( 50 )
ਭੁਜੰਗ ਪ੍ਰਯਾਤ ਛੰਦ ॥
ਰਚਾ ਬੈਰ ਬਾਦੰ ਬਿਧਾਤੇ ਅਪਾਰੰ ॥
ਜਿਸੈ ਸਾਧ ਸਾਕਿਓ ਨ ਕੋਊ ਸੁਧਾਰੰ ॥
ਬਲੀ ਕਾਮਰਾਯੰ ਮਹਾ ਲੋਭ ਮੋਹੰ ॥
ਗਯੋ ਕਉਨ ਬੀਰੰ ਸੁ ਯਾ ਤੇ ਅਲੋਹੰ ॥੧॥
ਤਹਾਂ ਬੀਰ ਬੰਕੇ ਬਕੈ ਆਪ ਮੱਧੰ ॥
ਉਠੇ ਸਸਤ੍ਰ ਲੈ ਲੈ ਮਚਾ ਜੁੱਧ ਸੁੱਧੰ ॥
ਕਹੂੰ ਖੱਪਰੀ ਖੋਲ ਖੰਡੇ ਅਪਾਰੰ ॥
ਨਚੇ ਬੀਰ ਬੈਤਾਲ ਡਉਰੂ ਡਕਾਰੰ ॥੨॥
ਕਹੂੰ ਈਸ ਸੀਸੰ ਪੁਐ ਰੁੰਡ ਮਾਲੰ ॥
ਕਹੂੰ ਡਾਕ ਡਉਰੂ ਕਹੂੰ ਕੰਬਿਤਾਲੰ ॥
ਚਵੀ ਚਾਵਡੀਅੰ ਕਿਲੰਕਾਰ ਕੰਕੰ ॥
ਗੁਥੀ ਲੁੱਥ ਜੁੱਥੰ ਬਹੇ ਬੀਰ ਬੰਕੰ ॥੩॥
ਪਰੀ ਕੁੱਟ ਕੁੱਟੰ ਰੁਲੇ ਤੱਛ ਮੁੱਛੰ ॥
ਰਹੇ ਹਾਥ ਡਾਰੇ ਉਭੈ ਉਰਧ ਮੁੱਛੰ ॥
ਕਹੂੰ ਖੋਪਰੀ ਖੋਲ ਖਿੰਗੰ ਖਤੰਗੰ ॥
ਕਹੂੰ ਖਤ੍ਰੀਯੰ ਖੱਗ ਖੇਤੰ ਨਿਖੰਗੰ ॥੪॥
ਚਵੀ ਚਾਂਵਡੀ ਡਾਕਨੀ ਡਾਕ ਮਾਰੇ ॥
ਕਹੂੰ ਭੈਰਵੀ ਭੂਤ ਭੈਰੋਂ ਬਕਾਰੇ ॥
ਕਹੂੰ ਬੀਰ ਬੈਤਾਲ ਬੰਕੇ ਬਿਹਾਰੰ ॥
ਕਹੂੰ ਭੂਤ ਪ੍ਰੇਤੰ ਹਸੇ ਮਾਸਹਾਰੰ ॥੫॥
ਰਸਾਵਲ ਛੰਦ ॥
ਮਹਾਂ ਬੀਰ ਗੱਜੇ ॥
ਸੁਣੈ ਮੇਘ ਲੱਜੇ ॥
ਝੰਡਾ ਗੱਡ ਗਾਢੇ ॥
ਮੰਡੇ ਰੋਸ ਬਾਢੇ ॥੬॥
ਕ੍ਰਿਪਾਣੰ ਕਟਾਰੰ ॥
ਭਿਰੇ ਰੋਸ ਧਾਰੰ ॥
ਮਹਾਂ ਬੀਰ ਬੰਕੰ ॥
ਭਿਰੇ ਭੂਮ ਹੰਕੰ ॥੭॥
ਮਚੇ ਸੂਰ ਸਸਤ੍ਰੰ ॥
ਉਠੀ ਝਾਰ ਅਸਤ੍ਰੰ ॥
ਕ੍ਰਿਪਾਣੰ ਕਟਾਰੰ ॥
ਪਰੀ ਲੋਹ ਮਾਰੰ ॥੮॥
ਭੁਜੰਗ ਪ੍ਰਯਾਤ ਛੰਦ ॥
ਹੱਲਬੀ ਜੁਨੱਬੀ ਸਰੋਹੀ ਦੁਧਾਰੀ ॥
ਬਹੀ ਕੋਪ ਕਾਤੀ ਕ੍ਰਿਪਾਣੰ ਕਟਾਰੀ ॥
ਕਹੂੰ ਸੈਹਥੀਅੰ ਕਹੂੰ ਸੁੱਧ ਸੇਲੰ ॥
ਕਹੂੰ ਸੇਲ ਸਾਂਗੰ ਭਈ ਰੇਲ ਪੇਲੰ ॥੯॥