ਸਵੈਯਾ ॥

ਬੋਲਤ ਇਉ ਹਠਿ ਕੈ ਹਰਿ ਸੋ ਭਟ ਤਉ ਲਖਿ ਹੋ ਜਬ ਮੋ ਸੋ ਲਰੈਗੋ ॥

ਮੋ ਕੋ ਕਹਾ ਹਨਿ ਰਾਜਨ ਜ︀ਯੋ ਛਲ ਮੂਰਤਿ ਹੁਇ ਛਲ ਸਾਥ ਛਰੈਗੋ ॥

ਮੋ ਅਤਿ ਕੋਪ ਭਰੋ ਲਖਿ ਕੈ ਰਹਿ ਹੋ ਨਹਿ ਆਹਵ ਹੂੰ ਤੇ ਟਰੈਗੋ ॥

ਜਉ ਕਬਹੂੰ ਭਿਰ ਹੋ ਹਮ ਸੋ ਨਿਸਚੈ ਨਿਜ ਦੇਹ ਕੋ ਤਿਆਗੁ ਕਰੈਗੋ ॥੧੨੧੪॥

ਕਾਹੇ ਕਉ ਕਾਨ੍ਰਹ ਅਯੋਧਨ ਮੈ ਹਿਤ ਔਰਨ ਕੇ ਰਿਸ ਕੈ ਰਨ ਪਾਰੋ ॥

ਕਾਹੇ ਕਉ ਘਾਇ ਸਹੋ ਤਨ ਮੈ ਪੁਨਿ ਕਾ ਕੇ ਕਹੇ ਅਰਿ ਭੂਪਨਿ ਮਾਰੋ ॥

ਜੀਵਤ ਹੋ ਤਬ ਲਉ ਜਗ ਮੈ ਜਬ ਲਉ ਮੁਹਿ ਸੰਗਿ ਭਿਰਿਓ ਨ ਬਿਚਾਰੋ ॥

ਸੁੰਦਰ ਜਾਨ ਕੈ ਛਾਡਤ ਹੋ ਤਜਿ ਕੈ ਰਨ ਸ︀ਯਾਮ ਜੂ ਧਾਮਿ ਸਿਧਾਰੋ ॥੧੨੧੫॥

ਫੇਰਿ ਅਯੋਧਨ ਮੈ ਰਿਸਿ ਕੇ ਅਮਿਟੇਸ ਬਲੀ ਇਹ ਭਾਤਿ ਉਚਾਰੋ ॥

ਬੈਸ ਕਿਸੋਰ ਮਨੋਹਰਿ ਮੂਰਤਿ ਲੈ ਹੋ ਕਹਾ ਲਖਿ ਜੁਧ ਹਮਾਰੋ ॥

ਹਉ ਤੁਮ ਸਿਉ ਹਰਿ ਸਾਚ ਕਹਿਓ ਤੁਮ ਜਉ ਜੀਯ ਮੈ ਕਛੁ ਅਉਰ ਬਿਚਾਰੋ ॥

ਕੈ ਹਮ ਸੰਗਿ ਲਰੋ ਤਜਿ ਕੈ ਡਰ ਕੈ ਅਪੁਨੇ ਸਭ ਆਯੁਧ ਡਾਰੋ ॥੧੨੧੬॥

ਆਜੁ ਆਯੋਧਨ ਮੈ ਤੁਮ ਕੋ ਹਨਿ ਹੋ ਤੁਮਰੀ ਸਭ ਹੀ ਪ੍ਰਿਤਨਾ ਕੋ ॥

ਜਉ ਰੇ ਕੋਊ ਤੁਮ ਮੈ ਭਟ ਹੈ ਬਹੁ ਆਵਤ ਹੈ ਬਿਧਿ ਆਹਵ ਜਾ ਕੋ ॥

ਸੋ ਹਮਰੇ ਸੰਗ ਆਇ ਭਿਰੇ ਨ ਲਰੈ ਪਰਮੇਸੁਰ ਕੀ ਸਹੁ ਤਾ ਕੋ ॥

ਜੋ ਟਰਿ ਹੈ ਇਹ ਆਹਵ ਤੇ ਸੋਈ ਸਿੰਘ ਨਹੀ ਭਟ ਸ੍ਰਯਾਰ ਕਹਾ ਕੋ ॥੧੨੧੭॥

ਦੋਹਰਾ ॥

ਅਮਿਟ ਸਿੰਘ ਕੇ ਬਚਨ ਸੁਨਿ ਹਰਿ ਜੂ ਕ੍ਰੋਧ ਬਢਾਇ ॥

ਸਸਤ੍ਰ ਸਬੈ ਕਰ ਮੈ ਲਏ ਸਨਮੁਖਿ ਪਹੁਚਿਯੋ ਧਾਇ ॥੧੨੧੮॥