( 52 )

ਰਸਾਵਲ ਛੰਦ

ਤੁਰੀ ਸੰਖ ਬਾਜੇ

ਮਹਾ ਬੀਰ ਸਾਜੇ

ਨਚੇ ਤੁੰਦ ਤਾਜੀ

ਮਚੇ ਸੂਰ ਗਾਜੀ ॥੧੯॥

ਝਿਮੀ ਤੇਜ ਤੇਗੰ

ਮਨੋ ਬਿੱਜ ਬੇਗੰ

ਉਠੈ ਨੱਦ ਨਾਦੰ

ਧੁਨੰ ਨ੍ਰਿਬਿਖਾਦੰ ॥੨੦॥

ਤੁਟੈ ਖੱਗ ਖੋਲੰ

ਮੁਖੰ ਮਾਰ ਬੋਲੰ

ਧਕਾ ਧੀਕ ਧੱਕੰ

ਗਿਰੇ ਹੱਕ ਬੱਕੰ ॥੨੧॥

ਦਲੰ ਦੀਹ ਗਾਹੰ

ਅਧੋ ਅੰਗ ਲਾਹੰ

ਪ੍ਰਯੋਘੰ ਪਰਹਾਰੰ

ਬਕੈ ਮਾਰ ਮਾਰੰ ॥੨੨॥

ਨਦੀ ਰਕਤ ਪੂਰੰ

ਫਿਰੀ ਗੈਣ ਹੂਰੰ

ਗਜੈ ਗੈਣ ਕਾਲੀ

ਹਸੀ ਖੱਪਰਾਲੀ ॥੨੩॥

ਮਹਾ ਸੂਰ ਸੋਹੰ

ਮੰਡੇ ਲੋਹ ਕ੍ਰੋਹੰ

ਮਹਾਂ ਗਰਬ ਗਜਿਯੰ

ਧੁਨੰ ਮੇਘ ਲਜਿਯੰ ॥੨੪॥

ਛਕੇ ਲੋਹ ਛੱਕੰ

ਮੁਖੰ ਮਾਰ ਬੱਕੰ

ਮੁਖੰ ਮੁੱਛ ਬੰਕੰ

ਭਿਰੇ ਛਾਡ ਸੰਕੰ ॥੨੫॥

ਹਕੰ ਹਾਕ ਬਾਜੀ

ਘਿਰੀ ਸੈਣ ਸਾਜੀ

ਚਿਰੇ ਚਾਰ ਢੂਕੇ

ਮੁਖੰ ਮਾਰ ਕੂਕੇ ॥੨੬॥

ਰੁਕੇ ਸੂਰ ਸਾਂਗੰ

ਮਨੋ ਸਿੰਧ ਗੰਗੰ

ਢਹੇ ਨਾਲ ਢੱਕੰ

ਕ੍ਰਿਪਾਣੰ ਕੜੱਕੰ ॥੨੭॥

ਹਕੰ ਹਾਕ ਬਾਜੀ

ਨਚੇ ਤੁੰਦ ਤਾਜੀ

ਰਸੰ ਰੁਦ੍ਰ ਪਾਗੇ

ਭਿਰੇ ਰੋਸ ਜਾਗੇ ॥੨੮॥

ਗਿਰੇ ਸੁੱਧ ਸੇਲੰ

ਭਈ ਰੇਲ ਪੇਲੰ

ਪਲੰਹਾਰ ਨੱਚੇ

ਰਣੰ ਬੀਰ ਮੱਚੇ ॥੨੯॥

ਹਸੇ ਮਾਸਹਾਰੀ

ਨਚੇ ਭੂਤ ਭਾਰੀ

ਮਹਾ ਢੀਠ ਢੂਕੇ

ਮੁਖੰ ਮਾਰ ਕੂਕੇ ॥੩੦॥

ਗਜੈ ਗੈਣ ਦੇਵੀ

ਮਹਾ ਅੰਸ ਭੇਵੀ

ਭਲੇ ਭੂਤ ਨਾਚੰ

ਰਸੰ ਰੁਦ੍ਰ ਰਾਚੰ ॥੩੧॥

ਭਿਰੈ ਬੈਰ ਰੁੱਝੈ

ਮਹਾ ਜੋਧ ਜੁੱਝੈ

ਝੰਡਾ ਗੱਡ ਗਾਢੇ

ਬਜੇ ਬੈਰ ਬਾਢੇ ॥੩੨॥

ਗਜੰ ਗਾਹ ਬਾਧੇ

ਧਨੁਰ ਬਾਣ ਸਾਧੇ

ਬਹੇ ਆਪ ਮੱਧੰ

ਗਿਰੇ ਅੱਧ ਅੱਧੰ ॥੩੩॥

ਗਜੰ ਬਾਜ ਜੁੱਝੇ

ਬਲੀ ਬੈਰ ਰੁੱਝੇ

ਨ੍ਰਿਭੈ ਸਸਤ੍ਰ ਬਾਹੈਂ

ਉਭੈ ਜੀਤ ਚਾਹੈਂ ॥੩੪॥

ਗਜੇ ਆਨ ਗਾਜੀ

ਨਚੇ ਤੁੰਦ ਤਾਜੀ

ਹਕੰ ਹਾਕ ਬੱਜੀ

ਫਿਰੈ ਸੈਨ ਭੱਜੀ ॥੩੫॥

ਮਦੰ ਮੱਤ ਮਾਤੇ

ਰਸੰ ਰੁਦ੍ਰ ਰਾਤੇ

ਗਜੰ ਜੂਹ ਸਾਜੇ

ਭਿਰੇ ਰੋਸ ਬਾਜੇ ॥੩੬॥

ਝਮੀ ਤੇਜ ਤੇਗੰ

ਘਣੰ ਬਿਜ ਬੇਗੰ

ਬਹੇ ਬਾਰ ਬੈਰੀ

ਜਲੰ ਜਯੋ ਗੰਗੈਰੀ ॥੩੭॥

ਅਪੋ ਆਪ ਬਾਹੰ

ਉਭੈ ਜੀਤ ਚਾਹੰ

ਰਸੰ ਰੁਦ੍ਰ ਰਾਤੇ

ਮਹਾਂ ਮੱਤ ਮਾਤੇ ॥੩੮॥