ਚੌਪਈ ॥

ਉਤਮ ਸਿੰਘ ਪ੍ਰਲੈ ਸਿੰਘ ਧਾਏ ॥

ਪਰਮ ਸਿੰਘ ਅਸਿ ਲੈ ਕਰਿ ਆਏ ॥

ਅਤਿ ਪਵਿਤ੍ਰ ਸਿੰਘ ਸ੍ਰੀ ਸਿੰਘ ਗਏ ॥

ਪਾਚੋ ਭੂਪ ਮਾਰਿ ਤਿਹ ਲਏ ॥੧੫੬੬॥

ਦੋਹਰਾ ॥

ਫਤੇ ਸਿੰਘ ਅਰੁ ਫਉਜ ਸਿੰਘ ਚਿਤਿ ਅਤਿ ਕੋਪ ਬਢਾਇ ॥

ਏ ਦੋਊ ਭਟ ਆਵਤ ਹੁਤੇ ਭੂਪਤਿ ਹਨੇ ਬਜਾਇ ॥੧੫੬੭॥

ਅੜਿਲ ॥

ਭੀਮ ਸਿੰਘ ਭੁਜ ਸਿੰਘ ਸੁ ਕੋਪ ਬਢਾਇਓ ॥

ਮਹਾ ਸਿੰਘ ਸਿੰਘ ਮਾਨ ਮਦਨ ਸਿੰਘ ਧਾਇਓ ॥

ਅਉਰ ਮਹਾ ਭਟ ਧਾਏ ਸਸਤ੍ਰ ਸੰਭਾਰ ਕੈ ॥

ਹੋ ਤੇ ਛਿਨ ਮੈ ਤਿਹ ਭੂਪਤਿ ਦਏ ਸੰਘਾਰ ਕੈ ॥੧੫੬੮॥

ਸੋਰਠਾ ॥

ਬਿਕਟਿ ਸਿੰਘ ਜਿਹ ਨਾਮ ਬਿਕਟਿ ਬੀਰ ਜਦੁਬੀਰ ਕੋ ॥

ਅਪੁਨੇ ਪ੍ਰਭ ਕੇ ਕਾਮ ਧਾਇ ਪਰਿਯੋ ਅਰਿ ਬਧ ਨਿਮਿਤ ॥੧੫੬੯॥

ਦੋਹਰਾ ॥

ਬਿਕਟ ਸਿੰਘ ਆਵਤ ਲਖਿਯੋ ਖੜਗ ਸਿੰਘ ਧਨੁ ਤਾਨਿ ॥

ਮਾਰਿਓ ਸਰ ਉਰਿ ਸਤ੍ਰ ਕੇ ਲਾਗਤ ਤਜੇ ਪਰਾਨ ॥੧੫੭੦॥

ਸੋਰਠਾ ॥

ਰੁਦ੍ਰ ਸਿੰਘ ਇਕ ਬੀਰ ਠਾਢ ਹੁਤੋ ਜਦੁਬੀਰ ਢਿਗ ॥

ਮਹਾਰਥੀ ਰਣ ਧੀਰ ਰਿਸ ਕਰਿ ਨ੍ਰਿਪ ਸਉਹੈ ਭਯੋ ॥੧੫੭੧॥

ਚੌਪਈ ॥

ਖੜਗ ਸਿੰਘ ਤਬ ਧਨੁਖ ਸੰਭਾਰਿਯੋ ॥

ਰੁਦ੍ਰ ਸਿੰਘ ਜਬ ਨੈਨ ਨਿਹਾਰਿਯੋ ॥

ਛਾਡਿ ਬਾਨ ਭੁਜ ਬਲ ਸੋ ਦਯੋ ॥

ਆਵਤ ਸਤ੍ਰ ਮਾਰ ਤਿਹ ਲਯੋ ॥੧੫੭੨॥