ਸਵੈਯਾ ॥

ਹਉ ਜਬ ਜੁਧ ਕੇ ਕਾਜ ਚਲਿਓ ਤੁ ਅਕਾਲ ਕਹਿਯੋ ਹਰਿ ਜੂ ਹਮ ਸਉ ॥

ਤਿਹ ਕੋ ਕਹਿਯੋ ਕਾਨਿ ਕੀਯੋ ਤਬ ਮੈ ਤੁਅ ਹੇਰਿ ਕੈ ਆਯੋ ਹਉ ਅਪਨੀ ਗਉ ॥

ਤਿਹ ਤੇ ਨ੍ਰਿਪ ਬੀਰ ਕਹਿਯੋ ਸੁਨਿ ਕੈ ਤਜਿ ਸੰਕ ਭਿਰੇ ਦੋਊ ਆਹਵ ਮਉ ॥

ਧੂਅ ਲੋਕ ਟਰੈ ਗਿਰਿ ਮੇਰੁ ਹਲੈ ਸੁ ਤਉ ਤੁਮ ਤੋ ਟਰਿਹੋ ਨਹੀ ਹਉ ॥੧੨੪੭॥

ਕਾਨ੍ਰਹ ਜੂ ਬਾਚ ॥

ਦੋਹਰਾ ॥

ਕਹਿਯੋ ਕ੍ਰਿਸਨ ਤੁਹਿ ਮਾਰਿਹੋ ਤੂੰ ਕਰਿ ਕੋਟਿ ਉਪਾਇ ॥

ਅਮਿਟ ਸਿੰਘ ਬੋਲਿਓ ਤਬਹਿ ਅਤਿ ਹੀ ਕੋਪੁ ਬਢਾਇ ॥੧੨੪੮॥

ਅਮਿਟ ਸਿੰਘ ਬਾਚ ॥

ਸਵੈਯਾ ॥

ਹਉ ਨ ਬਕੀ ਬਕ ਨੀਚ ਨਹੀ ਬ੍ਰਿਖਭਾਸੁਰ ਸੋ ਛਲ ਸਾਥਿ ਸੰਘਾਰਿਓ ॥

ਕੇਸੀ ਨ ਹਉ ਗਜ ਧੇਨੁਕ ਨਾਹਿ ਨ ਹਉ ਤ੍ਰਿਨਾਵ੍ਰਤ ਸਿਲਾ ਪਰਿ ਡਾਰਿਓ ॥

ਹਉ ਨ ਅਘਾਸੁਰ ਮੁਸਟ ਚੰਡੂਰ ਸੁ ਕੰਸ ਨਹੀ ਗਹਿ ਕੇਸ ਪਛਾਰਿਓ ॥

ਭ੍ਰਾਤ ਬਲੀ ਤੁਅ ਨਾਮ ਪਰਿਓ ਕਹੋ ਕਉਨ ਬਲੀ ਬਲੁ ਸੋ ਤੁਮ ਮਾਰਿਓ ॥੧੨੪੯॥

ਕਾ ਚਤੁਰਾਨਨ ਮੈ ਬਲੁ ਹੈ ਜੋਊ ਆਹਵ ਮੈ ਹਮ ਸੋ ਰਿਸ ਕੈ ਹੈ ॥

ਕਉਨ ਖਗੇਸ ਗਨੇਸ ਦਿਨੇਸ ਨਿਸੇਸ ਨਿਹਾਰਿ ਕੈ ਮੋਨ ਭਜੈ ਹੈ ॥

ਸੇਸ ਜਲੇਸ ਸੁਰੇਸ ਧਨੇਸ ਜੂ ਜਉ ਅਰਿ ਹੈ ਤਊ ਮੋਹ ਨ ਛੈ ਹੈ ॥

ਭਾਜਤ ਦੇਵ ਬਿਲੋਕ ਕੈ ਮੋ ਕਉ ਤੂ ਲਰਿਕਾ ਲਰਿ ਕਾ ਫਲੁ ਲੈ ਹੈ ॥੧੨੫੦॥

ਦੋਹਰਾ ॥

ਖੋਵਤ ਹੈ ਜੀਉ ਕਿਹ ਨਮਿਤ ਤਜਿ ਰਨਿ ਸ︀ਯਾਮ ਪਧਾਰੁ ॥

ਮਾਰਤ ਹੋ ਰਨਿ ਆਜ ਤੁਹਿ ਅਪਨੇ ਬਲਹਿ ਸੰਭਾਰ ॥੧੨੫੧॥