ਸਵੈਯਾ ॥
ਆਵਤ ਸ︀ਯਾਮ ਕੋ ਪੇਖਿ ਬਲੀ ਅਪੁਨੇ ਮਨ ਮੈ ਅਤਿ ਕੋਪ ਬਢਾਯੋ ॥
ਚਾਰੋ ਈ ਘੋਰਨਿ ਘਾਇਲ ਕੈ ਸਰ ਤੀਛਨ ਦਾਰੁਕ ਕੇ ਉਰਿ ਲਾਯੋ ॥
ਦੂਸਰੇ ਤੀਰ ਸੋ ਕਾਨ੍ਰਹ ਸਰੀਰ ਸੁ ਕੋਪ ਹਨ︀ਯੋ ਜੋਊ ਠਉਰ ਤਕਾਯੋ ॥
ਸ︀ਯਾਮ ਕਹੈ ਅਮਿਟੇਸ ਮਨੋ ਜਦੁਬੀਰ ਕੀ ਦੇਹ ਕੋ ਲਛ ਬਨਾਯੋ ॥੧੨੧੯॥
ਬਾਨ ਚਲਾਇ ਘਨੇ ਹਰਿ ਕੋ ਇਕ ਲੈ ਸਰ ਤੀਛਨ ਔਰ ਚਲਾਯੋ ॥
ਲਾਗਤ ਸ︀ਯਾਮ ਗਿਰਿਓ ਰਥ ਮੈ ਰਨ ਛਾਡਿ ਕੈ ਦਾਰੁਕ ਸੂਤ ਪਰਾਯੋ ॥
ਦੇਖ ਕੈ ਭੂਪ ਭਜਿਯੋ ਬਲਬੀਰ ਨਿਹਾਰਿ ਚਮੂੰ ਤਿਹ ਊਪਰ ਧਾਯੋ ॥
ਮਾਨਹੁ ਹੇਰਿ ਬਡੇ ਸਰ ਕੋ ਗਜਰਾਜ ਕਵੀ ਗਨ ਰੌਦਨ ਆਯੋ ॥੧੨੨੦॥
ਆਵਤ ਦੇਖਿ ਹਲੀ ਅਰਿ ਕੋ ਸੁ ਧਵਾਇ ਕੈ ਸ︀ਯੰਦਨ ਸਾਮੁਹੇ ਆਯੋ ॥
ਤਾਨਿ ਲੀਯੋ ਧਨੁ ਕੋ ਕਰ ਮੈ ਸਰ ਕੋ ਧਰ ਕੈ ਅਰਿ ਓਰਿ ਚਲਾਯੋ ॥
ਸੋ ਅਮਿਟੇਸ ਜੂ ਨੈਨ ਨਿਹਾਰਿ ਸੁ ਆਵਤ ਬਾਨ ਸੁ ਕਾਟਿ ਗਿਰਾਯੋ ॥
ਆਇ ਭਿਰਿਯੋ ਬਲ ਸਿਉ ਤਬ ਹੀ ਅਪੁਨੇ ਜੀਯ ਮੈ ਅਤਿ ਕੋਪੁ ਬਢਾਯੋ ॥੧੨੨੧॥
ਕਾਟਿ ਧੁਜਾ ਰਥੁ ਕਾਟਿ ਦਯੋ ਅਸਿ ਚਾਪ ਕੋ ਕਾਟਿ ਜੁਦਾ ਕਰਿ ਡਾਰਿਓ ॥
ਮੂਸਲ ਅਉ ਹਲ ਕਾਟਿ ਦਯੋ ਬਿਨੁ ਆਯੁਧ ਹੁਇ ਬਲਦੇਵ ਪਧਾਰਿਓ ॥
ਜਾਤ ਕਹਾ ਮੁਸਲੀ ਭਜਿ ਕੈ ਕਬਿ ਰਾਮ ਕਹੈ ਇਹ ਭਾਤਿ ਉਚਾਰਿਓ ॥
ਯੌ ਕਹਿ ਕੈ ਅਸਿ ਕੋ ਗਹਿ ਕੈ ਲਹਿ ਕੈ ਦਲ ਜਾਦਵ ਕੋ ਲਲਕਾਰਿਓ ॥੧੨੨੨॥
ਜੋ ਇਹ ਸਾਮੁਹੇ ਆਇ ਭਿਰੈ ਭਟ ਤਾ ਹੀ ਸੰਘਾਰ ਕੈ ਭੂਮਿ ਗਿਰਾਵੈ ॥
ਕਾਨ ਪ੍ਰਮਾਨ ਲਉ ਤਾਨਿ ਕਮਾਨ ਘਨੇ ਸਰ ਸਤ੍ਰਨ ਕੇ ਤਨ ਲਾਵੈ ॥
ਸੋਊ ਬਚੇ ਤਿਹ ਤੇ ਬਲ ਬੀਰ ਜੋਊ ਭਜਿ ਆਪਨੇ ਪ੍ਰਾਨ ਬਚਾਵੈ ॥
ਅਉਰਨ ਕੀ ਸੁ ਕਹਾ ਗਨਤੀ ਜੁ ਬਡੇ ਭਟ ਜੀਵਤ ਜਾਨ ਨ ਪਾਵੈ ॥੧੨੨੩॥
ਮੂਸਲ ਅਉਰ ਲਏ ਮੁਸਲੀ ਚੜਿ ਸ︀ਯੰਦਨ ਪੈ ਬਹੁਰੋ ਫਿਰਿ ਧਾਯੋ ॥
ਆਵਤ ਹੀ ਬਲ ਕੈ ਨ੍ਰਿਪ ਸੋ ਚਤੁਰੰਗ ਪ੍ਰਕਾਰ ਕੋ ਜੁਧੁ ਮਚਾਯੋ ॥
ਅਉਰ ਜਿਤੇ ਭਟ ਠਾਢੇ ਹੁਤੇ ਰਿਸ ਕੈ ਮੁਖਿ ਤੇ ਇਹ ਭਾਤਿ ਸੁਨਾਯੋ ॥
ਜਾਨਿ ਨ ਦੇਹੁ ਅਰੇ ਅਰਿ ਕੋ ਸੁਨਿ ਕੈ ਹਰਿ ਕੇ ਦਲੁ ਕੋਪੁ ਬਢਾਯੋ ॥੧੨੨੪॥
ਐਸੇ ਹਲਾਯੁਧ ਕੋਪਿ ਕਹਿਯੋ ਤਬ ਜਾਦਵ ਬੀਰ ਸਬੈ ਮਿਲਿ ਧਾਏ ॥
ਜੋ ਇਹ ਸਾਮੁਹੇ ਆਇ ਅਰੇ ਗ੍ਰਿਹ ਕੋ ਤੇਊ ਜੀਵਤ ਜਾਨਿ ਨ ਪਾਏ ॥
ਅਉਰ ਜਿਤੇ ਤਹ ਠਾਢੇ ਹੁਤੇ ਅਸਿ ਲੈ ਬਰਛੈ ਪਰਸੇ ਗਹਿ ਆਏ ॥
ਤੇਊ ਭਿਰੇ ਜੋਊ ਲਾਜ ਭਰੇ ਅਰਿ ਕੋ ਬਰ ਕੈ ਤਿਨ ਘਾਇ ਲਗਾਏ ॥੧੨੨੫॥
ਦੋਹਰਾ ॥
ਅਮਿਟ ਸਿੰਘ ਅਤਿ ਕੋਪ ਹ੍ਵੈ ਅਮਿਤ ਚਲਾਏ ਬਾਨ ॥
ਹਰਿ ਸੈਨਾ ਤਮ ਜਿਉ ਭਜੀ ਸਰ ਮਾਨੋ ਕਰਿ ਭਾਨੁ ॥੧੨੨੬॥
ਸਵੈਯਾ ॥
ਜਾਤ ਭਜੇ ਜਦਵੀਰ ਪ੍ਰਿਤਨਾ ਰਨ ਮੈ ਮੁਸਲੀ ਇਹ ਭਾਤਿ ਪਚਾਰੇ ॥
ਛਤ੍ਰਨਿ ਕੇ ਕੁਲ ਮੈ ਉਪਜੇ ਕਿਹ ਭਾਤਿ ਪਰਾਵਤ ਹੋ ਬਲੁ ਹਾਰੇ ॥
ਆਯੁਧ ਛਾਡਤ ਹੋ ਕਰ ਤੇ ਡਰੁ ਮਾਨਿ ਘਨੋ ਬਿਨ ਹੀ ਅਰਿ ਮਾਰੇ ॥
ਤ੍ਰਾਸ ਕਰੋ ਨ ਕਛੂ ਰਨ ਮੈ ਜਬ ਲਉ ਤਨ ਮੈ ਥਿਰੁ ਪ੍ਰਾਨ ਹਮਾਰੇ ॥੧੨੨੭॥
ਦੋਹਰਾ ॥
ਕੋਪ ਅਯੋਧਨ ਮੈ ਹਲੀ ਸੁਭਟਨਿ ਕਹਿਯੋ ਪਚਾਰਿ ॥
ਅਮਿਟ ਸਿੰਘ ਕੋ ਘੇਰ ਕੈ ਕਹਿਯੋ ਲੇਹੁ ਤੁਮ ਮਾਰ ॥੧੨੨੮॥
ਕਬਿਯੋ ਬਾਚ ॥
ਸਵੈਯਾ ॥
ਆਇਸ ਪਾਇ ਤਬੈ ਮੁਸਲੀ ਚਹੂੰ ਓਰ ਚਮੂੰ ਲਲਕਾਰ ਪਰੀ ॥
ਅਤਿ ਕੋਪ ਭਰੀ ਅਪੁਨੇ ਮਨ ਮੈ ਅਮਿਟੇਸ ਕੇ ਸਾਮੁਹੇ ਆਇ ਅਰੀ ॥
ਬਹੁ ਜੁਧੁ ਅਯੋਧਨ ਬੀਚ ਭਯੋ ਕਬ ਸ︀ਯਾਮ ਕਹੈ ਨਹੀ ਨੈਕੁ ਡਰੀ ॥
ਨ੍ਰਿਪ ਬੀਰ ਸਰਾਸਨਿ ਲੈ ਕਰ ਬਾਨ ਘਨੀ ਪ੍ਰਿਤਨਾ ਬਿਨੁ ਪ੍ਰਾਨ ਕਰੀ ॥੧੨੨੯॥
ਕਾਟਿ ਕਰੀ ਰਥ ਕਾਟਿ ਦਏ ਬਹੁ ਬੀਰ ਹਨੇ ਅਤਿ ਬਾਜ ਸੰਘਾਰੇ ॥
ਘਾਇਲ ਘੂਮਤ ਹੈ ਰਨ ਮੈ ਕਿਤਨੇ ਸਿਰ ਭੂਮਿ ਪਰੇ ਧਰ ਭਾਰੇ ॥
ਜੀਵਤ ਜੇ ਤੇਊ ਆਯੁਧ ਲੈ ਨ ਡਰੇ ਅਰਿ ਊਪਰਿ ਘਾਇ ਪ੍ਰਹਾਰੇ ॥
ਤਉ ਤਿਨ ਕੇ ਤਨ ਆਹਵ ਮੈ ਅਸਿ ਲੈ ਨ੍ਰਿਪ ਖੰਡਨ ਖੰਡ ਕੈ ਡਾਰੇ ॥੧੨੩੦॥
ਜੁਧ ਬਿਖੈ ਅਤਿ ਤੀਰ ਲਗੇ ਬਹੁ ਬੀਰਨ ਕੋ ਤਨ ਸ੍ਰੋਣਤ ਭੀਨੇ ॥
ਕਾਇਰ ਭਾਜ ਗਏ ਰਨ ਤੇ ਅਤਿ ਹੀ ਡਰ ਸਿਉ ਜਿਹ ਗਾਤ ਪਸੀਨੇ ॥
ਭੂਤ ਪਿਸਾਚ ਕਰੈ ਕਿਲਕਾਰ ਫਿਰੈ ਰਨ ਜੋਗਿਨ ਖਪਰ ਲੀਨੇ ॥
ਆਨਿ ਫਿਰਿਓ ਤਹ ਸ੍ਰੀ ਤ੍ਰਿਪੁਰਾਰਿ ਸੁ ਆਧੋਈ ਅੰਗ ਸਿਵਾ ਤਨ ਕੀਨੇ ॥੧੨੩੧॥
ਦੋਹਰਾ ॥
ਮੂਰਛਾ ਤੇ ਪਾਛੇ ਘਰੀ ਤੀਨਿ ਭਏ ਹਰਿ ਚੇਤ ॥
ਦਾਰੁਕ ਸੋ ਕਹਿਓ ਹਾਕਿ ਰਥੁ ਪੁਨਿ ਆਏ ਜਹ ਖੇਤੁ ॥੧੨੩੨॥