ਸਵੈਯਾ ॥

ਧਾਇ ਪਰੇ ਕਰਿ ਕੋਪ ਤਬੈ ਭਟ ਦੈ ਮੁਖ ਢਾਲ ਲਏ ਕਰਵਾਰੈ ॥

ਸਾਮੁਹੇ ਆਇ ਹਠੀ ਹਠਿ ਸਿਉ ਘਨਿ ਸ︀ਯਾਮ ਕਹਾ ਇਹ ਭਾਤਿ ਹਕਾਰੈ ॥

ਮੂਸਲ ਚਕ੍ਰ ਗਦਾ ਗਹਿ ਕੈ ਸੁ ਹਤੈ ਹਰਿ ਕੌਚ ਉਠੈ ਚਿਨਗਾਰੈ ॥

ਮਾਨੋ ਲੁਹਾਰ ਲੀਏ ਘਨ ਹਾਥਨ ਲੋਹ ਕਰੇਰੇ ਕੋ ਕਾਮ ਸਵਾਰੈ ॥੧੭੭੧॥

ਤਉ ਲਗ ਹੀ ਬਰਮਾਕ੍ਰਿਤ ਊਧਵ ਆਏ ਹੈ ਸ︀ਯਾਮ ਸਹਾਇ ਕੇ ਕਾਰਨ ॥

ਅਉਰ ਅਕ੍ਰੂਰ ਲਏ ਸੰਗ ਜਾਦਵ ਧਾਇ ਪਰਿਓ ਅਰ ਬੀਰ ਬਿਦਾਰਨ ॥

ਸਸਤ੍ਰ ਸੰਭਾਰਿ ਸਭੈ ਅਪੁਨੇ ਕਬਿ ਸ︀ਯਾਮ ਕਹੈ ਮੁਖ ਮਾਰਿ ਉਚਾਰਨ ॥

ਓਰ ਦੁਹੂੰ ਅਤਿ ਜੁਧੁ ਭਯੋ ਸੁ ਗਦਾ ਬਰਛੀ ਕਰਵਾਰਿ ਕਟਾਰਨ ॥੧੭੭੨॥

ਆਵਤ ਹੀ ਬਰਮਾਕ੍ਰਿਤ ਜੂ ਅਰਿ ਸੈਨਹੁ ਤੇ ਸੁ ਘਨੇ ਭਟ ਕੂਟੇ ॥

ਏਕ ਪਰੇ ਬਿਬ ਖੰਡ ਤਹੀ ਅਰਿ ਏਕ ਗਿਰੇ ਧਰ ਪੈ ਸਿਰ ਫੂਟੇ ॥

ਏਕ ਮਹਾ ਬਲਵਾਨ ਕਮਾਨਨ ਤਾਨਿ ਚਲਾਵਤ ਇਉ ਸਰ ਛੂਟੇ ॥

ਕਾਜ ਬਸੇਰੇ ਕੇ ਰੈਨ ਸਮੇ ਮਧਿਆਨ ਮਨੋ ਤਰੁ ਪੈ ਖਗ ਟੂਟੇ ॥੧੭੭੩॥

ਏਕ ਕਬੰਧ ਲੀਏ ਕਰਵਾਰਿ ਫਿਰੈ ਰਨ ਭੂਮਿ ਕੇ ਭੀਤਰ ਡੋਲਤ ॥

ਧਾਇ ਪਰੈ ਤਿਹ ਓਰ ਬਲੀ ਭਟ ਜੋ ਤਿਹ ਕੋ ਲਲਕਾਰ ਕੈ ਬੋਲਤ ॥

ਏਕ ਪਰੇ ਗਿਰ ਪਾਇ ਕਟੇ ਉਠਬੇ ਕਹੁ ਬਾਹਨ ਕੋ ਬਲੁ ਤੋਲਤ ॥

ਏਕ ਕਟੀ ਭੁਜ ਯੌ ਤਰਫੈ ਜਲ ਹੀਨ ਜਿਉ ਮੀਨ ਪਰਿਓ ਝਕਝੋਲਤ ॥੧੭੭੪॥

ਏਕ ਕਬੰਧ ਬਿਨਾ ਹਥਿਆਰਨ ਰਾਮ ਕਹੈ ਰਨ ਮਧਿ ਦਉਰੈ ॥

ਸੁੰਡਨ ਤੇ ਗਜ ਰਾਜਨ ਕੋ ਗਹਿ ਕੈ ਕਰਿ ਕੈ ਬਲ ਸੋ ਝਕਝੋਰੈ ॥

ਭੂਮਿ ਗਿਰੇ ਮ੍ਰਿਤ ਅਸ੍ਵਨ ਕੀ ਦੁਹੂੰ ਹਾਥਨ ਸੋ ਗਹਿ ਗ੍ਰੀਵ ਮਰੋਰੈ ॥

ਸ︀ਯੰਦਨ ਕੇ ਅਸਵਾਰਨ ਕੇ ਸਿਰ ਏਕ ਚਪੇਟ ਹੀ ਕੇ ਸੰਗਿ ਤੋਰੈ ॥੧੭੭੫॥

ਕੂਦਤ ਹੈ ਰਨ ਮੈ ਭਟ ਏਕ ਕੁਲਾਚਨ ਦੈ ਕਰਿ ਜੁਧੁ ਕਰੈ ॥

ਇਕ ਬਾਨ ਕਮਾਨ ਕ੍ਰਿਪਾਨਨ ਤੇ ਕਬਿ ਰਾਮ ਕਹੈ ਨ ਰਤੀ ਕੁ ਡਰੈ ॥

ਇਕ ਕਾਇਰ ਤ੍ਰਾਸ ਬਢਾਇ ਚਿਤੈ ਰਨ ਭੂਮਿ ਹੂੰ ਤੇ ਤਜ ਸਸਤ੍ਰ ਟਰੈ ॥

ਇਕ ਲਾਜ ਭਰੇ ਪੁਨਿ ਆਇ ਅਰੈ ਲਰਿ ਕੈ ਮਰ ਕੈ ਗਿਰਿ ਭੂਮਿ ਪਰੈ ॥੧੭੭੬॥

ਬ੍ਰਿਜਭੂਖਨ ਚਕ੍ਰ ਸੰਭਾਰਤ ਹੀ ਤਬ ਹੀ ਦਲੁ ਬੈਰਨ ਕੇ ਧਸਿ ਕੈ ॥

ਬਿਨੁ ਪ੍ਰਾਨ ਕੀਏ ਬਲਵਾਨ ਘਨੇ ਕਬਿ ਸ︀ਯਾਮ ਭਨੈ ਸੁ ਕਛੂ ਹਸਿ ਕੈ ॥

ਇਕ ਚੂਰਨ ਕੀਨ ਗਦਾ ਗਹਿ ਕੈ ਇਕ ਪਾਸ ਕੇ ਸੰਗ ਲੀਏ ਕਸਿ ਕੈ ॥

ਜਦੁਬੀਰ ਅਯੋਧਨ ਮੈ ਬਲ ਕੈ ਅਰਿ ਬੀਰ ਲੀਏ ਸਬ ਹੀ ਬਸਿ ਕੈ ॥੧੭੭੭॥

ਬਲਭਦ੍ਰ ਇਤੇ ਬਹੁ ਬੀਰ ਹਨੇ ਬ੍ਰਿਜਨਾਥ ਉਤੈ ਬਹੁ ਸੂਰ ਸੰਘਾਰੇ ॥

ਜੋ ਸਭ ਜੀਤ ਫਿਰੇ ਜਗ ਕਉ ਅਰੁ ਗਾਢ ਪਰੀ ਨ੍ਰਿਪ ਕਾਮ ਸਵਾਰੇ ॥

ਤੇ ਘਨਿ ਸ︀ਯਾਮ ਅਯੋਧਨ ਮੈ ਬਿਨੁ ਪ੍ਰਾਨ ਕੀਏ ਅਰਿ ਭੂ ਪਰ ਡਾਰੇ ॥

ਇਉ ਉਪਮਾ ਉਪਜੀ ਜੀਯ ਮੈ ਕਦਲੀ ਮਨੋ ਪਉਨ ਪ੍ਰਚੰਡ ਉਖਾਰੇ ॥੧੭੭੮॥

ਜੋ ਰਨ ਮੰਡਨ ਸ︀ਯਾਮ ਕੇ ਸੰਗਿ ਭਲੇ ਨ੍ਰਿਪ ਧਾਮਨ ਕਉ ਤਜਿ ਧਾਏ ॥

ਏਕ ਰਥੈ ਗਜ ਰਾਜ ਚਢੇ ਇਕ ਬਾਜਨ ਕੇ ਅਸਵਾਰ ਸੁਹਾਏ ॥

ਤੇ ਘਨਿ ਜਿਉ ਬ੍ਰਿਜ ਰਾਜ ਕੇ ਪਉਰਖ ਪਉਨ ਬਹੈ ਛਿਨ ਮਾਝ ਉਡਾਏ ॥

ਕਾਇਰ ਭਾਜਤ ਐਸੇ ਕਹੈ ਅਬ ਪ੍ਰਾਨ ਰਹੈ ਮਨੋ ਲਾਖਨ ਪਾਇ ॥੧੭੭੯॥

ਸ︀ਯਾਮ ਕੇ ਛੂਟਤ ਬਾਨਨ ਚਕ੍ਰ ਸੁ ਚਕ੍ਰਿਤ ਹੁਇ ਰਥ ਚਕ੍ਰ ਭ੍ਰਮਾਵਤ ॥

ਏਕ ਬਲੀ ਕੁਲ ਲਾਜ ਲੀਏ ਦ੍ਰਿੜ ਹੁਇ ਹਰਿ ਕੇ ਸੰਗਿ ਜੂਝ ਮਚਾਵਤ ॥

ਅਉਰ ਬਡੇ ਨ੍ਰਿਪ ਲੈ ਨ੍ਰਿਪ ਆਇਸ ਆਵਤ ਹੈ ਚਲੇ ਗਾਲ ਬਜਾਵਤ ॥

ਬੀਰ ਬਡੇ ਜਦੁਬੀਰ ਕਉ ਦੇਖਨ ਚਉਪ ਚੜੇ ਲਰਬੇ ਕਹੁ ਧਾਵਤ ॥੧੭੮੦॥

ਸ੍ਰੀ ਬ੍ਰਿਜਨਾਥ ਤਬੈ ਤਿਨ ਹੀ ਧਨੁ ਤਾਨ ਕੈ ਬਾਨ ਸਮੂਹ ਚਲਾਵਤ ॥

ਆਇ ਲਗੈ ਭਟ ਏਕਨ ਕਉ ਨਟ ਸਾਲ ਭਏ ਮਨ ਮੈ ਦੁਖੁ ਪਾਵਤ ॥

ਏਕ ਤੁਰੰਗਨ ਕੀ ਭੁਜ ਬਾਨ ਲਗੈ ਅਤਿ ਰਾਮ ਮਹਾ ਛਬਿ ਪਾਵਤ ॥

ਸਾਲ ਮੁਨੀਸ੍ਵਰ ਕਾਟੇ ਹੁਤੇ ਬ੍ਰਿਜਰਾਜ ਮਨੋ ਤਿਹ ਪੰਖ ਬਨਾਵਤ ॥੧੭੮੧॥

ਚੌਪਈ ॥

ਤਬ ਸਭ ਸਤ੍ਰ ਕੋਪ ਮਨਿ ਭਰੇ ॥

ਘੇਰ ਲਯੋ ਹਰਿ ਨੈਕੁ ਨ ਡਰੇ ॥

ਬਿਬਿਧਾਯੁਧ ਲੈ ਆਹਵ ਕਰੈ ॥

ਮਾਰ ਮਾਰ ਮੁਖ ਤੇ ਉਚਰੈ ॥੧੭੮੨॥