ਦੋਹਰਾ ॥

ਸਕਤਿ ਸਿੰਘ ਜਬ ਕ੍ਰੂਰਧੁਜ ਮਾਰਿਯੋ ਭੂਮਿ ਗਿਰਾਇ ॥

ਜਿਉ ਬਰਖਾ ਰਿਤੁ ਕੇ ਸਮੈ ਦਉਰ ਪਰੇ ਅਰਿਰਾਇ ॥੧੩੦੭॥

ਸਵੈਯਾ ॥

ਕਾਕਧੁਜਾ ਨਿਜ ਭ੍ਰਾਤ ਨਿਹਾਰਿ ਹਨ︀ਯੋ ਤਬ ਹੀ ਰਿਸ ਕੈ ਵਹੁ ਧਾਯੋ ॥

ਦਾਤ ਕੀਏ ਕਈ ਜੋਜਨ ਲਉ ਗਿਰਿ ਸੋ ਤਿਹ ਆਪਨੋ ਰੂਪ ਬਨਾਯੋ ॥

ਰੋਮ ਕੀਏ ਤਰੁ ਸੇ ਤਨ ਮੈ ਕਰਿ ਆਯੁਧ ਲੈ ਰਨਿ ਭੂਮਹਿ ਆਯੋ ॥

ਸ੍ਰੀ ਸਕਤੇਸ ਤਨ੍ਰਯੋ ਕਰਿ ਚਾਪ ਸੁ ਏਕ ਹੀ ਬਾਨ ਸਿਉ ਮਾਰਿ ਗਿਰਾਯੋ ॥੧੩੦੮॥

ਦੈਤ ਚਮੂੰ ਪਤਿ ਠਾਢੋ ਹੁਤੋ ਤਿਹ ਕੋ ਬਰ ਕੈ ਨ੍ਰਿਪ ਊਪਰਿ ਧਾਯੋ ॥

ਰਾਛਸ ਸੈਨ ਅਛੂਹਨਿ ਲੈ ਅਪਨੇ ਮਨ ਮੈ ਅਤਿ ਕੋਪ ਬਢਾਯੋ ॥

ਬਾਨ ਬਨਾਇ ਚਢਿਯੋ ਰਨ ਕੋ ਤਿਹ ਆਪਨ ਨਾਮੁ ਕੁਰੂਪ ਕਹਾਯੋ ॥

ਐਸੇ ਚਲਿਯੋ ਅਰਿ ਕੇ ਬਧ ਕੋ ਮਨੋ ਸਾਵਨ ਕੋ ਉਨਏ ਘਨੁ ਆਯੋ ॥੧੩੦੯॥

ਹੇਰਿ ਚਮੂੰ ਬਹੁ ਸਤ੍ਰਨ ਕੀ ਸਕਤੇਸ ਬਲੀ ਮਨਿ ਰੋਸ ਭਯੋ ਹੈ ॥

ਧੀਰਜ ਬਾਧਿ ਅਯੋਧਨ ਮਾਝਿ ਸਰਾਸਨਿ ਬਾਨ ਸੁ ਪਾਨਿ ਲਯੋ ਹੈ ॥

ਤ੍ਰਾਸ ਸਬੈ ਤਜਿ ਕੈ ਲਜਿ ਕੈ ਅਰਿ ਕੇ ਦਲ ਕੇ ਸਮੁਹੇ ਸੁ ਗਯੋ ਹੈ ॥

ਦਾਨਵ ਮੇਘ ਬਿਡਾਰਨ ਕੋ ਰਨ ਮੈ ਮਨੋ ਬੀਰ ਸਮੀਰ ਭਯੋ ਹੈ ॥੧੩੧੦॥

ਅੰਤ੍ਰ ਧ︀ਯਾਨ ਕੁਰੂਪ ਭਯੋ ਨਭ ਮੈ ਤਿਹ ਜਾਇ ਕੈ ਬੈਨ ਉਚਾਰੇ ॥

ਜੈਹੋ ਕਹਾ ਹਮ ਤੇ ਭਜਿ ਕੈ ਗਜ ਬਾਜ ਅਨੇਕ ਅਕਾਸ ਤੇ ਡਾਰੇ ॥

ਰੂਖ ਪਖਾਨ ਸਿਲਾ ਰਥ ਸਿੰਘ ਧਰਾਧਰ ਰੀਛ ਮਹਾ ਅਹਿ ਕਾਰੇ ॥

ਆਨਿ ਪਰੇ ਰਨ ਭੂਮਿ ਮੈ ਜੋਰ ਸੋ ਭੂਪ ਬਚਿਓ ਸਿਗਰੇ ਦਬਿ ਮਾਰੇ ॥੧੩੧੧॥

ਜੇਤਕ ਡਾਰਿ ਦਏ ਨ੍ਰਿਪ ਪੈ ਗਿਰਿ ਤੇਤਕ ਬਾਨਨ ਸਾਥ ਨਿਵਾਰੇ ॥

ਜੇ ਰਜਨੀਚਰ ਠਾਢੇ ਹੁਤੇ ਸਕਤੇਸ ਬਲੀ ਤਿਹ ਓਰਿ ਪਧਾਰੇ ॥

ਪਾਨਿ ਕ੍ਰਿਪਾਨ ਲਏ ਬਲਵਾਨ ਸੁ ਘਾਇਲ ਏਕ ਕਰੇ ਇਕ ਮਾਰੇ ॥

ਦੈਤ ਚਮੂੰ ਨ ਬਸਾਤ ਕਛੂ ਅਪਨੇ ਛਲ ਛਿਦ੍ਰਨਿ ਕੈ ਸਬ ਹਾਰੇ ॥੧੩੧੨॥

ਨ੍ਰਿਪ ਨੇ ਬਹੁਰੋ ਧਨੁ ਬਾਨ ਲਯੋ ਰਿਸ ਸਾਥ ਕੁਰੂਪ ਕੇ ਬੀਰ ਹਨੇ ॥

ਜੇਊ ਜੀਵਤ ਥੇ ਕਰਿ ਆਯੁਧ ਲੈ ਅਰਰਾਇ ਪਰੇ ਬਰਬੀਰ ਘਨੇ ॥

ਜੇਊ ਆਨਿ ਲਰੇ ਬਿਨੁ ਪ੍ਰਾਨ ਕਰੇ ਰੁਪਿ ਠਾਢੇ ਲਰੇ ਕੋਊ ਸ੍ਰਉਨ ਸਨੇ ॥

ਮਨਿ ਯੌ ਉਪਮਾ ਉਪਜੀ ਰਿਤੁਰਾਜ ਸਮੈ ਦ੍ਰੁਮ ਕਿੰਸਕ ਲਾਲ ਬਨੇ ॥੧੩੧੩॥

ਦੋਹਰਾ ॥

ਸਕਤਿ ਸਿੰਘ ਤਿਹ ਸਮਰ ਮੈ ਬਹੁਰੋ ਸਸਤ੍ਰ ਸੰਭਾਰਿ ॥

ਅਸੁਰ ਸੈਨ ਮੈ ਭਟ ਪ੍ਰਬਲ ਤੇ ਬਹੁ ਦਏ ਸੰਘਾਰ ॥੧੩੧੪॥

ਸਵੈਯਾ ॥

ਬਿਕ੍ਰਤਾਨਨ ਨਾਮ ਕਰੂਪ ਕੋ ਬਾਧਵ ਕੋਪ ਭਯੋ ਅਸਿ ਪਾਨਿ ਗਹਿਓ ॥

ਕਬਿ ਸ︀ਯਾਮ ਕਹੈ ਰਨ ਮੈ ਤਿਹ ਕੋ ਮਨ ਮੈ ਅਰਿ ਕੇ ਬਧਬੇ ਕੋ ਚਹਿਓ ॥

ਸੁ ਧਵਾਇ ਕੈ ਸ︀ਯੰਦਨ ਆਯੋ ਤਹਾ ਨ ਟਰਿਓ ਵਹ ਜੁਧ ਹੀ ਕੋ ਉਮਹਿਓ ॥

ਸੁਨਿ ਰੇ ਸਕਤੇਸ ਸੰਭਾਰਿ ਸੰਘਾਰਤ ਹੋ ਤੁਮ ਕੋ ਇਹ ਭਾਤਿ ਕਹਿਓ ॥੧੩੧੫॥

ਦੋਹਰਾ ॥

ਸਕਤਿ ਸਿੰਘ ਯਹਿ ਬਚਨਿ ਸੁਨਿ ਲੀਨੀ ਸਕਤਿ ਉਠਾਇ ॥

ਚਪਲਾ ਸੀ ਰਵਿ ਕਿਰਨ ਸੀ ਅਰਿ ਤਕਿ ਦਈ ਚਲਾਇ ॥੧੩੧੬॥

ਸਵੈਯਾ ॥

ਲਾਗਿ ਗਈ ਬਿਕ੍ਰਤਾਨਨ ਕੇ ਉਰਿ ਚੀਰ ਕੈ ਤਾ ਤਨ ਪਾਰ ਭਈ ॥

ਜਿਹ ਊਪਰਿ ਕੰਚਨ ਕੀ ਸਬ ਆਕ੍ਰਿਤ ਹੈ ਸਬ ਹੀ ਸੋਊ ਲੋਹ ਮਈ ॥

ਲਸਕੈ ਉਰਿ ਰਾਕਸ ਕੇ ਮਧ ਯੌ ਉਪਮਾ ਤਿਹ ਕੀ ਕਬਿ ਭਾਖ ਦਈ ॥

ਮਨੋ ਰਾਹੁ ਬਿਚਾਰ ਕੈ ਪੂਰਬ ਬੈਰ ਕੋ ਸੂਰਜ ਕੀ ਕਰਿ ਲੀਲ ਲਈ ॥੧੩੧੭॥

ਦੋਹਰਾ ॥

ਉਤ ਬਰਛੀ ਕੇ ਲਗਤ ਹੀ ਪ੍ਰਾਨ ਤਜੇ ਬਲਵਾਨ ॥

ਸਬ ਦੈਤਨ ਕੋ ਮਨ ਡਰਿਓ ਹਾ ਹਾ ਕੀਓ ਬਖਾਨ ॥੧੩੧੮॥

ਬਿਕ੍ਰਤਾਨਨ ਜਬ ਮਾਰਿਓ ਸਕਤਿ ਸਿੰਘ ਰਨਧੀਰਿ ॥

ਸੋ ਕੁਰੂਪ ਅਵਿਲੋਕ ਕੈ ਸਹਿ ਨ ਸਕਿਓ ਦੁਖੁ ਬੀਰ ॥੧੩੧੯॥