ਦੋਹਰਾ ॥

ਅਉਰ ਬਿਚਾਰੀ ਮਨ ਬਿਖੈ ਕਰਿ ਹੋਂ ਏਕ ਉਪਾਇ ॥

ਪਤੀਆ ਦੈ ਕੋਊ ਭੇਜ ਹੋਂ ਪ੍ਰਭ ਦੈ ਹੈ ਸੁਧਿ ਜਾਇ ॥੧੯੭੩॥

ਇਹ ਚਿੰਤਾ ਕਰਿ ਚਿਤ ਬਿਖੈ ਇਕ ਦਿਜ ਲਯੋ ਬੁਲਾਇ ॥

ਬਹੁ ਧਨੁ ਦੈ ਤਾ ਕੋ ਕਹਿਓ ਪ੍ਰਭ ਦੇ ਪਤੀਆ ਜਾਇ ॥੧੯੭੪॥

ਰੁਕਮਿਨੀ ਪਾਤੀ ਪਠੀ ਕਾਨ੍ਰਹ ਪ੍ਰਤਿ ॥

ਸਵੈਯਾ ॥

ਲੋਚਨ ਚਾਰੁ ਬਿਚਾਰ ਕਰੋ ਜਿਨਿ ਬਾਚਤ ਹੀ ਪਤੀਆ ਉਠਿ ਧਾਵਹੁ ॥

ਆਵਤ ਹੈ ਸਿਸਪਾਲ ਇਤੈ ਮੁਹਿ ਬ︀ਯਾਹਨ ਕਉ ਪ੍ਰਭ ਢੀਲ ਨ ਲਾਵਹੁ ॥

ਮਾਰਿ ਇਨੈ ਮੁਹਿ ਜੀਤਿ ਪ੍ਰਭੂ ਚਲੋ ਦ੍ਵਾਰਵਤੀ ਜਗ ਮੈ ਜਸੁ ਪਾਵਹੁ ॥

ਮੋਰੀ ਦਸਾ ਸੁਨਿ ਕੈ ਸਭ ਯੌ ਕਬਿ ਸ︀ਯਾਮ ਕਹੈ ਕਰਿ ਪੰਖਨ ਆਵਹੁ ॥੧੯੭੫॥

ਹੇ ਪਤਿ ਚਉਦਹਿ ਲੋਕਨ ਕੇ ਸੁਨੀਐ ਚਿਤ ਦੈ ਜੁ ਸੰਦੇਸ ਕਹੇ ਹੈ ॥

ਤੇਰੇ ਬਿਨਾ ਸੁ ਅਹੰ ਅਰੁ ਕ੍ਰੋਧੁ ਬਢਿਓ ਸਭ ਆਤਮੇ ਤੀਨ ਬਹੇ ਹੈ ॥

ਯੌ ਸੁਨੀਐ ਤਿਪੁਰਾਰਿ ਤੇ ਆਦਿਕ ਚਿਤ ਬਿਖੈ ਕਬਹੂੰ ਨ ਚਹੇ ਹੈ ॥

ਬਾਚਤ ਹੀ ਪਤੀਯਾ ਉਠਿ ਆਵਹੁ ਜੂ ਬ︀ਯਾਹ ਬਿਖੈ ਦਿਨ ਤੀਨ ਰਹੇ ਹੈ ॥੧੯੭੬॥

ਦੋਹਰਾ ॥

ਤੀਨ ਬ︀ਯਾਹ ਮੈ ਦਿਨ ਰਹੇ ਇਉ ਕਹੀਐ ਦਿਜ ਗਾਥ ॥

ਤਜਿ ਬਿਲੰਬ ਆਵਹੁ ਪ੍ਰਭੂ ਪਤੀਆ ਪੜਿ ਦਿਜ ਸਾਥ ॥੧੯੭੭॥

ਸਵੈਯਾ ॥

ਅਉ ਜਦੁਬੀਰ ਸੋ ਯੌ ਕਹੀਯੋ ਤੁਮਰੇ ਬਿਨੁ ਦੇਖਿ ਨਿਸਾ ਡਰੁ ਆਵੈ ॥

ਬਾਰ ਹੀ ਬਾਰ ਅਤਿ ਆਤੁਰ ਹ੍ਵੈ ਤਨ ਤਿਆਗਿ ਕਹਿਯੋ ਜੀਅ ਮੋਰ ਪਰਾਵੈ ॥

ਪ੍ਰਾਚੀ ਪ੍ਰਤਛ ਭਯੋ ਸਸਿ ਪੂਰਨ ਸੋ ਹਮ ਕੋ ਅਤਿਸੈ ਕਰਿ ਤਾਵੈ ॥

ਮੈਨ ਮਨੋ ਮੁਖ ਆਰੁਨ ਕੈ ਤੁਮਰੇ ਬਿਨੁ ਆਇ ਹਮੋ ਡਰ ਪਾਵੈ ॥੧੯੭੮॥

ਲਾਗਿ ਰਹਿਓ ਤੁਹਿ ਓਰਹਿ ਸ︀ਯਾਮ ਜੂ ਮੈ ਇਹ ਬੇਰ ਘਨੀ ਹਟ ਕੇ ॥

ਘਨਿ ਸ︀ਯਾਮ ਕੀ ਬੰਕ ਬਿਲੋਕਨ ਫਾਸ ਕੇ ਸੰਗਿ ਫਸੇ ਸੁ ਨਹੀ ਛੁਟਕੇ ॥

ਨਹੀ ਨੈਕੁ ਮੁਰਾਏ ਮੁਰੈ ਹਮਰੇ ਤੁਹਿ ਮੂਰਤਿ ਹੇਰਨ ਹੀ ਅਟਕੇ ॥

ਕਬਿ ਸ︀ਯਾਮ ਭਨੇ ਸੰਗਿ ਲਾਜ ਕੇ ਆਜ ਭਏ ਦੋਊ ਨੈਨ ਬਟਾ ਨਟ ਕੇ ॥੧੯੭੯॥

ਸਾਜ ਦਯੋ ਰਥ ਬਾਮਨ ਕੋ ਬਹੁਤੈ ਧਨੁ ਦੈ ਤਿਹ ਚਿਤ ਬਢਾਯੋ ॥

ਸ੍ਰੀ ਬ੍ਰਿਜਨਾਥ ਲਿਆਵਨ ਕਾਜ ਪਠਿਯੋ ਚਿਤ ਮੈ ਤਿਨ ਹੂੰ ਸੁਖੁ ਪਾਯੋ ॥

ਯੌ ਸੋਊ ਲੈ ਪਤੀਯਾ ਕੋ ਚਲਿਯੋ ਸੁ ਪ੍ਰਬੰਧ ਕਥਾ ਕਹਿ ਸ︀ਯਾਮ ਸੁਨਾਯੋ ॥

ਮਾਨਹੁ ਪਉਨ ਕੇ ਗਉਨ ਹੂੰ ਤੇ ਸੁ ਸਿਤਾਬ ਦੈ ਸ੍ਰੀ ਜਦੁਬੀਰ ਪੈ ਆਯੋ ॥੧੯੮੦॥

ਸ੍ਰੀ ਬ੍ਰਿਜਨਾਥ ਕੋ ਬਾਸ ਜਹਾ ਸੁ ਕਹੈ ਕਬਿ ਸ︀ਯਾਮ ਪੁਰੀ ਅਤਿ ਨੀਕੀ ॥

ਬਜ੍ਰ ਖਚੇ ਅਰੁ ਲਾਲ ਜਵਾਹਿਰ ਜੋਤਿ ਜਗੈ ਅਤਿ ਹੀ ਸੁ ਮਨੀ ਕੀ ॥

ਕਉਨ ਸਰਾਹ ਕਰੈ ਤਿਹ ਕੀ ਤੁਮ ਹੀ ਨ ਕਹੋ ਐਸੀ ਬੁਧਿ ਕਿਸੀ ਕੀ ॥

ਸੇਸ ਨਿਸੇਸ ਜਲੇਸ ਕੀ ਅਉਰ ਸੁਰੇਸ ਪੁਰੀ ਜਿਹ ਅਗ੍ਰਜ ਫੀਕੀ ॥੧੯੮੧॥

ਦੋਹਰਾ ॥

ਐਸੀ ਪੁਰੀ ਨਿਹਾਰ ਕੈ ਅਤਿ ਚਿਤਿ ਹਰਖ ਬਢਾਇ ॥

ਸ੍ਰੀ ਬ੍ਰਿਜਪਤਿ ਕੋ ਗ੍ਰਿਹ ਜਹਾ ਤਹਿ ਦਿਜ ਪਹੁਚਿਓ ਜਾਇ ॥੧੯੮੨॥