( 46 )
ਰਸਾਵਲ ਛੰਦ ॥
ਨਮੋ ਬਾਣ ਪਾਣੰ ॥
ਨਮੋ ਨਿਰਭਯਾਣੰ ॥
ਨਮੋ ਦੇਵ ਦੇਵੰ ॥
ਭਵਾਣੰ ਭਵੇਅੰ ॥੮੬॥
ਭੁਜੰਗ ਪ੍ਰਯਾਤ ਛੰਦ ॥
ਨਮੋ ਖਗ ਖੰਡੰ ਕ੍ਰਿਪਾਣੰ ਕਟਾਰੰ ॥
ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥
ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ ॥
ਜਿਨੈ ਚੌਦਹੂੰ ਲੋਕ ਜੋਤੰ ਬਿਥਾਰਿਯੰ ॥੮੭॥
ਨਮਸਕਾਰਯੰ ਮੋਰ ਤੀਰੰ ਤੁਫੰਗੰ ॥
ਨਮੋ ਖਗ ਅਦੱਗੰ ਅਭੇਯੰ ਅਭੰਗੰ ॥
ਗਦਾਯੰ ਗ੍ਰਿਸਟੰ ਨਮੋ ਸੈਹਥੀਯੰ ॥
ਜਿਨੈ ਤੁੱਲੀਯੰ ਬੀਰ ਬੀਯੋ ਨ ਬੀਯੰ ॥੮੮॥
ਰਸਾਵਲ ਛੰਦ ॥
ਨਮੋ ਚੱਕ੍ਰ ਪਾਣੰ ॥
ਅਭੂਤੰ ਭਯਾਣੰ ॥
ਨਮੋ ਉਗ੍ਰ ਦਾੜੰ ॥
ਮਹਾ ਗ੍ਰਿਸਟ ਗਾੜੰ ॥੮੯॥
ਨਮੋ ਤੀਰ ਤੋਪੰ ॥
ਜਿਨੈ ਸਤ੍ਰੁ ਘੋਪੰ ॥
ਨਮੋ ਧੋਪ ਪੱਟੰ ॥
ਜਿਨੈ ਦੁਸਟ ਦੱਟੰ ॥੯੦॥
ਜਿਤੇ ਸਸਤ੍ਰ ਨਾਮੰ ॥
ਨਮਸਕਾਰ ਤਾਮੰ ॥
ਜਿਤੇ ਅਸਤ੍ਰ ਭੇਯੰ ॥
ਨਮਸਕਾਰ ਤੇਯੰ ॥੯੧॥