( 53 )

ਭੁਜੰਗ ਪ੍ਰਯਾਤ ਛੰਦ

ਮਚੇ ਬੀਰ ਬੀਰੰ ਅਭੂਤੰ ਭਯਾਣੰ

ਬਜੀ ਭੇਰ ਭੁੰਕਾਰ ਧੁੱਕੇ ਨਿਸਾਣੰ

ਨਵੰ ਨੱਦ ਨੀਸਾਣ ਗੱਜੇ ਗਹੀਰੰ

ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੩੯॥

ਬਹੇ ਖੱਗ ਖੇਤੰ ਖਿਆਲੰ ਖਤੰਗੰ

ਰੁਲੇ ਤੱਛ ਮੁੱਛੰ ਮਹਾ ਜੋਧ ਜੰਗੰ

ਬੰਧੇ ਬੀਰ ਬਾਨਾ ਬਡੇ ਐਠਿ ਵਾਰੇ

ਘੁਮੈ ਲੋਹ ਘੁੱਟੰ ਮਨੋ ਮਤਵਾਰੇ ॥੪੦॥

ਉਠੀ ਕੂਹ ਜੂਹੰ ਸਮਰ ਸਾਰ ਬੱਜਿਯੰ

ਕਿਧੋ ਅੰਤ ਕੇ ਕਾਲ ਕੋ ਮੇਘ ਗੱਜਿਯੰ

ਭਈ ਤੀਰ ਭੀਰੰ ਕਮਾਣੰ ਕੱੜਕਿਯੰ

ਬਜੇ ਲੋਹ ਕ੍ਰੋਹੰ ਮਹਾਂ ਜੰਗ ਮੱਚਿਯੰ ॥੪੧॥

ਬਿਰੱਚੇ ਮਹਾਂ ਜੰਗ ਜੋਧਾ ਜੁਆਣੰ

ਖੁਲੇ ਖੱਗ ਖਤ੍ਰੀ ਅਭੂਤੰ ਭਯਾਣੰ

ਬਲੀ ਜੁੱਝ ਰੁੱਝੈ ਰਸੰ ਰੁਦ੍ਰ ਰੱਤੇ

ਮਿਲੇ ਹੱਥ ਬੱਖੰ ਮਹਾ ਤੇਜ ਤੱਤੇ ॥੪੨॥

ਝਮੀ ਤੇਜ ਤੇਗੰ ਸੁ ਰੋਸੰ ਪ੍ਰਹਾਰੰ

ਰੁਲੇ ਰੁੰਡ ਮੁੰਡੰ ਉਠੀ ਸਸਤ੍ਰ ਝਾਰੰ

ਬਬਕੰਤ ਬੀਰੰ ਭਭਕੰਤ ਘਾਯੰ

ਮਨੋ ਜੁੱਧ ਇੰਦ੍ਰੰ ਜੁਟਿਓ ਬ੍ਰਿਤਰਾਯੰ ॥੪੩॥

ਮਹਾਂ ਜੁੱਧ ਮੱਚਿਯੰ ਮਹਾਂ ਸੂਰ ਗਾਜੇ

ਅਪੋ ਆਪ ਮੈਂ ਸਸਤ੍ਰ ਸੋਂ ਸਸਤ੍ਰ ਬਾਜੇ

ਉਠੇ ਝਾਰ ਸਾਂਗੰ ਮਚੇ ਲੋਹ ਕ੍ਰੋਹੰ

ਮਨੋ ਖੇਲ ਬਾਸੰਤ ਮਾਹੰਤ ਸੋਹੰ ॥੪੪॥

ਰਸਾਵਲ ਛੰਦ

ਜਿਤੇ ਬੈਰ ਰੁੱਝੰ

ਤਿਤੇ ਅੰਤ ਜੁੱਝੰ

ਜਿਤੇ ਖੇਤ ਭਾਜੇ

ਤਿਤੇ ਅੰਤ ਲਾਜੇ ॥੪੫॥

ਤੁਟੇ ਦੇਹ ਬਰਮੰ

ਛੁਟੀ ਹਾਥ ਚਰਮੰ

ਕਹੂੰ ਖੇਤ ਖੋਲੰ

ਗਿਰੇ ਸੂਰ ਟੋਲੰ ॥੪੬॥

ਕਹੂੰ ਮੁੱਛ ਮੁੱਖੰ

ਕਹੂੰ ਸਸਤ੍ਰ ਸੱਖੰ

ਕਹੂੰ ਖੋਲ ਖੱਗੰ

ਕਹੂੰ ਪਰਮ ਪੱਗੰ ॥੪੭॥

ਗਹੇ ਮੁੱਛ ਬੰਕੀ

ਮੰਡੇ ਆਨ ਹੰਕੀ

ਢਕਾ ਢੁੱਕ ਢਾਲੰ

ਉਠੇ ਹਾਲ ਚਾਲੰ ॥੪੮॥

ਭੁਜੰਗ ਪ੍ਰਯਾਤ ਛੰਦ

ਖੁਲੇ ਖੱਗ ਖੂਨੀ ਮਹਾਂ ਬੀਰ ਖੇਤੰ

ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ

ਬਜੇ ਡੰਕ ਡਉਰੂ ਉਠੇ ਨਾਦ ਸੰਖੰ

ਮਨੋ ਮੱਲ ਜੁੱਟੇ ਮਹਾਂ ਹੱਥ ਬੰਖੰ ॥੪੯॥

ਛਪੈ ਛੰਦ

ਜਿਨ ਸੂਰਨ ਸੰਗ੍ਰਾਮ ਸਬਲ ਸਾਮੁਹਿ ਹ੍ਵੈ ਮੰਡਿਓ

ਤਿਨ ਸੁਭਟਨ ਤੇ ਏਕ ਕਾਲ ਕੋਊ ਜੀਅਤ ਛੱਡਿਓ

ਸਭ ਖੱਤ੍ਰੀ ਖੱਗ ਖੰਡ ਖੇਤ ਭੂ ਮੰਡਪ ਆਹੁੱਟੇ

ਸਾਰ ਧਾਰ ਧਰ ਧੂਮ ਮੁਕਤ ਬੰਧਨ ਤੇ ਛੁੱਟੇ

ਹ੍ਵੈ ਟੂਕ ਟੂਕ ਜੁੱਝੈ ਸਬੈ ਪਾਵ ਪਾਛੈ ਡਾਰੀਅੰ

ਜੈਕਾਰ ਅਪਾਰ ਸੁਧਾਰ ਹੁਅੰ ਬਾਸਿਵ ਲੋਕ ਸਿਧਾਰੀਅੰ ॥੫੦॥

ਚੌਪਈ

ਇਹ ਬਿਧਿ ਮਚਾ ਘੋਰ ਸੰਗ੍ਰਾਮਾ

ਸਿਧਏ ਸੂਰ ਸੂਰਿ ਕੇ ਧਾਮਾ

ਕਹਾ ਲਗੈ ਵਹ ਕਥੋਂ ਲਰਾਈ

ਆਪਨ ਪ੍ਰਭਾ ਬਰਨੀ ਜਾਈ ॥੫੧॥

ਭੁਜੰਗ ਪ੍ਰਯਾਤ ਛੰਦ

ਲਵੀ ਸਰਬ ਜੀਤੇ ਕੁਸੀ ਸਰਬ ਹਾਰੇ

ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ

ਚਤੁਰ ਬੇਦ ਪਠਿਯੰ ਕੀ︀ਯੋ ਕਾਸਿ ਬਾਸੰ

ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ॥੫੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੩॥ ਅਫਜੂ ॥੧੮੯॥

ਭੁਜੰਗ ਪ੍ਰਯਾਤ ਛੰਦ

ਜਿਨੈ ਬੇਦ ਪਠਿਓ ਸੁ ਬੇਦੀ ਕਹਾਏ

ਤਿਨੈ ਧਰਮ ਕੇ ਕਰਮ ਨੀਕੇ ਚਲਾਏ

ਪਠੇ ਕਾਗਦੰ ਮੱਦ੍ਰ ਰਾਜਾ ਸੁਧਾਰੰ

ਅਪੋ ਆਪ ਮੋ ਬੈਰ ਭਾਵੰ ਬਿਸਾਰੰ ॥੧॥

ਨ੍ਰਿਪੰ ਮੁਕਲਿਅੰ ਦੂਤ ਸੋ ਕਾਸਿ ਆਯੰ

ਸਬੈ ਬੇਦਿਯੰ ਭੇਦ ਭਾਖੇ ਸੁਨਾਯੰ

ਸਬੈ ਬੇਦ ਪਾਠੀ ਚਲੇ ਮੱਦ੍ਰ ਦੇਸੰ

ਪ੍ਰਣਾਮੰ ਕੀਯੋ ਆਨ ਕੈ ਕੈ ਨਰੇਸੰ ॥੨॥

ਧੁਨੰ ਬੇਦ ਕੀ ਭੂਪ ਤਾਂ ਤੇ ਕਰਾਈ

ਸਬੈ ਪਾਸ ਬੈਠੇ ਸਭਾ ਬੀਚ ਭਾਈ

ਪੜ੍ਹੇ ਸਾਮ ਬੇਦੰ ਜੁਜਰ ਬੇਦ ਕੱਥੰ

ਰਿਗੰ ਬੇਦ ਪਠਿਯੰ ਕਰੇ ਭਾਵ ਹੱਥੰ ॥੩॥