ਸਵੈਯਾ ॥

ਹਿੰਮਤ ਸਿੰਘ ਮਹਾ ਰਿਸ ਸਿਉ ਇਹ ਭੂਪਤਿ ਪੈ ਤਰਵਾਰ ਚਲਾਈ ॥

ਹਾਥ ਸੰਭਾਲ ਕੈ ਢਾਲ ਲਈ ਤਬ ਹੀ ਸੋਊ ਆਵਤ ਹੀ ਸੁ ਬਚਾਈ ॥

ਫੂਲਹੁ ਪੈ ਕਰਵਾਰ ਲਗੀ ਚਿਨਗਾਰਿ ਜਗੀ ਉਪਮਾ ਕਬਿ ਗਾਈ ॥

ਬਾਸਵ ਪੈ ਸਿਵ ਕੋਪ ਕੀਓ ਮਾਨੋ ਤੀਸਰੇ ਨੈਨ ਕੀ ਜ੍ਵਾਲ ਦਿਖਾਈ ॥੧੫੭੩॥

ਪੁਨਿ ਹਿੰਮਤ ਸਿੰਘ ਮਹਾਬਲੁ ਕੈ ਇਹ ਭੂਪ ਕੇ ਊਪਰਿ ਘਾਉ ਕੀਓ ॥

ਕਰਿ ਵਾਰ ਫਿਰਿਓ ਅਪੁਨੇ ਦਲੁ ਕੋ ਨ੍ਰਿਪ ਤਉ ਲਲਕਾਰਿ ਹਕਾਰ ਲੀਓ ॥

ਸਿਰ ਮਾਝ ਕ੍ਰਿਪਾਨ ਕੀ ਤਾਨ ਦਈ ਬਿਬਿ ਖੰਡ ਹੁਇ ਭੂਮਿ ਗਿਰਿਓ ਨ ਜੀਓ ॥

ਸਿਰਿ ਤੇਗ ਬਹੀ ਚਪਲਾ ਸੀ ਮਨੋ ਅਧ ਬੀਚ ਤੇ ਭੂਧਰ ਚੀਰਿ ਦੀਓ ॥੧੫੭੪॥

ਹਿੰਮਤ ਸਿੰਘ ਹਨਿਓ ਜਬ ਹੀ ਤਬ ਹੀ ਸਬ ਹੀ ਭਟ ਕੋਪ ਭਰੇ ॥

ਮਹਾ ਰੁਦ੍ਰ ਤੇ ਆਦਿਕ ਬੀਰ ਜਿਤੇ ਇਹ ਪੈ ਇਕ ਬਾਰ ਹੀ ਟੂਟਿ ਪਰੇ ॥

ਧਨੁ ਬਾਨ ਕ੍ਰਿਪਾਨ ਗਦਾ ਬਰਛੀਨ ਕੇ ਸ︀ਯਾਮ ਭਨੈ ਬਹੁ ਵਾਰ ਕਰੇ ॥

ਨ੍ਰਿਪ ਘਾਇ ਬਚਾਇ ਸਭੈ ਤਿਨ ਕੇ ਇਹ ਪਉਰਖ ਦੇਖ ਕੈ ਸਤ੍ਰ ਡਰੇ ॥੧੫੭੫॥

ਰੁਦ੍ਰ ਤੇ ਆਦਿ ਜਿਤੇ ਗਨ ਦੇਵ ਤਿਤੇ ਮਿਲ ਕੈ ਨ੍ਰਿਪ ਊਪਰਿ ਧਾਏ ॥

ਤੇ ਸਬ ਆਵਤ ਦੇਖਿ ਬਲੀ ਧਨੁ ਤਾਨਿ ਹਕਾਰ ਕੈ ਬਾਨ ਲਗਾਏ ॥

ਏਕ ਗਿਰੇ ਤਹ ਘਾਇਲ ਹੁਇ ਇਕ ਤ੍ਰਾਸ ਭਰੇ ਤਜਿ ਜੁਧੁ ਪਰਾਏ ॥

ਏਕ ਲਰੈ ਨ ਡਰੈ ਬਲਵਾਨ ਨਿਦਾਨ ਸੋਊ ਨ੍ਰਿਪ ਮਾਰਿ ਗਿਰਾਏ ॥੧੫੭੬॥

ਸਿਵ ਕੇ ਦਸ ਸੈ ਗਨ ਜੀਤ ਲਏ ਰਿਸ ਸੋ ਪੁਨਿ ਲਛਕ ਜਛ ਸੰਘਾਰੇ ॥

ਰਾਛਸ ਤੇਈਸ ਲਾਖ ਹਨੇ ਕਬਿ ਸ︀ਯਾਮ ਭਨੈ ਜਮ ਧਾਮ ਸਿਧਾਰੇ ॥

ਸ੍ਰੀ ਬ੍ਰਿਜਨਾਥ ਕੀਓ ਬਿਰਥੀ ਬਹੁ ਦਾਰੁਕ ਕੇ ਤਨਿ ਘਾਉ ਪ੍ਰਹਾਰੇ ॥

ਦ੍ਵਾਦਸ ਸੂਰ ਨਿਹਾਰਿ ਨਿਸੇਸ ਧਨੇਸ ਜਲੇਸ ਪਸ੍ਵੇਸ ਪਧਾਰੇ ॥੧੫੭੭॥

ਬਹੁਰੋ ਅਯੁਤ ਗਜ ਮਾਰਤ ਭਯੋ ਪੁਨਿ ਤੀਸ ਹਜਾਰ ਰਥੀ ਰਿਸਿ ਘਾਯੋ ॥

ਛਤੀਸ ਲਾਖ ਸੁ ਪਤ੍ਰਯ ਹਨੇ ਦਸ ਲਾਖ ਸ੍ਵਾਰਨ ਮਾਰਿ ਗਿਰਾਯੋ ॥

ਭੂਪਤਿ ਲਛ ਹਨੇ ਬਹੁਰੋ ਦਲ ਜਛ ਪ੍ਰਤਛਹਿ ਮਾਰਿ ਭਜਾਯੋ ॥

ਦ੍ਵਾਦਸ ਸੂਰਨ ਗਿਆਰਹ ਰੁਦ੍ਰਨ ਕੇ ਦਲ ਕਉ ਹਨਿ ਕੈ ਪੁਨਿ ਧਾਯੋ ॥੧੫੭੮॥

ਸਾਠ ਹਜਾਰ ਹਨੇ ਬਹੁਰੋ ਭਟ ਜਛ ਸੁ ਲਛ ਕਈ ਤਿਹ ਘਾਏ ॥

ਜਾਦਵ ਲਛ ਕੀਏ ਬਿਰਥੀ ਬਹੁ ਜਛਨ ਕੇ ਤਨ ਲਛ ਬਨਾਏ ॥

ਪੈਦਲ ਲਾਖ ਪਚਾਸ ਹਨੇ ਪੁਰਜੇ ਪੁਰਜੇ ਕਰਿ ਭੂਮਿ ਗਿਰਾਏ ॥

ਅਉਰ ਹਨੇ ਬਲਵਾਨ ਕ੍ਰਿਪਾਨ ਲੈ ਜੋ ਇਹ ਭੂਪ ਕੇ ਊਪਰਿ ਆਏ ॥੧੫੭੯॥

ਤਾਉ ਦੇ ਮੂਛਿ ਦੁਹੂੰ ਕਰ ਭੂਪਤਿ ਸੈਨ ਨੈ ਜਾਇ ਨਿਸੰਕ ਪਰਿਯੋ ॥

ਪੁਨਿ ਲਾਖ ਸੁਆਰ ਹਨੇ ਬਲਿ ਕੈ ਸਸਿ ਕੋ ਰਵਿ ਕੋ ਅਭਿਮਾਨ ਹਰਿਯੋ ॥

ਜਮ ਕੋ ਸਰ ਏਕ ਤੇ ਡਾਰਿ ਦਯੋ ਛਿਤਿ ਸ︀ਯਾਮ ਭਨੈ ਨਹੀ ਨੈਕੁ ਡਰਿਯੋ ॥

ਜੋਊ ਸੂਰ ਕਹਾਵਤ ਹੈ ਰਨ ਮੈ ਸਬਹੂੰ ਨ੍ਰਿਪ ਖੰਡ ਨਿਖੰਡ ਕਰਿਯੋ ॥੧੫੮੦॥

ਰਨ ਮੈ ਦਸ ਲਛ ਹਨੇ ਪੁਨਿ ਜਛ ਜਲਾਧਿਪ ਕੋ ਭਟ ਲਛਕੁ ਮਾਰਿਓ ॥

ਇੰਦ੍ਰ ਕੇ ਸੂਰ ਹਨੇ ਅਗਨੇ ਕਬਿ ਸ︀ਯਾਮ ਭਨੈ ਸੁ ਨਹੀ ਨ੍ਰਿਪ ਹਾਰਿਓ ॥

ਸਾਤਕਿ ਕਉ ਮੁਸਲੀਧਰ ਕਉ ਬਸੁਦੇਵਹਿ ਕਉ ਕਰਿ ਮੂਰਛ ਡਾਰਿਓ ॥

ਭਾਜ ਗਯੋ ਜਮ ਅਉਰ ਸਚੀਪਤਿ ਕਾਹੂੰ ਨ ਹਾਥਿ ਹਥੀਯਾਰ ਸੰਭਾਰਿਓ ॥੧੫੮੧॥

ਦੋਹਰਾ ॥

ਜਬ ਭੂਪਤਿ ਏਤੋ ਕੀਓ ਜੁਧੁ ਕ੍ਰੁਧ ਕੈ ਸਾਥ ॥

ਤਬ ਬ੍ਰਿਜਪਤਿ ਆਵਤ ਭਯੋ ਧਨੁਖ ਬਾਨ ਲੈ ਹਾਥਿ ॥੧੫੮੨॥

ਬਿਸਨਪਦ ॥

ਸ੍ਰੀ ਹਰਿ ਰਿਸ ਭਰਿ ਬਲ ਕਰਿ ਅਰਿ ਪਰ ਜਬ ਧਨੁ ਧਰਿ ਕਰਿ ਧਾਯੋ ॥

ਤਬ ਨ੍ਰਿਪ ਮਨ ਮੈ ਕ੍ਰੋਧ ਬਢਾਯੋ ਸ੍ਰੀਪਤਿ ਕੋ ਗੁਨ ਗਾਯੋ ॥

ਰਹਾਉ ॥

ਜਾ ਕੋ ਪ੍ਰਗਟ ਪ੍ਰਤਾਪ ਤਿਹੂੰ ਪੁਰ ਸੇਸ ਅੰਤਿ ਨਹੀ ਪਾਯੋ ॥

ਬੇਦ ਭੇਦ ਜਾ ਕੋ ਨਹੀ ਜਾਨਤ ਸੋ ਨੰਦ ਨੰਦ ਕਹਾਯੋ ॥

ਕਾਲ ਰੂਪ ਨਾਥਿਓ ਜਿਹ ਕਾਲੀ ਕੰਸ ਕੇਸ ਗਹਿ ਘਾਯੋ ॥

ਸੋ ਮੈ ਰਨ ਮਹਿ ਓਰ ਆਪਨੀ ਕੋਪਿ ਹਕਾਰਿ ਬੁਲਾਯੋ ॥

ਜਾ ਕੋ ਧ︀ਯਾਨ ਰਾਮ ਨਿਤਿ ਮੁਨਿ ਜਨ ਧਰਤਿ ਹ੍ਰਿਦੈ ਨਹੀ ਆਯੋ ॥

ਧਨਿ ਭਾਗ ਮੇਰੇ ਤਿਹ ਹਰਿ ਸੋ ਅਤਿ ਹੀ ਜੁਧ ਮਚਾਯੋ ॥੧੫੮੩॥

ਜਦੁਪਤਿ ਮੋਹਿ ਸਨਾਥ ਕੀਯੋ ॥

ਦਰਸਨ ਦੇਤ ਨ ਦਰਸਨ ਹੂ ਕੋ ਮੋ ਕਉ ਦਰਸ ਦੀਯੋ ॥

ਰਹਾਉ ॥

ਜਾਨਤ ਹੋ ਜਗ ਮੈ ਸਮ ਮੋ ਸੋ ਅਉਰ ਨ ਬੀਰ ਬੀਯੋ ॥

ਜਿਹ ਰਨ ਮੈ ਬ੍ਰਿਜਰਾਜ ਆਪੁਨੀ ਓਰ ਹਕਾਰਿ ਲੀਯੋ ॥

ਜਾ ਕੋ ਸੁਕ ਨਾਰਦ ਮੁਨਿ ਸਾਰਦ ਗਾਵਤ ਅੰਤੁ ਨ ਪਾਯੋ ॥

ਤਾ ਕਉ ਸ︀ਯਾਮ ਆਜ ਰਿਸ ਕਰਿ ਕੈ ਭਿਰਬੇ ਹੇਤ ਬੁਲਾਯੋ ॥੧੫੮੪॥