( 43 )

ਨਰਾਜ ਛੰਦ

ਅਨੂਪ ਰੂਪ ਰਾਜਿਅੰ

ਨਿਹਾਰ ਕਾਮੁ ਲਾਜਿਅੰ

ਅਲੋਕ ਲੋਕ ਸੋਭਿਅੰ

ਬਿਲੋਕ ਲੋਕ ਲੋਭਿਅੰ ॥੪੫॥

ਚਮੱਕ ਚੰਦ੍ਰ ਸੀਸਿਯੰ

ਰਹਿਓ ਲਜਾਇ ਈਸਯੰ

ਸੁ ਸੋਭ ਨਾਗ ਭੂਖਣੰ

ਅਨੇਕ ਦੁਸਟ ਦੂਖਣੰ ॥੪੬॥

ਕ੍ਰਿਪਾਣ ਪਾਣ ਧਾਰੀਅੰ

ਕਰੋਰ ਪਾਪ ਟਾਰੀਅੰ

ਗਦਾ ਗ੍ਰਿਸਟ ਪਾਣਿਅੰ

ਕਮਾਣ ਬਾਣ ਤਾਣਿਅੰ ॥੪੭॥

ਸਬਦ ਸੰਖ ਬੱਜਿਅੰ

ਘਣੰਕਿ ਘੁੰਘਰ ਗੱਜਿਅੰ

ਸਰਨ ਨਾਥ ਤੋਰੀਅੰ

ਉਬਾਰ ਲਾਜ ਮੋਰੀਅੰ ॥੪੮॥

ਅਨੇਕ ਰੂਪ ਸੋਹੀਅੰ

ਬਿਸੇਖ ਦੇਵ ਮੋਹੀਅੰ

ਅਦੇਵ ਦੇਵ ਦੇਵਲੰ

ਕ੍ਰਿਪਾ ਨਿਧਾਨ ਕੇਵਲੰ ॥੪੯॥

ਸੁ ਆਦਿ ਅੰਤ ਏਕਿਅੰ

ਧਰੇ ਸੁ ਰੂਪ ਅਨੇਕਿਅੰ

ਕ੍ਰਿਪਾਣ ਪਾਣ ਰਾਜਈ

ਬਿਲੋਕ ਪਾਪ ਭਾਜਈ ॥੫੦॥

ਅਲੰਕ੍ਰਿਤੰ ਸੁ ਦੇਹਯੰ

ਤਨੋ ਮਨੋ ਕਿ ਮੋਹਯੰ

ਕਮਾਣ ਬਾਣ ਧਾਰਹੀ

ਅਨੇਕ ਸੱਤ੍ਰੁ ਟਾਰਹੀ ॥੫੧॥

ਘਮੱਕਿ ਘੁੰਘਰੰ ਸੁਰੰ

ਨਵੰ ਨਿਨਾਦ ਨੂਪਰੰ

ਪ੍ਰਜ੍ਵਾਲ ਬਿੱਜੁਲੰ ਜ੍ਵਲੰ

ਪਵਿਤ੍ਰ ਪਰਮ ਨਿਰਮਲੰ ॥੫੨॥