ਚੌਪਈ ॥

ਜਾਦਵ ਕੁਲ ਤੇ ਗਰਬ ਨ ਗਯੋ ॥

ਇਨ ਕੇ ਨਾਮ ਹੇਤ ਰਿਖਿ ਭਯੋ ॥

ਦੁਖ ਕੈ ਸ੍ਰਾਪ ਮੁਨੀਸੁਰ ਦੈ ਹੈ ॥

ਏਕ ਸਮੈ ਸਭ ਹੀ ਕੋ ਛੈ ਹੈ ॥੧੭੩੪॥

ਦੋਹਰਾ ॥

ਪੁਨਿ ਬੋਲਿਓ ਸ੍ਰੀ ਕ੍ਰਿਸਨ ਜੀ ਪੰਕਜ ਨੈਨ ਬਿਸਾਲ ॥

ਹੇ ਮੁਸਲੀਧਰ ਬੁਧਿ ਬਰ ਸੁਨ ਅਬ ਕਥਾ ਰਸਾਲ ॥੧੭੩੫॥

ਚੌਪਈ ॥

ਸੁਨਿ ਦੈ ਸ੍ਰਉਨ ਬਾਤ ਕਹੋ ਤੋ ਸੋ ॥

ਕਵਨ ਜੁਧੁ ਕਰਿ ਜੀਤੈ ਮੋ ਸੋ ॥

ਖੜਗ ਸਿੰਘ ਮੋ ਅੰਤਰ ਨਾਹੀ ॥

ਮੁਹਿ ਸਰੂਪ ਵਰਤਤ ਜਗ ਮਾਹੀ ॥੧੭੩੬॥

ਸਾਚ ਕਹਿਯੋ ਹੈ ਹੇ ਬਲਿਦੇਵਾ ॥

ਪਾਯੋ ਨਹਿਨ ਕਿਸੂ ਇਹ ਭੇਵਾ ॥

ਸੂਰਨ ਮੈ ਕੋਊ ਇਹ ਸਮ ਨਾਹੀ ॥

ਮੇਰੋ ਨਾਮ ਬਸੈ ਰਿਦ ਮਾਹੀ ॥੧੭੩੭॥

ਦੋਹਰਾ ॥

ਉਦਰ ਮਾਝ ਬਸਿ ਮਾਸ ਦਸ ਤਜਿ ਭੋਜਨ ਜਲ ਪਾਨ ॥

ਪਵਨ ਅਹਾਰੀ ਹੁਇ ਰਹਿਓ ਬਰੁ ਦੀਨੋ ਭਗਵਾਨ ॥੧੭੩੮॥

ਰਿਪੁ ਜੀਤਨ ਕੋ ਬਰੁ ਲੀਯੋ ਖੜਗ ਸਿੰਘ ਬਲਵਾਨ ॥

ਬਹੁਰਿ ਤਪਸ︀ਯਾ ਬਨਿ ਕਰੀ ਦ੍ਵਾਦਸ ਬਰਖ ਪ੍ਰਮਾਨ ॥੧੭੩੯॥

ਚੌਪਈ ॥

ਬੀਤੀ ਕਥਾ ਭਯੋ ਤਬ ਭੋਰ ॥

ਜਾਗੇ ਸੁ ਭਟ ਦੁਹੂੰ ਦਿਸਿ ਓਰਿ ॥

ਜਰਾਸੰਧਿ ਦਲੁ ਸਜਿ ਰਨਿ ਆਯੋ ॥

ਜਾਦਵ ਦਲੁ ਬਲਿ ਲੈ ਸਮੁਹਾਯੋ ॥੧੭੪੦॥

ਸਵੈਯਾ ॥

ਸ੍ਰੀ ਬਲਦੇਵ ਸਬੈ ਦਲੁ ਲੈ ਇਤ ਤੇ ਉਮਡਿਓ ਉਤ ਤੇ ਉਇ ਆਏ ॥

ਜੁਧੁ ਕੀਓ ਹਲ ਲੈ ਨਿਜ ਪਾਨਿ ਹਕਾਰਿ ਹਕਾਰਿ ਪ੍ਰਹਾਰ ਲਗਾਏ ॥

ਏਕ ਪਰੇ ਭਟ ਜੂਝਿ ਧਰਾ ਪਰ ਏਕ ਲਰੈ ਮਿਲ ਕੈ ਇਕ ਧਾਏ ॥

ਮੂਸਲ ਲੈ ਬਹੁਰੇ ਕਰ ਮੈ ਅਰਿ ਮਾਰਿ ਘਨੇ ਜਮ ਧਾਮਿ ਪਠਾਏ ॥੧੭੪੧॥

ਰੋਸ ਭਯੋ ਘਨ ਸ︀ਯਾਮ ਲਯੋ ਧਨੁ ਬਾਨੁ ਸੰਭਾਰਿ ਤਹੀ ਉਠਿ ਧਾਯੋ ॥

ਆਨਿ ਪਰਿਓ ਤਬ ਹੀ ਤਿਨ ਪੈ ਰਿਪੁ ਕਉ ਹਤਿ ਕੈ ਨਦਿ ਸ੍ਰੋਨ ਬਹਾਯੋ ॥

ਬਾਜ ਕਰੀ ਰਥਪਤਿ ਬਿਪਤਿ ਪਰੀ ਰਨ ਮੈ ਨਹਿ ਕੋ ਠਹਿਰਾਯੋ ॥

ਭਾਜਤ ਜਾਤ ਸਬੈ ਰਿਸਿ ਖਾਤ ਕਛੂ ਨ ਬਸਾਤ ਕਹੈ ਦੁਖੁ ਪਾਯੋ ॥੧੭੪੨॥

ਆਗੇ ਕੀ ਸੈਨ ਭਜੀ ਜਬ ਹੀ ਤਬ ਪਉਰਖ ਸ੍ਰੀ ਬ੍ਰਿਜਰਾਜ ਸੰਭਾਰਿਓ ॥

ਠਾਢੋ ਜਹਾ ਦਲ ਕੋ ਪਤਿ ਹੈ ਤਹਾ ਜਾਇ ਪਰ︀ਯੋ ਚਿਤ ਬੀਚ ਬਿਚਾਰਿਓ ॥

ਸਸਤ੍ਰ ਸੰਭਾਰਿ ਮੁਰਾਰਿ ਸਬੈ ਨ੍ਰਿਪ ਠਾਢੋ ਜਹਾ ਤਿਹ ਓਰਿ ਸਿਧਾਰਿਓ ॥

ਬਾਨ ਕਮਾਨ ਗਹੀ ਘਨਿ ਸ︀ਯਾਮ ਜਰਾਸੰਧਿ ਕੋ ਅਭਿਮਾਨ ਉਤਾਰਿਓ ॥੧੭੪੩॥

ਸ੍ਰੀ ਬਲਬੀਰ ਸਰਾਸਨੁ ਤੇ ਜਬ ਤੀਰ ਛੁਟੇ ਤਬ ਕੋ ਠਹਰਾਵੈ ॥

ਜਾਇ ਲਗੇ ਜਿਹ ਕੇ ਉਰ ਮੈ ਸਰ ਸੋ ਛਿਨ ਮੈ ਜਮ ਧਾਮਿ ਸਿਧਾਵੈ ॥

ਐਸੇ ਨ ਕੋ ਪ੍ਰਗਟਿਓ ਜਗ ਮੈ ਭਟ ਜੋ ਸਮੁਹਾਇ ਕੈ ਜੁਧੁ ਮਚਾਵੈ ॥

ਭੂਪਤਿ ਕਉ ਨਿਜ ਬੀਰ ਕਹੈਂ ਹਰਿ ਮਾਰਤ ਸੈਨ ਚਲਿਓ ਰਨਿ ਆਵੈ ॥੧੭੪੪॥

ਸ︀ਯਾਮ ਕੀ ਓਰ ਤੇ ਬਾਨ ਛੁਟੇ ਨ੍ਰਿਪ ਕੇ ਦਲ ਕੇ ਬਹੁ ਬੀਰਨ ਘਾਏ ॥

ਜੇਤਿਕ ਆਇ ਭਿਰੇ ਹਰਿ ਸੋ ਛਿਨ ਬੀਚ ਤੇਊ ਜਮ ਧਾਮਿ ਪਠਾਏ ॥

ਕਉਤੁਕ ਦੇਖ ਕੈ ਯੌ ਰਨ ਮੈ ਅਤਿ ਆਤੁਰ ਹੁਇ ਤਿਨ ਬੈਨ ਸੁਨਾਏ ॥

ਆਵਨ ਦੇਹੁ ਅਬੈ ਹਮ ਲਉ ਨ੍ਰਿਪ ਐਸੇ ਕਹਿਓ ਸਿਗਰੇ ਸਮਝਾਏ ॥੧੭੪੫॥

ਭੂਪ ਲਖਿਓ ਹਰਿ ਆਵਤ ਹੀ ਸੰਗ ਲੈ ਪ੍ਰਿਤਨਾ ਤਬ ਆਪੁ ਹੀ ਧਾਯੋ ॥

ਆਗੇ ਕੀਏ ਨਿਜ ਲੋਗ ਸਬੈ ਤਬ ਲੈ ਕਰ ਮੋ ਬਰ ਸੰਖ ਬਜਾਯੋ ॥

ਸ︀ਯਾਮ ਭਨੈ ਤਿਹ ਆਹਵ ਮੈ ਅਤਿ ਹੀ ਮਨ ਭੀਤਰ ਕੋ ਡਰ ਪਾਯੋ ॥

ਤਾ ਧੁਨਿ ਕੋ ਸੁਨਿ ਕੈ ਬਰ ਬੀਰਨ ਕੇ ਚਿਤਿ ਮਾਨਹੁ ਚਾਉ ਬਢਾਯੋ ॥੧੭੪੬॥