਸੇ ਛਤ੍ਰਧਾਰੀ

ਦਿਸਾ ਬਸਤ੍ਰ ਰਾਜੰ

ਸੁਣੇ ਦੋਖ ਭਾਜੰ ॥੪੨॥

ਸੁਣੇ ਗੱਦ ਸੱਦੰ

ਅਨੰਤੰ ਬਿਹੱਦੰ

ਘਟਾ ਜਾਣੁ ਸਿਆਮੰ

ਦੁਤੰ ਅਭਿਰਾਮੰ ॥੪੩॥

ਚਤੁਰ ਬਾਹੁ ਚਾਰੰ

ਕਰੀਟੰ ਸੁ ਧਾਰੰ

ਗਦਾ ਸੰਖ ਚੱਕ੍ਰੰ

ਦਿਪੈ ਕ੍ਰੂਰ ਬਕ੍ਰੰ ॥੪੪॥