ਸਵੈਯਾ ॥
ਸਿੰਘ ਕ੍ਰਿਤਾਸਤ੍ਰ ਆਹਵ ਮੈ ਕਬਿ ਰਾਮ ਕਹੈ ਰਿਸ ਕੈ ਅਤਿ ਧਾਯੋ ॥
ਆਇ ਕੈ ਸਿੰਘ ਅਨੂਪਹਿ ਸਿਉ ਕਰਿ ਮੈ ਅਸਿ ਲੈ ਤਬ ਜੁਧ ਮਚਾਯੋ ॥
ਤਾਨਿ ਲਯੋ ਧਨੁ ਬਾਨ ਮਹਾ ਬਰ ਕੈ ਉਰਿ ਸਿੰਘ ਅਨੂਪ ਕੇ ਲਾਯੋ ॥
ਲਾਗਤ ਪ੍ਰਾਨ ਚਲਿਯੋ ਤਬ ਹੀ ਰਵਿ ਮੰਡਲ ਭੇਦ ਕੈ ਪਾਰਿ ਪਰਾਯੋ ॥੧੩੫੭॥
ਈਸ ਸਿੰਘ ਸਕੰਧ ਬਲੀ ਸੁ ਅਯੋਧਨ ਮੈ ਇਹ ਊਪਰਿ ਆਏ ॥
ਪੇਖਿ ਕ੍ਰਿਤਾਸਤ੍ਰ ਸਿੰਘ ਤਬੈ ਸਰ ਤੀਛਨ ਆਵਤ ਤਾਹਿ ਲਗਾਏ ॥
ਚੰਦ੍ਰਕ ਬਾਨ ਲਗੇ ਤਿਨ ਕਉ ਦੁਹੁ ਕੇ ਸਿਰ ਕਾਟ ਕੈ ਭੂਮਿ ਗਿਰਾਏ ॥
ਯੌ ਉਪਮਾ ਉਪਜੀ ਮਨ ਮੈ ਮਨੋ ਮੁੰਡਨ ਕੋ ਘਰਿ ਹੀ ਧਰਿ ਆਏ ॥੧੩੫੮॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਦਸ ਭੂਪ ਅਨੂਪ ਸਿੰਘ ਸਹਿਤ ਬਧ ਧਿਆਇ ਸਮਾਪਤੰ ॥
ਅਥ ਕਰਮ ਸਿੰਘਾਦਿ ਪੰਚ ਭੂਪ ਜੁਧ ਕਥਨੰ ॥
ਛਪੈ ਛੰਦ ॥
ਕਰਮ ਸਿੰਘ ਜਯ ਸਿੰਘ ਅਉਰ ਭਟ ਰਨ ਮੈ ਆਏ ॥
ਜਾਲਪ ਸਿੰਘ ਅਰੁ ਗਜਾ ਸਿੰਘ ਅਤਿ ਕੋਪ ਬਢਾਏ ॥
ਜਗਤ ਸਿੰਘ ਨ੍ਰਿਪ ਪਾਚ ਮਹਾ ਸੁੰਦਰ ਸੂਰੇ ਬਰ ॥
ਤੁਮਲ ਕਰਿਯੋ ਸੰਗ੍ਰਾਮ ਘਨੇ ਮਾਰੇ ਜਾਦਵ ਨਰ ॥
ਤਬ ਸਸਤ੍ਰ ਕ੍ਰਿਤਾਸਤ੍ਰ ਸਿੰਘ ਕਸਿ ਚਤੁਰ ਭੂਪ ਮਿਰਤਕ ਕੀਏ ॥
ਇਕ ਜਗਤ ਸਿੰਘ ਜੀਵਤ ਬਚਿਯੋ ਛਤ੍ਰਾਪਨ ਦ੍ਰਿਢ ਧਰ ਹੀਏ ॥੧੩੫੯॥
ਚੌਪਈ ॥
ਕਰਮ ਸਿੰਘ ਜਾਲਪ ਸਿੰਘ ਧਾਏ ॥
ਗਜਾ ਸਿੰਘ ਜੈ ਸਿੰਘ ਜੂ ਆਏ ॥
ਜਗਤ ਸਿੰਘ ਅਤਿ ਗਰਬੁ ਜੁ ਕੀਨੋ ॥
ਤਾ ਤੇ ਕਾਲ ਪ੍ਰੇਰਿ ਰਨਿ ਦੀਨੋ ॥੧੩੬੦॥
ਦੋਹਰਾ ॥
ਕਰਮ ਸਿੰਘ ਜਾਲਪ ਸਿੰਘ ਗਜਾ ਸਿੰਘ ਬਰਬੀਰ ॥
ਜਯ ਸਿੰਘ ਸਹਿਤ ਕ੍ਰਿਤਾਸ ਸਿੰਘ ਹਨੇ ਚਾਰ ਰਨਧੀਰ ॥੧੩੬੧॥
ਸਵੈਯਾ ॥
ਸਿੰਘ ਕ੍ਰਿਤਾਸ ਅਯੋਧਨ ਮੈ ਹਰਿ ਕੀ ਦਿਸ ਕੇ ਨ੍ਰਿਪ ਚਾਰ ਸੰਘਾਰੇ ॥
ਅਉਰ ਹਨੇ ਸੁ ਬਨੈਤ ਬਨੇ ਜਦੁਬੀਰ ਘਨੇ ਜਮਲੋਕਿ ਸਿਧਾਰੇ ॥
ਜਾਇ ਭਿਰਿਯੋ ਜਗਤੇਸ ਬਲੀ ਸੰਗਿ ਆਪਨੇ ਬਾਨ ਕਮਾਨ ਸੰਭਾਰੇ ॥
ਅਉਰ ਜਿਤੇ ਰਨਿ ਠਾਢੇ ਹੁਤੇ ਭਟ ਪੇਖਿ ਤਿਨੈ ਸਰ ਜਾਲ ਪ੍ਰਹਾਰੇ ॥੧੩੬੨॥
ਮਾਰਿ ਬਿਦਾਰ ਦਯੋ ਦਲ ਕੋ ਬਹੁਰੋ ਕਰ ਮੈ ਕਰਵਾਰ ਸੰਭਾਰਿਓ ॥
ਧਾਇ ਕੈ ਜਾਇ ਕੈ ਆਇ ਅਰਿਓ ਜਗਤੇਸ ਕੇ ਸੀਸ ਹੂੰ ਹਾਥ ਪ੍ਰਹਾਰਿਓ ॥
ਦੁਇ ਧਰ ਹੋਇ ਕੈ ਭੂਮਿ ਗਿਰਿਯੋ ਰਥ ਤੇ ਤਿਹ ਕੋ ਕਬਿ ਭਾਵ ਬਿਚਾਰਿਓ ॥
ਮਾਨੋ ਪਹਾਰ ਕੇ ਊਪਰਿ ਸਾਲਹਿ ਬੀਜ ਪਰੀ ਤਿਹ ਦੁਇ ਕਰ ਡਾਰਿਓ ॥੧੩੬੩॥
ਦੋਹਰਾ ॥
ਕਠਿਨ ਸਿੰਘ ਹਰਿ ਕਟਕ ਤੇ ਆਯੋ ਯਾ ਪਰ ਧਾਇ ॥
ਮਤ ਦੁਰਦ ਜਿਉ ਸਿੰਘ ਪੈ ਆਵਤ ਕੋਪ ਬਢਾਇ ॥੧੩੬੪॥