ਸਵੈਯਾ ॥

ਦੇਖਤ ਹੋ ਨ੍ਰਿਪ ਸ︀ਯਾਮ ਬਲੀ ਤਿਹ ਕੇ ਹਮ ਊਪਰਿ ਧਾਇ ਪਰੈ ॥

ਅਪੁਨੇ ਪ੍ਰਭ ਕੋ ਮਿਲਿ ਕਾਜ ਕਰੈ ਮੁਸਲੀ ਹਰਿ ਤੇ ਨਹੀ ਨੈਕੁ ਡਰੈ ॥

ਧਨੁ ਬਾਨ ਕ੍ਰਿਪਾਨ ਗਦਾ ਪਰਸੇ ਬਰਛੇ ਗਹਿ ਤੀਛਨ ਜਾਇ ਅਰੈ ॥

ਸਬ ਹੀ ਸੁ ਕਹੀ ਇਹ ਈ ਪ੍ਰਨ ਹੈ ਜਦੁਬੀਰ ਹਨੈ ਮਿਲਿ ਜੁਧ ਕਰੈ ॥੧੧੮੪॥

ਆਯੁਧ ਲੈ ਸਿਗਰੇ ਕਰ ਮੈ ਸੁ ਮੁਕੰਦ ਕੇ ਊਪਰਿ ਦਉਰ ਪਰੇ ॥

ਸੁ ਧਵਾਇ ਕੈ ਸ︀ਯੰਦਨ ਆਨਿ ਅਰੇ ਸੰਗਿ ਚਾਰ ਅਛੂਹਨਿ ਸੂਰ ਬਰੇ ॥

ਕਬਿ ਰਾਮ ਕਹੈ ਅਤਿ ਆਹਵ ਮੈ ਅਘ ਖੰਡਨਿ ਤੇ ਨਹੀ ਨੈਕ ਡਰੇ ॥

ਮਨੋ ਗਾਜਿ ਪ੍ਰਲੈ ਘਨ ਧਾਇ ਚਲਿਯੋ ਤਿਮ ਦਉਰੇ ਸੁ ਮਾਰ ਹੀ ਮਾਰ ਕਰੇ ॥੧੧੮੫॥

ਧਨ ਸਿੰਘ ਅਛੂਹਨਿ ਦੁਇ ਸੰਗਿ ਲੈ ਅਨਗੇਸ ਅਛੂਹਨਿ ਤੀਨ ਸੁ ਲ︀ਯਾਏ ॥

ਸੋ ਤੁਮ ਸ︀ਯਾਮ ਸੁਨੋ ਛਲ ਸੋ ਰਨ ਮੈ ਦਸ ਹੂੰ ਨ੍ਰਿਪ ਮਾਰਿ ਗਿਰਾਏ ॥

ਚਾਰ ਅਛੂਹਨਿ ਲੈ ਹਮ ਹੂੰ ਦਲ ਤੋ ਪਰ ਆਏ ਹੈ ਕੋਪ ਬਢਾਏ ॥

ਤਾ ਤੇ ਕਹਿਯੋ ਸੁਨਿ ਲੈ ਹਮਰੋ ਗ੍ਰਿਹ ਕੋ ਤਜਿ ਆਹਵ ਜਾਹੁ ਪਰਾਏ ॥੧੧੮੬॥