ਚੌਪਈ ॥

ਦੋਊ ਦਲ ਅਤਿ ਹੀ ਅਕੁਲਾਨੇ ॥

ਭੂਖ ਪਿਆਸ ਸੋ ਤਨ ਮੁਰਝਾਨੇ ॥

ਅਰ ਤੇ ਲਰਤੇ ਹ੍ਵੈ ਗਈ ਸਾਝ ॥

ਰਹਿ ਗਏ ਤਾ ਹੀ ਰਨ ਕੇ ਮਾਝ ॥੧੬੫੯॥

ਭੋਰ ਭਯੋ ਸਭ ਸੁਭਟ ਸੁ ਜਾਗੇ ॥

ਦੁਹ ਦਿਸ ਮਾਰੂ ਬਾਜਨ ਲਾਗੇ ॥

ਸਾਜੇ ਕਵਚ ਸਸਤ੍ਰ ਕਰਿ ਧਾਰੇ ॥

ਬਹੁਰ ਜੁਧ ਕੇ ਹੇਤ ਸਿਧਾਰੇ ॥੧੬੬੦॥

ਸਵੈਯਾ ॥

ਸਿਵ ਕੌ ਜਮ ਕੌ ਰਵਿ ਕੌ ਸੰਗਿ ਲੈ ਬਸੁਦੇਵ ਕੋ ਨੰਦ ਚਲਿਯੋ ਰਨ ਧਾਨੀ ॥

ਮਾਰਤ ਹੋ ਅਰਿ ਕੈ ਅਰਿ ਕੋ ਹਰ ਕੋ ਹਰਿ ਭਾਖਤ ਯੌ ਮੁਖ ਬਾਨੀ ॥

ਸ︀ਯਾਮ ਕੇ ਸੰਗਿ ਘਨੇ ਉਮਡੇ ਭਟ ਪਾਨਨ ਬਾਨ ਕਮਾਨਨਿ ਤਾਨੀ ॥

ਆਇ ਭਿਰੇ ਖੜਗੇਸ ਕੇ ਸੰਗਿ ਅਸੰਕ ਭਏ ਕਛੁ ਸੰਕ ਨ ਮਾਨੀ ॥੧੬੬੧॥

ਗਿਆਰਹ ਘਾਇਲ ਕੈ ਸਿਵ ਕੇ ਗਨ ਦ੍ਵਾਦਸ ਸੂਰਨਿ ਕੇ ਰਥ ਕਾਟੇ ॥

ਘਾਇ ਕੀਯੋ ਜਮ ਕੋ ਬਿਰਥੀ ਬਸੁ ਆਠਨ ਕਉ ਲਲਕਾਰ ਕੇ ਡਾਟੈ ॥

ਸਤ੍ਰ ਬਿਮੁੰਡਤ ਕੀਨੇ ਘਨੇ ਜੁ ਰਹੇ ਰਨ ਤੇ ਤਿਨ ਕੇ ਪਗ ਹਾਟੇ ॥

ਪਉਣ ਸਮਾਨ ਛੁਟੇ ਨ੍ਰਿਪ ਬਾਨ ਸਬੈ ਦਲ ਬਾਦਲ ਜਿਉ ਚਲਿ ਫਾਟੇ ॥੧੬੬੨॥

ਭਾਜ ਗਏ ਰਨ ਤੇ ਡਰ ਕੈ ਭਟ ਤਉ ਸਿਵ ਏਕ ਉਪਾਇ ਬਿਚਾਰਿਓ ॥

ਮਾਟੀ ਕੋ ਮਾਨਸ ਏਕ ਕੀਯੋ ਤਿਹ ਪ੍ਰਾਨ ਪਰੇ ਜਬ ਸ︀ਯਾਮ ਨਿਹਾਰਿਓ ॥

ਸਿੰਘ ਅਜੀਤ ਧਰਿਓ ਤਿਹ ਨਾਮੁ ਦੀਓ ਬਰ ਰੁਦ੍ਰ ਮਰੈ ਨਹੀ ਮਾਰਿਓ ॥

ਸਸਤ੍ਰ ਸੰਭਾਰਿ ਸੋਊ ਕਰ ਮੈ ਖੜਗੇਸ ਕੇ ਮਾਰਨ ਹੇਤ ਸਿਧਾਰਓ ॥੧੬੬੩॥