ਕਬਿਤੁ ॥

ਭੂਪ ਅਨਰੁਧ ਸਿੰਘ ਠਾਢੋ ਹੁਤੋ ਸ︀ਯਾਮ ਤੀਰ ਹਰਿ ਜੂ ਬਿਲੋਕ ਕੈ ਨਿਕਟਿ ਬੋਲਿ ਲਯੋ ਹੈ ॥

ਕੀਨੋ ਸਨਮਾਨ ਘਨ ਸ︀ਯਾਮ ਕਹਿਯੋ ਜਾਹੁ ਤੁਮ ਰਥਹਿ ਧਵਾਇ ਚਲਿਯੋ ਰਨ ਮਾਝ ਗਯੋ ਹੈ ॥

ਤੀਰ ਤਰਵਾਰਨ ਕੋ ਸੈਥੀ ਜਮਦਾਰਨ ਕੋ ਘਟਕਾ ਦੁਇ ਤਿਹੀ ਠਉਰ ਮਹਾ ਜੁਧੁ ਭਯੋ ਹੈ ॥

ਜੈਸੇ ਸਿੰਘ ਮ੍ਰਿਗ ਕੋ ਸਿਚਾਨੋ ਜੈਸੇ ਚਿਰੀਆ ਕੋ ਤੈਸੇ ਹਰਿ ਬੀਰ ਕੋ ਸਮਰ ਸਿੰਘ ਹਯੋ ਹੈ ॥੧੨੯੪॥

ਜੈਸੇ ਕੋਊ ਅਉਖਦਿ ਕੇ ਬਲ ਕਬਿ ਸ︀ਯਾਮ ਕਹੈ ਦੂਰ ਕਰੇ ਸਤਿ ਬੈਦ ਰੋਗ ਸੰਨਿਪਾਤ ਕੋ ॥

ਜੈਸੇ ਕੋਊ ਸੁਕਬਿ ਕੁਕਬਿ ਕੇ ਕਬਿਤ ਸੁਨਿ ਸਭਾ ਬੀਚ ਦੂਖਿ ਕਰਿ ਮਾਨਤ ਨ ਬਾਤ ਕੋ ॥

ਜੈਸੇ ਸਿੰਘ ਨਾਗ ਕੋ ਹਨਤ ਜਲ ਆਗ ਕੋ ਅਮਲ ਸੁਰ ਰਾਗ ਕੋ ਸਚਿੰਤ ਨਰ ਗਾਤ ਕੋ ॥

ਤੈਸੇ ਤਤਕਾਲ ਹਰਿ ਬੀਰ ਮਾਰ ਡਾਰਿਯੋ ਜੈਸੇ ਲੋਭ ਹੂੰ ਤੇ ਮਹਾ ਗੁਨਿ ਨਾਸੈ ਤਮ ਪ੍ਰਾਤ ਕੋ ॥੧੨੯੫॥

ਬੀਰਭਦ੍ਰ ਸਿੰਘ ਬਾਸੁਦੇਵ ਸਿੰਘ ਬੀਰ ਸਿੰਘ ਬਲ ਸਿੰਘ ਕੋਪ ਕਰਿ ਅਰਿ ਸਮੁਹੇ ਭਏ ॥

ਸਮਰ ਕੇ ਬੀਚ ਜਹਾ ਠਾਢੋ ਹੈ ਸਮਰ ਸਿੰਘ ਤਾਹੀ ਕੋ ਨਿਹਾਰਿ ਰੂਪ ਪਾਵਕ ਸੇ ਹ੍ਵੈ ਗਏ ॥

ਆਯੁਧ ਸੰਭਾਰਿ ਲੀਨੇ ਜੁਧ ਮੈ ਸਬੈ ਪ੍ਰਬੀਨੇ ਸ︀ਯਾਮ ਜੂ ਕੇ ਬੀਰ ਚਾਰੋ ਓਰ ਹੂੰ ਤੇ ਆ ਖਏ ॥

ਤਾਹੀ ਸਮੇ ਬਲਵਾਨ ਤਾਨ ਕੇ ਕਮਾਨ ਬਾਨ ਚਾਰੋ ਨ੍ਰਿਪ ਹਰਿ ਜੂ ਕੇ ਮਾਰਿ ਛਿਨ ਮੈ ਲਏ ॥੧੨੯੬॥

ਕਾਨ੍ਰਹ ਜੂ ਬਾਚ ॥

ਸਵੈਯਾ ॥

ਜਬ ਚਾਰੋ ਈ ਬੀਰ ਹਨੇ ਰਨ ਮੈ ਤਬ ਅਉਰਨ ਸਿਉ ਹਰਿ ਯੌ ਉਚਰੈ ॥

ਅਬ ਕੋ ਭਟ ਹੈ ਹਮਰੇ ਦਲ ਮੈ ਇਹ ਸਾਮੁਹੇ ਜਾਇ ਕੈ ਜੁਧ ਕਰੈ ॥

ਅਤਿ ਹੀ ਬਲਵਾਨ ਸੋ ਧਾਇ ਕੈ ਜਾਇ ਕੈ ਘਾਇ ਕਰੈ ਸੁ ਲਰੈ ਨ ਡਰੈ ॥

ਸਬ ਸਿਉ ਇਮ ਸ︀ਯਾਮ ਪੁਕਾਰਿ ਕਹਿਯੋ ਕੋਊ ਹੈ ਅਰਿ ਕੋ ਬਿਨੁ ਪ੍ਰਾਨ ਕਰੈ ॥੧੨੯੭॥

ਰਾਛਸ ਥੋ ਇਕ ਸ︀ਯਾਮ ਕੀ ਓਰ ਸੋਊ ਚਲ ਕੈ ਅਰਿ ਓਰ ਪਧਾਰਿਯੋ ॥

ਕ੍ਰੂਰਧੁਜਾ ਤਿਹ ਨਾਮ ਕਹੈ ਜਗ ਸੋ ਤਿਹ ਸੋ ਇਹ ਭਾਤਿ ਉਚਾਰਿਯੋ ॥

ਮਾਰਤ ਹੋ ਰੇ ਸੰਭਾਰੁ ਅਬੈ ਕਹਿ ਯਾ ਬਤੀਯਾ ਧਨੁ ਬਾਨ ਸੰਭਾਰਿਯੋ ॥

ਤਾ ਸਮਰੇਸ ਕੋ ਬਾਨ ਹਨਿਯੋ ਰਹਿਯੋ ਠਉਰ ਮਨੋ ਕਈ ਦਿਵਸ ਕੋ ਮਾਰਿਯੋ ॥੧੨੯੮॥

ਦੋਹਰਾ ॥

ਕ੍ਰੂਰਧੁਜਾ ਰਨ ਮੈ ਹਨ︀ਯੋ ਸਮਰ ਸਿੰਘ ਕੋ ਕੋਪਿ ॥

ਸਕਤਿ ਸਿੰਘ ਕੇ ਬਧਨ ਕੋ ਬਹੁਰ ਰਹਿਓ ਪਗੁ ਰੋਪਿ ॥੧੨੯੯॥

ਕ੍ਰੂਰਧੁਜ ਬਾਚ ॥

ਕਬਿਤੁ ॥

ਗਿਰਿ ਸੋ ਦਿਖਾਈ ਦੇਤ ਕ੍ਰੂਰ ਧੁਜ ਆਹਵ ਮੈ ਕਹੈ ਕਬਿ ਰਾਮ ਸਤ੍ਰ ਬਧ ਕੋ ਚਹਤ ਹੈ ॥

ਸੁਨਿ ਰੇ ਸਕਤਿ ਸਿੰਘ ਮਾਰਿਯੋ ਜਿਉ ਸਮਰ ਸਿੰਘ ਤੈਸੇ ਹਉ ਹਨਿ ਹੋ ਤੂ ਹਮ ਸੋ ਖਹਤ ਹੈ ॥

ਐਸੇ ਕਹਿ ਗਦਾ ਗਹਿ ਬੜੇ ਬ੍ਰਿਛ ਕੇ ਸਮਾਨ ਲੀਨ ਅਸਿ ਪਾਨਿ ਅਉਰ ਸਸਤ੍ਰਨਿ ਸਹਤ ਹੈ ॥

ਬਹੁਰੋ ਪੁਕਾਰਿ ਦੈਤ ਕਹਿਯੋ ਹੈ ਨਿਹਾਰਿ ਨ੍ਰਿਪ ਤੋ ਮੈ ਕੋਊ ਘਰੀ ਪਲ ਜੀਵਨ ਰਹਤ ਹੈ ॥੧੩੦੦॥

ਦੋਹਰਾ ॥

ਸਕਤਿ ਸਿੰਘ ਸੁਨਿ ਅਰਿ ਸਬਦਿ ਬੋਲਿਯੋ ਕੋਪੁ ਬਢਾਇ ॥

ਜਾਨਤ ਹੋ ਘਨ ਕ੍ਵਾਰ ਕੋ ਗਰਜਤ ਬਰਸਿ ਨ ਆਇ ॥੧੩੦੧॥

ਸਵੈਯਾ ॥

ਯੌ ਸੁਨਿ ਕੈ ਤਿਹ ਬਾਤ ਨਿਸਾਚਰ ਜੀ ਅਪੁਨੇ ਅਤਿ ਕੋਪ ਭਰਿਓ ॥

ਅਸਿ ਲੈ ਤਿਹ ਸਾਮੁਹੇ ਆਇ ਅਰਿਯੋ ਸਕਤੇਸ ਬਲੀ ਨਹੀ ਨੈਕੁ ਡਰਿਓ ॥

ਬਹੁ ਜੁਧ ਕੈ ਅੰਤਰਿ ਧਿਆਨ ਭਯੋ ਨਭਿ ਮੈ ਪ੍ਰਗਟਿਯੋ ਤੇ ਉਚਰਿਓ ॥

ਅਬ ਤੋਹਿ ਸੰਘਾਰਿਤ ਹੋ ਪਲ ਮੈ ਧਨੁ ਬਾਨ ਸੰਭਾਰ ਕੈ ਪਾਨਿ ਧਰਿਓ ॥੧੩੦੨॥

ਦੋਹਰਾ ॥

ਬਾਨਨ ਕੀ ਬਰਖਾ ਕਰਤ ਨਭ ਤੇ ਉਤਰਿਯੋ ਕ੍ਰੂਰ ॥

ਪੁਨਿ ਆਯੋ ਰਨ ਭੂਮਿ ਮੈ ਅਧਿਕ ਲਰਿਯੋ ਬਰ ਸੂਰ ॥੧੩੦੩॥

ਸਵੈਯਾ ॥

ਬੀਰਨ ਮਾਰ ਕੈ ਦੈਤ ਬਲੀ ਅਪਨੇ ਚਿਤ ਮੈ ਅਤਿ ਹੀ ਹਰਖਿਓ ਹੈ ॥

ਹੀ ਤਜਿ ਸੰਕ ਨਿਸੰਕ ਭਯੋ ਸਕਤੇਸ ਸੰਘਾਰਬੇ ਕੋ ਸਰਖਿਓ ਹੈ ॥

ਜਿਉ ਚਪਲਾ ਚਮਕੈ ਦਮਕੈ ਬਰਿ ਚਾਪ ਲੀਯੋ ਕਰ ਮੈ ਕਰਖਿਓ ਹੈ ॥

ਮੇਘ ਪਰੇ ਬਰ ਬੂੰਦਨ ਜਿਉ ਸਰ ਜਾਲ ਕਰਾਲਨਿ ਤਿਉ ਬਰਖਿਓ ਹੈ ॥੧੩੦੩॥

ਸੋਰਠਾ ॥

ਪਗ ਨ ਟਰਿਓ ਬਰ ਬੀਰ ਸਕਤਿ ਸਿੰਘ ਧੁਜ ਕ੍ਰੂਰ ਤੇ ॥

ਅਚਲ ਰਹਿਓ ਰਨ ਧੀਰ ਜਿਉ ਅੰਗਦ ਰਾਵਨ ਸਭਾ ॥੧੩੦੫॥

ਸਵੈਯਾ ॥

ਭਾਜਤ ਨਾਹਿਨ ਆਹਵ ਤੇ ਸਕਤੇਸ ਮਹਾ ਬਲਵੰਤ ਸੰਭਾਰਿਓ ॥

ਜਾਲ ਜਿਤੋ ਅਰਿ ਕੇ ਸਰ ਕੋ ਤਬ ਹੀ ਅਗਨਾਯੁਧ ਸਾਥ ਪ੍ਰਜਾਰਿਯੋ ॥

ਪਾਨਿ ਲਯੋ ਧਨੁ ਬਾਨ ਰਿਸਾਇ ਕੈ ਕ੍ਰੂਰਧੁਜਾ ਸਿਰ ਕਾਟਿ ਉਤਾਰਿਯੋ ॥

ਐਸੇ ਹਨ︀ਯੋ ਰਿਪੁ ਜਿਉ ਮਘਵਾ ਬਲ ਕੈ ਬ੍ਰਿਤਰਾਸੁਰ ਦੈਤ ਸੰਘਾਰਿਯੋ ॥੧੩੦੬॥