ਅੜਿਲ ॥

ਅਤਿ ਪ੍ਰਚੰਡ ਬਲਵੰਡ ਬਹੁਰ ਮਿਲ ਕੈ ਭਟ ਧਾਏ ॥

ਅਪਨੇ ਸਸਤ੍ਰ ਸੰਭਾਰਿ ਲੀਏ ਕਰਿ ਸੰਖ ਬਜਾਏ ॥

ਦ੍ਵਾਦਸ ਭਾਨਨ ਤਾਨਿ ਕਮਾਨਨਿ ਬਾਨ ਚਲਾਏ ॥

ਯੌ ਬਰਖੈ ਸਰ ਜਾਲ ਮਨੋ ਪਰਲੇ ਘਨ ਆਏ ॥੧੬੬੪॥

ਦੋਹਰਾ ॥

ਬਾਨਨ ਸੋ ਬਾਨਨ ਕਟੇ ਕੋਪ ਤਚੇ ਜੁਗ ਨੈਨ ॥

ਸ੍ਰੀ ਹਰਿ ਸੋ ਖੜਗੇਸ ਤਬ ਰਿਸ ਕਰਿ ਬੋਲਿਯੋ ਬੈਨ ॥੧੬੬੫॥

ਸਵੈਯਾ ॥

ਕਿਉ ਰੇ ਗੁਮਾਨ ਕਰੈ ਘਨ ਸ︀ਯਾਮ ਅਬੈ ਰਨ ਤੇ ਪੁਨਿ ਤੋਹਿ ਭਜੈਹੋ ॥

ਕਾਹੇ ਕੌ ਆਨਿ ਅਰਿਯੋ ਸੁਨ ਰੇ ਸਿਰ ਕੇਸਨਿ ਤੇ ਬਹੁਰੋ ਗਹਿ ਲੈਹੋ ॥

ਐ ਰੇ ਅਹੀਰ ਅਧੀਰ ਡਰੇ ਨਹਿ ਤੋ ਕਹਿ ਜੀਵਤ ਜਾਨ ਨ ਦੈਹੋ ॥

ਇੰਦ੍ਰ ਬਿਰੰਚ ਕੁਬੇਰ ਜਲਾਧਿਪ ਕੋ ਸਸਿ ਕੋ ਸਿਵ ਕੋ ਹਤ ਕੈ ਹੋ ॥੧੬੬੬॥

ਤਉ ਹੀ ਲਉ ਬੀਰ ਮਹੋਤ ਕਟ ਸਿੰਘ ਹੁਤੋ ਰਨ ਮੈ ਮਨਿ ਕੋਪ ਭਰਿਓ ॥

ਕਰ ਮੈ ਕਰਵਾਰਿ ਲੈ ਧਾਇ ਚਲਿਓ ਕਬਿ ਸ︀ਯਾਮ ਕਹੈ ਨਹੀ ਨੈਕੁ ਡਰਿਓ ॥

ਅਸਿ ਜੁਧ ਦੁਹੂੰ ਨ੍ਰਿਪ ਕੀਨ ਬਡੋ ਨ ਕੋਊ ਰਨ ਤੇ ਪਗ ਏਕ ਟਰਿਓ ॥

ਖੜਗੇਸ ਕ੍ਰਿਪਾਨ ਕੀ ਤਾਨਿ ਦਈ ਬਿਨੁ ਪ੍ਰਾਨ ਕਰਿਓ ਗਿਰ ਭੂਮਿ ਪਰਿਓ ॥੧੬੬੭॥

ਦੇਖਿ ਦਸਾ ਤਿਹ ਸਿੰਘ ਬਚਿਤ੍ਰ ਸੁ ਠਾਢੋ ਹੁਤੋ ਰਿਸ ਕੈ ਵਹ ਧਾਯੋ ॥

ਸ︀ਯਾਮ ਭਨੈ ਧਨੁ ਬਾਨਨ ਲੈ ਤਿਹ ਭੂਪਤਿ ਸਿਉ ਅਤਿ ਜੁਧ ਮਚਾਯੋ ॥

ਸ੍ਰੀ ਖੜਗੇਸ ਬਲੀ ਧਨ ਤਾਨਿ ਮਹਾ ਬਰ ਬਾਨ ਪ੍ਰਕੋਪ ਚਲਾਯੋ ॥

ਲਾਗਿ ਗਯੋ ਤਿਹ ਕੇ ਉਰ ਮੈ ਸਰ ਘੂਮਿ ਗਿਰਿਓ ਧਰਿ ਇਉ ਅਰਿ ਘਾਯੋ ॥੧੬੬੮॥

ਚੌਪਈ ॥

ਤਬ ਅਜੀਤ ਸਿੰਘ ਆਪ ਹੀ ਧਾਯੋ ॥

ਧਨੁਖ ਬਾਨ ਲੈ ਰਨ ਮਧਿ ਆਯੋ ॥

ਭੂਪਤਿ ਕੋ ਤਿਨ ਬਚਨ ਸੁਨਾਯੋ ॥

ਤੋ ਬਧ ਹਿਤ ਸਿਵ ਮੁਹਿ ਉਪਜਾਯੋ ॥੧੬੬੯॥

ਅਜੀਤ ਸਿੰਘ ਯੌ ਬਚਨ ਉਚਾਰਿਓ ॥

ਖੜਗ ਸਿੰਘ ਰਨ ਮਾਹਿ ਹਕਾਰਿਓ ॥

ਨ੍ਰਿਪ ਏ ਬੈਨ ਸੁਨਤ ਨਹੀ ਡਰਿਓ ॥

ਮਹਾਬੀਰ ਪਗੁ ਆਗੈ ਧਰਿਓ ॥੧੬੭੦॥

ਅਜੀਤ ਸਿੰਘ ਰਛਾ ਹਿਤ ਧਾਏ ॥

ਗ︀ਯਾਰਹ ਰੁਦ੍ਰ ਭਾਨ ਸਭ ਆਏ ॥

ਇੰਦ੍ਰ ਕ੍ਰਿਸਨ ਜਮ ਬਸੁ ਰਿਸ ਭਰੇ ॥

ਬਰੁਨ ਕੁਬੇਰ ਘੇਰਿ ਸਭ ਖਰੇ ॥੧੬੭੧॥

ਸਵੈਯਾ ॥

ਸਿੰਘ ਅਜੀਤ ਜਬੈ ਖੜਗੇਸ ਸੋ ਸ︀ਯਾਮ ਕਹੈ ਅਤਿ ਜੁਧੁ ਮਚਾਯੋ ॥

ਸੰਗਿ ਸਿਵਾਦਿਕ ਸੂਰਜਿ ਤੇ ਅਰਿ ਮਾਰਨ ਕੋ ਤਿਹ ਹਾਥ ਉਚਾਯੋ ॥

ਬਾਨ ਚਲੇ ਅਤਿ ਹੀ ਰਨ ਮੈ ਨ੍ਰਿਪ ਕਾਟਿ ਸਬੈ ਮਨਿ ਰੋਸਿ ਤਚਾਯੋ ॥

ਲੈ ਧਨੁ ਬਾਨ ਮਹਾ ਬਲਵਾਨ ਹਨ︀ਯੋ ਭਟ ਕੋ ਕਿਨਹੂੰ ਨ ਬਚਾਯੋ ॥੧੬੭੨॥