( 47 )

ਸਵੈਯਾ

ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਦੂਸਰ ਤੋ ਸੋ

ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੋ

ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ

ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

ਸੁੰਭ ਨਿਸੁੰਭ ਸੇ ਕੋਟ ਨਿਸਾਚਰ ਜਾਹਿ ਛਿਨੇਕ ਬਿਖੈ ਹਨ ਡਾਰੇ

ਧੂਮਰਲੋਚਨ ਚੰਡ ਮੁੰਡ ਸੇ ਮਾਹਖ ਸੇ ਪਲ ਬੀਚ ਨਿਵਾਰੇ

ਚਾਮਰ ਸੇ ਰਣ ਚਿੱਛਰ ਸੇ ਰਕਤਿੱਛਰ ਸੇ ਝਟ ਦੈ ਝਝਕਾਰੇ

ਐਸੋ ਸੁ ਸਾਹਿਬ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ ॥੯੩॥

ਮੁੰਡਹੁ ਸੇ ਮਧੁਕੀਟਭ ਸੇ ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈਂ

ਓਟ ਕਰੀ ਕਬਹੂੰ ਜਿਨੈ ਰਣ ਚੋਟ ਪਰੀ ਪਗ ਦ੍ਵੈ ਟਲੇ ਹੈਂ

ਸਿੰਧ ਬਿਖੈ ਜੇ ਬੂਡੇ ਨਿਸਾਚਰ ਪਾਵਕ ਬਾਣ ਬਹੇ ਜਲੇ ਹੈਂ

ਤੇ ਅਸਿ ਤੋਰ ਬਿਲੋਕ ਅਲੋਕ ਸੁ ਲਾਜ ਕੋ ਛਾਡਿ ਕੈ ਭਾਜਿ ਚਲੇ ਹੈਂ ॥੯੪॥

ਰਾਵਣ ਸੇ ਮਹਰਾਵਣ ਸੇ ਘਟਕਾਨਹੁ ਸੇ ਪਲ ਬੀਚ ਪਛਾਰੇ

ਬਾਰਿਦਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ

ਕੁੰਭ ਅਕੁੰਭ ਸੇ ਜੀਤ ਸਭੈ ਜਗ ਸਾਤ ਹੂੰ ਸਿੰਧ ਹਥੀਆਰ ਪਖਾਰੇ

ਜੇ ਜੇ ਹੁਤੇ ਅਕਟੇ ਬਿਕਟੇ ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ ॥੯੫॥

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਐ

ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ

ਐਸੋ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ

ਜਾਂ ਤੇ ਛੂਟੀਐ ਮੂੜ ਕਹੂੰ ਹਸ ਤਾਂ ਕੀ ਕਿਉਂ ਸਰਣਾਗਤਿ ਜਈਐ ॥੯੬॥

ਕ੍ਰਿਸਨ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਿਹ ਤੇ ਤੁਹਿ ਕੋ ਕਿਨਹੂੰ ਬਚਾਯੋ

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਕੌਡੀ ਕੋ ਕਾਮ ਕਢਾਯੋ

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਕਾਲ ਕੋ ਘਾਉ ਕਿਨਹੂੰ ਬਚਾਯੋ ॥੯੭॥

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਐਹੈ

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਐਹੈ

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਐਹੈ ॥੯੮॥

ਤਾਹਿ ਪਛਾਨਤ ਹੈ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ

ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ

ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥

ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ

ਕੰਠ ਕੰਠੀ ਕਠੋਰ ਧਰੇ ਨਹੀ ਸੀਸ ਜਟਾਨ ਕੇ ਜੂਟ ਸੁਹਾਏ

ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ

ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਭੀਜਤ ਲਾਂਡ ਕਟਾਏ ॥੧੦੦॥

ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈ ਹੋਂ

ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੋਂ

ਸਾਰਸੁਤੀ ਬਕਤਾ ਕਰਿ ਕੈ ਜੁਗਿ ਕੋਟਿ ਗਨੇਸ ਕੈ ਹਾਥ ਲਿਖੈ ਹੋਂ

ਕਾਲ ਕ੍ਰਿਪਾਨ ਬਿਨਾ ਬਿਨਤੀ ਤਊ ਤੁਮ ਕੌ ਪ੍ਰਭੁ ਨੈਕ ਰਿਝੈ ਹੋਂ ॥੧੦੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭਮ ਸਤੁ ॥੧॥ ਅਫਜੂ

ਕਵਿ ਬੰਸ ਵਰਣਨ

ਚੌਪਈ

ਤੁਮਰੀ ਮਹਿਮਾ ਅਪਰ ਅਪਾਰਾ

ਜਾ ਕਾ ਲਹਿਓ ਕਿਨਹੂੰ ਪਾਰਾ

ਦੇਵ ਦੇਵ ਰਾਜਨ ਕੇ ਰਾਜਾ

ਦੀਨ ਦਇਆਲ ਗਰੀਬ ਨਿਵਾਜਾ ॥੧॥

ਦੋਹਰਾ

ਮੂਕ ਉਚਰੈ ਸਾਸਤ੍ਰ ਖਟ ਪਿੰਗੁ ਗਿਰਨ ਚੜਿ ਜਾਇ

ਅੰਧ ਲਖੈ ਬਧਰੋ ਸੁਨੈ ਜੌ ਕਾਲ ਕ੍ਰਿਪਾ ਕਰਾਇ ॥੨॥

ਚੌਪਈ

ਕਹਾ ਬੁੱਧਿ ਪ੍ਰਭ ਤੁੱਛ ਹਮਾਰੀ

ਬਰਨ ਸਕੈ ਮਹਿਮਾ ਜੁ ਤਿਹਾਰੀ

ਹਮ ਸਕਤ ਕਰ ਸਿਫਤ ਤੁਮਾਰੀ

ਆਪ ਲੇਹੁ ਤੁਮ ਕਥਾ ਸੁਧਾਰੀ ॥੩॥

ਕਹਾ ਲਗੈ ਇਹ ਕੀਟ ਬਖਾਨੈ

ਮਹਿਮਾ ਤੋਰ ਤੁਹੀ ਪ੍ਰਭ ਜਾਨੈ

ਪਿਤਾ ਜਨਮ ਜਿਮ ਪੂਤ ਪਾਵੈ

ਕਹਾ ਤਵਨ ਕਾ ਭੇਦ ਬਤਾਵੈ ॥੪॥

ਤੁਮਰੀ ਪ੍ਰਭਾ ਤੁਮੈ ਬਨਿ ਆਈ

ਅਉਰਨ ਤੇ ਨਹੀ ਜਾਤ ਬਤਾਈ

ਤੁਮਰੀ ਕ੍ਰਿਪਾ ਤੁਮ ਹੂੰ ਪ੍ਰਭ ਜਾਨੋ

ਊਚ ਨੀਚ ਕਸ ਸਕਤ ਬਖਾਨੋ ॥੫॥

ਸੇਸਨਾਗ ਸਿਰ ਸਹਸ ਬਨਾਈ

ਦ੍ਵੈ ਸਹੰਸ ਰਸਨਾਹੁ ਸੁਹਾਈ

ਰਟਤ ਅਬ ਲਗੇ ਨਾਮ ਅਪਾਰਾ

ਤੁਮਰੋ ਤਊ ਪਾਵਤ ਪਾਰਾ ॥੬॥

ਤੁਮਰੀ ਕ੍ਰਿਆ ਕਹਾਂ ਕੋਊ ਕਹੈ

ਸਮਝਤ ਬਾਤ ਉਰਝ ਮਤਿ ਰਹੈ

ਸੂਛਮ ਰੂਪ ਬਰਨਾ ਜਾਈ

ਬਿਰਧ ਸਰੂਪਹਿ ਕਹੋ ਬਨਾਈ ॥੭॥

ਤੁਮਰੀ ਪ੍ਰੇਮ ਭਗਤਿ ਜਬ ਗਹਿਹੌ

ਛੋਰ ਕਥਾ ਸਭ ਹੀ ਤਬ ਕਹਿਹੌ

ਅਬ ਮੈ ਕਹੋ ਸੁ ਅਪਨੀ ਕਥਾ

ਸੋਢੀ ਬੰਸ ਉਪਜਿਯਾ ਜਥਾ ॥੮॥

ਦੋਹਰਾ

ਪ੍ਰਿਥਮ ਕਥਾ ਸੰਛੇਪ ਤੇ ਕਹੋ ਸੁ ਹਿਤੁ ਚਿਤੁ ਲਾਇ

ਬਹੁਰ ਬਡੋ ਬਿਸਥਾਰ ਕੈ ਕਹਿਹੌ ਸਭੋ ਸੁਨਾਇ ॥੯॥