( 45 )

ਰਸਾਵਲ ਛੰਦ

ਜਿਤੇ ਰਾਮ ਹੂਏ

ਸਭੈ ਅੰਤ ਮੂਏ

ਜਿਤੇ ਕ੍ਰਿਸਨ ਹ੍ਵੈਹੈਂ

ਸਭੈ ਅੰਤ ਜੈਹੈਂ ॥੭੦॥

ਜਿਤੇ ਦੇਵ ਹੋਸੀ

ਸਭੇ ਅੰਤ ਜਾਸੀ

ਜਿਤੇ ਬੋਧ ਹ੍ਵੈਹੈਂ

ਸਭੈ ਅੰਤ ਛੈਹੈਂ ॥੭੧॥

ਜਿਤੇ ਦੇਵ ਰਾਯੰ

ਸਭੈ ਅੰਤ ਜਾਯੰ

ਜਿਤੇ ਦਈਤ ਏਸੰ

ਤਿਤਿਓ ਕਾਲ ਲੇਸੰ ॥੭੨॥

ਨਰਸਿੰਘਾਵਤਾਰੰ

ਵਹੈ ਕਾਲ ਮਾਰੰ

ਬਡੋ ਡੰਡ ਧਾਰੀ

ਹਣਿਓ ਕਾਲ ਭਾਰੀ ॥੭੩॥

ਦਿਜੈ ਬਾਵਨੇਯੰ

ਹਣਿਓ ਕਾਲ ਤੇਯੰ

ਮਹਾ ਮੱਛ ਮੁੰਡੰ

ਫਧਿਓ ਕਾਲ ਝੁੰਡੰ ॥੭੪॥

ਜਿਤੇ ਹੋਇ ਬੀਤੇ

ਤਿਤੇ ਕਾਲ ਜੀਤੇ

ਜਿਤੇ ਸਰਨਿ ਜੈਹੈਂ

ਤਿਤਿਓ ਰਾਖ ਲੈਹੈਂ ॥੭੫॥

ਭੁਜੰਗ ਪ੍ਰਯਾਤ ਛੰਦ

ਬਿਨਾ ਸਰਨ ਤਾ ਕੀ ਅਉਰੈ ਉਪਾਯੰ

ਕਹਾ ਦੇਵ ਦਈਤੰ ਕਹਾ ਰੰਕ ਰਾਯੰ

ਕਹਾ ਪਾਤਸਾਹੰ ਕਹਾ ਉਮਰਾਯੰ

ਬਿਨਾ ਸਰਨ ਤਾ ਕੀ ਕੋਟੈ ਉਪਾਯੰ ॥੭੬॥

ਜਿਤੇ ਜੀਵ ਜੰਤੰ ਸੁ ਦੁਨੀਅੰ ਉਪਾਯੰ

ਸਭੈ ਅੰਤ ਕਾਲੰ ਬਲੀ ਕਾਲ ਘਾਯੰ

ਬਿਨਾ ਸਰਨ ਤਾ ਕੀ ਨਹੀ ਔਰ ਓਟੰ

ਲਿਖੇ ਜੰਤ੍ਰ ਕੇਤੇ ਪੜ੍ਹੇ ਮੰਤ੍ਰ ਕੋਟੰ ॥੭੭॥

ਨਰਾਜ ਛੰਦ

ਜਿਤੇਕ ਰਾਜ ਰੰਕਯੰ

ਹਨੇ ਸੁ ਕਾਲ ਬੰਕਯੰ

ਜਿਤੇਕ ਲੋਕ ਪਾਲਯੰ

ਨਿਦਾਨ ਕਾਲ ਦਾਲਯੰ ॥੭੮॥

ਕ੍ਰਿਪਾਣ ਪਾਣ ਜੇ ਜਪੈ

ਅਨੰਤ ਥਾਟ ਤੇ ਥਪੈ

ਜਿਤੇਕ ਕਾਲ ਧ︀ਯਾਇ ਹੈ

ਜਗਤ ਜੀਤ ਜਾਇ ਹੈ ॥੭੯॥

ਬਚਿਤ੍ਰ ਚਾਰੁ ਚਿਤ੍ਰਯੰ

ਪਰਮਯੰ ਪਵਿਤ੍ਰਯੰ

ਅਲੋਕ ਰੂਪ ਰਾਜਿਯੰ

ਸੁਣੇ ਸੁ ਪਾਪ ਭਾਜਿਯੰ ॥੮੦॥

ਬਿਸਾਲ ਲਾਲ ਲੋਚਨੰ

ਬਿਅੰਤ ਪਾਪ ਮੋਚਨੰ

ਚਮੱਕ ਚੰਦ੍ਰ ਚਾਰੀਅੰ

ਅਘੀ ਅਨੇਕ ਤਾਰੀਅੰ ॥੮੧॥

ਰਸਾਵਲ ਛੰਦ

ਜਿਤੇ ਲੋਕ ਪਾਲੰ

ਤਿਤੇ ਜੇਰ ਕਾਲੰ

ਜਿਤੇ ਸੂਰ ਚੰਦ੍ਰੰ

ਕਹਾ ਇੰਦ੍ਰ ਬਿੰਦ੍ਰੰ ॥੮੨॥

ਭੁਜੰਗ ਪ੍ਰਯਾਤ ਛੰਦ

ਫਿਰੇ ਚੌਦਹੂੰ ਲੋਕਯੰ ਕਾਲ ਚਕ੍ਰੰ

ਸਭੈ ਨਾਥ ਨਾਥੇ ਭ੍ਰਮੰ ਭਉਂਹ ਬਕ੍ਰੰ

ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ

ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥

ਸਵੈਯਾ

ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ

ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ

ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ

ਔਰ ਸੁਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥

ਭੁਜੰਗ ਪ੍ਰਯਾਤ ਛੰਦ

ਨਮੋ ਦੇਵ ਦੇਵੰ ਨਮੋ ਖੜਗਧਾਰੰ

ਸਦਾ ਏਕ ਰੂਪੰ ਸਦਾ ਨਿਰਬਿਕਾਰੰ

ਨਮੋ ਰਾਜਸੰ ਸਾਤਕੰ ਤਾਮਸੇਅੰ

ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥