ਸਵੈਯਾ ॥
ਕਿਉ ਤਨ ਕੀ ਮਨਿ ਸੰਕ ਕਰੈ ਥਿਰ ਤੋ ਜਗ ਮੈ ਅਬ ਤੂ ਨ ਰਹੈ ਹੈ ॥
ਯਾ ਤੇ ਭਲੋ ਨ ਕਛੂ ਇਹ ਤੇ ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈ ॥
ਰੇ ਮਨ ਢੀਲ ਰਹਿਯੋ ਗਹਿ ਕਾਹੇ ਤੇ ਅਉਸਰ ਬੀਤ ਗਏ ਪਛੁਤੈ ਹੈ ॥
ਸੋਕ ਨਿਵਾਰਿ ਨਿਸੰਕ ਹੁਇ ਦੈ ਭਗਵਾਨ ਸੋ ਭਿਛਕ ਹਾਥਿ ਨ ਐ ਹੈ ॥੧੫੫੮॥
ਮਾਗਤ ਜੋ ਬਿਧਿ ਸ︀ਯਾਮ ਅਰੇ ਮਨ ਸੋ ਤਜਿ ਸੰਕ ਨਿਸੰਕ ਹੁਇ ਦੀਜੈ ॥
ਜਾਚਤ ਹੈ ਜਿਹ ਤੇ ਸਗਰੋ ਜਗ ਸੋ ਤੁਹਿ ਮਾਗਤ ਢੀਲ ਨ ਕੀਜੈ ॥
ਅਉਰ ਬਿਚਾਰ ਕਰੋ ਨ ਕਛੂ ਅਬ ਯਾ ਮਹਿ ਤੋ ਨ ਰਤੀ ਸੁਖ ਛੀਜੈ ॥
ਦਾਨਨ ਦੇਤ ਨ ਮਾਨ ਕਰੋ ਬਸੁ ਦੈ ਅਸੁ ਦੈ ਜਗ ਮੈ ਜਸੁ ਲੀਜੈ ॥੧੫੫੯॥
ਬਾਮਨ ਬੇਖ ਕੈ ਸ︀ਯਾਮ ਜੁ ਚਾਹਤ ਸ੍ਰੀ ਹਰਿ ਕੋ ਤਿਹ ਭੂਪਤਿ ਦੀਨੋ ॥
ਜੋ ਚਤੁਰਾਨਨ ਕੇ ਚਿਤ ਮੈ ਕਬਿ ਰਾਮ ਕਹੈ ਸੁ ਵਹੈ ਨ੍ਰਿਪ ਕੀਨੋ ॥
ਜੋ ਵਹ ਮਾਗਤਿ ਸੋਊ ਦਯੋ ਤਬ ਦੇਤ ਸਮੈ ਰਸ ਮੈ ਮਨ ਭੀਨੋ ॥
ਦਾਨ ਕ੍ਰਿਪਾਨ ਦੁਹੂੰ ਬਿਧਿ ਕੈ ਤਿਹੁ ਲੋਕਨ ਮੈ ਅਤਿ ਹੀ ਜਸੁ ਲੀਨੋ ॥੧੫੬੦॥
ਬ੍ਰਹਮ ਕਰੀਟ ਤਵੀਤ ਲਯੋ ਹਰਿ ਗਾਜਿ ਉਠੇ ਤਬ ਹੀ ਸਬ ਸੂਰੇ ॥
ਧਾਇ ਪਰੇ ਨ੍ਰਿਪ ਪੈ ਮਿਲਿ ਕੈ ਚਿਤਿ ਮੈ ਚਪਿ ਰੋਸਿ ਕੈ ਮਾਰਿ ਮਰੂਰੈ ॥
ਭੂਪਿ ਹਨੇ ਬਰ ਬੀਰ ਘਨੇ ਸੁ ਪਰੇ ਧਰਿ ਊਪਰਿ ਲਾਗਤਿ ਰੂਰੇ ॥
ਛਾਰ ਲਗਾਇ ਕੈ ਅੰਗ ਮਲੰਗ ਰਹੇ ਮਨੋ ਸੋਇ ਕੈ ਖਾਇ ਧਤੂਰੇ ॥੧੫੬੧॥
ਹੇਰਿ ਸਬੈ ਮਿਲਿ ਘੇਰਿ ਲਯੋ ਸੁ ਭਯੋ ਮਨ ਭੂਪਤਿ ਕੋਪਮਈ ਹੈ ॥
ਰਾਮ ਅਯੋਧਨ ਮੈ ਫਿਰ ਕੈ ਕਰਰੀ ਕਰ ਬੀਚ ਕਮਾਨ ਲਈ ਹੈ ॥
ਸੂਰਜ ਕੀ ਸਸਿ ਕੀ ਜਮ ਕੀ ਹਰਿ ਕੀ ਬਹੁ ਸੈਨ ਗਿਰਾਇ ਦਈ ਹੈ ॥
ਮਾਨਹੁ ਫਾਗੁਨ ਮਾਸ ਕੇ ਭੀਤਰ ਪਉਨ ਬਹਿਓ ਪਤ ਝਾਰ ਭਈ ਹੈ ॥੧੫੬੨॥
ਪਾਨਿ ਸੰਭਾਰਿ ਬਡੋ ਧਨੁ ਭੂਪਤਿ ਰੁਦ੍ਰ ਲਿਲਾਟ ਮੈ ਬਾਨੁ ਲਗਾਯੋ ॥
ਏਕ ਕੁਬੇਰ ਕੇ ਮਾਰਿਓ ਰਿਦੈ ਸਰ ਲਾਗਤਿ ਡਾਰਿ ਹਥਿਆਰ ਪਰਾਯੋ ॥
ਦੇਖਿ ਜਲਾਧਿਪ ਤਾਹਿ ਦਸਾ ਰਨ ਛਾਡਿ ਭਜਿਯੋ ਮਨ ਮੈ ਡਰ ਪਾਯੋ ॥
ਧਾਇ ਪਰਿਯੋ ਰਿਸ ਕੈ ਜਮੁ ਯਾ ਪਰ ਸੋ ਨ੍ਰਿਪ ਬਾਨ ਸੋ ਭੂਮਿ ਗਿਰਾਯੋ ॥੧੫੬੩॥
ਯੌ ਜਮਰਾਜ ਗਿਰਾਇ ਦਯੋ ਤਬ ਹੀ ਰਿਸ ਕੈ ਹਰਿ ਕੋ ਦਲ ਧਾਯੋ ॥
ਆਏ ਹੈ ਕੋਪ ਭਰੈ ਪਟ ਦੁਇ ਬਿਬਿਧਾਯੁਧ ਲੈ ਤਿਨ ਜੁਧੁ ਮਚਾਯੋ ॥
ਸਿੰਘ ਹੁਤੋ ਬਲਵੰਡ ਸੋ ਜਾਦਵ ਸੋ ਰਿਸ ਸੋ ਨ੍ਰਿਪ ਮਾਰਿ ਗਿਰਾਯੋ ॥
ਬਾਹੁ ਬਲੀ ਬਰਮਾਕ੍ਰਿਤ ਬੰਧੁ ਸੋਊ ਰਨ ਤੇ ਜਮਲੋਕਿ ਪਠਾਯੋ ॥੧੫੬੪॥
ਅਉਰ ਮਹਾਬਲੀ ਸਿੰਘ ਹੁਤੋ ਸੰਗ ਤੇ ਜਸ ਸਿੰਘ ਕੋ ਮਾਰਿ ਲਯੋ ॥
ਪੁਨਿ ਬੀਰ ਮਹਾ ਜਸ ਸਿੰਘ ਹੁਤੋ ਰਿਸ ਕੈ ਇਹ ਸਾਮੁਹੇ ਆਇ ਗਯੋ ॥
ਸੋਊ ਖਗ ਸੰਭਾਰ ਕੈ ਕੋਪ ਭਰੇ ਤਿਹ ਕੌ ਨ੍ਰਿਪ ਨੈ ਲਲਕਾਰ ਲਯੋ ॥
ਕੀਯੋ ਏਕ ਹੀ ਬਾਰ ਪ੍ਰਹਾਰ ਕ੍ਰਿਪਾਨ ਕੋ ਅੰਤ ਕੇ ਧਾਮਿ ਪਠਾਇ ਦਯੋ ॥੧੫੬੫॥