( 49 )
ਚੌਪਈ ॥
ਤਾ ਤੇ ਸੂਰਜ ਰੂਪ ਕੋ ਧਰਾ ॥
ਜਾ ਤੇ ਬੰਸ ਪ੍ਰਚੁਰ ਰਵਿ ਕਰਾ ॥
ਜੋ ਤਿਨ ਕੇ ਕਹਿ ਨਾਮ ਸੁਨਾਊ ॥
ਕਥਾ ਬਢਨ ਤੇ ਅਧਿਕ ਡਰਾਊ ॥੧੯॥
ਤਿਨ ਕੇ ਬੰਸ ਬਿਖੈ ਰਘੁ ਭਯੋ ॥
ਰਘੁਬੰਸਹਿ ਜਿਹ ਜਗਹਿ ਚਲਯੋ ॥
ਤਾ ਤੇ ਪੁਤ੍ਰ ਹੋਤ ਭਯੋ ਅਜ ਬਰ ॥
ਮਹਾ ਰਥੀ ਅਰ ਮਹਾ ਧਨੁਰ ਧਰ ॥੨੦॥
ਜਬ ਤਿਨ ਭੇਸ ਜੋਗ ਕੋ ਲਯੋ ॥
ਰਾਜ ਪਾਟ ਦਸਰਥ ਕੋ ਦਯੋ ॥
ਹੋਤ ਭਯੋ ਵਹ ਮਹਾ ਧਨੁਰ ਧਰ ॥
ਤੀਨ ਤ੍ਰਿਆਨ ਬਰਾ ਜਿਹ ਰੁਚਿ ਕਰ ॥੨੧॥
ਪ੍ਰਿਥਮ ਜਯੋ ਤਿਹ ਰਾਮ ਕੁਮਾਰਾ ॥
ਭਰਥ ਲੱਛਮਨ ਸਤ੍ਰੁਬਿਦਾਰਾ ॥
ਬਹੁਤ ਕਾਲ ਤਿਨ ਰਾਜ ਕਮਾਯੋ ॥
ਕਾਲ ਪਾਇ ਸੁਰਪੁਰਹਿ ਸਿਧਾਯੋ ॥੨੨॥
ਸੀਅ ਸੁਤ ਬਹੁਰ ਭਏ ਦੁਇ ਰਾਜਾ ॥
ਰਾਜ ਪਾਟ ਉਨਹੀ ਕਉ ਛਾਜਾ ॥
ਮੱਦ੍ਰ ਦੇਸ ਏਸ੍ਵਰਜਾ ਬਰੀ ਜਬ ॥
ਭਾਂਤਿ ਭਾਂਤਿ ਕੇ ਜੱਗ ਕੀਏ ਤਬ ॥੨੩॥
ਤਹੀ ਤਿਨੇ ਬਾਧੇ ਦੁਇ ਪੁਰਵਾ ॥
ਏਕ ਕਸੂਰ ਦੁਤੀਯ ਲਹੁਰਵਾ ॥
ਅਧਿਕ ਪੁਰੀ ਤੇ ਦੋਊ ਬਿਰਾਜੀ ॥
ਨਿਰਖ ਲੰਕ ਅਮਰਾਵਤਿ ਲਾਜੀ ॥੨੪॥
ਬਹੁਤ ਕਾਲ ਤਿਨ ਰਾਜ ਕਮਾਯੋ ॥
ਜਾਲ ਕਾਲ ਤੇ ਅੰਤ ਫਸਾਯੋ ॥
ਤਿਨ ਤੇ ਪੁੱਤ੍ਰ ਪੌਤ੍ਰ ਜੇ ਵਏ ॥
ਰਾਜ ਕਰਤ ਇਹ ਜਗ ਕੋ ਭਏ ॥੨੫॥
ਕਹਾ ਲਗੇ ਤੇ ਬਰਨ ਸੁਨਾਊਂ ॥
ਤਿਨ ਕੇ ਨਾਮ ਨ ਸੰਖ︀ਯਾ ਪਾਊਂ ॥
ਹੋਤ ਚਹੂੰ ਜੁਗ ਮੈਂ ਜੇ ਆਏ ॥
ਤਿਨ ਕੇ ਨਾਮ ਨ ਜਾਤ ਗਨਾਏ ॥੨੬॥
ਜੌ ਅਬ ਤਉ ਕਿਰਪਾ ਬਲ ਪਾਊਂ ॥
ਨਾਮ ਜਥਾ ਮਤਿ ਭਾਖ ਸੁਨਾਊਂ ॥
ਕਾਲਕੇਤੁ ਅਰ ਕਾਲਰਾਇ ਭਨ ॥
ਜਿਨ ਤੇ ਭਏ ਪੁਤ੍ਰ ਘਰ ਅਨਗਨ ॥੨੭॥
ਕਾਲਕੇਤੁ ਭਯੋ ਬਲੀ ਅਪਾਰਾ ॥
ਕਾਲਰਾਇ ਜਿਨਿ ਨਗਰ ਨਿਕਾਰਾ ॥
ਭਾਜ ਸਨੌਢ ਦੇਸ ਤੇ ਗਏ ॥
ਤਹੀ ਭੂਪਜਾ ਬਿਆਹਤ ਭਏ ॥੨੮॥
ਤਿਹ ਤੇ ਪੁਤ੍ਰ ਭਯੋ ਜੋ ਧਾਮਾ ॥
ਸੋਢੀਰਾਇ ਧਰਾ ਤਿਹਿ ਨਾਮਾ ॥
ਵੰਸ ਸਨੌਢ ਤਾ ਦਿਨ ਤੇ ਥੀਆ ॥
ਪਰਮ ਪਵਿਤ੍ਰ ਪੁਰਖ ਜੂ ਕੀਆ ॥੨੯॥
ਤਾਂ ਤੇ ਪੁਤ੍ਰ ਪੌਤ੍ਰ ਹੋਇ ਆਏ ॥
ਤੇ ਸੋਢੀ ਸਭ ਜਗਤ ਕਹਾਏ ॥
ਜਗ ਮੈ ਅਧਿਕ ਸੁ ਭਏ ਪ੍ਰਸਿੱਧਾ ॥
ਦਿਨ ਦਿਨ ਤਿਨ ਕੇ ਧਨ ਕੀ ਬ੍ਰਿੱਧਾ ॥੩੦॥
ਰਾਜ ਕਰਤ ਭਏ ਬਿਬਿਧ ਪ੍ਰਕਾਰਾ ॥
ਦੇਸ ਦੇਸ ਕੇ ਜੀਤ ਨ੍ਰਿਪਾਰਾ ॥
ਜਹਾਂ ਤਹਾਂ ਤਿਹ ਧਰਮ ਚਲਾਯੋ ॥
ਅੱਤ੍ਰ ਪੱਤ੍ਰ ਕਹ ਸੀਸ ਢੁਰਾਯੋ ॥੩੧॥
ਰਾਜਸੂਅ ਬਹੁ ਬਾਰਨ ਕੀਏ ॥
ਜੀਤ ਜੀਤ ਦੇਸੇਸ੍ਵਰ ਲੀਏ ॥
ਬਾਜਮੇਧ ਬਹੁ ਬਾਰਨ ਕਰੇ ॥
ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥
ਬਹੁਰ ਬੰਸ ਮੈ ਬਢੋ ਬਿਖਾਧਾ ॥
ਮੇਟ ਨ ਸਕਾ ਕੋਊ ਤਿਂਹ ਸਾਧਾ ॥
ਬਿਚਰੇ ਬੀਰ ਬਨੈਤ ਅਖੰਡਲ ॥
ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥
ਧਨ ਅਰ ਭੂਮਿ ਪੁਰਾਤਨ ਬੈਰਾ ॥
ਜਿਨ ਕਾ ਮੂਆ ਕਰਤ ਜਗ ਘੇਰਾ ॥
ਮੋਹ ਬਾਦ ਅਹੰਕਾਰ ਪਸਾਰਾ ॥
ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥
ਦੋਹਰਾ ॥
ਧੰਨਿ ਧੰਨਿ ਧਨ ਕੋ ਭਾਖੀਐ ਜਾ ਕਾ ਜਗਤੁ ਗੁਲਾਮੁ ॥
ਸਭ ਨਿਰਖਤ ਯਾ ਕੌ ਫਿਰੈ ਸਭ ਚਲ ਕਰਤ ਸਲਾਮ ॥੩੫॥
ਚੌਪਈ ॥
ਕਾਲ ਨ ਕੋਊ ਕਰਨ ਸੁਮਾਰਾ ॥
ਬੈਰ ਬਾਦ ਅਹੰਕਾਰ ਪਸਾਰਾ ॥
ਲੋਭ ਮੂਲ ਇਹਿ ਜਗ ਕੋ ਹੂਆ ॥
ਜਾ ਸੋ ਚਾਹਤ ਸਭੈ ਕੋ ਮੂਆ ॥੩੬॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥ ਅਫਜੂ ॥੧੩੭॥