( 48 )
ਚੌਪਈ ॥
ਪ੍ਰਿਥਮ ਕਾਲ ਜਬ ਕਰਾ ਪਸਾਰਾ ॥
ਓਅੰਕਾਰ ਤੇ ਸ੍ਰਿਸਟ ਉਪਾਰਾ ॥
ਕਾਲਸੈਣ ਪ੍ਰਿਥਮੈ ਭਇਓ ਭੂਪਾ ॥
ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥
ਕਾਲਕੇਤ ਦੂਸਰ ਭੂਅ ਭਯੋ ॥
ਕ੍ਰੂਰ ਬਰਸ ਤੀਸਰ ਜਗ ਠਯੋ ॥
ਕਾਲਧੁਜ ਚਤੁਰਥ ਨ੍ਰਿਪ ਸੋਹੈ ॥
ਜਿਹ ਤੇ ਭਇਓ ਜਗਤ ਸਭ ਕੋ ਹੈ ॥੧੧॥
ਸਹਸਰਾਛ ਜਾ ਕੇ ਸੁਭ ਸੋਹੈਂ ॥
ਸਹਸ ਪਾਦ ਜਾ ਕੇ ਤਨ ਮੋ ਹੈਂ ॥
ਸੇਖਨਾਗ ਪਰ ਸੋਇਬੋ ਕਰੈ ॥
ਜਗ ਤਹਿ ਸੇਖਸਾਇ ਉਚਰੈ ॥੧੨॥
ਏਕ ਸ੍ਰਵਣ ਤੇ ਮੈਲ ਨਿਕਾਰਾ ॥
ਤਾ ਤੇ ਮਧੁ ਕੀਟਭ ਤਨ ਧਾਰਾ ॥
ਦੁਤੀਯ ਕਾਨ ਤੇ ਮੈਲੁ ਨਿਕਾਰੀ ॥
ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥
ਤਿਨ ਕੋ ਕਾਲ ਬਹੁਰ ਬਧ ਕਰਾ ॥
ਤਿਨ ਕੋ ਮੇਦ ਸਮੁੰਦ ਮੋ ਪਰਾ ॥
ਚਿਕਨ ਤਾਸ ਜਲ ਪਰ ਤਿਰ ਰਹੀ ॥
ਮੇਧਾ ਨਾਮ ਤਬਹਿ ਤੇ ਕਹੀ ॥੧੪॥
ਸਾਧ ਕਰਮ ਜੇ ਪੁਰਖ ਕਮਾਵੈ ॥
ਨਾਮ ਦੇਵਤਾ ਜਗਤ ਕਹਾਵੈ ॥
ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ ॥
ਨਾਮ ਅਸੁਰ ਤਿਨ ਕੋ ਸਭ ਧਰਹੀਂ ॥੧੫॥
ਬਹੁ ਬਿਥਾਰ ਕਹਾ ਲਗੈ ਬਖਾਨੀਅਤ ॥
ਗ੍ਰੰਥ ਬਢਨ ਤੇ ਅਤਿ ਡਰੁ ਮਾਨੀਅਤ ॥
ਤਿਨ ਤੇ ਹੋਤ ਬਹੁਤ ਨ੍ਰਿਪ ਆਏ ॥
ਦੱਛ ਪ੍ਰਜਾਪਤਿ ਜਿਨ ਉਪਜਾਏ ॥੧੬॥
ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ ॥
ਜਿਹ ਸਮਾਨ ਕਹ ਲਗੈ ਨ ਅੰਨਿਆ ॥
ਕਾਲ ਕ੍ਰਿਆ ਐਸੀ ਤਹ ਭਈ ॥
ਤੇ ਸਭ ਬਿਆਹਿ ਨਰੇਸਨ ਦਈ ॥੧੭॥
ਦੋਹਰਾ ॥
ਬਨਤਾ ਕਦਰੂ ਦਿਤਿ ਅਦਿਤਿ ਏ ਰਿਖ ਬਰੀ ਬਨਾਇ ॥
ਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਪਜਾਇ ॥੧੮॥