( 54 )
ਰਸਾਵਲ ਛੰਦ ॥
ਅਥਰ ਬੇਦ ਪੱਠਿਯੰ ॥
ਸੁਣੇ ਪਾਪ ਨੱਠਿਯੰ ॥
ਰਹਾ ਰੀਝ ਰਾਜਾ ॥
ਦੀਯਾ ਸਰਬ ਸਾਜਾ ॥੪॥
ਲਯੋ ਬਨਬਾਸੰ ॥
ਮਹਾਂ ਪਾਪ ਨਾਸੰ ॥
ਰਿਖੰ ਭੇਸ ਕੀਯੰ ॥
ਤਿਸੈ ਰਾਜ ਦੀਯੰ ॥੫॥
ਰਹੇ ਹੋਰ ਲੋਗੰ ॥
ਤਜੇ ਸਰਬ ਸੋਗੰ ॥
ਧਨੰ ਧਾਮ ਤਿਆਗੇ ॥
ਪ੍ਰਭੰ ਪ੍ਰੇਮ ਪਾਗੇ ॥੬॥
ਅੜਿਲ ॥
ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ ॥
ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥
ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ ॥
ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ ॥੭॥
ਦੋਹਰਾ ॥
ਲਵੀ ਰਾਜ ਦੇ ਬਨ ਗਏ ਬੇਦੀਅਨ ਕੀਨੋ ਰਾਜ ॥
ਭਾਂਤਿ ਭਾਂਤਿ ਤਿਨਿ ਭੋਗੀਯੰ ਭੂਅ ਕਾ ਸਕਲ ਸਮਾਜ ॥੮॥
ਚੌਪਈ ॥
ਤ੍ਰਿਤੀਅ ਬੇਦ ਸੁਨਬੋ ਤੁਮ ਕੀਆ ॥
ਚਤੁਰ ਬੇਦ ਸੁਨਿ ਭੂਅ ਕੋ ਦੀਆ ॥
ਤੀਨ ਜਨਮ ਹਮਹੂੰ ਜਬ ਧਰਿਹੈਂ ॥
ਚਉਥੇ ਜਨਮ ਗੁਰੂ ਤੁਹਿ ਕਰਿਹੈਂ ॥੯॥
ਉਤ ਰਾਜਾ ਕਾਨਨਹਿ ਸਿਧਾਯੋ ॥
ਇਤ ਇਨ ਰਾਜ ਕਰਤ ਸੁਖ ਪਾਯੋ ॥
ਕਹਾ ਲਗੇ ਕਰਿ ਕਥਾ ਸੁਨਾਊਂ ॥
ਗ੍ਰੰਥ ਬਢਨ ਤੇ ਅਧਿਕ ਡਰਾਊਂ ॥੧੦॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੪॥ ਅਫਜੂ ॥੧੯੯॥
ਨਰਾਜ ਛੰਦ ॥
ਬਹੁਰ ਬਿਖਾਦ ਬਾਧਿਯੰ ॥
ਕਿਨੀ ਨ ਤਾਹਿ ਸਾਧਿਯੰ ॥
ਕਰੰਮ ਕਾਲ ਯੌਂ ਭਈ ॥
ਸੁ ਭੂਮਿ ਬੰਸ ਤੇ ਗਈ ॥੧॥
ਦੋਹਰਾ ॥
ਬਿਪ੍ਰ ਕਰਤ ਭਏ ਸੂਦ੍ਰ ਬ੍ਰਿਤਿ ਛਤ੍ਰੀ ਬੈਸਨ ਕਰਮ ॥
ਬੈਸ ਕਰਤ ਭਏ ਛਤ੍ਰਿ ਬ੍ਰਿਤਿ ਸੂਦ੍ਰ ਸੁ ਦਿਜ ਕੋ ਧਰਮ ॥੨॥
ਚੌਪਈ ॥
ਬੀਸ ਗਾਵ ਤਿਨ ਕੇ ਰਹਿ ਗਏ ॥
ਜਿਨ ਮੋ ਕਰਤ ਕ੍ਰਿਸਾਨੀ ਭਏ ॥
ਬਹੁਤ ਕਾਲ ਇਹ ਭਾਂਤਿ ਬਿਤਾਯੋ ॥
ਜਨਮ ਸਮੈ ਨਾਨਕ ਕੋ ਆਯੋ ॥੩॥
ਦੋਹਰਾ ॥
ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥
ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥