ਦੋਹਰਾ ॥
ਸਕਤਿ ਸਿੰਘ ਪੁਨਿ ਹਨ︀ਯੋ ਰਨਿ ਸੈਨ ਸਿੰਘ ਹਤਿ ਦੀਨ ॥
ਸਫਲ ਸਿੰਘ ਅਰਿ ਸਿੰਘ ਹਨਿ ਸਿੰਘ ਨਾਦ ਹਰਿ ਕੀਨ ॥੧੨੭੭॥
ਸਵਛ ਸਿੰਘ ਬਾਚ ॥
ਸਵੈਯਾ ॥
ਸਵਛ ਨਰੇਸ ਕਹਿਯੋ ਹਰਿ ਸਿਉ ਅਪੁਨੇ ਬਲ ਕੋਪਿ ਅਯੋਧਨ ਮੈ ॥
ਅਬ ਤੈ ਦਸ ਭੂਪ ਹਨੇ ਬਲਵੰਡ ਨ ਰੰਚਕ ਤ੍ਰਾਸ ਕੀਯੋ ਮਨ ਮੈ ॥
ਜਦੁਬੀਰ ਕੀ ਓਰ ਤੇ ਤੀਰ ਚਲੈ ਬਰਖਾ ਜਿਮ ਸਾਵਨ ਕੇ ਘਨ ਮੈ ॥
ਸਰ ਪਉਨ ਕੇ ਜੋਰ ਲਗੇ ਨ ਟਰਿਓ ਗਿਰਿ ਜਿਉ ਥਿਰੁ ਠਾਢੋ ਰਹਿਯੋ ਰਨ ਮੈ ॥੧੨੭੮॥
ਦੋਹਰਾ ॥
ਜਦੁ ਬੰਸਨ ਸੋ ਅਤਿ ਲਰਿਯੋ ਜਿਉ ਬਾਸਵ ਸਿਉ ਜੰਭ ॥
ਅਚਲ ਰਹਿਯੋ ਤਿਹ ਠਉਰ ਨ੍ਰਿਪ ਜਿਉ ਰਨ ਮੈ ਰਨ ਖੰਭ ॥੧੨੭੯॥
ਸਵੈਯਾ ॥
ਜਿਉ ਨ ਹਲੈ ਗਿਰਿ ਕੰਚਨ ਕੋ ਅਤਿ ਹਾਥਨ ਕੋ ਬਲ ਕੋਊ ਕਰੈ ॥
ਅਰੁ ਜਿਉ ਧ੍ਰੂ ਲੋਕ ਚਲੈ ਨ ਕਹੂੰ ਸਿਵ ਮੂਰਤਿ ਜਿਉ ਕਬਹੂੰ ਨ ਚਰੈ ॥
ਬਰ ਜਿਉ ਨ ਸਤੀ ਸਤਿ ਛਾਡਿ ਪਤਿਬ੍ਰਤਿ ਜਿਉ ਸਿਧ ਜੋਗ ਮੈ ਧ︀ਯਾਨ ਧਰੈ ॥
ਤਿਮ ਸ︀ਯਾਮ ਚਮੂੰ ਮਧਿ ਸਵਛ ਨਰੇਸ ਹਠੀ ਰਨ ਤੇ ਨਹੀ ਨੈਕੁ ਟਰੈ ॥੧੨੮੦॥
ਕਬਿਤੁ ॥
ਫੇਰਿ ਤਿਨ ਕੋਪਿ ਕੈ ਅਯੋਧਨ ਮੈ ਸ︀ਯਾਮ ਕਹਿ ਬੀਰ ਬਹੁ ਮਾਰੇ ਸਵਛ ਸਿੰਘ ਮਹਾ ਬਲ ਸੈ ॥
ਅਤਿਰਥੀ ਸਤਿ ਮਹਾਰਥੀ ਜੁਗ ਸਤਿ ਤਹਾ ਸਿੰਧੁਰ ਹਜਾਰ ਹਨੇ ਸ︀ਯਾਮ ਜੂ ਕੇ ਦਲ ਸੈ ॥
ਘਨੇ ਬਾਜ ਮਾਰੇ ਰਨਿ ਪੈਦਲ ਸੰਘਾਰੇ ਭਈ ਰੁਧਰ ਰੰਗੀਨ ਭੂਮਿ ਲਹਰੈ ਉਛਲ ਸੈ ॥
ਘਾਇਲ ਗਿਰੇ ਸੁ ਮਾਨੋ ਮਹਾ ਮਤਵਾਰੇ ਹ੍ਵੈ ਕੈ ਸੋਏ ਰੂਮੀ ਤਰੈ ਲਾਲ ਡਾਰ ਕੈ ਅਤਲਸੈ ॥੧੨੮੧॥
ਦੋਹਰਾ ॥
ਬਹੁਤ ਸੈਨ ਹਨਿ ਜਾਦਵੀ ਬਢਿਯੋ ਗਰਬ ਅਪਾਰ ॥
ਮਾਨੁ ਉਤਾਰਿਯੋ ਕ੍ਰਿਸਨ ਪ੍ਰਤਿ ਬੋਲਿਓ ਕੋਪ ਹਕਾਰਿ ॥੧੨੮੨॥
ਕਹਾ ਭਯੋ ਜੋ ਭੂਪ ਦਸ ਮਾਰੇ ਸ︀ਯਾਮ ਰਿਸਾਇ ॥
ਜਿਉ ਮ੍ਰਿਗ ਬਨ ਤਿਨ ਭਛ ਕਰ ਲਰੇ ਨ ਹਰਿ ਸਮੁਹਾਇ ॥੧੨੮੩॥
ਰਿਪੁ ਕੇ ਬਚਨ ਸੁਨੰਤ ਹੀ ਬੋਲੇ ਹਰਿ ਮੁਸਕਾਇ ॥
ਸਵਛ ਸਿੰਘ ਤੁਅ ਮਾਰਿ ਹੋ ਸ੍ਰਯਾਰ ਸਿੰਘ ਕੀ ਨਯਾਇ ॥੧੨੮੪॥
ਸਵੈਯਾ ॥
ਸਿੰਘ ਨਿਹਾਰ ਕੈ ਜਿਉ ਸਰਦੂਲ ਘਨੋ ਬਲ ਕੈ ਰਿਸ ਸਾਥਿ ਤਚਾਯੋ ॥
ਜਿਉ ਗਜਰਾਜ ਲਖਿਯੋ ਬਨ ਮੈ ਮ੍ਰਿਗਰਾਜ ਮਨੋ ਅਤਿ ਕੋਪ ਬਢਾਯੋ ॥
ਜਿਉ ਚਿਤਵਾ ਮ੍ਰਿਗ ਪੇਖ ਕੈ ਦਉਰਤ ਸਵਛ ਨਰੇਸ ਪੈ ਤਿਉ ਹਰਿ ਧਾਯੋ ॥
ਪਉਨ ਕੇ ਗਉਨ ਤੇ ਆਗੇ ਚਲਿਯੋ ਹਰਿ ਕੋ ਰਥੁ ਦਾਰੁਕ ਐਸੇ ਧਵਾਯੋ ॥੧੨੮੫॥
ਉਤ ਤੇ ਨ੍ਰਿਪ ਸਵਛ ਭਯੋ ਸਮੁਹੇ ਇਤ ਤੇ ਸੁ ਚਲਿਯੋ ਰਿਸ ਕੈ ਬਲ ਭਈਯਾ ॥
ਬਾਨ ਕਮਾਨ ਕ੍ਰਿਪਾਨ ਲਰੇ ਦੋਊ ਆਪਸਿ ਮੈ ਬਰ ਜੁਧੁ ਕਰਈਯਾ ॥
ਮਾਰ ਹੀ ਮਾਰ ਪੁਕਾਰਿ ਅਰੇ ਨ ਟਰੇ ਰਨ ਤੇ ਅਤਿ ਧੀਰ ਧਰਈਯਾ ॥
ਸ︀ਯਾਮ ਤੇ ਰਾਮ ਤੇ ਜਾਦਵ ਤੇ ਨ ਡਰਿਯੋ ਸੁ ਲਰਿਯੋ ਬਰ ਬੀਰ ਲਰਈਯਾ ॥੧੨੮੬॥
ਦੋਹਰਾ ॥
ਅਧਿਕ ਜੁਧੁ ਜਬ ਤਿਨ ਕੀਯੋ ਤਬ ਬ੍ਰਿਜਪਤਿ ਕਾ ਕੀਨ ॥
ਖੜਗ ਧਾਰਿ ਸਿਰ ਸਤ੍ਰ ਕੋ ਮਾਰਿ ਜੁਦਾ ਕਰਿ ਦੀਨ ॥੧੨੮੭॥
ਸਵਛ ਸਿੰਘ ਜਬ ਮਾਰਿਯੋ ਸਮਰ ਸਿੰਘ ਕੀਓ ਕੋਪ ॥
ਨਹ ਭਾਜਿਯੋ ਲਖਿ ਸਮਰ ਕੋ ਰਹਿਯੋ ਸੁ ਦਿੜ ਪਗੁ ਰੋਪਿ ॥੧੨੮੮॥