( 44 )

ਤੋਟਕ ਛੰਦ ਤ੍ਵ ਪ੍ਰਸਾਦਿ

ਨਵ ਨੇਵਰ ਨਾਦ ਸੁਰੰ ਨ੍ਰਿਮਲੰ

ਮੁਖ ਬਿੱਜੁਲ ਜ੍ਵਾਲ ਘਣੰ ਪ੍ਰਜੁਲੰ

ਮਦਰਾ ਕਰ ਮੱਤ ਮਹਾ ਭਭਕੰ

ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥

ਭਵ ਭੂਤ ਭਵਿੱਖ ਭਵਾਨ ਭਵੰ

ਕਲ ਕਾਰਣ ਉਬਾਰਨ ਏਕ ਤੁਵੰ

ਸਭ ਠੌਰ ਨਿਰੰਤਰ ਨਿੱਤ ਨਯੰ

ਮ੍ਰਿਦੁ ਮੰਗਲ ਰੂਪ ਤੁਯੰ ਸੁ ਭਯੰ ॥੫੪॥

ਦਿੜ ਦਾੜ੍ਹ ਕਰਾਲ ਦ੍ਵੈ ਸੇਤ ਉਧੰ

ਜਿਹ ਭਾਜਤ ਦੁਸਟ ਬਿਲੋਕ ਜੁਧੰ

ਮਦ ਮਤ ਕ੍ਰਿਪਾਣ ਕਰਾਲ ਧਰੰ

ਜਯ ਸੱਦ ਸੁਰਾਸੁਰਯੰ ਉਚਰੰ ॥੫੫॥

ਨਵ ਕਿੰਕਣ ਨੇਵਰ ਨਾਦ ਹੂਅੰ

ਚਲ ਚਾਲ ਸਭਾਚਲ ਕੰਪ ਭੂਅੰ

ਘਣ ਘੁੰਘਰ ਘੰਟਣ ਘੋਰ ਸੁਰੰ

ਚਰ ਚਾਰ ਚਰਾਚਰਯੰ ਹੁਹਰੰ ॥੫੬॥

ਚਲ ਚੌਦਹੂੰ ਚੱਕ੍ਰਨ ਚੱਕ੍ਰ ਫਿਰੰ

ਬਢਵੰ ਘਟਵੰ ਹਰੀਅੰ ਸੁਭਰੰ

ਜਗ ਜੀਵ ਜਿਤੇ ਜਲਯੰ ਥਲਯੰ

ਅਸ ਕੋ ਜੁ ਤਵਾਇਸੁਅੰ ਮਲਯੰ ॥੫੭॥

ਘਟ ਭਾਦਵ ਮਾਸ ਕੀ ਜਾਣ ਸੁਭੰ

ਤਨ ਸਾਵਰੇ ਰਾਵਰੇਅੰ ਹੁਲਸੰ

ਰਦ ਪੰਗਤ ਦਾਮਨੀਅੰ ਦਮਕੰ

ਘਨ ਘੁੰਘਰ ਘੰਟ ਸੁਰੰ ਘਮਕੰ ॥੫੮॥

ਭੁਜੰਗ ਪ੍ਰਯਾਤ ਛੰਦ

ਘਟਾ ਸਾਵਣੰ ਜਾਣ ਸਿਆਮੰ ਸੁਹਾਯੰ

ਮਣੀ ਨੀਲ ਨਗਯੰ ਲਖੰ ਸੀਸ ਨ︀ਯਾਯੰ

ਮਹਾ ਸੁੰਦ੍ਰ ਸਿਆਮੰ ਮਹਾਂ ਅਭਿਰਾਮੰ

ਮਹਾਂ ਰੂਪ ਰੂਪੰ ਮਹਾਂ ਕਾਮ ਕਾਮੰ ॥੫੯॥

ਫਿਰੈ ਚਕ੍ਰ ਚਉਦਹੂੰ ਪੁਰੀਅੰ ਮਧਿਆਣੰ

ਇਸੋ ਕੌਣ ਬੀਅੰ ਫਿਰੈ ਆਇਸਾਣੰ

ਕਹੋ ਕੁੰਟ ਕੌਨੈ ਬਿਖੈ ਭਾਜ ਬਾਚੈ

ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥

ਕਰੇ ਕੋਟ ਕੋਊ ਧਰੇ ਕੋਟ ਓਟੰ

ਬਚੈਗੋ ਕਿਉਹੂੰ ਕਰੈ ਕਾਲ ਚੋਟੰ

ਲਿਖੰ ਜੰਤ੍ਰ ਕੇਤੇ ਪੜ੍ਹੰ ਮੰਤ੍ਰ ਕੋਟੰ

ਬਿਨਾ ਸਰਨ ਤਾਂ ਕੀ ਨਹੀ ਔਰ ਓਟੰ ॥੬੧॥

ਲਿਖੰ ਜੰਤ੍ਰ ਥਾਕੇ ਪੜ੍ਹੰ ਮੰਤ੍ਰ ਹਾਰੇ

ਕਰੇ ਕਾਲ ਤੇ ਅੰਤ ਲੈ ਕੈ ਬਿਚਾਰੇ

ਕਿਤਿਓ ਤੰਤ੍ਰ ਸਾਧੇ ਜੁ ਜਨਮੰ ਬਿਤਾਇਓ

ਭਏ ਫੋਕਟੰ ਕਾਜ ਏਕੈ ਆਇਓ ॥੬੨॥

ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ

ਕਿਤੇ ਕੰਠ ਕੰਠੀ ਜਟਾ ਸੀਸ ਧਾਰੀ

ਕਿਤੇ ਚੀਰ ਕਾਨੰ ਜੁਗੀਸੰ ਕਹਾਯੰ

ਸਭੈ ਫੋਕਟੰ ਧਰਮ ਕਾਮੰ ਆਯੰ ॥੬੩॥

ਮਧੁ ਕੀਟਭੰ ਰਾਛਸੇਸੰ ਬਲੀਅੰ

ਸਮੈ ਆਪਨੀ ਕਾਲ ਤੇਊ ਦਲੀਅੰ

ਭਏ ਸੁੰਭ ਨੈਸੁੰਭ ਸ੍ਰੋਣੰਤ ਬੀਜੰ

ਤੇਊ ਕਾਲ ਕੀਨੇ ਪੁਰੇਜੰ ਪੁਰੇਜੰ ॥੬੪॥

ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ

ਜਿਨੈ ਰਥ ਚੱਕ੍ਰ ਕੀਏ ਸਾਤ ਦੀਪੰ

ਭੁਜੰ ਭੀਮ ਭਰਥੰ ਜਗੰ ਜੀਤਿ ਡੰਡ︀ਯੰ

ਤਿਨੈ ਅੰਤ ਕੇ ਅੰਤ ਕੌ ਕਾਲ ਖੰਡ︀ਯੰ ॥੬੫॥

ਜਿਨੈ ਦੀਪ ਦੀਪੰ ਦੁਹਾਈ ਫਿਰਾਈ

ਭੁਜਾ ਦੰਡ ਦੈ ਛੋਣਿ ਛੱਤ੍ਰੰ ਛਿਨਾਈ

ਕਰੇ ਜੱਗ ਕੋਟੰ ਜਸੰ ਅਨੇਕ ਲੀਤੇ

ਵਹੈ ਬੀਰ ਬੰਕੇ ਬਲੀ ਕਾਲ ਜੀਤੇ ॥੬੬॥

ਕਈ ਕੋਟ ਲੀਨੇ ਜਿਨੈ ਦੁਰਗ ਢਾਹੇ

ਕਿਤੇ ਸੂਰਬੀਰਾਨ ਕੇ ਸੈਨ ਗਾਹੇ

ਕਈ ਜੰਗ ਕੀਨੇ ਸੁ ਸਾਕੇ ਪਵਾਰੇ

ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੭॥

ਜਿਨੈ ਪਾਤਸਾਹੀ ਕਰੀ ਕੋਟ ਜੁਗ︀ਯੰ

ਰਸੰ ਆਨ ਰੱਸੰ ਭਲੀ ਭਾਂਤਿ ਭੁਗ︀ਯੰ

ਵਹੈ ਅੰਤ ਕੋ ਪਾਵ ਨਾਗੇ ਪਧਾਰੇ

ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ॥੬੮॥

ਜਿਨੈ ਖੰਡੀਅੰ ਦੰਡ ਧਾਰੰ ਅਪਾਰੰ

ਕਰੇ ਚੰਦ੍ਰਮਾ ਸੂਰ ਚੇਰੇ ਦੁਆਰੰ

ਜਿਨੈ ਇੰਦ੍ਰ ਸੇ ਜੀਤ ਕੈ ਛੋਡ ਡਾਰੇ

ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੯॥