( 51 )
ਨਰਾਜ ਛੰਦ ॥
ਸਰੋਖ ਸੂਰ ਸਾਜਿਅੰ ॥
ਬਿਸਾਰ ਸੰਕ ਬਾਜਿਅੰ ॥
ਨਿਸੰਕ ਸਸਤ੍ਰ ਮਾਰਹੀ ॥
ਉਤਾਰ ਅੰਗ ਡਾਰਹੀ ॥੧੦॥
ਕਛੂ ਨ ਕਾਨ ਰਾਖਹੀਂ ॥
ਸੁ ਮਾਰ ਮਾਰ ਭਾਖਹੀਂ ॥
ਸੁ ਹਾਂਕ ਹਾਠ ਰੇਲਯੰ ॥
ਅਨੰਤ ਸਸਤ੍ਰ ਝੇਲਯੰ ॥੧੧॥
ਹਜਾਰ ਹੂਰ ਅੰਬਰੰ ॥
ਬਿਰੁਧ ਕੈ ਸ੍ਵਯੰਬਰੰ ॥
ਕਰੂਰ ਭਾਂਤ ਡੋਲਹੀ ॥
ਸੁ ਮਾਰ ਮਾਰ ਬੋਲਹੀ ॥੧੨॥
ਕਹੂੰ ਕਿ ਅੰਗ ਕੱਟੀਅੰ ॥
ਕਹੂੰ ਸੁਰੋਹ ਪੱਟੀਅੰ ॥
ਕਹੂੰ ਸੁ ਮਾਸ ਮੁੱਛੀਅੰ ॥
ਗਿਰੇ ਸੁ ਤੱਛ ਮੁੱਛੀਅੰ ॥੧੩॥
ਢਮੱਕ ਢੋਲ ਢਾਲਯੰ ॥
ਹਰੋਲ ਹਾਲ ਚਾਲਯੰ ॥
ਝਟਾਕ ਝਟ ਬਾਹੀਅੰ ॥
ਸੁ ਬੀਰ ਸੈਨ ਗਾਹੀਅੰ ॥੧੪॥
ਨਵੰ ਨਿਸਾਣ ਬਾਜਿਅੰ ॥
ਸੁ ਬੀਰ ਧੀਰ ਗਾਜਿਅੰ ॥
ਕ੍ਰਿਪਾਣ ਬਾਣ ਬਾਹਹੀ ॥
ਅਜਾਤ ਅੰਗ ਲਾਹਹੀ ॥੧੫॥
ਬਿਰੁੱਧ ਕ੍ਰੁੱਧ ਰਾਜਿਯੰ ॥
ਨ ਚਾਰ ਪੈਰ ਭਾਜਿਯੰ ॥
ਸੰਭਾਰ ਸਸਤ੍ਰ ਗਾਜਹੀ ॥
ਸੁ ਨਾਦ ਮੇਘ ਲਾਜਹੀ ॥੧੬॥
ਹਲੰਕ ਹਾਕ ਮਾਰਹੀ ॥
ਸਰੱਕ ਸਸਤ੍ਰ ਝਾਰਹੀ ॥
ਭਿਰੇ ਬਿਸਾਰਿ ਸੋਕਿਯੰ ॥
ਸਿਧਾਰ ਦੇਵ ਲੋਕਿਯੰ ॥੧੭॥
ਰਿਸੇ ਬਿਰੁੱਧ ਬੀਰਯੰ ॥
ਸੁ ਮਾਰਿ ਝਾਰਿ ਤੀਰਯੰ ॥
ਸਬਦ ਸੰਖ ਬੱਜਿਯੰ ॥
ਸੁ ਬੀਰ ਧੀਰ ਸੱਜਿਯੰ ॥੧੮॥