ਅਥ ਬਲਿਭਦ੍ਰ ਬ︀ਯਾਹ ॥

ਦੋਹਰਾ ॥

ਐਸੇ ਕ੍ਰਿਸਨ ਬਤੀਤ ਬਹੁ ਦਿਵਸ ਕੀਏ ਸੁਖੁ ਮਾਨਿ ॥

ਤਬ ਲਗ ਰੇਵਤ ਭੂਪ ਇਕ ਹਲੀ ਪਾਇ ਗਹੇ ਆਨਿ ॥੧੯੬੩॥

ਨਾਮ ਰੇਵਤੀ ਜਾਹਿ ਕੋ ਮਮ ਕੰਨਿਆ ਕੋ ਨਾਮ ॥

ਕਹਿਯੋ ਭੂਪ ਤਿਹ ਪ੍ਰਸੰਨਿ ਹ੍ਵੈ ਤਾਹਿ ਬਰੋ ਬਲਿਰਾਮ ॥੧੯੬੪॥

ਸਵੈਯਾ ॥

ਭੂਪ ਕੀ ਯੌ ਸੁਨ ਕੇ ਬਤੀਯਾ ਬਲਿਰਾਮ ਘਨੋ ਚਿਤ ਮੈ ਸੁਖੁ ਪਾਯੋ ॥

ਬ︀ਯਾਹ ਕੋ ਜੋਰਿ ਸਮਾਜ ਸਬੈ ਤਿਹ ਬ︀ਯਾਹ ਕੇ ਕਾਜ ਤਬੈ ਉਠਿ ਧਾਯੋ ॥

ਬ︀ਯਾਹ ਕੀਯੋ ਸੁਖ ਪਾਇ ਘਨੋ ਬਹੁ ਬਿਪਨ ਲੋਕਨ ਦਾਨ ਦਿਵਾਯੋ ॥

ਐਸੇ ਬ︀ਯਾਹ ਹੁਲਾਸ ਬਢਾਇ ਕੈ ਸ︀ਯਾਮ ਭਨੈ ਅਪਨੇ ਗ੍ਰਿਹਿ ਆਯੋ ॥੧੯੬੫॥

ਚੌਪਈ ॥

ਜਬ ਪੀਅ ਤ੍ਰੀਅ ਕੀ ਓਰਿ ਨਿਹਾਰਿਓ ॥

ਛੋਟੇ ਹਮ ਇਹ ਬਡੀ ਬਿਚਾਰਿਓ ॥

ਤਿਹ ਕੇ ਹਲੁ ਲੈ ਕੰਧਹਿ ਧਰਿਓ ॥

ਮਨ ਭਾਵਤ ਤਾ ਕੋ ਤਨੁ ਕਰਿਓ ॥੧੯੬੬॥

ਦੋਹਰਾ ॥

ਬ︀ਯਾਹ ਭਯੋ ਬਲਿਦੇਵ ਕੋ ਨਾਮੁ ਰੇਵਤੀ ਸੰਗਿ ॥

ਸੁ ਕਬਿ ਸ︀ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੯੬੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਲਿਭਦ੍ਰ ਬਿਆਹ ਬਰਨਨੰ ਸਮਾਪਤੰ ॥

ਅਥ ਰੁਕਮਿਨਿ ਬ︀ਯਾਹ ਕਥਨੰ ॥

ਸਵੈਯਾ ॥

ਬਲਿਰਾਮ ਕੋ ਬ︀ਯਾਹ ਭਯੋ ਜਬ ਹੀ ਮਿਲਿ ਕੈ ਨਰ ਨਾਰਿ ਤਬੈ ਸੁਖੁ ਪਾਯੋ ॥

ਸ੍ਰੀ ਬ੍ਰਿਜਨਾਥ ਕੇ ਬ︀ਯਾਹ ਕੋ ਕਬਿ ਸ︀ਯਾਮ ਕਹੈ ਜੀਅਰਾ ਲਲਚਾਯੋ ॥

ਭੀਖਮ ਬ︀ਯਾਹ ਉਤੇ ਦੁਹਤਾ ਕੋ ਰਚਿਓ ਅਪਨੋ ਸਭ ਸੈਨ ਬੁਲਾਯੋ ॥

ਮਾਨਹੁ ਆਪਨੇ ਬ︀ਯਾਹਹਿ ਕੋ ਜਦੁਬੀਰ ਭਲੀ ਬਿਧਿ ਬ︀ਯੋਤ ਬਨਾਯੋ ॥੧੯੬੮॥

ਭੀਖਮ ਭੂਪ ਬਿਚਾਰ ਕੀਯੋ ਦੁਹਤਾ ਇਹ ਸ੍ਰੀ ਜਦੁਬੀਰ ਕੋ ਦੀਜੈ ॥

ਯਾ ਤੇ ਭਲੋ ਨ ਕਛੂ ਕਹੂੰ ਹੈ ਹਮ ਸ︀ਯਾਮ ਲਹੈ ਜਗ ਮੈ ਜਸੁ ਲੀਜੈ ॥

ਤਉ ਲਗਿ ਆਇ ਗਯੋ ਰੁਕਮੀ ਰਿਸਿ ਬੋਲ ਉਠਿਯੋ ਸੁ ਪਿਤਾ ਕਸ ਕੀਜੈ ॥

ਜਾ ਕੁਲ ਕੀ ਨ ਬਿਵਾਹਤ ਹੈ ਹਮ ਤਾ ਦੁਹਿਤਾ ਦੈ ਕਹਾ ਜਗੁ ਜੀਜੈ ॥੧੯੬੯॥

ਰੁਕਮੀ ਬਾਚ ਨ੍ਰਿਪ ਸੋ ॥

ਸਵੈਯਾ ॥

ਹੈ ਸਿਸੁਪਾਲ ਚੰਦੇਰੀ ਮੈ ਬੀਰ ਸੁ ਤਾਹਿ ਬਿਯਾਹ ਕੇ ਕਾਜ ਬੁਲਈਯੈ ॥

ਗੂਜਰ ਕੋ ਕਹਿਯੋ ਦੈ ਦੁਹਿਤਾ ਜਗ ਮੈ ਸੰਗ ਲਾਜਨ ਕੇ ਮਰਿ ਜਈਯੈ ॥

ਸ੍ਰੇਸਟ ਏਕ ਬੁਲਾਇ ਭਲੋ ਦਿਜ ਤਾਹੀ ਕੇ ਲਿਆਵਨ ਕਾਜ ਪਠਈਯੈ ॥

ਬ︀ਯਾਹ ਕੀ ਜੋ ਬਿਧਿ ਬੇਦ ਲਿਖੀ ਦੁਹਿਤਾ ਸੋਊ ਕੈ ਬਿਧਿ ਤਾਹਿ ਕਉ ਦਈਯੈ ॥੧੯੭੦॥

ਯੌ ਸੁਨਿ ਕੈ ਸੁਤ ਕੀ ਬਤੀਯਾ ਨ੍ਰਿਪ ਬਾਮਨ ਤਾਹੀ ਕੋ ਲੈਨ ਪਠਾਯੋ ॥

ਦੈ ਦਿਜ ਸੀਸ ਚਲਿਓ ਉਤ ਕੋ ਦੁਹਿਤਾ ਇਤ ਭੂਪਤਿ ਕੀ ਸੁਨਿ ਪਾਯੋ ॥

ਸੀਸ ਧੁਨੈ ਕਬ ਸ︀ਯਾਮ ਭਨੈ ਤਿਨਿ ਨੈਨਨ ਤੇ ਅਤਿ ਨੀਰ ਬਹਾਯੋ ॥

ਮਾਨਹੁ ਆਸਹਿ ਕੀ ਕਟਿਗੀ ਜਰ ਸੁੰਦਰ ਰੂਖ ਸੁ ਹੈ ਮੁਰਝਾਯੋ ॥੧੯੭੧॥

ਰੁਕਮਿਨੀ ਬਾਚ ਸਖੀਅਨ ਸੋ ॥

ਸਵੈਯਾ ॥

ਸੰਗ ਸਹੇਲਿਨ ਬੋਲਤ ਭੀ ਸਜਨੀ ਪ੍ਰਨ ਏਕ ਅਬੈ ਕਰਿ ਹਉ ॥

ਕਿਤੋ ਜੋਗਨਿ ਭੇਸ ਕਰੋ ਤਜ ਦੇਸ ਨਹੀ ਬਿਰਹਾਗਿਨ ਸੋ ਜਰਿ ਹਉ ॥

ਮੋਰ ਪਿਤਾ ਹਠ ਜਿਉ ਕਰ ਹੈ ਤੁ ਬਿਸੇਖ ਕਹਿਓ ਬਿਖ ਖਾ ਮਰਿ ਹਉ ॥

ਦੁਹਿਤਾ ਨ੍ਰਿਪ ਕੀ ਕਹਿਓ ਨ ਤਿਹ ਕਉ ਬਰਿ ਹੌ ਤੁ ਸ︀ਯਾਮ ਹੀ ਕੋ ਬਰਿ ਹਉ ॥੧੯੭੨॥