ਕਾਨ੍ਰਹ ਜੂ ਬਾਚ ॥
ਦੋਹਰਾ ॥
ਅਮਿਟ ਸਿੰਘ ਕੇ ਬਚਨ ਸੁਨਿ ਬੋਲਿਯੋ ਹਰਿ ਕਰਿ ਕੋਪ ॥
ਅਬ ਅਕਾਰ ਤੁਅ ਲੋਪ ਕਰਿ ਅਮਿਟ ਸਿੰਘ ਬਿਨੁ ਓਪ ॥੧੨੫੨॥
ਸਵੈਯਾ ॥
ਜੁਧੁ ਕਰਿਯੋ ਹਰਿ ਜੂ ਜੁਗ ਜਾਮ ਤਬੈ ਰਿਪੁ ਰੀਝ ਕੈ ਐਸੇ ਪੁਕਾਰਿਓ ॥
ਬਾਲਕ ਹੋ ਅਰੁ ਜੁਧ ਪ੍ਰਬੀਨ ਹੋ ਮਾਗੁ ਕਛੂ ਮੁਖਿ ਜੋ ਜੀਯ ਧਾਰਿਓ ॥
ਆਪੁਨੀ ਪਾਤ ਕੀ ਘਾਤ ਕੀ ਬਾਤ ਕਉ ਦੇਹੁ ਬਤਾਇ ਮੁਰਾਰਿ ਉਚਾਰਿਓ ॥
ਸਾਮੁਹੇ ਮੋਹਿ ਨ ਕੋਊ ਹਨੈ ਅਸਿ ਲੈ ਤਬ ਕਾਨ੍ਰਹ ਪਛਾਵਰਿ ਝਾਰਿਓ ॥੧੨੫੩॥
ਸੀਸ ਕਟਿਓ ਨ ਹਟਿਓ ਤਿਹ ਠਉਰ ਤੇ ਦਉਰ ਕੈ ਆਗੈ ਹੀ ਕੋ ਪਗੁ ਧਾਰਿਓ ॥
ਕੁੰਚਰ ਏਕ ਹੁਤੇ ਦਲ ਮੈ ਤਿਹ ਧਾਇ ਕੈ ਜਾਇ ਕੈ ਘਾਇ ਪ੍ਰਹਾਰਿਓ ॥
ਮਾਰਿ ਕਰੀ ਹਨਿ ਬੀਰ ਚਲਿਓ ਅਸਿ ਲੈ ਕਰਿ ਸ੍ਰੀ ਹਰਿ ਓਰਿ ਪਧਾਰਿਓ ॥
ਭੂਮਿ ਗਿਰਿਓ ਸਿਰੁ ਸ੍ਰੀ ਸਿਵ ਲੈ ਗੁਹਿ ਮੁੰਡ ਕੀ ਮਾਲ ਕੋ ਮੇਰੁ ਸਵਾਰਿਓ ॥੧੨੫੪॥
ਦੋਹਰਾ ॥
ਅਮਿਟ ਸਿੰਘ ਅਤਿ ਹੀ ਬਲੀ ਬਹੁਤੁ ਕਰਿਓ ਸੰਗ੍ਰਾਮ ॥
ਨਿਕਸਿ ਜੋਤਿ ਹਰਿ ਸੋ ਮਿਲੀ ਜਿਉ ਨਿਸ ਕੋ ਕਰਿ ਭਾਨੁ ॥੧੨੫੫॥
ਸਵੈਯਾ ॥
ਅਉਰ ਜਿਤੀ ਪ੍ਰਿਤਨਾ ਅਰਿ ਕੀ ਤਿਨ ਹੂੰ ਜਦੁਬੀਰ ਸੋ ਜੁਧੁ ਕੀਆ ॥
ਬਿਨੁ ਭੂਪਤਿ ਆਨਿ ਅਰੇ ਨ ਡਰੇ ਰਿਸ ਕੋ ਕਰਿ ਕੈ ਅਤਿ ਗਾਢੋ ਹੀਆ ॥
ਮਿਲ ਧਾਇ ਪਰੇ ਹਰਿ ਪੈ ਭਟ ਯੌ ਕਵਿ ਤਾ ਛਬਿ ਕੋ ਜਸੁ ਮਾਨ ਲੀਆ ॥
ਮਾਨੋ ਰਾਤਿ ਸਮੈ ਉਡਿ ਕੀਟ ਪਤੰਗ ਜਿਉ ਟੂਟਿ ਪਰੈ ਅਵਿਲੋਕਿ ਦੀਆ ॥੧੨੫੬॥
ਦੋਹਰਾ ॥
ਤਬ ਬ੍ਰਿਜਭੂਖਨ ਖੜਗੁ ਗਹਿ ਅਰਿ ਬਹੁ ਦਏ ਗਿਰਾਇ ॥
ਏਕ ਅਰੇ ਇਕ ਰੁਪਿ ਲਰੇ ਇਕ ਰਨ ਛਾਡਿ ਪਰਾਇ ॥੧੨੫੭॥
ਚੌਪਈ ॥
ਅਮਿਟ ਸਿੰਘ ਦਲੁ ਹਰਿ ਜੂ ਹਯੋ ॥
ਹਾਹਾਕਾਰ ਸਤ੍ਰੁ ਦਲਿ ਪਯੋ ॥
ਉਤ ਤੇ ਸੂਰ ਅਸਤੁ ਹੋਇ ਗਯੋ ॥
ਪ੍ਰਾਚੀ ਦਿਸ ਤੇ ਸਸਿ ਪ੍ਰਗਟਯੋ ॥੧੨੫੮॥
ਚਾਰ ਜਾਮ ਦਿਨ ਜੁਧ ਸੁ ਕੀਨੋ ॥
ਬੀਰਨ ਕੋ ਬਲੁ ਹੁਇ ਗਯੋ ਛੀਨੋ ॥
ਦੋਊ ਦਲ ਆਪ ਆਪ ਮਿਲ ਧਾਏ ॥
ਇਤ ਜਦੁਬੀਰ ਬਸਤ ਗ੍ਰਿਹਿ ਆਏ ॥੧੨੫੯॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਅਮਿਟ ਸਿੰਘ ਸੈਨ ਸਹਤ ਬਧਹਿ ਧਯਾਇ ਸਮਾਪਤੰ ॥
ਅਥ ਪੰਚ ਭੂਪ ਜੁਧੁ ਕਥਨੰ ॥
ਦੋਹਰਾ ॥
ਜਰਾ ਸੰਧਿ ਤਬ ਰੈਨਿ ਕਉ ਸਕਲ ਬੁਲਾਏ ਭੂਪ ॥
ਬਲ ਗੁਨ ਬਿਕ੍ਰਮ ਇੰਦ੍ਰ ਸਮ ਸੁੰਦਰ ਕਾਮ ਸਰੂਪ ॥੧੨੬੦॥
ਭੂਪ ਅਠਾਰਹ ਜੁਧ ਮੈ ਸ︀ਯਾਮਿ ਹਨੇ ਬਲ ਬੀਰ ॥
ਪ੍ਰਾਤਿ ਜੁਧ ਵਾ ਸੋ ਕਰੈ ਐਸੋ ਕੋ ਰਨਧੀਰ ॥੧੨੬੧॥
ਧੂਮ ਸਿੰਘ ਧੁਜ ਸਿੰਘ ਮਨਿ ਸਿੰਘ ਧਰਾਧਰ ਅਉਰ ॥
ਧਉਲ ਸਿੰਘ ਪਾਚੋ ਨ੍ਰਿਪਤਿ ਸੂਰਨ ਕੇ ਸਿਰ ਮਉਰ ॥੧੨੬੨॥
ਹਾਥ ਜੋਰਿ ਉਠਿ ਸਭਾ ਮਹਿ ਪਾਚਹੁ ਕੀਯੋ ਪ੍ਰਨਾਮ ॥
ਕਾਲਿ ਭੋਰ ਕੇ ਹੋਤ ਹੀ ਹਨਿ ਹੈ ਬਲ ਦਲ ਸ︀ਯਾਮ ॥੧੨੬੩॥
ਸਵੈਯਾ ॥
ਬੋਲਤ ਭੇ ਨ੍ਰਿਪ ਸੋ ਤੇਊ ਯੌ ਜਿਨਿ ਚਿੰਤ ਕਰੋ ਹਮ ਜਾਇ ਲਰੈਂਗੇ ॥
ਆਇਸ ਹੋਇ ਤੁ ਬਾਧਿ ਲਿਆਵਹਿ ਨਾਤਰ ਬਾਨ ਸੋ ਪ੍ਰਾਨ ਹਰੈਂਗੇ ॥
ਕਾਲਿ ਅਯੋਧਨ ਮੈ ਅਰਿ ਕੈ ਬਲ ਅਉ ਹਰਿ ਜਾਦਵ ਸੋ ਨ ਟਰੈਗੇ ॥
ਏਕ ਕ੍ਰਿਪਾਨ ਕੇ ਸੰਗ ਨਿਸੰਗ ਉਨੈ ਬਿਨੁ ਪ੍ਰਾਨ ਕਰੈ ਨ ਡਰੈਗੇ ॥੧੨੬੪॥