ਸਵੈਯਾ ॥

ਰੋਸ ਕੈ ਬੀਰ ਬਲੀ ਅਸਿ ਲੈ ਅਤਿ ਹੀ ਭਟ ਸ੍ਰੀ ਜਦੁਬੀਰ ਕੇ ਮਾਰੇ ॥

ਅਉਰ ਕਿਤੇ ਗਿਰੇ ਘਾਇਲ ਹ੍ਵੈ ਕਿਤਨੇ ਰਨ ਭੂਮਿ ਨਿਹਾਰਿ ਪਧਾਰੇ ॥

ਸ︀ਯਾਮ ਜੂ ਪੈ ਇਹ ਭਾਤਿ ਕਹਿਯੋ ਸਮਰੇਸ ਬਲੀ ਤਿਹ ਤੇ ਹਮ ਹਾਰੇ ॥

ਕਾਸੀ ਮੈ ਜਿਉ ਕਲਵਤ੍ਰ ਵਹੈ ਤਿਮ ਬੀਰਨ ਚੀਰ ਕੇ ਦ੍ਵੈ ਕਰਿ ਡਾਰੇ ॥੧੨੮੯॥

ਬੋਲਿ ਕਹਿਯੋ ਹਰਿ ਜੂ ਦਲ ਮੈ ਭਟ ਹੈ ਕੋਊ ਜੋ ਅਰਿ ਸੰਗ ਲਰੈ ॥

ਉਹ ਕੋ ਬਹੁ ਅਸਤ੍ਰ ਸਹੈ ਤਨ ਮੈ ਅਪਨੇ ਉਹਿ ਊਪਰ ਸਸਤ੍ਰ ਕਰੈ ॥

ਨਿਜ ਪਾਨ ਮੈ ਪਾਨ ਧਰੇ ਘਨ ਸ︀ਯਾਮ ਸੁ ਕੋਇ ਨ ਬੀਰਨ ਲਾਜ ਧਰੈ ॥

ਰਨ ਮੈ ਜਸ ਕੋ ਸੋਊ ਟੀਕੋ ਲਹੈ ਸਮਰੇਸ ਕੇ ਜੁਧ ਤੇ ਨਾਹਿ ਟਰੈ ॥੧੨੯੦॥

ਦੋਹਰਾ ॥

ਬਹੁਤੁ ਜੁਧੁ ਸੁਭਟਨਿ ਕਰਿਯੋ ਕਹਾ ਕਰੈ ਬਲਵਾਨ ॥

ਆਹਵ ਸਿੰਘ ਬਲੀ ਹੁਤੋ ਮਾਗ ਲੀਏ ਤਿਹ ਪਾਨ ॥੧੨੯੧॥

ਕਬਿਯੋ ਬਾਚ ਦੋਹਰਾ ॥

ਕੋਊ ਪ੍ਰਸਨ ਇਹ ਠਾ ਕਰੈ ਕਿਉ ਨ ਲਰੈ ਬ੍ਰਿਜ ਰਾਜ ॥

ਯਹ ਉਤਰ ਹੈ ਤਾਹਿ ਕੋ ਕਉਤੁਕ ਦੇਖਨ ਕਾਜ ॥੧੨੯੨॥

ਸਵੈਯਾ ॥

ਆਹਵ ਸਿੰਘ ਬਲੀ ਹਰਿ ਕੋ ਭਟ ਸੋ ਤਿਹ ਉਪਰ ਕੋਪ ਕੈ ਧਾਯੋ ॥

ਸੰਘਰ ਸਿੰਘ ਹਠੀ ਹਠਿ ਸਿਉ ਨ ਹਟਿਯੋ ਸੁ ਤਹਾ ਅਤਿ ਜੁਧੁ ਮਚਾਯੋ ॥

ਆਹਵ ਸਿੰਘ ਕੋ ਸੰਘਰ ਸਿੰਘ ਮਹਾ ਅਸਿ ਲੈ ਸਿਰ ਕਾਟਿ ਗਿਰਾਯੋ ॥

ਐਸੇ ਪਰਿਯੋ ਧਰਿ ਪੈ ਧਰ ਮਾਨਹੁ ਬਜ੍ਰ ਪਰਿਯੋ ਭੂਅ ਕੰਪੁ ਜਨਾਯੋ ॥੧੨੯੩॥