ਸਵੈਯਾ ॥

ਅਮਿਤੇਸ ਬਲੀ ਅਚਲੇਸ ਮਹਾ ਅਨਘੇਸਹਿ ਲੈ ਅਸੁਰੇਸ ਸਿਧਾਏ ॥

ਬਾਨ ਕਮਾਨ ਕ੍ਰਿਪਾਨ ਬਡੇ ਬਰਛੇ ਪਰਸੇ ਸੁ ਗਦਾ ਗਹਿ ਆਏ ॥

ਰੋਸ ਕੈ ਬੀਰ ਨਿਸੰਕ ਭਿਰੇ ਭਟ ਕੇ ਨ ਟਿਕੇ ਭਟ ਓਘ ਪਰਾਏ ॥

ਆਇ ਘਿਰਿਯੋ ਬ੍ਰਿਜਭੂਖਨ ਕਉ ਮਧੁ ਦੂਖਨ ਕਉ ਬਹੁ ਬਾਨ ਲਗਾਏ ॥੧੧੭੦॥

ਘਾਇਨ ਕਉ ਸਹਿ ਕੈ ਬ੍ਰਿਜ ਰਾਜ ਸਰਾਸਨ ਲੈ ਸਰ ਲੇਤ ਭਯੋ ॥

ਅਸੁਰੇਸਹਿ ਕੋ ਸਿਰ ਕਾਟਿ ਦਯੋ ਅਮਿਤੇਸ ਕੀ ਦੇਹ ਬਿਦਾਰਿ ਛਯੋ ॥

ਅਨਘੇਸ ਕੋ ਕਾਟਿ ਦੁਖੰਡ ਕੀਯੋ ਮ੍ਰਿਤ ਹ੍ਵੈ ਰਥ ਤੇ ਗਿਰਿ ਭੂਮਿ ਪਯੋ ॥

ਅਚਲੇਸ ਜੂ ਬਾਨਨ ਕੋ ਸਹਿ ਕੈ ਫਿਰਿ ਠਾਢਿ ਰਹਿਯੋ ਨਹਿ ਭਾਜਿ ਗਯੋ ॥੧੧੭੧॥

ਕੋਪ ਕੈ ਬੋਲਤ ਯੌ ਹਰਿ ਕੋ ਰਨ ਸਿੰਘ ਤੇ ਆਦਿ ਤੈ ਬੀਰ ਖਪਾਏ ॥

ਤੋ ਤੇ ਕਹੀ ਗਜ ਸਿੰਘ ਹਨ︀ਯੋ ਅਣਗੇਸ ਜੂ ਤੈ ਛਲ ਸਾਥ ਗਿਰਾਏ ॥

ਜਾਨਤ ਹੌ ਅਮਿਤੇਸ ਬਲੀ ਧਨ ਸਿੰਘ ਸੰਘਾਰ ਕੈ ਬੀਰ ਕਹਾਏ ॥

ਸੋ ਤਬ ਲਉ ਗਜ ਗਾਜਤ ਹੈ ਜਬ ਲਉ ਬਨ ਮੈ ਮ੍ਰਿਗਰਾਜ ਨ ਆਏ ॥੧੧੭੨॥

ਯੌ ਕਹਿ ਕੈ ਬਤੀਯਾ ਹਰਿ ਸੋ ਅਭਿਮਾਨ ਭਰੇ ਧਨੁ ਬਾਨ ਸੰਭਾਰਿਯੋ ॥

ਕਾਨ ਪ੍ਰਮਾਨ ਸਰਾਸਨ ਤਾਨਿ ਮਹਾ ਸਰ ਤੀਛਨ ਸ︀ਯਾਮ ਕੋ ਮਾਰਿਯੋ ॥

ਲਾਗ ਗਯੋ ਹਰਿ ਕੇ ਉਰ ਮੈ ਹਰਿ ਜੂ ਨਹਿ ਆਵਤ ਨੈਨ ਨਿਹਾਰਿਯੋ ॥

ਮੂਰਛਤ ਹ੍ਵੈ ਰਥ ਮਾਝਿ ਗਿਰੇ ਤਜਿ ਕੈ ਰਨ ਲੈ ਪ੍ਰਭ ਸੂਤ ਪਧਾਰਿਯੋ ॥੧੧੭੩॥

ਏਕ ਮਹੂਰਤ ਬੀਤਿ ਗਯੋ ਤਬ ਸ︀ਯੰਦਨ ਪੈ ਜਦੁਬੀਰ ਸੰਭਾਰਿਯੋ ॥

ਤਉ ਅਚਲੇਸ ਗੁਮਾਨ ਭਰੇ ਅਤਿ ਹੀ ਹਸ ਕੈ ਇਹ ਭਾਤਿ ਪੁਕਾਰਿਯੋ ॥

ਜਾਤ ਕਹਾ ਹਮ ਤੇ ਭਜਿ ਕੈ ਕਰਿ ਲੈ ਕੇ ਗਦਾ ਕਟੁ ਬੋਲ ਉਚਾਰਿਯੋ ॥

ਮਾਨਹੁ ਕੇਹਰਿ ਜਾਤ ਹੁਤੋ ਨਰ ਲੈ ਲਕੁਟੀ ਕਰਿ ਮੈ ਲਲਕਾਰਿਯੋ ॥੧੧੭੪॥

ਯੌ ਸੁਨਿ ਕੈ ਬਤੀਆ ਅਰਿ ਕੀ ਰਥੁ ਹਾਕਿ ਫਿਰਿਯੋ ਹਰਿ ਕੋਪ ਭਯੋ ॥

ਪਟ ਪੀਤ ਮਹਾ ਫਹਰਿਓ ਧੁਜ ਜਿਉ ਘਨ ਮੈ ਚਪਲਾ ਸਮ ਰੂਪ ਲਯੋ ॥

ਬਰਖਿਯੋ ਸਰ ਬੂੰਦਨ ਜਿਉ ਘਨਿ ਸ︀ਯਾਮ ਤਬੈ ਰਿਪੁ ਕੋ ਦਲ ਮਾਰ ਦਯੋ॥

ਰਿਸ ਕੈ ਅਚਲੇਸ ਸੁ ਬਾਨ ਕਮਾਨ ਗਹੇ ਹਰਿ ਸਾਮੁਹੇ ਆਇ ਖਯੋ ॥੧੧੭੫॥

ਦੋਹਰਾ ॥

ਸਿੰਘ ਨਾਦ ਤਬ ਤਿਨ ਕੀਓ ਕ੍ਰਿਸਨ ਚਿਤੈ ਕਰਿ ਨੈਨ ॥

ਬਿਕਟਿ ਨਿਕਟਿ ਰਨਿ ਸੁਭਟ ਲਖਿ ਹਰਿ ਪ੍ਰਤਿ ਬੋਲਿਯੋ ਬੈਨ ॥੧੧੭੬॥

ਅਚਲ ਸਿੰਘ ਬਾਚ ॥

ਸਵੈਯਾ ॥

ਜੀਵਤ ਜੇ ਜਗ ਮੈ ਰਹਿ ਹੈ ਅਤਿ ਜੁਧ ਕਥਾ ਹਮਰੀ ਸੁਨ ਲੈ ਹੈ ॥

ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਇ ਰਿਝੈ ਹੈ ॥

ਜੋ ਬਲਿ ਪੈ ਕਹਿ ਹੈ ਕਥ ਪੰਡਿਤ ਰੀਝਿ ਘਨੋ ਤਿਹ ਕੋ ਧਨੁ ਦੇ ਹੈ ॥

ਹੇ ਹਰਿ ਜੂ ਇਹ ਆਹਵ ਕੇ ਜੁਗ ਚਾਰਨਿ ਮੈ ਗੁਨ ਗੰਧ੍ਰਬ ਗੈਹੈ ॥੧੧੭੭॥

ਕੋਪ ਕੈ ਉਤਰ ਦੇਤ ਭਯੋ ਅਰਿ ਕੀ ਬਤੀਯਾ ਸੁਨਿ ਸ︀ਯਾਮ ਸਬੈ ॥

ਚਿਰੀਯਾ ਬਨ ਮੈ ਚੁਹਕੈ ਤਬ ਲਉ ਅਤਿ ਕੋਪ ਨ ਆਵਤ ਬਾਜ ਜਬੈ ॥

ਗਰਬਾਤ ਹੈ ਮੂਢ ਘਨੋ ਰਨ ਮੈ ਕਟਿ ਹੌ ਤੁਹਿ ਸੀਸ ਲਖੈਗੋ ਤਬੈ ॥

ਤਿਹ ਤੇ ਤਜਿ ਸੰਕ ਨਿਸੰਕ ਲਰੋ ਬਲਬੀਰ ਕਹਿਯੋ ਕਹਾ ਢੀਲ ਅਬੈ ॥੧੧੭੮॥

ਯੌ ਸੁਨਿ ਕੈ ਕਟੁ ਬੈਨਨ ਕੋ ਅਚਲੇਸ ਬਲੀ ਮਨਿ ਕੋਪ ਜਗਿਯੋ ॥

ਕਸ ਬੋਲਤ ਹੋ ਕਛੁ ਲਾਜ ਗਹੋ ਰਨਿ ਠਾਢੇ ਰਹੋ ਸੁਨਿ ਹੋ ਨ ਭਗਿਯੋ ॥

ਯਹ ਉਤਰ ਦੈ ਹਰਿ ਕੋ ਜਬ ਹੀ ਤਬ ਹੀ ਨਿਜ ਆਯੁਧ ਲੈ ਉਮਗਿਯੋ ॥

ਮਨ ਮੈ ਹਰਖਿਯੋ ਧਨੁ ਕੋ ਕਰਖਿਯੋ ਬਰਖਿਯੋ ਸਰ ਸ੍ਰੀ ਹਰਿ ਕੋ ਨ ਲਗਿਯੋ ॥੧੧੭੯॥

ਜੋ ਅਚਲੇਸ ਜੂ ਬਾਨ ਚਲਾਵਤ ਸੋ ਹਰਿ ਆਵਤ ਕਾਟਿ ਗਿਰਾਵੈ ॥

ਜਾਨੈ ਨ ਦੇਹ ਲਗਿਯੋ ਅਰਿ ਕੀ ਸਰ ਫੇਰਿ ਰਿਸਾ ਕਰਿ ਅਉਰ ਚਲਾਵੈ ॥

ਸੋ ਹਰਿ ਆਵਤ ਬੀਚ ਕਟੈ ਅਪਨੋ ਉਹ ਕੋ ਉਰ ਬੀਚ ਲਗਾਵੈ ॥

ਦੇਖਿ ਸਤਕ੍ਰਿਤ ਕਉਤਕ ਕੋ ਕਬਿ ਰਾਮ ਕਹੈ ਪ੍ਰਭ ਕੋ ਜਸੁ ਗਾਵੈ ॥੧੧੮੦॥

ਦਾਰੁਕ ਕੋ ਕਹਿਓ ਤੇਜ ਕੈ ਸ︀ਯੰਦਨ ਸ੍ਰੀ ਹਰਿ ਜੂ ਕਰਿ ਖਗੁ ਸੰਭਾਰਿਯੋ ॥

ਦਾਮਨਿ ਜਿਉ ਘਨ ਮੈ ਲਸਕੈ ਰਿਸ ਮੈ ਬਰਿ ਕੈ ਅਰਿ ਊਪਰ ਮਾਰਿਯੋ ॥

ਦੁਜਨ ਕੋ ਸਿਰੁ ਕਾਟਿ ਦਯੋ ਬਿਨੁ ਰੁੰਡ ਭਯੋ ਜਸੁ ਤਾਹਿ ਉਚਾਰਿਯੋ ॥

ਜਿਉ ਸਰਦੂਲ ਮਹਾ ਬਨ ਮੈ ਹਤ ਕੈ ਬਲ ਸੋ ਮਨੋ ਕੇਹਰਿ ਡਾਰਿਯੋ ॥੧੧੮੧॥

ਦੋਹਰਾ ॥

ਅਡਰ ਸਿੰਘ ਅਉ ਅਜਬ ਸਿੰਘ ਅਘਟ ਸਿੰਘ ਸਿੰਘ ਬੀਰ ॥

ਅਮਰ ਸਿੰਘ ਅਰੁ ਅਟਲ ਸਿੰਘ ਮਹਾਰਥੀ ਰਨ ਧੀਰ ॥੧੧੮੨॥

ਅਰਜਨ ਸਿੰਘ ਅਰੁ ਅਮਿਟ ਸਿੰਘ ਕ੍ਰਿਸਨ ਨਿਹਾਰਿਓ ਨੈਨ ॥

ਆਠ ਭੂਪ ਮਿਲਿ ਪਰਸਪਰ ਬੋਲਤ ਐਸੇ ਬੈਨ ॥੧੧੮੩॥