ਛਪੈ ਛੰਦ ॥
ਖਰਗ ਸਕਤਿ ਸਵਿਤਾਤ ਦਈ ਤਿਹ ਹੇਤ ਜੀਤ ਅਤਿ ॥
ਬਹੁ ਸੁੰਦਰਤਾ ਰਮਾ ਦਈ ਤਿਨ ਬਿਮਲ ਅਮਲ ਮਤਿ ॥
ਗਰਮਾ ਸਿਧਿ ਗਨੇਸ ਸ੍ਰਿੰਗ ਰਿਖਿ ਸਿੰਘਨਾਦ ਦੀਯ ॥
ਕਰਤ ਅਧਿਕ ਘਮਸਾਨ ਇਹੈ ਘਨ ਸ︀ਯਾਮ ਹੇਤ ਕੀਯ ॥
ਇਹ ਬਿਧਿ ਪ੍ਰਕਾਸ ਭੂਪਤਿ ਕੀਯੋ ਸੁਨਿ ਹਲਧਰ ਇਮ ਭਾਖਿਯੋ ॥
ਬ੍ਰਿਜਨਾਥ ਅਨਾਥ ਸਨਾਥ ਤੁਮ ਬਡੋ ਸਤ੍ਰੁ ਰਨ ਮਧਿ ਹਯੋ ॥੧੭੨੯॥
ਸੋਰਠਾ ॥
ਪੁਨਿ ਬੋਲਿਓ ਬ੍ਰਿਜਚੰਦ ਸੰਕਰਖਨ ਸੋ ਕ੍ਰਿਪਾ ਕਰਿ ॥
ਜਾਦਵ ਇਕ ਮਤਿ ਮੰਦ ਗਰਬ ਕਰੈ ਬਹੁ ਭੁਜਾ ਕੋ ॥੧੭੩੦॥
ਚੌਪਈ ॥
ਜਾਦਵ ਬੰਸ ਮਾਨ ਭਯੋ ਭਾਰੀ ॥
ਰਾਮ ਸ︀ਯਾਮ ਹਮਰੇ ਰਖਵਾਰੀ ॥
ਡੀਠ ਆਨ ਕੋ ਆਨਤ ਨਾਹੀ ॥
ਤਾ ਕੋ ਫਲੁ ਪਾਯੋ ਜਗ ਮਾਹੀ ॥੧੭੩੧॥
ਗਰਬ ਪ੍ਰਹਾਰੀ ਸ੍ਰੀ ਧਰਿ ਜਾਨੋ ॥
ਮੇਰੋ ਕਹਿਯੋ ਸਾਚੁ ਕਰਿ ਮਾਨੋ ॥
ਤਿਹ ਕੇ ਹੇਤ ਭੂਪ ਅਉਤਰਿਯੋ ॥
ਇਹ ਬਿਧਿ ਜਾਨ ਬਿਧਾਤਾ ਕਰਿਯੋ ॥੧੭੩੨॥
ਦੋਹਰਾ ॥
ਕਹਾ ਰੰਕ ਭੂਪਾਲ ਏ ਕਰਿਓ ਇਤੋ ਸੰਗ੍ਰਾਮ ॥
ਜਾਦਵ ਗਰਬ ਬਿਨਾਸ ਹਿਤ ਉਪਜਾਯੋ ਸ੍ਰੀ ਰਾਮ ॥੧੭੩੩॥