ਸਵੈਯਾ ॥
ਆਵਤ ਹੀ ਅਰਿ ਕੋ ਤਿਹ ਹੇਰਿ ਸੁ ਏਕ ਹੀ ਬਾਨ ਕੇ ਸੰਗਿ ਸੰਘਾਰਿਓ ॥
ਅਉਰ ਜਿਤੋ ਦਲ ਸਾਥ ਹੁਤੋ ਤਿਹ ਕੋ ਘਰੀ ਏਕ ਬਿਖੈ ਹਨਿ ਡਾਰਿਓ ॥
ਬੀਰ ਘਨੇ ਜਦੁ ਬੀਰਨ ਕੇ ਹਤਿ ਕੋਪ ਕੈ ਸ︀ਯਾਮ ਕੀ ਓਰਿ ਨਿਹਾਰਿਓ ॥
ਆਇ ਲਰੋ ਨ ਡਰੋ ਹਰਿ ਜੂ ਰਨਿ ਠਾਢੇ ਕਹਾ ਇਹ ਭਾਤਿ ਉਚਾਰਿਓ ॥੧੩੬੫॥
ਤਉ ਹਰਿ ਜੂ ਕਰਿ ਕੋਪ ਚਲਿਯੋ ਤਬ ਦਾਰੁਕ ਸ︀ਯੰਦਨ ਕੋ ਸੁ ਧਵਾਯੋ ॥
ਪਾਨਿ ਲੀਯੋ ਅਸਿ ਸ︀ਯਾਮ ਸੰਭਾਰ ਕੈ ਤਾਹਿ ਹਕਾਰ ਕੈ ਤਾਕਿ ਚਲਾਯੋ ॥
ਢਾਲ ਕ੍ਰਿਤਾਸਤ੍ਰ ਸਿੰਘ ਲਈ ਹਰਿ ਤਾਹੀ ਕੀ ਓਟ ਕੈ ਵਾਰ ਬਚਾਯੋ ॥
ਆਪਨੀ ਕਾਢਿ ਕ੍ਰਿਪਾਨ ਮਿਯਾਨ ਤੇ ਦਾਰੁਕ ਕੇ ਤਨ ਘਾਉ ਲਗਾਯੋ ॥੧੩੬੬॥
ਜੁਧ ਕਰੈ ਕਰਵਾਰਨ ਕੋ ਮਨ ਮੈ ਅਤਿ ਹੀ ਦੋਊ ਕ੍ਰੋਧ ਬਢਾਏ ॥
ਸ੍ਰੀ ਹਰਿ ਜੂ ਅਰਿ ਘਾਇ ਲਯੋ ਤਬ ਹੀ ਹਰਿ ਕੋ ਰਿਪੁ ਘਾਇ ਲਗਾਏ ॥
ਕਉਤਕਿ ਦੇਖਿ ਦੋਊ ਠਟਕੇ ਦਲ ਬਿਓਮ ਤੇ ਦੇਵਨ ਬੈਨ ਸੁਨਾਏ ॥
ਲਾਗੀ ਅਵਾਰ ਮੁਰਾਰਿ ਸੁਨੋ ਪਲ ਮੈ ਮਧੁ ਸੇ ਮੁਰ ਸੇ ਤੁਮ ਘਾਏ ॥੧੩੬੭॥
ਚਾਰ ਮਹੂਰਤ ਜੁਧੁ ਭਯੋ ਥਕ ਕੈ ਹਰਿ ਜੂ ਇਹ ਘਾਤ ਬਿਚਾਰਿਓ ॥
ਮਾਰਹੁ ਨਾਹਿ ਕਹਿਯੋ ਸੁ ਸਹੀ ਮੁਰਿ ਕੈ ਅਰਿ ਪਾਛੇ ਕੀ ਓਰਿ ਨਿਹਾਰਿਓ ॥
ਐਸੇ ਹੀ ਤੀਛਨ ਲੈ ਅਸਿ ਸ੍ਰੀ ਹਰਿ ਸਤ੍ਰ ਕੀ ਗ੍ਰੀਵ ਕੇ ਊਪਰ ਝਾਰਿਓ ॥
ਐਸੀ ਏ ਭਾਤਿ ਹਨਿਓ ਰਿਪੁ ਕਉ ਅਪਨੇ ਦਲ ਕੋ ਸਭ ਤ੍ਰਾਸ ਨਿਵਾਰਿਯੋ ॥੧੩੬੮॥
ਯੌ ਅਰਿ ਮਾਰਿ ਲਯੋ ਰਨ ਮੈ ਅਤਿ ਹੀ ਮਨ ਮੈ ਹਰਿ ਜੂ ਸੁਖੁ ਪਾਯੋ ॥
ਆਪਨੀ ਸੈਨ ਨਿਹਾਰ ਮੁਰਾਰਿ ਮਹਾ ਬਲੁ ਧਾਰ ਕੈ ਸੰਖ ਬਜਾਯੋ ॥
ਸੰਤ ਸਹਾਇਕ ਸ੍ਰੀ ਬ੍ਰਿਜ ਨਾਇਕ ਹੈ ਸਬ ਲਾਇਕ ਨਾਮ ਕਹਾਯੋ ॥
ਸ੍ਰੀ ਹਰਿ ਜੂ ਮੁਖ ਐਸੇ ਕਹਿਯੋ ਚਤੁਰੰਗ ਚਮੂੰ ਰਨ ਜੁਧੁ ਮਚਾਯੋ ॥੧੩੬੯॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਪਾਚ ਭੂਪ ਬਧਹ ਸਮਾਪਤਮੰ ॥
ਅਥ ਖੜਗ ਸਿੰਘ ਜੁਧ ਕਥਨੰ ॥
ਦੋਹਰਾ ॥
ਤਿਹ ਭੂਪਤਿ ਕੋ ਮਿਤ੍ਰ ਇਕ ਖੜਗ ਸਿੰਘ ਤਿਹ ਨਾਮ ॥
ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲ ਧਾਮ ॥੧੩੭੦॥
ਕ੍ਰੁਧਤ ਹ੍ਵੈ ਅਤਿ ਮਨ ਬਿਖੈ ਚਾਰ ਭੂਪ ਤਿਹ ਸਾਥ ॥
ਜੁਧੁ ਕਰਨਿ ਹਰਿ ਸਿਉ ਚਲਿਯੋ ਅਮਿਤ ਸੈਨ ਲੈ ਸਾਥ ॥੧੩੭੧॥
ਛਪੈ ਛੰਦ ॥
ਖੜਗ ਸਿੰਘ ਬਰ ਸਿੰਘ ਅਉਰ ਨ੍ਰਿਪ ਗਵਨ ਸਿੰਘ ਬਰ ॥
ਧਰਮ ਸਿੰਘ ਭਵ ਸਿੰਘ ਬਡੇ ਬਲਵੰਤ ਜੁਧੁ ਕਰ ॥
ਰਥ ਅਨੇਕ ਸੰਗ ਲੀਏ ਸੁਭਟ ਬਹੁ ਬਾਜਤ ਸਜਤ ॥
ਦਸ ਹਜਾਰ ਗਜ ਮਤ ਚਲੇ ਘਨੀਅਰ ਜਿਮ ਗਜਤ ॥
ਮਿਲਿ ਘੇਰਿ ਲੀਓ ਤਿਨ ਕਉ ਤਿਨੋ ਸੁ ਕਬਿ ਸ︀ਯਾਮ ਜਸੁ ਲਖਿ ਲੀਯੋ ॥
ਰਿਤੁ ਪਾਵਸ ਮੈ ਘਨ ਘਟਾ ਜਿਉ ਘੋਰ ਮਨੋ ਨਰ ਬੋਲੀਓ ॥੧੩੭੨॥
ਦੋਹਰਾ ॥
ਜਾਦਵ ਕੀ ਸੈਨਾ ਹੁਤੇ ਨਿਕਸੇ ਭੂਪ ਸੁ ਚਾਰ ॥
ਨਾਮ ਸਰਸ ਸਿੰਘ ਬੀਰ ਸਿੰਘ ਮਹਾ ਸਿੰਘ ਸਿੰਘ ਸਾਰ ॥੧੩੭੩॥
ਖੜਗ ਸਿੰਘ ਕੇ ਸੰਗ ਨ੍ਰਿਪ ਚਾਰਿ ਚਾਰੁ ਮਤਿਵੰਤ ॥
ਹਰਿ ਕੀ ਓਰ ਚਲੇ ਮਨੋ ਆਯੋ ਇਨ ਕੋ ਅੰਤੁ ॥੧੩੭੪॥
ਸਰਸ ਮਹਾ ਅਉ ਸਾਰ ਪੁਨਿ ਬੀਰ ਸਿੰਘ ਏ ਚਾਰ ॥
ਜਾਦਵ ਸੈਨਾ ਤੇ ਤਬੈ ਨਿਕਸੇ ਅਤਿ ਬਲੁ ਧਾਰਿ ॥੧੩੭੫॥
ਹਰਿ ਕੀ ਦਿਸ ਕੇ ਚਤੁਰ ਨ੍ਰਿਪ ਤਿਨ ਵਹ ਲੀਨੇ ਮਾਰਿ ॥
ਖੜਗ ਸਿੰਘ ਅਤਿ ਕੋਪ ਕਰਿ ਦੀਨੋ ਇਨਹ ਸੰਘਾਰਿ ॥੧੩੭੬॥
ਸਵੈਯਾ ॥
ਸ੍ਰੀ ਹਰਿ ਓਰ ਤੇ ਅਉਰ ਨਰੇਸ ਚਲੇ ਤਿਨ ਸੰਗਿ ਮਹਾ ਦਲੁ ਲੀਨੋ ॥
ਸੂਰਤ ਸਿੰਘ ਸਪੂਰਨ ਸਿੰਘ ਚਲਿਯੋ ਬਰ ਸਿੰਘ ਸੁ ਕੋਪ ਪ੍ਰਬੀਨੋ ॥
ਅਉ ਮਤਿ ਸਿੰਘ ਸਜਿਯੋ ਤਨ ਕਉਚ ਸੁ ਸਸਤ੍ਰਨ ਅਸਤ੍ਰਨ ਮਾਝਿ ਪ੍ਰਬੀਨੋ ॥
ਧਾਇ ਕੈ ਸ੍ਰੀ ਖੜਗੇਸ ਕੇ ਸੰਗਿ ਜੁ ਚਾਰ ਹੀ ਭੂਪਨ ਆਹਵ ਕੀਨੋ ॥੧੩੭੭॥
ਦੋਹਰਾ ॥
ਇਤ ਚਾਰੋ ਭੂਪਤਿ ਲਰੈ ਖੜਗ ਸਿੰਘ ਕੇ ਸੰਗਿ ॥
ਉਤ ਦੋਊ ਦਿਸ ਕੀ ਲਰਤ ਸਬਲ ਸੈਨ ਚਤੁਰੰਗਿ ॥੧੩੭੮॥
ਕਬਿਤੁ ॥
ਰਥੀ ਸੰਗਿ ਰਥੀ ਮਹਾਰਥੀ ਸੰਗਿ ਮਹਾਰਥੀ ਸੁਵਾਰ ਸਿਉ ਸੁਵਾਰ ਅਤਿ ਕੋਪ ਕੈ ਕੈ ਮਨ ਮੈ ॥
ਪੈਦਲ ਸਿਉ ਪੈਦਲ ਲਰਤ ਭਏ ਰਨ ਬੀਚ ਜੁਧ ਹੀ ਮੈ ਰਾਖਿਓ ਮਨ ਰਾਖਿਓ ਨ ਗ੍ਰਿਹਨ ਮੈ ॥
ਸੈਥੀ ਜਮਧਾਰ ਤਰਵਾਰੈ ਘਨੀ ਸ︀ਯਾਮ ਕਹੈ ਮੁਸਲੀ ਤ੍ਰਿਸੂਲ ਬਾਨ ਚਲੇ ਤਾ ਹੀ ਛਿਨ ਮੈ ॥
ਦੰਤਨ ਸਿਉ ਦੰਤੀ ਪੈ ਬਜੰਤ੍ਰਨ ਸਿਉ ਬਜੰਤ੍ਰੀ ਲਰਿਓ ਚਾਰਨ ਸਿਉ ਚਾਰਨ ਭਿਰਿਓ ਹੈ ਤਾਹੀ ਰਨ ਮੈ ॥੧੩੭੯॥